Join WhatsApp

Join Now

PSPCL ਦੇ ਆਫ਼ਿਸਰ ਕਲੱਬ ਵਿਖੇ ਰਵਾਇਤੀ ਰੰਗਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ

On: ਅਗਸਤ 15, 2026 6:47 ਬਾਃ ਦੁਃ

 

PSPCL ਦੇ ਆਫ਼ਿਸਰ ਕਲੱਬ ਵਿਖੇ ਰਵਾਇਤੀ ਰੰਗਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ

ਪਟਿਆਲਾ 15 ਅਗਸਤ 2026-ਪੀਐਸਪੀਸੀਐਲ (PSPCL) ਦੇ ਪਟਿਆਲਾ ਦੀ ਪਾਵਰ ਕਾਲੋਨੀ ਦੇ ਆਫ਼ਿਸਰ ਕਲੱਬ ਵਿਖੇ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਸਮੇਤ ਵਿਭਾਗ ਦੇ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਅਤੇ ਰਵਾਇਤੀ ਰੰਗਾਂ ਨਾਲ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਸਮਾਗਮ ਦੌਰਾਨ ਮਹਿਲਾਵਾਂ ਨੇ ਪੰਜਾਬੀ ਲੋਕ ਗੀਤਾਂ, ਗਿੱਧੇ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਦਾ ਆਨੰਦ ਮਾਣਿਆ। ਤੀਆਂ ਦੇ ਰਵਾਇਤੀ ਪਹਿਰਾਵਿਆਂ ਅਤੇ ਸਜਾਵਟ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਮਹਿਲਾਵਾਂ ਨੇ ਆਪਸੀ ਮਿਲਵਰਤਣ, ਭਾਈਚਾਰਕ ਸਾਂਝ ਅਤੇ ਪੰਜਾਬੀ ਵਿਰਸੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ।

ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਬਲਜੀਤ ਕੌਰ, ਹਰਲੀਨ ਕੌਰ ਬਰਾੜ ਤੇ ਪੂਨਮ ਸੂਦ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਹਿਮ ਤਿਉਹਾਰ ਹੈ, ਜੋ ਮਹਿਲਾਵਾਂ ਨੂੰ ਇਕੱਠੇ ਹੋ ਕੇ ਖੁਸ਼ੀਆਂ ਮਨਾਉਣ ਅਤੇ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਹਨਾਂ ਸਮਾਗਮ ਦੇ ਅੰਤ ਵਿੱਚ ਸਾਰਿਆਂ ਵਲੋਂ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ।

 

More

ਅਵਸਥੀ ਪਰਿਵਾਰ ਵਲੋਂ ਸ਼੍ਰੀਮਤੀ ਮੋਨਿਕਾ ਅਵਸਥੀ ਜੀ ਦੀ ਯਾਦ ਵਿੱਚ ਹੁਸ਼ਿਆਰ ਵਿਦਿਆਰਥੀਆਂ ਨੂੰ ਵੰਡੇ ਵਜ਼ੀਫੇ

ਸੀਟੂ ਨੂੰ ਅਲਵਿਦਾ ਕਹਿ ਕੇ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ ਹੋਈਆਂ 20 ਵਰਕਰਾਂ ਅਤੇ ਹੈਲਪਰਾਂ; ਸੂਬਾ ਪ੍ਰਧਾਨ ਮੈਡਮ ਛੀਨਾ ਵੱਲੋਂ ਭਰਵਾਂ ਸਵਾਗਤ

ਪ੍ਰਕਾਸ਼ ਪ੍ਰਭਾਕਰ ਦੀ ਪੁਸਤਕ ‘ਵਨ ਉਪਵਨ’ ਲੋਕ ਅਰਪਣ ਅਤੇ ਕਾਵਿ-ਚੇਤਨਾ ਨੂੰ ਸਮਰਪਿਤ ਗੋਸ਼ਟੀ 

ਸੇਵਾ ਮੁਕਤ ਪਟਵਾਰੀ, ਕਾਨੂੰਨਗੋ, ਰੈਵੀਨਿਊ ਆਫ਼ਿਰਜ਼ ਯੂਨੀਅਨ ਦਾ ਵਫ਼ਦ DC ਦੀ ਗੈਰਹਾਜ਼ਰੀ ‘ਚ ਜ਼ਿਲ੍ਹਾ ਮਾਲ ਅਫ਼ਸਰ ਫ਼ਿਰੋਜ਼ਪੁਰ ਨੂੰ ਮਿਲਿਆ, ਪੜ੍ਹੋ ਕੀ ਹਨ ਮੰਗਾਂ?

ਚਿਰਾਗ ਪਾਸਵਾਨ ਦਾ ‘ਯੂਥ ਬੋਲੇ ਤਾਂ’ ਪ੍ਰੋਗਰਾਮ ਨੌਜਵਾਨਾਂ ਦੀਆਂ ਆਸਾਂ-ਉਮੀਦਾਂ ਸੁਣਨ ਤੇ ਸਮਝਣ ਦੀ ਸੱਚੀ ਪਹਿਲਕਦਮੀ: ਸੁੱਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

Leave a Comment