ਅਧਿਆਪਕਾਂ ਦੀਆਂ ਬਦਲੀਆਂ ‘ਤੇ ਸਿੱਖਿਆ ਵਿਭਾਗ ਨੇ ਧਾਰੀ ਚੁੱਪੀ: ਅਗਲੇ ਰਾਊਂਡ ਦੇ ਨੋਟਿਸ ਦੀ ਉਡੀਕ ‘ਚ Teacher  ਹੋਏ ਪ੍ਰੇਸ਼ਾਨ

On: ਜੁਲਾਈ 4, 2026 3:17 ਬਾਃ ਦੁਃ

 

ਅਧਿਆਪਕਾਂ ਦੀਆਂ ਬਦਲੀਆਂ ‘ਤੇ ਸਿੱਖਿਆ ਵਿਭਾਗ ਨੇ ਧਾਰੀ ਚੁੱਪੀ: ਅਗਲੇ ਰਾਊਂਡ ਦੇ ਨੋਟਿਸ ਦੀ ਉਡੀਕ ‘ਚ Teacher  ਹੋਏ ਪ੍ਰੇਸ਼ਾਨ

ਚੰਡੀਗੜ੍ਹ, 04 ਜੁਲਾਈ 2026-

ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ (Transfers) ਨੂੰ ਲੈ ਕੇ ਅਪਣਾਈ ਜਾ ਰਹੀ ਢਿੱਲੀ ਕਾਰਗੁਜ਼ਾਰੀ ਕਾਰਨ ਅਧਿਆਪਕ ਵਰਗ ਵਿੱਚ ਨਿਰਾਸ਼ਾ ਅਤੇ ਰੋਸ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਵਿਭਾਗ ਨੇ ਪਿਛਲੇ ਹਫ਼ਤੇ ਬਦਲੀਆਂ ਦੇ ਆਰਡਰ ਤਾਂ ਜਾਰੀ ਕਰ ਦਿੱਤੇ ਸਨ, ਪਰ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ‘ਤੇ ਪੂਰੀ ਤਰ੍ਹਾਂ ਚੁੱਪੀ ਧਾਰਨ ਕਰ ਲਈ ਗਈ ਹੈ।

ਅਧਿਆਪਕ ਹੁਣ ਬਦਲੀਆਂ ਦੇ ਅਗਲੇ ਰਾਊਂਡ ਦੇ ਪਬਲਿਕ ਨੋਟਿਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਪਰ ਵਿਭਾਗ ਵੱਲੋਂ ਨਾ ਤਾਂ ਅਗਲਾ ਗੇੜ ਸ਼ੁਰੂ ਕੀਤਾ ਗਿਆ ਹੈ ਅਤੇ ਨਾ ਹੀ ਸਟੇਸ਼ਨ ਚੁਆਇਸ (Station Choice) ਸਬੰਧੀ ਕੋਈ ਨਵੀਂ ਸੂਚਨਾ ਸਾਂਝੀ ਕੀਤੀ ਗਈ ਹੈ।

ਅਧਿਆਪਕ ਜਥੇਬੰਦੀਆਂ ਅਤੇ ਆਮ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਸਾਰੇ ਵਤੀਰੇ ਤੋਂ ਸਿੱਖਿਆ ਵਿਭਾਗ ਦੀ ਨਾਕਾਮੀ ਅਤੇ ਸੁਸਤੀ ਸਾਫ਼ ਝਲਕਦੀ ਹੈ। ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਵਿਭਾਗ ਤੁਰੰਤ ਆਪਣੀ ਚੁੱਪੀ ਤੋੜੇ ਅਤੇ ਬਦਲੀਆਂ ਦਾ ਅਗਲਾ ਰਾਊਂਡ ਤੇ ਸਟੇਸ਼ਨ ਚੁਆਇਸ ਦੀ ਪ੍ਰਕਿਰਿਆ ਜਲਦ ਸ਼ੁਰੂ ਕਰੇ।

 

Join WhatsApp

Join Now

Leave a Comment