Join WhatsApp

Join Now

ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ IAS ਅਫ਼ਸਰ ਦੀ ਰਿਹਾਇਸ਼ ‘ਤੇ ED ਵੱਲੋਂ ਛਾਪੇਮਾਰੀ!

On: ਸਤੰਬਰ 23, 2026 11:55 ਪੂਃ ਦੁਃ

 

ED ਦੀ ਵੱਡੀ ਕਾਰਵਾਈ: ਗਮਾਡਾ ਦਫ਼ਤਰ ਤੋਂ ਬਾਅਦ ਚੰਡੀਗੜ੍ਹ ਸਥਿਤ ਸੀਨੀਅਰ IAS ਅਫ਼ਸਰ ਦੀ ਰਿਹਾਇਸ਼ ‘ਤੇ ਪਹੁੰਚੀ ਜਾਂਚ ਟੀਮ, ਪੁੱਛਗਿੱਛ ਜਾਰੀ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪਿਛਲੇ ਕਰੀਬ 24 ਘੰਟਿਆਂ ਤੋਂ ਪੰਜਾਬ ਦੇ ਗਮਾਡਾ ਦਫ਼ਤਰ ਵਿਖੇ ਈਡੀ ਦੀ ਰੇਡ ਜਾਰੀ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ, ਈਡੀ ਦੇ ਟੀਮ ਗਮਾਡਾ ਦੇ ਸਾਬਕਾ ਚੀਫ਼ ਐਡਮਿਨਿਸਟ੍ਰੇਟਰ (CA) ਅਤੇ ਪੰਜਾਬ ਕੇਡਰ ਦੇ ਸੀਨੀਅਰ ਆਈ.ਏ.ਐੱਸ. (IAS) ਅਫ਼ਸਰ ਦੀ ਰਿਹਾਇਸ਼ ‘ਤੇ ਪਹੁੰਚ ਚੁੱਕੀ ਹੈ ਅਤੇ ਉੱਥੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਿਕ, ਈਡੀ ਵੱਲੋਂ ਇਹ ਕਾਰਵਾਈ ਅਚਾਨਕ ਨਹੀਂ ਕੀਤੀ ਗਈ, ਬਲਕਿ ਇਸ ਤੋਂ ਪਹਿਲਾਂ ਬੀਤੇ ਦਿਨ ਤੋਂ ਹੀ ਮੋਹਾਲੀ ਸਥਿਤ ਗਮਾਡਾ (GMADA) ਦੇ ਕੇਂਦਰੀ ਦਫ਼ਤਰ ਵਿਖੇ ਈਡੀ ਦੀਆਂ ਟੀਮਾਂ ਡੇਰਾ ਲਾਈ ਬੈਠੀਆਂ ਸਨ। ਗਮਾਡਾ ਦਫ਼ਤਰ ਵਿਖੇ ਸ਼ੁਰੂ ਹੋਈ ਇਹ ਕਾਰਵਾਈ ਪਿਛਲੇ 24 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਜਾਰੀ ਹੈ।

ਦਫ਼ਤਰ ਵਿੱਚ ਵੱਖ-ਵੱਖ ਫਾਈਲਾਂ, ਜ਼ਮੀਨਾਂ ਦੀ ਅਲਾਟਮੈਂਟ, ਵਿਕਾਸ ਪ੍ਰੋਜੈਕਟਾਂ ਦੇ ਟੈਂਡਰਾਂ ਅਤੇ ਵਿੱਤੀ ਰਿਕਾਰਡ ਦੀ ਬਾਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ ਜਾਂਚ ਦਾ ਦਾਇਰਾ ਵਧਾਉਂਦੇ ਹੋਏ ED ਨੇ ਸਿੱਧਾ IAS ਅਧਿਕਾਰੀ ਦੇ ਘਰ ਦਾ ਰੁੱਖ ਕੀਤਾ।

ਜਾਂਚ ਦੌਰਾਨ ਕੇਂਦਰੀ ਜਾਂਚ ਏਜੰਸੀ ਦੀ ਟੀਮ ਨਾਲ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਵੀ ਤਾਇਨਾਤ ਹਨ, ਤਾਂ ਜੋ ਛਾਪੇਮਾਰੀ ਦੌਰਾਨ ਕੋਈ ਬਾਹਰੀ ਵਿਅਕਤੀ ਅੰਦਰ ਨਾ ਆ ਸਕੇ ਅਤੇ ਨਾ ਹੀ ਕੋਈ ਅਹਿਮ ਦਸਤਾਵੇਜ਼ ਜਾਂ ਸਬੂਤ ਬਾਹਰ ਭੇਜਿਆ ਜਾ ਸਕੇ। ਇਸ ਵੱਡੀ ਕਾਰਵਾਈ ਨਾਲ ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਜ਼ਬਰਦਸਤ ਹੜਕੰਪ ਮਚ ਗਿਆ ਹੈ।

ਗਮਾਡਾ ਦੇ ਦਫ਼ਤਰ ਵਿੱਚ ਲਗਾਤਾਰ 24 ਘੰਟੇ ਚੱਲੀ ਰੇਡ ਤੋਂ ਬਾਅਦ ਹੁਣ ਸੀਨੀਅਰ ਅਧਿਕਾਰੀ ਦੇ ਘਰ ਹੋ ਰਹੀ ਇਸ ਕਾਰਵਾਈ ਨੇ ਪੰਜਾਬ ਦੇ ਕਈ ਹੋਰ ਉੱਚ ਅਧਿਕਾਰੀਆਂ ਅਤੇ ਸਿਆਸੀ ਹਲਕਿਆਂ ਦੀ ਨੀਂਦ ਵੀ ਉਡਾ ਦਿੱਤੀ ਹੈ। ਅਜੇ ਤੱਕ ਈਡੀ ਵੱਲੋਂ ਇਸ ਰੇਡ ਦੌਰਾਨ ਬਰਾਮਦਗੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਖ਼ਤਮ ਹੋਣ ਤੋਂ ਬਾਅਦ ਏਜੰਸੀ ਵੱਲੋਂ ਵੱਡੇ ਖ਼ੁਲਾਸੇ ਕੀਤੇ ਜਾ ਸਕਦੇ ਹਨ।

 

Leave a Comment