ਛੁੱਟੀ ਵਾਲੇ (ਸ਼ਨੀਵਾਰ ਤੇ ਐਤਵਾਰ) ਸਕੂਲ ਖੋਲ ਕੇ SIR ਕੈਂਪਾਂ ‘ਚ ਸਟਾਫ ਹਾਜਰ ਰਹਿਣ ਦੇ ਹੁਕਮਾਂ ਦੀ ਐਲੀਮੈਂਟਰੀ ਟੀਚਰਜ ਯੂਨੀਅਨ ਵੱਲੋ ਸਖਤ ਨਿੰਦਾ
ਚੰਡੀਗੜ੍ਹ, 10 ਜੁਲਾਈ 2026- ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਸਰਕਾਰ ਤੁਰੰਤ ਫੈਸਲਾ ਵਾਪਿਸ ਲਵੇ ਨਹੀ ਤਾਂ ਸਮੁੱਚਾ ਅਧਿਆਪਕ ਵਰਗ ਆਪਣੇ ਤੌਰ ਤੇ ਫੈਸਲੇ ਦੇ ਬਾਈਕਾਟ ਲਈ ਹੋਵੇਗਾ ਮਜਬੂਰ । ਸਰਕਾਰ ਤੇ ਸਿਖਿਆ ਵਿਭਾਗ ਦੇ ਨਿੱਤ ਨਾਦਰਸ਼ਾਹੀ ਫੁਰਮਾਨਾਂ ਨੇ ਅਧਿਆਪਕ ਵਰਗ ਦੇ ਸਾਹ ਸੂਤੇl
ਸਿਖਿਆ ਵਿਭਾਗ ਦੇ ਸਕੱਤਰ ਸਕੂਲ ਸਿਖਿਆ ਵੱਲੋ ਛੁੱਟੀ ਵਾਲੇ ਦੋ ਦਿਨ 11 ਜੁਲਾਈ ਅਤੇ 12 ਜੁਲਾਈ ਸ਼ਨੀ ਐਤਵਾਰ ਨੂੰ ਸਕੂਲਾਂ ਚ SIR ਕੈਂਪ ਲਗਾਉਣ ਅਤੇ ਸਕੂਲ ਸਟਾਫ ਨੂੰ ਹਾਜਰ ਰਹਿਣ ਲਈ ਦਿਤੇ ਤੁਹਲਕੀ ਫੁਰਮਾਨਾਂ ਤੇ ਸਰਕਾਰ ਤੇ ਵਿਭਾਗ ਦੇ ਫੈਸਲੇ ਦੀ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਵੱਲੋ ਸਖਤ ਨਿਂਦਾ ਕਰਦਿਆ ਕਿਹਾ ਕਿ ਸਰਕਾਰ ਤੇ ਸਿਖਿਆ ਵਿਭਾਗ ਦੇ ਨਿੱਤ ਨਾਦਰਸ਼ਾਹੀ ਫੁਰਮਾਨਾਂ ਨੇ ਅਧਿਆਪਕ ਵਰਗ ਦੇ ਸਾਹ ਸੂਤੇ ਪਏ ਹਨ ਸਮੁੱਚਾ ਅਧਿਆਪਕ ਵਰਗ ਪ੍ਰੇਸ਼ਾਨੀ ਚ ਪਿਸ ਰਿਹਾ ਹੈl ਪਰੰਤੂ ਸਟਕਾਰ ਤੇ ਵਿਭਾਗ ਪਤਾ ਨਹੀ ਕਿਹੜੀਆਂ ਅੜੀਆਂ ਪਗਾਉਣ ਚ ਲੱਗਾ ਹੈl
ਈ ਟੀ ਯੂ ਪੰਜਾਬ (ਰਜਿ:) ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ ,ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਮਨਜੀਤ ਸਿੰਘ ਕਠਾਣਾਂ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਗੁਰਵਿੰਦਰ ਸਿਂਘ ਬੱਬੂ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਰਵੀ ਕਾਂਤ ਦਿਗਪਾਲ ਪਠਾਨਕੋਟ ਜਸਵੰਤ ਸਿੰਘ ਸੇਖੜਾ ਅਵਤਾਰ ਸਿੰਘ ਭਲਵਾਨ ਹਰਜੀਤ ਸਿੰਘ ਸਿੱਧੂ ਹੈਰੀ ਮਲੋਟ ਹਰਪ੍ਰੀਤ ਸਿੰਘ ਪਰਮਾਰ ਸੁਰਿੰਦਰ ਕੁਮਾਰ ਮੋਗਾ ਪ੍ਰੀਤਭਗਵਾਨ ਸਿਂਘ ਫਰੀਦਕੋਟ ਚਰਨਜੀਤ ਸਿੰਘ ਫਿਰੋਜ਼ਪੁਰ ਤੇ ਹੋਰ ਆਗੂਆ ਨੇ ਕਿਹਾ ਕਿ ਸਰਕਾਰ ਤੁਰੰਤ ਫੈਸਲਾ ਵਾਪਿਸ ਲਵੇ ਨਹੀ ਤਾਂ ਸਮੁੱਚਾ ਅਧਿਆਪਕ ਵਰਗ ਆਪਣੇ ਤੌਰ ਤੇ ਫੈਸਲੇ ਦੇ ਬਾਈਕਾਟ ਲਈ ਮਜਬੂਰ ਹੋਵੇਗਾ ।
ਨਾਲ ਹੀ ਆਗੂਆ ਨੇ ਪੰਜਾਬ ਭਰ ਦੀਆ ਸਭ ਅਧਿਆਪਕ ਯੂਨੀਅਨਾਂ ਨੂੰ ਜੋਰਦਾਰ ਅਪੀਲ ਕਰਦਿਆ ਕਿਹਾ ਕਿ ਜਦੋ ਸਰਕਾਰਾਂ ਹੱਦਾਂ ਬੰਨੇ ਟੱਪਣ ਤਾਂ ਸਾਨੂੰ ਬਹੁਤਾ ਸਮਾ ਖਰਾਬ ਨਾ ਕਰਕੇ ਆਪਣੇ ਵਰਗ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਅਜਿਹੇ ਫੈਸਲਿਆ ਦਾ ਬਾਈਕਾਟ ਰੱਖਣਾ ਚਾਹੀਦਾ ਹੈ । ਆਗੂਆ ਨੇ ਰਿਹ ਵੀ ਕਿਹਾ ਕਿ ਪਹਿਲਾਂ ਤੌ ਝੰਡੇ ਇੱਕ ਕੀਤੇ ਹੁੰਦੇ ਤਾਂ ਅਧਿਆਪਕ ਵਰਗ ਨੂੰ ਨੌਕਰੀਆਂ / ਪਰਮੋਸ਼ਨਾ ਬਚਾਉਣ ਲਈ ਟੈਟ ਨਾ ਦੇਣੇ ਪੈੱਦੇ ਤੇ ਸਾਨੂੰ ਅੱਜ ਵੀ ਸਭ ਝੰਡੇ ਛੱਡ ਇੱਕ ਝੰਡਾ ਲੈਕੇ ਸਰਕਾਰ ਦੇ ਵਿਰੋਧ ਚ ਖੜਨਾ ਚਾਹੀਦਾ ਹੈ । ਸਮੁੱਚੇ ਅਧਿਆਪਕ ਵਰਗ ਨੂੰ ਅਜਿਹੇ ਫੈਸਲਿਆ ਦੇ ਬਾਈਕਾਟ ਲਈ ਤਿਆਰ ਰਹਿਣਾ ਚਾਹੀਦਾ ਹੈ ਨਹੀ ਤੇ ਸਰਕਾਰ ਅਜਿਹੇ ਜਬਰ ਕਰਦੀ ਰਹੇਗੀ ।
ਇਸ ਸਮੇ ਹੋਰਨਾ ਤੋ ਇਲਾਵਾ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਨੀਰਜ ਅਗਰਵਾਲ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਪਰਮਜੀਤ ਸਿੰਘ ਬੁੱਢੀਵਿੰਡ ਰਣਜੀਤ ਸਿੰਘ ਮੱਲ੍ਹਾ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਨਵਦੀਪ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਨੇ ਸਖਤ ਨਿੰਦਾ ਕੀਤੀ ।


















