Join WhatsApp

Join Now

ਕੰਪਿਊਟਰ ਅਧਿਆਪਕਾਂ ਦਾ ਵੱਡਾ ਐਲਾਨ! CM ਮਾਨ ਦੇ ਸ਼ਹਿਰ ‘ਚ ਕੱਲ੍ਹ ਤੋਂ ਲਾਉਣਗੇ ਪੱਕਾ ਮੋਰਚਾ

On: ਸਤੰਬਰ 19, 2026 6:24 ਬਾਃ ਦੁਃ

 

ਕੰਪਿਊਟਰ ਅਧਿਆਪਕਾਂ ਦਾ ਵੱਡਾ ਐਲਾਨ! CM ਮਾਨ ਦੇ ਸ਼ਹਿਰ ‘ਚ ਕੱਲ੍ਹ ਤੋਂ ਲਾਉਣਗੇ ਪੱਕਾ ਮੋਰਚਾ

ਨਵਾਂਸ਼ਹਿਰ 19 ਸਤੰਬਰ 2026- ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਅਤੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਜਾਣਕਾਰੀ ਦਿੰਦੇ ਦੱਸਿਆ ਕਿ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੀ 5 ਸਤੰਬਰ ਨੂੰ ਜੱਥੇਬੰਦੀ ਵੱਲੋਂ ਲਏ ਗਏ ਫੈਸਲੇ ਅਨੁਸਾਰ 20 ਸਤੰਬਰ ਤੋਂ ਜਿਲ੍ਹਾ ਹੈੱਡ ਕੁਆਟਰ ਸੰਗਰੂਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਸੇ ਦਿਨ ਤੋਂ ਹੀ ਸੰਗਰੂਰ ਵਿਖੇ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਪੱਕੇ ਮੋਰਚੇ ਦੀ ਸ਼ਰੂਆਤ ਕੀਤੀ ਜਾਵੇਗੀ।

ਮਾਣਯੋਗ ਹਾਈਕੋਰਟ ਵਿੱਚ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਨੂੰ ਲਾਗੂ ਕਰਨ ਦੀ ਥਾਂ ਸੁਪਰੀਮ ਕੋਰਟ ਚਲੀ ਗਈ ਹੈ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਸਬ ਕਮੇਟੀ ਨਾਲ ਪਿਛਲੀਆਂ ਮੀਟਿੰਗਜ ਵਿੱਚ ਬਣੀ ਸਹਿਮਤੀ ਅਨੁਸਾਰ ਪੰਜਵੇਂ ਪੇਅ ਕਮਿਸ਼ਨ ਤਹਿਤ ਬਣਦਾ ਅਣਰਿਵਾਇਜਡ DA ਲਾਗੂ ਕਰਨਾ, ਡੈੱਥ ਪਾਲਿਸੀ ਲਾਗੂ ਕਰਨ ਦੀ ਥਾਂ ਸਰਕਾਰ ਸਮਾਂ ਲੰਘਾ ਰਹੀ ਹੈ।

ਕੰਪਿਊਟਰ ਟੀਚਰਜ਼ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਦੇ ਆਗੂ ਭੁਪਿੰਦਰ ਸਿੰਘ ਭਟੋਆ, ਅਮਰਜੀਤ , ਨਰੇਸ਼ ਕੁਮਾਰ ਰੌੜੀ, ਰਮਨ ਕਿਸਾਣਾ, ਧਰਮਵੀਰ ਚੌਧਰੀ, ਗੋਰਵ ਪਠਾਣੀਆਂ, ਵਾਸੂਦੇਵ ਚੌਧਰੀ, ਸੰਦੀਪ ਦੱਤਾ, ਰਾਕੇਸ਼ ਕੁਮਾਰ, ਮੁਕੇਸ਼ ਕੁਮਾਰ, ਲਖਵਿੰਦਰ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਰੋਹਿਤ ਗੋਤਮ,ਚੰਦਨ ਸ਼ਰਮਾਂ,ਪ੍ਮੋਦ ਸ਼ਰਮਾ, ਹਰਜਿੰਦਰ ਸਿੰਘ, ਰਾਜਵਿੰਦਰ, ਸੁਰਿੰਦਰ ਕੁਮਾਰ, ਵਰਿੰਦਰ ਕੁਮਾਰ, ਸੰਜੀਵ ਕੁਮਾਰ, ਹਰਪ੍ਰੀਤ ਸਿੰਘ, ਸੁਸ਼ੀਲ ਕੁਮਾਰ,ਰਮਨ ਕੁਮਾਰ, ਰਵੀ ਬਸਰਾ, ਨਰਿੰਦਰ ਸਿੰਘ,ਰਜਿੰਦਰ ਬਸਰਾ, ਬਲਰਾਜ ਸਿੰਘ,ਰਮਨ ਕੁਮਾਰ, ਮਨਦੀਪ,ਸਤਿੰਦਰ ਸਿੰਘ, ਰਾਜ ਕੁਮਾਰ ਭੰਮਰਾ, ਰਾਜਨ ਸ਼ਰਮਾਂ, ਮੈਡਮ ਸੋਨੀਆ ਚੌਧਰੀ, ਨੀਨਾ ਰਾਣੀ, ਮੀਨਾ, ਸੁਰਿੰਦਰ ਕੌਰ, ਰਜਨੀ, ਨਵਜੋਤ, ਨੀਲਮ ਮੇਹਲੀ, ਹਰਪ੍ਰੀਤ ਕੌਰ,ਰਜਨੀ ਬਾਲਾ, ਕਿਰਨ ਬਾਲਾ, ਰਣਜੀਤ ਕੌਰ, ਹਰਜਿੰਦਰ ਕੌਰ, ਮਨਜੀਤ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਸੰਦੀਪ ਕੌਰ, ਮਨੀਸ਼ਾ ਕੌੜਾ, ਸੀਮਾ, ਸੁਮਨ, ਜਸਵੀਰ ਕੌਰ, ਨੀਰੂ, ਅਨੀਤਾ ਨੇ ਦੱਸਿਆ ਕਿ 20 ਸਤੰਬਰ ਦੀ ਸੂਬਾ ਪੱਧਰੀ ਰੈਲੀ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੰਪਿਊਟਰ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।

 

More

SIR ਨੂੰ ਵੱਡੀ ਖ਼ਬਰ: ਕੇਜਰੀਵਾਲ ਸਮੇਤ ਪਰਿਵਾਰ ਦੇ 5 ਜੀਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ

LPG Subsidy New Rule: 1 ਅਕਤੂਬਰ 2026 ਤੋਂ ਬਦਲ ਰਹੇ ਹਨ ਰਸੋਈ ਗੈਸ ਦੇ ਨਿਯਮ; ਸਬਸਿਡੀ ਲੈਣੀ ਹੈ ਤਾਂ ਤੁਰੰਤ ਕਰੋ ਇਹ ਕੰਮ

ਬਲਾਤਕਾਰ ਦੀ ਘਟਨਾ; ਅਕਾਲੀ ਆਗੂ ਵਿਰੁੱਧ ਦਰਜ FIR ਮਾਮਲੇ ‘ਚ ਇਯਾਲੀ ਨੇ ਮੰਗਿਆ SGPC ਪ੍ਰਧਾਨ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਦਾ ਮੰਗ

ਦਰਦਨਾਕ ਸੜਕ ਹਾਦਸੇ ‘ਚ ਅਧਿਆਪਕ ਦੀ ਮੌਤ, ਸਕੂਲ ਤੋਂ ਪਰਤ ਰਹੇ ਸਨ ਘਰ

ਕਿਸਾਨ ਮੰਡੀਆਂ ‘ਚ ਰੁਲਣ ਲਈ ਮਜ਼ਬੂਰ! ਝੋਨੇ ਦੀ ਸਰਕਾਰੀ ਖਰੀਦ ਨਾ ਸ਼ੁਰੂ ਹੋਣ ਤੋਂ ਖ਼ਫ਼ਾ ਕਿਸਾਨਾਂ ਨੇ ਮਾਨ ਸਰਕਾਰ ਨੂੰ ਦਿੱਤੀ ਤਿੱਖੇ ਸੰਘਰਸ਼ ਦੀ ਚੇਤਾਵਨੀ

ਸਾਵਧਾਨ! ਪੰਜਾਬ ‘ਚ 22 ਸਤੰਬਰ ਤੋਂ ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ; ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

Leave a Comment