Join WhatsApp

Join Now

Punjab News: ਛੁੱਟੀ ਵਾਲੇ ਦਿਨ SIR ਕੈਂਪਾਂ ਵਿੱਚ ਸਕੂਲ ਸਟਾਫ ਦੇ ਹਾਜ਼ਰ ਰਹਿਣ ਦੇ ਹੁਕਮ ਦੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਸਖ਼ਤ ਸ਼ਬਦਾਂ ਵਿੱਚ ਵਿਰੋਧ

On: ਜੁਲਾਈ 10, 2026 10:05 ਬਾਃ ਦੁਃ

 

ਛੁੱਟੀ ਵਾਲੇ ਦਿਨ SIR ਕੈਂਪਾਂ ਵਿੱਚ ਸਕੂਲ ਸਟਾਫ ਦੇ ਹਾਜ਼ਰ ਰਹਿਣ ਦੇ ਹੁਕਮ ਦੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਸਖ਼ਤ ਸ਼ਬਦਾਂ ਵਿੱਚ ਵਿਰੋਧ

ਮੋਹਾਲੀ, 10 ਜੁਲਾਈ 2026– ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਅਮਨ ਸ਼ਰਮਾ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਬੈਂਸ ਦੀ ਪ੍ਰਧਾਨਗੀ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਛੁੱਟੀ ਵਾਲੇ ਦਿਨਾਂ ਵਿੱਚ SIR ਕੈਪਾਂ ਵਿੱਚ ਸਮੂਹ ਸਕੂਲ ਸਟਾਫ਼ ਨੂੰ ਹਾਜ਼ਰ ਹੋਣ ਦੇ ਨਾਦਿਰਸ਼ਾਹੀ ਅਤੇ ਗ਼ੈਰਜ਼ਰੂਰੀ ਹੁਕਮ ਦੇ ਮੁੱਦੇ ਤੇ ਹੰਗਾਮੀ ਆਨਲਾਈਨ ਮੀਟਿੰਗ ਕੀਤੀ| ਇਸ ਵਿੱਚ ਸ਼ਾਮਿਲ ਲੈਕਚਰਾਰ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦਿਆਂ ਕਿਹਾ ਕਿ SIR ਦੀ ਪ੍ਰੀਕਰਿਆ ਨਾਲ ਅਧਿਆਪਕ ਵਰਗ ਵਿੱਚ ਬਹੁਤ ਜਿਆਦਾ ਪ੍ਰੇਸ਼ਾਨੀ,ਮਾਨਸਿਕ ਦਬਾਅ ਵੱਧ ਗਿਆ|

ਪਿਛਲੇ ਦਿਨਾਂ ਵਿੱਚ ਹੀ ਇਸ ਪ੍ਰੀਕਰਿਆ ਵਿੱਚ ਨਿੱਯੁਕਤ ਦੋ ਅਧਿਆਪਕ ਸਾਥੀਆਂ ਬੀ. ਐਲ. ਓ ਨੇ ਕੰਮ ਦੇ ਬਹੁਤ ਜਿਆਦਾ ਮਾਨਸਿਕ ਸਰੀਰਕ ਬੋਝ ਨਾਲ ਆਤਮਹੱਤਿਆ, ਹਾਰਟ ਅਟੈਕ ਨਾਲ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਸਿੱਖਿਆ ਵਿਭਾਗ ਵਲੋਂ ਇਸ ਤੋਂ ਸ਼ਬਕ ਲੈਣ ਦੀ ਬਜਾਏ ਇਹੋ ਜਿਹੀ ਗੈਰ ਜਰੂਰੀ ਨਾਦਿਰਸ਼ਾਹੀ ਹੁਕਮਾਂ ਨਾਲ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ| ਅਮਨ ਸ਼ਰਮਾ ਅੰਮ੍ਰਿਤਸਰ ਨੇ ਸਿੱਖਿਆ ਮੰਤਰੀ ਨੂੰ ਅਧਿਆਪਕ ਵਰਗ ਅਤੇ ਹੋਰ ਕਰਮਚਾਰੀਆਂ ਨੂੰ ਰਾਹਤ ਲਈ ਵਿਸ਼ੇਸ਼ ਦਖਲ ਦੇਣ ਦੀ ਮੰਗ ਕੀਤੀ|

ਜਥੇਬੰਦੀ ਦੇ ਸਲਾਹਕਾਰ ਸੁਖਦੇਵ ਸਿੰਘ ਰਾਣਾ, ਹਰਜੀਤ ਸਿੰਘ ਬਲਿਹਾੜੀ ਅਤੇ ਬਲਜੀਤ ਸਿੰਘ ਕਪੂਰਥਲਾ ਨੇ ਇਸ ਪੱਤਰ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ ਅਤੇ ਇਸ SIR ਪ੍ਰੀਕਰਿਆ ਵਿੱਚ ਸ਼ਾਮਿਲ ਕਰਮਚਾਰੀਆਂ ਤੇ ਮਾਨਸਿਕ ਦਬਾਅ ਨੂੰ ਘਟਾਉਣ ਅਤੇ ਇਸਦਾ ਸਮਾਂ ਵਧਾਉਣ ਦੀ ਮੰਗ ਕੀਤੀ ਅਤੇ ਅਫ਼ਸਰਸ਼ਾਹੀ ਨੂੰ SIR ਪ੍ਰੀਕਰਿਆ ਵਿੱਚ ਲੱਗੇ ਅਮਲੇ ਨੂੰ ਵਧੀਆ ਮਾਹੌਲ ਦੇਣ ਦੀ ਮੰਗ ਨਹੀਂ ਤਾਂ ਜਥੇਬੰਦੀ ਨੂੰ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਨਾ ਪਵੇਗਾ |ਮੀਟਿੰਗ ਵਿੱਚ ਕੌਸ਼ਲ ਸ਼ਰਮਾ ਪਠਾਨਕੋਟ, ਜਗਤਾਰ ਸਿੰਘ ਹੋਸ਼ਿਆਰਪੁਰ, ਤਜਿੰਦਰ ਸਿੰਘ ਤਰਨਤਾਰਨ, ਜਤਿੰਦਰ ਸਿੰਘ, ਚਰਨਦਾਸ ਸ਼ਰਮਾ ਹਾਜ਼ਰ ਸਨ|

 

More

Gurugram Breaking: ਭਾਰੀ ਮੀਂਹ ਕਾਰਨ ਸਕੂਲ 25 ਅਗਸਤ ਨੂੰ ਰਹਿਣਗੇ ਬੰਦ, ਆਨਲਾਈਨ ਕਲਾਸਾਂ ਦੇ ਹੁਕਮ; ਦਫ਼ਤਰਾਂ ‘ਚ Work From Home ਲਈ ਐਡਵਾਈਜ਼ਰੀ ਜਾਰੀ

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ, ਸਿੱਖਿਆ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਅਹਿਮ ਫ਼ੈਸਲਾ, ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ

CM ਭਗਵੰਤ ਮਾਨ ਦਾ ਵੱਡਾ ਐਲਾਨ; ਪੰਜਾਬ ਦਾ ਇਹ ਸ਼ਹਿਰ ਬਣੇਗਾ IT ਹੱਬ, ਹਜ਼ਾਰਾਂ ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ

ਸਿੱਖਿਆ ਕ੍ਰਾਂਤੀ ਫ਼ੇਲ੍ਹ! ਸਰਕਾਰੀ ਸਕੂਲ ’ਚ ਸਿਰਫ ਸਿੰਗਲ ਟੀਚਰ; ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਬੰਦ ਹੋਣ ਕੰਢੇ ਸਕੂਲ!

ਮਾਸਟਰ ਕੇਡਰ ਯੂਨੀਅਨ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਭਗਵੰਤ ਮਾਨ ਸਰਕਾਰ ਦਾ ਕਰਨਗੇ ਪਿੱਟ ਸਿਆਪਾ

Breaking: ਪੰਜਾਬ ਦੀਆਂ 2 ਪ੍ਰਮੁੱਖ ਯੂਨੀਵਰਸਿਟੀਆਂ ਨੂੰ ਮਿਲੇ ਨਵੇਂ ਵਾਈਸ ਚਾਂਸਲਰ, ਨੋਟੀਫਿਕੇਸ਼ਨ ਜਾਰੀ

Leave a Comment