ਅਖੌਤੀ ਸਿੱਖਿਆ ਕ੍ਰਾਂਤੀ ਦਾ ਭਾਂਡਾ ਭੱਜਿਆ! ਪੰਜਾਬ ਭਰ ਵਿੱਚ BPEOs ਦੀਆਂ ਅੱਧੇ ਤੋਂ ਵੱਧ ਪੋਸਟਾਂ ਖਾਲੀ

On: ਜੁਲਾਈ 9, 2026 8:45 ਪੂਃ ਦੁਃ

 

ਅਖੌਤੀ ਸਿੱਖਿਆ ਕ੍ਰਾਂਤੀ ਦਾ ਭਾਂਡਾ ਭੱਜਿਆ! ਪੰਜਾਬ ਭਰ ਵਿੱਚ BPEOs ਦੀਆਂ ਅੱਧੇ ਤੋਂ ਵੱਧ ਪੋਸਟਾਂ ਖਾਲੀ

ਪ੍ਰਾਇਮਰੀ ਸਿੱਖਿਆ ਦੀ ਗੱਡੀ ਲੀਹੋਂ ਲੱਥੀ! ਖੁਲਾਸੇ ਮੁਤਾਬਕ, ਮਾਨਸਾ ਅਤੇ ਰੋਪੜ ਵਿੱਚ ਨਹੀਂ ਹੈ ਇੱਕ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ

ਚੰਡੀਗੜ੍ਹ, 9 ਜੁਲਾਈ 2026

ਫਲੈਕਸਾਂ ਅਤੇ ਨੀਂਹ ਪੱਥਰਾਂ ਰਾਹੀਂ ਸਿੱਖਿਆ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਕਾਰਜਕਾਲ ਵਿੱਚ ਹੀ ਪ੍ਰਾਇਮਰੀ ਸਿੱਖਿਆ ਦੇ ਪ੍ਰਬੰਧ ਦੀ ਦੀ ਗੱਡੀ ਲੀਹੋਂ ਲੱਥ ਚੁੱਕੀ ਹੈ।

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਭਗ 50000 ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਬਣਾਉਣ, ਮੈਡੀਕਲ ਬਿੱਲ ਅਤੇ ਹੋਰ ਸਰਵਿਸ ਰਿਕਾਰਡ ਦਾ ਕੰਮ ਸੰਭਾਲਣ ਵਾਲੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 228 ਪੋਸਟਾਂ ਵਿੱਚ 107 ਪੋਸਟਾਂ ਖਾਲੀ ਪਈਆਂ ਹਨ ਜਿਸ ਕਾਰਨ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਹੋਰ ਕੇ ਅਟਕਣ ਦੀ ਸੰਭਾਵਨਾ ਬਣ ਗਈ ਹੈ।

ਉਹਨਾਂ ਕਿਹਾ ਕਿ ਮਾਨਸਾ ਅਤੇ ਰੋਪੜ ਜ਼ਿਲ੍ਹੇ ਵਿੱਚ ਇੱਕ ਵੀ ਬੀ ਪੀ. ਈ. ਓ ਨਹੀਂ ਹੈ|ਹੁਸ਼ਿਆਰਪੁਰ,ਬਠਿੰਡਾ ਸੰਗਰੂਰ ਅਤੇ ਨਵਾਂ ਸ਼ਹਿਰ ਵਿੱਚ ਲਗਭਗ 80-90% ਬੀ. ਪੀ. ਈ. ਓ. ਦੀਆਂ ਪੋਸਟਾਂ ਖਾਲੀ ਪਈਆਂ ਹਨ।

ਇਸੇ ਤਰਾਂ ਬਾਕੀ ਜਿਲਿਆਂ ਵਿੱਚ ਵੀ ਇੱਕ ਇੱਕ ਬੀ. ਪੀ. ਈ. ਓ. ਕਈ ਕਈ ਬਲਾਕਾਂ ਦਾ ਕੰਮ ਸਾਂਭ ਰਿਹਾ ਹੈ|ਜਿਕਰਯੋਗ ਹੈ ਕਿ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਲੰਬੀ ਅਤੇ ਕਰੜੀ ਲੜਾਈ ਪਿੱਛੋਂ ਬੀ. ਪੀ. ਈ. ਓਜ਼. ਦਾ ਪ੍ਰੋਮੋਸ਼ਨ ਕੋਟਾ 50:50 ਤੋਂ ਵਧਾ ਕੇ 75:25 ਕੀਤਾ ਗਿਆ ਅਤੇ ਸਰਵਿਸ ਰੂਲਾਂ ਵਿੱਚ ਸੋਧ ਕੇ ਸੀ ਐੱਚ ਟੀ ਦੀ ਪੋਸਟ ਨੂੰ ਜ਼ਿਲਾ ਕਾਡਰ ਬਣਾਇਆ ਗਿਆ ਤਾਂ ਕਿ ਬਲਾਕ ਦਫਤਰਾਂ ਵਿੱਚ ਬੀ. ਪੀ. ਈ. ਓਜ਼. ਦੀ ਘਾਟ ਦੂਰ ਹੋ ਸਕੇ,ਪਰ ਵਿਭਾਗ ਦੀ ਸੁਸਤ ਰਫਤਾਰ ਕਾਰਨ ਲੰਬੇ ਸਮੇਂ ਤੋਂ ਪ੍ਰੋਮੋਸ਼ਨ ਨਹੀਂ ਹੋ ਰਹੀ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਆਗੂਆਂ ਨੇ ਕਿਹਾ ਮੁੱਖ ਮੰਤਰੀ ਥਾਂ ਥਾਂ ਸਟੇਜਾਂ ਤੋਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਮਗਜੇ ਮਾਰ ਰਿਹਾ ਹੈ ਪਰ ਗਰਾਉਂਡ ਰਿਅਲਟੀ ਕੁਛ ਹੋਰ ਦਿਸ ਰਹੀ ਹੈ।

ਆਗੂਆਂ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕ ਆਪਣੇ ਕੰਮਾਂ ਕਾਰਾਂ ਲਈ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਦਫਤਰ ਚ ਸਮਰੱਥ ਅਧਿਕਾਰੀ ਨਾਂ ਹੋਣ ਕਾਰਨ ਉਹਨਾਂ ਦੇ ਕੰਮ ਲਟਕੇ ਪਏ ਹਨ|ਆਗੂਆਂ ਨੇ ਮੰਗ ਕੀਤੀ ਕਿ ਸਿੱਧੀ ਭਰਤੀ ਕੋਟੇ ਦੀਆਂ 25% ਪੋਸਟਾਂ ਨੂੰ ਭਰਨ ਲਈ ਵੀ ਤੁਰੰਤ ਇਸ਼ਤਿਹਾਰ ਜ਼ਾਰੀ ਕੀਤਾ ਜਾਵੇ।

 

Join WhatsApp

Join Now

Leave a Comment