World Environment Day! ਵਿਸ਼ਵ ਵਾਤਾਵਰਨ ਦਿਵਸ ਮੌਕੇ “ਇੱਕ ਪੌਦਾ ਮਾਂ ਦੇ ਨਾਂ” ਮੁਹਿੰਮ ਤਹਿਤ ਪੌਦੇ ਲਗਾਏ

On: ਜੂਨ 5, 2026 12:20 ਬਾਃ ਦੁਃ

 

World Environment Day! ਵਿਸ਼ਵ ਵਾਤਾਵਰਨ ਦਿਵਸ ਮੌਕੇ “ਇੱਕ ਪੌਦਾ ਮਾਂ ਦੇ ਨਾਂ” ਮੁਹਿੰਮ ਤਹਿਤ ਪੌਦੇ ਲਗਾਏ-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾਂ ਵਾਲਾ ਵਿਖੇ ਵਾਤਾਵਰਨ ਸੰਭਾਲ ਦਾ ਦਿੱਤਾ ਗਿਆ ਸੰਦੇਸ਼

ਅੰਮ੍ਰਿਤਸਰ, 5 ਜੂਨ 2026- ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾਂ ਵਾਲਾ ਵਿਖੇ “ਇੱਕ ਪੌਦਾ ਮਾਂ ਦੇ ਨਾਂ” ਮੁਹਿੰਮ ਤਹਿਤ ਵਿਸ਼ੇਸ਼ ਪੌਦਾ ਲਗਾਓ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਅਸ਼ਵਨੀ ਅਵਸਥੀ ਦੀ ਅਗਵਾਈ ਹੇਠ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਕੈਂਪਸ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।

ਸਮਾਗਮ ਦੌਰਾਨ ਪ੍ਰਿੰਸੀਪਲ ਸ੍ਰੀ ਅਸ਼ਵਨੀ ਅਵਸਥੀ ਨੇ ਕਿਹਾ ਕਿ ਰੁੱਖ ਅਤੇ ਪੌਦੇ ਕੁਦਰਤ ਦੀ ਅਨਮੋਲ ਦਾਤ ਹਨ। ਇਹ ਨਾ ਸਿਰਫ਼ ਸਾਨੂੰ ਜੀਵਨ ਵਿੱਚ ਆਕਸੀਜਨ ਪ੍ਰਦਾਨ ਕਰਦੇ ਹਨ, ਸਗੋਂ ਹਵਾ ਨੂੰ ਸ਼ੁੱਧ ਰੱਖਣ, ਤਾਪਮਾਨ ਨੂੰ ਸੰਤੁਲਿਤ ਕਰਨ ਅਤੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਤਪਸ਼ ਦੇ ਮੱਦੇਨਜ਼ਰ ਰੁੱਖਾਂ ਅਤੇ ਪੌਦਿਆਂ ਦੀ ਸੰਭਾਲ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।

ਅਧਿਆਪਕ ਸਾਹਿਬਾਨ ਨੇ ਇਸ ਮੌਕੇ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ 5 ਜੂਨ ਨੂੰ ਇਹ ਦਿਵਸ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਕੁਦਰਤੀ ਸਰੋਤਾਂ ਦੀ ਸੰਭਾਲ, ਪ੍ਰਦੂਸ਼ਣ ਨੂੰ ਘਟਾਉਣ ਅਤੇ ਧਰਤੀ ਨੂੰ ਭਵਿੱਖੀ ਪੀੜ੍ਹੀਆਂ ਲਈ ਸੁਰੱਖਿਅਤ ਬਣਾਉਣ ਦਾ ਸੰਦੇਸ਼ ਦੇਣਾ ਹੈ।

“ਇੱਕ ਪੌਦਾ ਮਾਂ ਦੇ ਨਾਂ” ਮੁਹਿੰਮ ਤਹਿਤ ਹਰੇਕ ਵਿਅਕਤੀ ਨੂੰ ਆਪਣੀ ਮਾਂ ਦੇ ਸਨਮਾਨ ਵਿੱਚ ਇੱਕ ਪੌਦਾ ਲਗਾਉਣ ਅਤੇ ਉਸ ਦੀ ਨਿਯਮਿਤ ਦੇਖਭਾਲ ਕਰਨ ਦੀ ਪ੍ਰੇਰਣਾ ਦਿੱਤੀ ਗਈ। ਇਸ ਉਪਰਾਲੇ ਨਾਲ ਵਾਤਾਵਰਨ ਸੁਰੱਖਿਆ ਦੇ ਨਾਲ-ਨਾਲ ਮਾਂ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਨੂੰ ਵੀ ਬਲ ਮਿਲਦਾ ਹੈ।

ਇਸ ਮੌਕੇ ਪ੍ਰਿੰਸੀਪਲ ਸ੍ਰੀ ਅਸ਼ਵਨੀ ਅਵਸਥੀ, ਸ੍ਰੀ ਅਮਰਜੀਤ ਸਿੰਘ, ਸ੍ਰੀ ਹਰਦੀਪ ਸਿੰਘ, ਸ੍ਰੀ ਰਜਿੰਦਰ ਸਿੰਘ, ਮੈਡਮ ਅਮਨਦੀਪ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਨੀਲੂ ਬਾਲਾ, ਡਾ. ਜਗਨੂਪ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਕੁਸਮ ਚੋਪੜਾ, ਮੈਡਮ ਦਵਿੰਦਰ ਕੌਰ ਅਤੇ ਵਿਦਿਆਰਥੀ ਉਚੇਚੇ ਤੌਰ ‘ਤੇ ਹਾਜ਼ਰ ਸਨ। ਅੰਤ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਪੌਦੇ ਲਗਾਉਣ, ਉਨ੍ਹਾਂ ਦੀ ਸੰਭਾਲ ਕਰਨ ਅਤੇ ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਦਾ ਸੰਕਲਪ ਲਿਆ।

 

Join WhatsApp

Join Now

More

28th Punjab State Busho Championship 2026: 28ਵੀਂ ਪੰਜਾਬ ਸਟੇਟ ਬੂਸ਼ੋ ਚੈਂਪੀਅਨਸ਼ਿਪ 2026 ‘ਚ ਬੀਐਨ ਗੁਰੂਕੂਲ ਇੰਟਰਨੈਸ਼ਨਲ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਕੇਜਰੀਵਾਲ ਦਾ ਵੱਡਾ ਦਾਅਵਾ: SAD-BJP ਤੇ ਕਾਂਗਰਸ ਰਾਜ ‘ਚ ਪਛੜਿਆ ਪੰਜਾਬ, ‘ਆਪ’ ਸਰਕਾਰ ‘ਚ ਸਕੂਲੀ ਸਿੱਖਿਆ ‘ਚ ਬਣਿਆ ਦੇਸ਼ ਦਾ ਨੰਬਰ-1 ਸੂਬਾ

ਮਿਡ-ਡੇ- ਮੀਲ, ਚਾਰਦੀਵਾਰੀ, ਨਵਾਰੜ 29-30 ਦੀਆਂ ਪੈਂਡਿੰਗ ਗਰਾਂਟਾਂ ਜਾਰੀ ਕਰਨ ਦੀ ਮੰਗ- ਅਮਨਦੀਪ ਸ਼ਰਮਾ

Punjab News: ਨਾਨਕੇ ਪਿੰਡ ਛੁੱਟੀਆਂ ਕੱਟਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ; 5ਵੀਂ ਦੇ ਵਿਦਿਆਰਥੀ ਦੀ ਮੌਤ

ਹਰਗੋਬਿੰਦ ਯੂਨੀਅਨ ਵੱਲੋਂ ਲਗਵਾਈ ਗਈ ‘ਘਰ ਵਾਪਸੀ’ ਵਾਲੀ ਖ਼ਬਰ ਨਿਰੀ ਝੂਠੀ ਤੇ ਸਿਆਸਤ ਤੋਂ ਪ੍ਰੇਰਿਤ; ਅਸੀਂ ਵਿਕਾਊ ਨਹੀਂ: ਸਰਵ ਆਂਗਣਵਾੜੀ ਵਰਕਰਜ਼

ਸਕੂਲ ਲੈਬ ਸਟਾਫ਼ ਯੂਨੀਅਨ ਦਾ ਵੱਡਾ ਐਲਾਨ; 2011 ‘ਚ ਟੁੱਟੀ ਪੇਅ-ਪੈਰਿਟੀ ਬਹਾਲ ਕਰਵਾਉਣ ਲਈ ਖ਼ਜ਼ਾਨਾ ਮੰਤਰੀ ਚੀਮਾ ਦੇ ਹਲਕੇ ‘ਚ ਲਾਉਣਗੇ ਧਰਨਾ

Leave a Comment