CM ਮਾਨ ਦੇ ਹੁਕਮਾਂ ਦੇ ਉਲਟ ਕੰਪਿਊਟਰ ਅਧਿਆਪਕਾਂ ਦੀਆਂ ਲਾਈਆਂ ‘ਸਿਹਤ ਬੀਮਾ ਕਾਰਡ’ ਬਣਾਉਣ ਲਈ ਡਿਊਟੀਆਂ… ਟੀਚਰਾਂ ਕੀਤਾ ਬਾਈਕਾਟ

 

ਕੰਪਿਊਟਰ ਅਧਿਆਪਕਾਂ ਵਲੋਂ ਬੀਮਾ ਕਾਰਡ ਵਿੱਚ ਲਾਈ ਡਿਊਟੀ ਦਾ ਬਾਈਕਾਟ

Punjab Network

ਚੰਡੀਗੜ੍ਹ, 2 ਫਰਵਰੀ 2026- ਅੱਜ ਕੰਪਿਊਟਰ ਅਧਿਆਪਕਾਂ ਦਾ ਇੱਕ ਵਫਦ ਜ਼ਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ ਦੀ ਅਗਵਾਈ ਹੇਠ ਡੀ.ਸੀ. ਗੁਰਦਾਸਪੁਰ ਨੂੰ ਕੰਪਿਊਟਰ ਅਧਿਆਪਕਾਂ ਦੀ ਲਗਾਈ ਗਈ ਗੈਰ ਵਿਦਿਅਕ ਕੰਮਾਂ ਵਿੱਚ ਡਿਊਟੀ ਸੰਬੰਧੀ ਮਿਲਿਆ।

ਜਿਸ ਵਿੱਚ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਡੀ ਸੀ ਦਫਤਰ ਗੁਰਦਾਸਪੁਰ ਵਲੋਂ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਵਿੱਚ ਲਗਾਈ ਗਈ ਹੈ ਜਦਕਿ ਮੁੱਖ ਮੰਤਰੀ ਨੇ ਸਰਕਾਰ ਬਣਦਿਆਂ ਹੀ ਕਿਹਾ ਸੀ ਕਿ ਕਿਸੇ ਵੀ ਅਧਿਆਪਕਾਂ ਦੀ ਡਿਊਟੀ ਕਿਸੇ ਵੀ ਗੈਰ ਵਿੱਦਿਅਕ ਕੰਮ ਵਿੱਚ ਨਹੀਂ ਲਗਾਈ ਜਾਵੇਗੀ।

ਪਰੰਤੂ ਡੀ ਸੀ ਦਫਤਰ ਵਲੋਂ ਮੁੱਖ ਮੰਤਰੀ ਦੇ ਬਿਆਨ ਦੀਆਂ ਧੱਜੀਆਂ ਉਡਾਉਂਦੇ ਹੋਏ ਸਿਹਤ ਬੀਮਾਂ ਕਾਰਡ ਬਣਾਉਣ ਵਿੱਚ ਕੰਪਿਊਟਰ ਅਧਿਆਪਕਾਂ ਦੀ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਸਰਕਾਰੀ ਸਕੂਲਾਂ ਵਿਚੋਂ ਕੰਪਿਊਟਰ ਸੈੱਟ ਅਤੇ ਪ੍ਰਿੰਟਰ ਵੀ ਇਸ ਕੰਮ ਵੱਚ ਵਰਤਣ ਲਈ ਮੰਗੇ ਜਾ ਰਹੇ ਹਨ।

ਜਦਕਿ ਇਥੇ ਇਹ ਵੀ ਜਿਕਰਯੋਗ ਹੈ ਕਿ ਇਹਨਾਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ/ਬਾਰਵੀਂ ਦੇ ਪ੍ਰਯੋਗੀ ਪ੍ਰੀਖੀਆ ਵਿੱਚ ਵੀ ਲਗਾਈਆਂ ਗਈਆਂ ਹਨ ਅਤੇ ਕੰਪਿਊਟਰ ਸੈਟ ਅਤੇ ਪ੍ਰਿੰਟਰ ਵਿਿਦਆਰਥੀਆਂ ਦੇ ਪੈ੍ਰਕਟੀਕਲ ਲੈਣ ਲਈ ਵੀ ਵਰਤੇ ਜਾਣੇ ਹਨ।

ਸੋ ਸਮੂਹ ਜ਼ਿਲ੍ਹਾ ਗੁਰਦਾਸਪੁਰ ਦੇ ਕੰਪਿਊਟਰ ਅਧਿਆਪਕਾਂ ਨੇ ਡੀਸੀ ਦਫਤਰ ਗੁਰਦਾਸਪੁਰ ਨੂੰ ਪੁਰਜੋਰ ਮੰਗ ਕੀਤੀ ਹੈ ਕਿ ਇਹ ਡਿਊਟੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਹਾਰਡਵੇਆਰ ਵੀ ਸਕੂਲਾਂ ਵਿਚੋਂ ਨਾ ਮੰਗਵਾਇਆ ਜਾਵੇ ਅਤੇ ਡਿਊਟੀਆਂ ਰੱਦ ਹੋਣ ਤੱਕ ਸਮੂਹ ਜ਼ਿਲ੍ਹਾ ਗੁਰਦਾਸਪੁਰ ਦੇ ਕੰਪਿਊਟਰ ਅਧਿਆਪਕਾਂ ਨੇ ਇਹਨਾਂ ਡਿਊਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਇਸ ਵਫਦ ਵਿੱਚ ਸਮੂਹ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕ ਹਾਜਰ ਸਨ।