Join WhatsApp

Join Now

Punjab News: ਭਗਵੰਤ ਮਾਨ ਸਰਕਾਰ ਦਾ ਖ਼ਜ਼ਾਨਾ ਵੀ ਬਣਿਆ ਪੀਪਾ; ਮਿਡ-ਡੇ-ਮੀਲ ਵਰਕਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਨਹੀਂ ਨਸੀਬ ਹੋਈ ਨਾਮਾਤਰ ਤਨਖ਼ਾਹ

On: ਜੂਨ 8, 2026 8:02 ਬਾਃ ਦੁਃ

 

Punjab News: ਮਿਡ-ਡੇ-ਮੀਲ ਵਰਕਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਨਹੀਂ ਨਸੀਬ ਹੋਈ ਨਾਮਾਤਰ ਉਜਰਤ, ਸਰਕਾਰ ਦੇ ਭਰੇ ਖ਼ਜ਼ਾਨੇ ਦੀ ਨਿਕਲੀ ਫੂਕ-ਮਿਡ ਡੇਅ ਮੀਲ ਵਰਕਰ ਯੂਨੀਅਨ

Punjab News: ਅੰਮ੍ਰਿਤਸਰ, 8 ਜੂਨ 2026- ਅੱਜ ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਦੀ ਯੋਗ ਅਗਵਾਈ ਹੇਠ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਕੱਥੂ ਨੰਗਲ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਬਲਾਕ ਮਜੀਠਾ ਦੀਆਂ ਵਰਕਰਾਂ ਨੇ ਭਾਗ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਮਮਤਾ ਸ਼ਰਮਾ ਨੇ ਦੱਸਿਆ ਕਿ ਬਲਾਕ ਮਜੀਠਾ 1 ਅਤੇ ਮਜੀਠਾ 2 ਵਿੱਚ ਮਿਡ ਡੇਅ ਮੀਲ ਵਰਕਰ ਭੈਣਾਂ ਪਿਛਲੇ 2 ਮਹੀਨਿਆਂ ਦੀ ਤਨਖਾਹ ਤੋਂ ਵਾਂਝਿਆਂ ਹਨ। ਪੰਜਾਬ ਸਰਕਾਰ ਵੱਲੋਂ ਇੰਨਾ ਭੈਣਾਂ ਦਾ ਪਹਿਲਾਂ ਹੀ ਨਿਗੁਣੀ ਤਨਖਾਹ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਕਦੇ ਦਫਤਰੀ ਮੁਲਾਜ਼ਮਾਂ ਵੱਲੋਂ ਕੇਨਰਾ ਬੈਂਕ ਵਿੱਚ ਮਿਡ ਡੇ ਮੀਲ ਵਰਕਰਾਂ ਦੇ ਨਵੇਂ ਖਾਤਿਆਂ ਨੂੰ ਲੈ ਕੇ ਪਿਛਲੇ 2 ਮਹੀਨੀਆਂ ਤੋਂ ਬਹਾਨੇ ਲਗਾਏ ਜਾ ਰਹੇ ਕਿ ਬੀ.ਈ. ਈ.ਓ ਦੇ ਦਸਤਖਤ ਨਹੀਂ ਹੋਏ ਕਦੇ ਬੈਂਕਾਂ ਵਿੱਚ ਖਾਤੇ ਬੰਦ ਦੁਆਰਾ ਖਲਵਾਉਣ ਦਾ ਕਹਿਕੇ ਭੈਣਾਂ ਨੂੰ ਖਜਲ ਖੁਵਾਰ ਕੀਤਾ ਜਾ ਰਿਹਾ। ਰੋਜ਼ਾਨਾ ਦੂਰ ਦੂਰ ਪਿੰਡਾਂ ਤੋਂ ਭੈਣਾਂ ਕਿਰਾਏ ਖਰਚ ਕੇ ਖਾਲੀ ਹੱਥ ਘਰ ਨੂੰ ਵਾਪਿਸ ਮੁੜ ਕੇ ਨਿਰਾਸ਼ ਹੋ ਕੇ ਘਰ ਨੂੰ ਜਾਣ ਨੂੰ ਮਜ਼ਬੂਰ ਹਨ।

ਜਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦੇਦਿਆਂ ਕਿਹਾ ਹੈ ਕਿ ਜੇਕਰ ਮਿਡ ਡੇ ਮੀਲ ਦੀ ਵਰਕਰਾਂ ਦੀ ਅਪ੍ਰੈਲ ਅਤੇ ਮਈ ਮਹੀਨੇ ਦੀ ਤਨਖਾਹ ਦੋ ਦਿਨ ਵਿੱਚ ਦਫ਼ਤਰ ਵੱਲੋਂ ਜਾਰੀ ਨਾਂ ਕੀਤੀ ਗਈ ਤਾਂ ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਵੱਲੋਂ ਬਲਾਕ ਮਜੀਠਾ ਦੇ ਬੀ.ਈ.ਈ.ਓ ਦਫਤਰ ਦਾਂ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਲਹਿਰਕਾ ਸੁਖਵੰਤ ਕੌਰ ਹਰਜੀਤ ਕੌਰ ਰਾਜ ਕੋਰ ਕੋਟਲੀ ਢੋਲੇ ਸ਼ਾਹ ਸੁਖਵਿੰਦਰ ਕੌਰ ਮਾਂਗੇ ਕੰਵਲਜੀਤ ਕੌਰ ਮਹਿਲਾ ਵਾਲਾਂ ਨਰਿੰਦਰ ਕੌਰ ਪਰਮਜੀਤ ਕੌਰ ਆਦਿ ਹਾਜ਼ਰ ਸਨ।

 

 

More

Exclusive Report: LPU ‘ਚ ਲੜਕੀ ਨਾਲ ਰੇਪ: ਇਨਸਾਫ਼ ਮੰਗਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ; ਗੋਦੀ ਮੀਡੀਆ ਨੇ ਪ੍ਰਦਰਸ਼ਨਕਾਰੀ ਸਟੂਡੈਂਟਸ ਨੂੰ ਕਿਹਾ ‘ਗੁੰਡੇ’

LPU ‘ਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ! ਪੁਲਿਸ ਨੇ ਕੀਤਾ ਲਾਠੀਚਾਰਜ ਤਾਂ ਵਿਦਿਆਰਥੀਆਂ ਨੇ ਸਾੜੀਆਂ ਪੁਲਿਸ ਦੀਆਂ ਗੱਡੀਆਂ!

Big Update: ਪੰਜਾਬ ਸਰਕਾਰ ਨੇ 28 ਸਤੰਬਰ ਦੀ ਛੁੱਟੀ ਦਾ ਨਹੀਂ ਕੀਤਾ ਐਲਾਨ; ਵਾਇਰਲ ਪੱਤਰ ਜਾਅਲੀ

ਪੰਜਾਬ ‘ਚ 7 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ

ਵੱਡੀ ਖ਼ਬਰ: ਪੰਜਾਬ ਪੁਲਿਸ ਦੀ ਲੇਡੀ ਅਫ਼ਸਰ ਸਮੇਤ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਗ੍ਰਿਫ਼ਤਾਰ; 80,000 ਰੁਪਏ ‘ਚ ਹੋਈ ਸੀ ਗਿੱਟ-ਮਿੱਟ

Punjab News: ਮੰਤਰੀਆਂ ਦੇ ਸਰਕਾਰੀ ਮਕਾਨਾਂ ’ਤੇ ਦਿੱਲੀ ਨਾਲ ਜੁੜੇ ਲੋਕਾਂ ਦੀ ਪਹੁੰਚ ਕਿਵੇਂ ਬਣੀ? ਮੁੱਖ ਮੰਤਰੀ ਦੇਣ ਜਵਾਬ: ਮਨਪ੍ਰੀਤ ਇਯਾਲੀ

Leave a Comment