ਪੰਜਾਬ ‘ਚ 26 ਅਗਸਤ ਨੂੰ ਛੁੱਟੀ ਰਾਖਵੀਂ!
ਚੰਡੀਗੜ੍ਹ, 18 ਅਗਸਤ 2026
ਪੰਜਾਬ ਸਰਕਾਰ ਵੱਲੋਂ 26 ਅਗਸਤ, ਬੁੱਧਵਾਰ ਨੂੰ ‘ਪੈਗੰਬਰ ਮੁਹੰਮਦ ਸਾਹਿਬ’ ਦੇ ਜਨਮ ਦਿਵਸ ਦੇ ਮੌਕੇ ’ਤੇ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਹ ਛੁੱਟੀ ਰਾਜ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਤਹਿਤ ਰਾਖਵੀਂ ਸ਼੍ਰੇਣੀ ਵਿੱਚ ਰੱਖੀ ਗਈ ਹੈ। ਇਸ ਕਾਰਨ ਇਹ ਆਮ ਸਰਕਾਰੀ ਛੁੱਟੀ ਨਹੀਂ ਹੋਵੇਗੀ ਅਤੇ ਸਾਰੇ ਅਦਾਰਿਆਂ ਲਈ ਬੰਦ ਰਹਿਣਾ ਲਾਜ਼ਮੀ ਨਹੀਂ ਹੈ।
ਰਾਖਵੀਂ ਛੁੱਟੀ ਹੋਣ ਕਾਰਨ ਪੰਜਾਬ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ, ਵਪਾਰਕ ਇਕਾਈਆਂ ਅਤੇ ਹੋਰ ਬਹੁਤ ਸਾਰੇ ਅਦਾਰੇ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਇਨ੍ਹਾਂ ਅਦਾਰਿਆਂ ਵਿੱਚ 26 ਅਗਸਤ ਨੂੰ ਲਾਜ਼ਮੀ ਤੌਰ ’ਤੇ ਛੁੱਟੀ ਨਹੀਂ ਹੋਵੇਗੀ। ਹਾਲਾਂਕਿ ਜਿਹੜੇ ਕਰਮਚਾਰੀ ਜਾਂ ਸੰਸਥਾਵਾਂ ਰਾਖਵੀਂ ਛੁੱਟੀ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਸਬੰਧਤ ਨਿਯਮਾਂ ਅਤੇ ਆਪਣੇ ਅਦਾਰੇ ਦੀਆਂ ਹਦਾਇਤਾਂ ਅਨੁਸਾਰ ਇਸ ਦਾ ਲਾਭ ਲੈ ਸਕਦੇ ਹਨ।
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਦਿਹਾੜਿਆਂ ਨੂੰ ਰਾਖਵੀਂ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਜੋ ਸਰਕਾਰੀ ਕਰਮਚਾਰੀ ਆਪਣੀ ਲੋੜ ਅਤੇ ਧਾਰਮਿਕ ਮਾਨਤਾਵਾਂ ਅਨੁਸਾਰ ਇਨ੍ਹਾਂ ਛੁੱਟੀਆਂ ਦਾ ਲਾਭ ਲੈ ਸਕਣ।
ਇਸ ਲਈ 26 ਅਗਸਤ ਨੂੰ ਜੇਕਰ ਕੋਈ ਵਿਅਕਤੀ ਸਕੂਲ, ਕਾਲਜ, ਦਫ਼ਤਰ, ਬੈਂਕ ਜਾਂ ਕਿਸੇ ਵਪਾਰਕ ਅਦਾਰੇ ਵਿੱਚ ਆਪਣੇ ਕੰਮ ਲਈ ਜਾਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਉਸ ਨੂੰ ਪਹਿਲਾਂ ਸਬੰਧਤ ਸੰਸਥਾ ਜਾਂ ਅਦਾਰੇ ਦੇ ਕੰਮਕਾਜ ਸਬੰਧੀ ਨਿਯਮਾਂ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ। ਰਾਖਵੀਂ ਛੁੱਟੀ ਹੋਣ ਕਰਕੇ ਸੂਬੇ ਵਿੱਚ ਆਮ ਜਨਜੀਵਨ ਅਤੇ ਜ਼ਿਆਦਾਤਰ ਸੰਸਥਾਵਾਂ ਦਾ ਕੰਮਕਾਜ ਜਾਰੀ ਰਹੇਗਾ।
















