World Breaking: ਸਬਜ਼ੀ ਮੰਡੀ ‘ਚ ਡਿੱਗਿਆ ਫੌਜੀ ਹੈਲੀਕਾਪਟਰ; ਪਾਇਲਟਾਂ ਸਮੇਤ 4 ਦੀ ਮੌਤ
ਇਸਫਹਾਨ ਦੇ ਦੋਰਚੇਹ ਸ਼ਹਿਰ ‘ਚ ਵਾਪਰੀ ਘਟਨਾ; ਇੱਕ ਹਫ਼ਤੇ ਅੰਦਰ ਦੂਜੀ ਵੱਡੀ ਹਵਾਈ ਦੁਰਘਟਨਾ
ਤੇਹਰਾਨ/ਈਰਾਨ, 24 ਫਰਵਰੀ 2026: ਈਰਾਨ ਦੀ ਫੌਜ ਦਾ ਇੱਕ ਹੈਲੀਕਾਪਟਰ ਮੰਗਲਵਾਰ ਨੂੰ ਮੱਧ ਈਰਾਨ ਦੀ ਇੱਕ ਪ੍ਰਮੁੱਖ ਫਲ ਅਤੇ ਸਬਜ਼ੀ ਮੰਡੀ ਵਿੱਚ ਦੁਰਘਟਨਾਗ੍ਰਸਤ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ।
ਈਰਾਨ ਦੇ ਸਰਕਾਰੀ ਟੈਲੀਵਿਜ਼ਨ ਅਨੁਸਾਰ, ਇਹ ਹਾਦਸਾ ਰਾਜਧਾਨੀ ਤੇਹਰਾਨ ਤੋਂ ਲਗਭਗ 330 ਕਿਲੋਮੀਟਰ ਦੂਰ ਸਥਿਤ ਇਸਫਹਾਨ ਸੂਬੇ ਦੇ ਦੋਰਚੇਹ ਸ਼ਹਿਰ ਵਿੱਚ ਵਾਪਰਿਆ। ਹਾਦਸੇ ਵਿੱਚ ਹੈਲੀਕਾਪਟਰ ਦੇ ਪਾਇਲਟ ਅਤੇ ਸਹਿ-ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ, ਮੰਡੀ ਵਿੱਚ ਮੌਜੂਦ ਦੋ ਆਮ ਨਾਗਰਿਕ ਵੀ ਇਸ ਦੀ ਲਪੇਟ ਵਿੱਚ ਆ ਗਏ ਅਤੇ ਆਪਣੀ ਜਾਨ ਗੁਆ ਬੈਠੇ।
ਦੱਸਿਆ ਜਾ ਰਿਹਾ ਹੈ ਕਿ ਫੌਜੀ ਹੈਲੀਕਾਪਟਰ ਸਿਖਲਾਈ (Training) ਉਡਾਣ ‘ਤੇ ਸੀ। ਸਰਕਾਰੀ ਚੈਨਲਾਂ ਵੱਲੋਂ ਪ੍ਰਸਾਰਿਤ ਕੀਤੀਆਂ ਗਈਆਂ ਤਸਵੀਰਾਂ ਵਿੱਚ ਮੰਡੀ ਵਿੱਚ ਫੈਲਿਆ ਮਲਬਾ ਅਤੇ ਚਾਰੇ ਪਾਸੇ ਉੱਠਦਾ ਧੂੰਆਂ ਸਾਫ਼ ਦੇਖਿਆ ਜਾ ਸਕਦਾ ਹੈ।
🚨🇮🇷 An Iranian Army training helicopter crashed into a wholesale fruit and vegetable market in Isfahan Province today.
Both the pilot and co-pilot were killed. No confirmed ground casualties so far.pic.twitter.com/obsiIRzJ8d https://t.co/DZoYvW2ItJ
— Mario Nawfal (@MarioNawfal) February 24, 2026
ਇਸਫਹਾਨ ਈਰਾਨ ਦਾ ਇੱਕ ਮਹੱਤਵਪੂਰਨ ਖੇਤਰ ਹੈ ਕਿਉਂਕਿ ਇੱਥੇ ਈਰਾਨ ਦਾ ਪ੍ਰਮੁੱਖ ਹਵਾਈ ਫੌਜ ਅੱਡਾ ਸਥਿਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਈਰਾਨ-ਇਜ਼ਰਾਈਲ ਜੰਗ ਦੌਰਾਨ ਅਮਰੀਕਾ ਵੱਲੋਂ ਜਿਸ ਪ੍ਰਮਾਣੂ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹ ਵੀ ਇਸੇ ਸੂਬੇ ਵਿੱਚ ਸਥਿਤ ਹੈ।
ਈਰਾਨ ਵਿੱਚ ਇੱਕ ਹਫ਼ਤੇ ਦੇ ਅੰਦਰ ਇਹ ਦੂਜੀ ਵੱਡੀ ਹਵਾਈ ਦੁਰਘਟਨਾ ਹੈ। 20 ਫਰਵਰੀ: ਪੱਛਮੀ ਸ਼ਹਿਰ ਹਮੇਦਾਨ ਕੋਲ ਇੱਕ ‘F-4’ ਲੜਾਕੂ ਜੈੱਟ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਪਾਇਲਟ ਦੀ ਮੌਤ ਹੋ ਗਈ ਸੀ। 24 ਫਰਵਰੀ: ਅੱਜ ਵਾਪਰਿਆ ਹੈਲੀਕਾਪਟਰ ਹਾਦਸਾ। ਇਹਨਾਂ ਲਗਾਤਾਰ ਹੋ ਰਹੇ ਹਾਦਸਿਆਂ ਨੇ ਈਰਾਨੀ ਫੌਜ ਦੇ ਪੁਰਾਣੇ ਹੋ ਚੁੱਕੇ ਹਵਾਈ ਬੇੜੇ ਅਤੇ ਰੱਖ-ਰਖਾਅ ‘ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ।






