Join WhatsApp

Join Now

Delhi Pollution: ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਹੁਕਮ, ਲੱਗੀਆਂ ਹੋਰ ਕਈ ਪਾਬੰਦੀਆਂ! ਪੜ੍ਹੋ ਅਸਲ ਵਜ੍ਹਾ

On: November 7, 2026 8:09 AM

 

Delhi Pollution: ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਹੁਕਮ, ਲੱਗੀਆਂ ਹੋਰ ਕਈ ਪਾਬੰਦੀਆਂ! ਪੜ੍ਹੋ ਅਸਲ ਵਜ੍ਹਾ

ਦਿੱਲੀ-NCR ਵਿੱਚ ਹਵਾ ਪ੍ਰਦੂਸ਼ਣ ਦਾ ਕਹਿਰ: GRAP-3 ਲਾਗੂ, ਕਈ ਪਾਬੰਦੀਆਂ ਲਾਗੂ; BS-3 ਪੈਟਰੋਲ ਤੇ BS-4 ਡੀਜ਼ਲ ਵਾਹਨਾਂ ਦੀ ਐਂਟਰੀ ਬੰਦ

ਨਵੀਂ ਦਿੱਲੀ:

ਦਿੱਲੀ-NCR ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਨ ਕਾਰਨ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਬਣਦਾ ਜਾ ਰਿਹਾ ਹੈ। ਦੀਵਾਲੀ ਦੇ ਤਿਉਹਾਰ ਦੌਰਾਨ ਹਵਾ ਦੀ ਗੁਣਵੱਤਾ ਹੋਰ ਖ਼ਰਾਬ ਹੋਣ ਦੇ ਖ਼ਦਸ਼ੇ ਵਿਚਕਾਰ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੀ ਉਪ-ਕਮੇਟੀ ਨੇ ਸਾਵਧਾਨੀ ਵਜੋਂ ਦਿੱਲੀ-NCR ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਤੀਜੇ ਪੜਾਅ (GRAP-3) ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਦੇ ਨਾਲ ਹੀ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਵਾਹਨਾਂ, ਉਸਾਰੀ ਕਾਰਜਾਂ ਅਤੇ ਉਦਯੋਗਿਕ ਗਤੀਵਿਧੀਆਂ ਸਬੰਧੀ ਕਈ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। GRAP-3 ਲਾਗੂ ਹੋਣ ਤੋਂ ਬਾਅਦ ਦਿੱਲੀ-NCR ਵਿੱਚ BS-3 ਪੈਟਰੋਲ ਅਤੇ BS-4 ਡੀਜ਼ਲ ਵਾਲੇ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ।

ਇਸ ਤੋਂ ਇਲਾਵਾ ਪਾਈਲਿੰਗ, ਖੁਦਾਈ, ਰੈਡੀ ਮਿਕਸ ਕੰਕਰੀਟ ਪਲਾਂਟ ਸਮੇਤ ਗ਼ੈਰ-ਜ਼ਰੂਰੀ ਉਸਾਰੀ ਅਤੇ ਢਾਹੁਣ ਵਾਲੇ ਕੰਮਾਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਪੱਥਰ ਕਰੱਸ਼ਰ ਅਤੇ ਮਾਈਨਿੰਗ ਨਾਲ ਸਬੰਧਤ ਪਲਾਂਟ ਵੀ ਬੰਦ ਰਹਿਣਗੇ।

ਪ੍ਰਦੂਸ਼ਣ ਵਧਾਉਣ ਵਾਲੇ ਡੀਜ਼ਲ ਜਨਰੇਟਰਾਂ ਦੀ ਵਰਤੋਂ ਵੀ ਸੀਮਤ ਕਰ ਦਿੱਤੀ ਗਈ ਹੈ। ਇਨ੍ਹਾਂ ਦੀ ਵਰਤੋਂ ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਹੀ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਦਿੱਲੀ-NCR ਵਿੱਚ ਬਾਹਰਲੇ ਸੂਬਿਆਂ ਤੋਂ ਆਉਣ ਵਾਲੀਆਂ ਡੀਜ਼ਲ ਬੱਸਾਂ ਦੀ ਆਵਾਜਾਈ ‘ਤੇ ਵੀ ਰੋਕ ਲਗਾਈ ਗਈ ਹੈ।

ਪ੍ਰਸ਼ਾਸਨ ਵੱਲੋਂ ਨਿੱਜੀ ਕੰਪਨੀਆਂ ਨੂੰ ਆਪਣੇ ਮੁਲਾਜ਼ਮਾਂ ਲਈ ਵਰਕ ਫਰੌਮ ਹੋਮ ਜਾਂ ਹਾਈਬ੍ਰਿਡ ਕੰਮਕਾਜੀ ਪ੍ਰਣਾਲੀ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਸਕੂਲਾਂ ਦੇ ਮਾਮਲੇ ਵਿੱਚ ਵੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਬੰਦ ਕਰਨ ਜਾਂ ਆਨਲਾਈਨ ਕਲਾਸਾਂ ਸ਼ੁਰੂ ਕਰਨ ਬਾਰੇ ਹਦਾਇਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ GRAP ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦਿਆਂ ਲਾਗੂ ਕੀਤੇ ਜਾਣ ਵਾਲੇ ਐਮਰਜੈਂਸੀ ਉਪਾਵਾਂ ਦੀ ਵਿਵਸਥਾ ਹੈ। ਇਸ ਤਹਿਤ AQI 201 ਤੋਂ 300 ਹੋਣ ‘ਤੇ ਪਹਿਲਾ ਪੜਾਅ GRAP-1, 301 ਤੋਂ 400 ਹੋਣ ‘ਤੇ GRAP-2 ਅਤੇ 401 ਤੋਂ 450 ਹੋਣ ‘ਤੇ GRAP-3 ਲਾਗੂ ਕੀਤਾ ਜਾਂਦਾ ਹੈ।

ਇਸ ਤੋਂ ਅਗਲਾ ਪੜਾਅ GRAP-4 ਹੈ, ਜਿਸ ਵਿੱਚ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਹੋਰ ਸਖ਼ਤ ਕਦਮ ਚੁੱਕੇ ਜਾਂਦੇ ਹਨ। ਪ੍ਰਸ਼ਾਸਨ ਦਾ ਮੁੱਖ ਮਕਸਦ ਪ੍ਰਦੂਸ਼ਣ ਦੇ ਪੱਧਰ ਨੂੰ ਹੋਰ ਵਧਣ ਤੋਂ ਰੋਕਣਾ ਅਤੇ ਲੋਕਾਂ ਨੂੰ ਖ਼ਰਾਬ ਹਵਾ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹੈ।

 

Leave a Comment