Road Accident in Punjab! ਭਿਆਨਕ ਸੜਕ ਹਾਦਸੇ ‘ਚ ਨਵ-ਵਿਆਹੇ ਜੋੜੇ ਸਮੇਤ 3 ਲੋਕਾਂ ਦੀ ਮੌਤ

On: ਜੁਲਾਈ 8, 2026 10:02 ਪੂਃ ਦੁਃ

 

Road Accident in Punjab! ਭਿਆਨਕ ਸੜਕ ਹਾਦਸੇ ‘ਚ ਨਵ-ਵਿਆਹੇ ਜੋੜੇ ਸਮੇਤ 3 ਲੋਕਾਂ ਦੀ ਮੌਤ

Road Accident in Punjab! ਖਰੜ ਨੇੜੇ ਟੌਲ ਪਲਾਜ਼ਾ ‘ਤੇ ਕਰੇਟਾ ਤੇ ਕੈਂਟਰ ਦੀ ਟੱਕਰ: ਵਿਆਹ ਸਮਾਗਮ ਤੋਂ ਮੁੜ ਰਹੇ ਪਤੀ-ਪਤਨੀ ਸਮੇਤ ਤਿੰਨ ਜਣਿਆਂ ਦੀ ਗਈ ਜਾਨ

ਖਰੜ/ਮੁਹਾਲੀ, 08 ਜੁਲਾਈ 2026-

Road Accident in Punjab! ਮੁਹਾਲੀ-ਕੁਰਾਲੀ ਭਾਰਤਮਾਲਾ ਐਕਸਪ੍ਰੈੱਸਵੇਅ ’ਤੇ ਇੱਕ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਬਜਹੇੜੀ ਟੌਲ ਪਲਾਜ਼ਾ ਦੇ ਨਜ਼ਦੀਕ ਇੱਕ ਕਰੇਟਾ ਕਾਰ ਅਤੇ ਕੈਂਟਰ ਵਿਚਾਲੇ ਹੋਈ ਜ਼ਬਰਦਸਤ ਟੱਕਰ ਕਾਰਨ ਨਵ-ਵਿਆਹੇ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਹਰਿਆਣਾ ਦੇ ਜੀਂਦ ਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਹਿਮਾਚਲ ਪ੍ਰਦੇਸ਼ ਸਥਿਤ ਆਪਣੇ ਘਰ ਜਾ ਰਹੇ ਸਨ ਕਿ ਰਸਤੇ ਵਿੱਚ ਇਹ ਭਾਣਾ ਵਰਤ ਗਿਆ।

ਪੁਲੀਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਪਛਾਣ ਪ੍ਰਤਿਊਸ਼ ਜੈਨ (28) ਪੁੱਤਰ ਸ਼ੰਮੀ ਜੈਨ ਅਤੇ ਉਸ ਦੀ ਪਤਨੀ ਹਰਸ਼ਿਤਾ (26) ਵਾਸੀ ਪਿੰਡ ਮਹਿਕਪੁਰ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਸ ਮੰਦਭਾਗੇ ਜੋੜੇ ਦਾ ਵਿਆਹ ਇਸੇ ਸਾਲ ਮਾਰਚ ਮਹੀਨੇ ਵਿੱਚ ਹੋਇਆ ਸੀ। ਤੀਜੇ ਮ੍ਰਿਤਕ ਦੀ ਪਛਾਣ ਐਡਵੋਕੇਟ ਸੁਰੇਸ਼ (65) ਪੁੱਤਰ ਵਰਮਾ ਨੰਦ ਵਾਸੀ ਪਿੰਡ ਡੇਹਲਾ, ਜ਼ਿਲ੍ਹਾ ਊਨਾ ਵਜੋਂ ਹੋਈ ਹੈ।

ਮ੍ਰਿਤਕ ਪ੍ਰਤਿਊਸ਼ ਜੈਨ ਦੇ ਭਰਾ ਆਦਿੱਤਿਆ ਜੈਨ ਵੱਲੋਂ ਥਾਣਾ ਖਰੜ ਦੀ ਪੁਲੀਸ ਨੂੰ ਦਿੱਤੇ ‌ਬਿਆਨਾਂ ਅਨੁਸਾਰ, ਟੌਲ ਪਲਾਜ਼ਾ ਦੇ ਨੇੜੇ ਕੈਂਟਰ ਚਾਲਕ ਨੇ ਅਚਾਨਕ ਬਹੁਤ ਤੇਜ਼ੀ ਨਾਲ ਬ੍ਰੇਕ ਲਗਾ ਦਿੱਤੀ। ਰਫ਼ਤਾਰ ਤੇਜ਼ ਹੋਣ ਕਾਰਨ ਕਰੇਟਾ ਕਾਰ ਸਿੱਧੀ ਕੈਂਟਰ ਦੇ ਪਿੱਛੇ ਜਾ ਵੱਜੀ ਅਤੇ ਕਾਰ ਦੇ ਪਰਖੱਚੇ ਉੱਡ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੋਂ ਜਣੇ ਕਾਰ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਏ।

ਹਾਦਸੇ ਤੋਂ ਤੁਰੰਤ ਬਾਅਦ ਪੁਲੀਸ, ਟੌਲ ਪਲਾਜ਼ੇ ਦੀ ਐਂਬੂਲੈਂਸ ਅਤੇ ਰਾਹਗੀਰਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਕਾਰ ਵਿੱਚ ਫਸੇ ਤਿੰਨੋਂ ਵਿਅਕਤੀਆਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਪਿੰਡ ਬਜਹੇੜੀ ਦੇ ਇੱਕ ਚਸ਼ਮਦੀਦ ਅਨੁਸਾਰ, ਹਾਦਸੇ ਤੋਂ ਤੁਰੰਤ ਬਾਅਦ ਕੈਂਟਰ ਚਾਲਕ ਨੇ ਦੱਸਿਆ ਸੀ ਕਿ ਉਸ ਦੀ ਗੱਡੀ ਅੱਗੇ ਅਚਾਨਕ ਇੱਕ ਸੱਪ ਆ ਗਿਆ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਉਸ ਨੇ ਅਚਾਨਕ ਬ੍ਰੇਕ ਮਾਰੀ ਸੀ। ਖਰੜ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

Join WhatsApp

Join Now

Leave a Comment