ਅਧਿਆਪਕਾਂ ਦੀਆਂ ਬਦਲੀਆਂ ਅਤੇ ਪ੍ਰਮੋਸ਼ਨਾਂ ‘ਤੇ ਬਣੀ ਸਹਿਮਤੀ! DSE ਸੈਕੰਡਰੀ ਤੇ ਐਲੀਮੈਂਟਰੀ ਨੂੰ ਮਿਲਿਆ DTF ਪੰਜਾਬ ਦਾ ਵਫ਼ਦ

On: ਜੁਲਾਈ 10, 2026 3:01 ਬਾਃ ਦੁਃ

 

ਅਧਿਆਪਕਾਂ ਦੀਆਂ ਬਦਲੀਆਂ ਅਤੇ ਪ੍ਰਮੋਸ਼ਨਾਂ ‘ਤੇ ਬਣੀ ਸਹਿਮਤੀ! DSE ਸੈਕੰਡਰੀ ਤੇ ਐਲੀਮੈਂਟਰੀ ਨੂੰ ਮਿਲਿਆ DTF ਪੰਜਾਬ ਦਾ ਵਫ਼ਦ

ਅਧਿਆਪਕਾਂ ਦੀਆਂ ਬਦਲੀਆਂ ਤੇ ਤਰੱਕੀਆਂ ਨੂੰ ਲੈ ਕੇ DTF ਦਾ ਵੱਡਾ ਐਕਸ਼ਨ: ਸਿੱਖਿਆ ਅਧਿਕਾਰੀਆਂ ਨਾਲ ਮੁਲਾਕਾਤ, ਗੋਨੇਆਣਾ ਬਲਾਕ ਦਾ GPF ਮਸਲਾ ਹੱਲ

ਚੰਡੀਗੜ੍ਹ, 10 ਜੁਲਾਈ 2026: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (DTF) ਪੰਜਾਬ ਦਾ ਇੱਕ ਉੱਚ ਪੱਧਰੀ ਡੈਪੂਟੇਸ਼ਨ (ਵਫ਼ਦ) ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਦੀ ਅਗਵਾਈ ਵਿੱਚ ਡੀ.ਐਸ.ਈ. (DSE) ਸੈਕੰਡਰੀ ਅਤੇ ਐਲੀਮੈਂਟਰੀ ਨੂੰ ਮਿਲਿਆ। ਇਸ ਮੁਲਾਕਾਤ ਦੌਰਾਨ ਅਧਿਆਪਕਾਂ ਦੀਆਂ ਬਦਲੀਆਂ, ਰੁਕੀਆਂ ਹੋਈਆਂ ਪ੍ਰਮੋਸ਼ਨਾਂ (ਤਰੱਕੀਆਂ) ਅਤੇ ਹੋਰ ਵਿਭਾਗੀ ਮੁਸ਼ਕਿਲਾਂ ਸਬੰਧੀ ਬੜੀ ਬਾਰੀਕੀ ਨਾਲ ਵਿਚਾਰ-ਚਰਚਾ ਕੀਤੀ ਗਈ ਅਤੇ ਕਈ ਅਹਿਮ ਮਸਲਿਆਂ ‘ਤੇ ਸਹਿਮਤੀ ਬਣੀ।

ਬੈਠਕ ਦੌਰਾਨ ਪਹਿਲੇ ਪੜਾਅ ਦੀਆਂ ਬਦਲੀਆਂ ਵਿੱਚ ਹੋਈਆਂ ਗੜਬੜੀਆਂ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ। ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਗਲਤ ਸਟੇਸ਼ਨਾਂ ‘ਤੇ ਹੋ ਗਈਆਂ ਸਨ ਜਾਂ ਇੱਕੋ ਸਟੇਸ਼ਨ ‘ਤੇ ਕਈ ਅਧਿਆਪਕਾਂ ਦੀ ਬਦਲੀ ਹੋ ਗਈ ਸੀ, ਉਨ੍ਹਾਂ ਨੂੰ ਦੂਜੇ ਗੇੜ ਦੀਆਂ ਬਦਲੀਆਂ ਵਿੱਚ ਮੁੜ ਵਿਚਾਰਨ ‘ਤੇ ਸਹਿਮਤੀ ਬਣੀ ਹੈ। ਅਧਿਆਪਕਾਂ ਦਾ ਡਾਟਾ ਨਵੇਂ ਸਕੂਲਾਂ ਤੋਂ ਪੁਰਾਣੇ ਸਕੂਲਾਂ ਵਿੱਚ ਸ਼ਿਫਟ ਕਰਨ ਸਬੰਧੀ ਵਿਭਾਗ ਨਾਲ ਰਣਨੀਤੀ ਤੈਅ ਹੋਈ ਹੈ ਤਾਂ ਜੋ ਪ੍ਰਭਾਵਿਤ ਅਧਿਆਪਕਾਂ ਨੂੰ ਦੂਸਰੇ ਗੇੜ ਵਿੱਚ ਬਦਲੀ ਦਾ ਪੂਰਾ ਮੌਕਾ ਮਿਲ ਸਕੇ।

ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਗਲਤ ਸਟੇਸ਼ਨਾਂ ‘ਤੇ ਹੋਈਆਂ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਆਪਣੀਆਂ ਅਰਜ਼ੀਆਂ ਨਹੀਂ ਦਿੱਤੀਆਂ, ਉਹ ਜਲਦੀ ਤੋਂ ਜਲਦੀ ਆਪਣੀਆਂ ਅਰਜ਼ੀਆਂ ਯੂਨੀਅਨ ਦੇ ਗਰੁੱਪ ਵਿੱਚ ਪਾ ਦੇਣ ਜਾਂ ਸਬੰਧਤ ਕਲਰਕ ਕਪਿਲ ਕੁਮਾਰ ਜੀ ਨੂੰ ਭੇਜ ਦੇਣ।

ਇਸ ਤੋਂ ਇਲਾਵਾ, ਸੈਕੰਡਰੀ ਅਤੇ ਪ੍ਰਾਇਮਰੀ ਵਿੰਗ ਦੀਆਂ ਬਦਲੀਆਂ ਵਿੱਚ ਗਲਤ ਡਾਟਾ ਭਰੇ ਜਾਣ ਜਾਂ ਗਲਤ ਸਟੇਸ਼ਨ ਚੁਆਇਸ ਹੋਣ ਦੇ ਮਾਮਲੇ ਸਬੰਧੀ ਡਿਪਟੀ ਡੀ.ਐਸ.ਈ. ਸ੍ਰੀ ਮਹੇਸ਼ ਕੁਮਾਰ ਅਤੇ ਪ੍ਰਾਇਮਰੀ ਵਿੰਗ ਦੇ ਇੰਚਾਰਜ ਸੁਸ਼ੀਲ ਨਾਥ ਨਾਲ ਮੁਲਾਕਾਤ ਕਰਕੇ ਅਰਜ਼ੀਆਂ ਸੌਂਪੀਆਂ ਗਈਆਂ।

ਤਰੱਕੀਆਂ ਦੇ ਮੁੱਦੇ ‘ਤੇ ਡਿਪਟੀ ਡੀ.ਐਸ.ਈ. (ਪ੍ਰਮੋਸ਼ਨ ਸੈੱਲ) ਮਹੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਲੈਕਚਰਾਰ ਤੋਂ ਪ੍ਰਿੰਸੀਪਲ ਅਤੇ ਹੈਡਮਾਸਟਰ ਤੋਂ ਪ੍ਰਿੰਸੀਪਲ ਬਣਾਉਣ ਦੀ ਤਰੱਕੀ ਪ੍ਰਕਿਰਿਆ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਜਲਦ ਹੀ ਹੁਕਮ ਜਾਰੀ ਕੀਤੇ ਜਾਣਗੇ। ਦੂਜੇ ਪਾਸੇ, 4500 ਈ.ਟੀ.ਟੀ. ਤੋਂ ਮਾਸਟਰ ਕਾਡਰ ਪ੍ਰਮੋਸ਼ਨਾਂ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ ਅਤੇ ਅਦਾਲਤੀ ਸਟੇਅ ਹਟਦਿਆਂ ਸਾਰ ਹੀ ਇਹ ਪ੍ਰਮੋਸ਼ਨਾਂ ਤੁਰੰਤ ਕਰ ਦਿੱਤੀਆਂ ਜਾਣਗੀਆਂ।

ਗੋਨੇਆਣਾ ਬਲਾਕ ਦਫ਼ਤਰ ਅਧੀਨ ਆਉਂਦੇ ਅਧਿਆਪਕਾਂ ਦੇ ਜੀ.ਪੀ.ਐੱਫ. (GPF) ਦੇ ਅਡਵਾਂਸ ਬਿੱਲਾਂ ਲਈ DDO AG ਕੋਡ ਨਾ ਆਉਣ ਕਾਰਨ ਲੰਬੇ ਸਮੇਂ ਤੋਂ ਦਿੱਕਤ ਆ ਰਹੀ ਸੀ। ਇਸ ਦੇ ਹੱਲ ਲਈ ਡੀ.ਟੀ.ਐਫ. ਦੇ ਵਫ਼ਦ ਨੇ ਚੰਡੀਗੜ੍ਹ ਵਿਖੇ ਨੀਤੀ ਆਯੋਗ ਦਫ਼ਤਰ ਵਿਖੇ ਸੈਕਸ਼ਨ ਅਫ਼ਸਰ ਮੈਡਮ ਵਿਭੰਦੂ ਚੌਧਰੀ ਨਾਲ ਮੁਲਾਕਾਤ ਕੀਤੀ ਅਤੇ ਮੌਕੇ ‘ਤੇ ਹੀ ਇਸ ਮਸਲੇ ਦਾ ਨਿਪਟਾਰਾ ਕਰਵਾਇਆ। ਇਸ ਡੈਪੂਟੇਸ਼ਨ ਵਿੱਚ ਬਲਾਕ ਆਗੂ ਗੁਰਬਾਜ਼ ਸਿੰਘ, ਸੂਰਜ ਸਿੰਘ ਅਤੇ ਸ਼ੁਭਮ ਗਰਗ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।

 

Join WhatsApp

Join Now

More

ਪੰਜਾਬ ‘ਚ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਸਕੂਲ ਖੋਲ੍ਹਣ ਦੇ ਹੁਕਮ; ਡੀਟੀਐੱਫ ਵੱਲੋਂ ਸਖ਼ਤ ਨਿੰਦਾ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

DTF ਆਗੂਆਂ ਅਤੇ ਕੰਪਿਊਟਰ ਅਧਿਆਪਕਾਂ ‘ਤੇ FIR ਦਰਜ਼, ਜਥੇਬੰਦੀ ਵੱਲੋਂ ਸਖ਼ਤ ਸ਼ਬਦਾਂ ‘ਚ ਨਿਖੇਧੀ

ਸ਼ਹੀਦ ਊਧਮ ਸਿੰਘ ਦੀ ਯਾਦ ‘ਚ 31 ਜੁਲਾਈ ਨੂੰ, ‘ਭਾਰਤ-ਵੰਡ ਵਿਰੋਧੀ ਮੁਸਲਮਾਨ’ ਪੁਸਤਕ ‘ਤੇ ਵਿਚਾਰ-ਚਰਚਾ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਪਦਉਨਤੀ ਅਤੇ ਸਿੱਧੀ ਭਰਤੀ ਰਾਹੀਂ ਤੁਰੰਤ ਭਰੀਆਂ ਜਾਣ- ਪ੍ਰੇਮ ਚਾਵਲਾ

ਇੰਡੋ-ਅਮਰੀਕਾ ਟਰੇਡ ਡੀਲ ਅਤੇ ਲੈਂਡ ਪੁਲਿੰਗ ਪੋਲਿਸੀ ਦੇ ਵਿਰੋਧ ‘ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕੀਤੀ ਗਈ ਕਨਵੈਨਸ਼ਨ; 22 ਜੁਲਾਈ ਨੂੰ ਟੋਲ ਪਾਲਜ਼ੇ ਫ੍ਰੀ ਕਰਨ ਦਾ ਸੱਦਾ

Leave a Comment