PSEB ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੂੰ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਵੱਲੋਂ ‘ਬਾਲ ਕਾਵਿ ਕਿਆਰੀ’ ਪੁਸਤਕ ਭੇਟ

On: ਮਾਰਚ 21, 2026 10:02 ਬਾਃ ਦੁਃ

 

PSEB ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੂੰ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਵੱਲੋਂ ‘ਬਾਲ ਕਾਵਿ ਕਿਆਰੀ’ ਪੁਸਤਕ ਭੇਟ

ਪੰਜਾਬ ਨੈੱਟਵਰਕ 

ਮੋਹਾਲੀ, 21 ਮਾਰਚ 2026-

ਨਵਾਂ ਪੰਧ ਨਵੀਂ ਸੋਚ ਸੰਸਥਾ ਮੋਹਾਲੀ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ (PS52) ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਤੂਰ (ਸਾ. ਆਈਏਐਸ) ਨਾਲ ਪੰਜਾਬੀ ਮਾਂ ਬੋਲੀ ਦੇ ਸੰਬੰਧ ਅਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦੇ ਮੰਤਵ ਨਾਲ ਮੁਲਾਕਾਤ ਕੀਤੀ ਗਈ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਬਲਜਿੰਦਰ ਕੌਰ ਸ਼ੇਰਗਿੱਲ, ਮਲਕੀਤ ਸਿੰਘ ਸੈਣੀ (ਸੀਨੀਅਰ ਮੀਤ ਪ੍ਰਧਾਨ), ਵਿੰਦਰ ਮਾਝੀ (ਜਨਰਲ ਸਕੱਤਰ), ਡਾ. ਰਵਿੰਦਰ ਸਿੰਘ ਲੁਬਾਣਾ (ਮੁੱਖ ਸਲਾਹਕਾਰ) ਵਲੋਂ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਤੇ ਬਲਜਿੰਦਰ ਕੌਰ ਸ਼ਰੇਗਿੰਲ ਸੰਪਾਦਿਤ ਬਾਲ ਪੁਸਤਕ ‘ਬਾਲ ਕਾਵਿ ਕਿਆਰੀ ਭੇਟ ਵੀ ਕੀਤੀ ਗਈ। ਇਸ ਦੌਰਾਨ ਚੇਅਰਮੈਨ ਸਾਹਿਬ ਜੀ ਵਲੋਂ ਇਸ ਪੁਸਤਕ ਨੂੰ ਭਰਪੂੂਰ ਹੰਗਾਰਾ ਦਿੱਤਾ ਗਿਆ ਉਨ੍ਹਾਂ ਵਲੋਂ ਪੰਜਾਬ ਸਿੱਖਿਆ ਬੋਰਡ ਦੇ ਲਾਇ੍ਰਬੇਰੀ ਵਿਚ ਇਸ ਪੁਸਤਕ ਨੂੰ ਰਜਿਸਟਰ ਕਰਵਾਇਆ ਗਿਆ।

ਇਸ ਮੌਕੇ ਚੇਅਰਮੈਨ ਨੇ ਪੁਸਤਕ ‘‘ਬਾਲ ਕਾਵਿ ਕਿਆਰੀ’’ ਨੂੰ ਬਾਰੀਕੀ ਨਾਲ ਦੇਖਦੇ ਹੋਏ ਅਤੇ ਛਪੇ ਵਿਦਿਆਰਥੀ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਨਵਾਂ ਪੰਧ ਨਵੀਂ ਸੋਚ ਸੰਸਥਾ ਮੋਹਾਲੀ ਵਲੋਂ ਇਸ ਪੁਸਤਕ ਵਿਚ ਛਪੇ ਵਿਦਿਆਰਥੀਆਂ ਦੀਆਂ ਕਵਿਤਾਵਾਂ ਨੂੰ ਸਿੱਖਿਆ ਬੋਰਡ ਦੇ ਮੈਗਜ਼ੀਨ ਵਿਚ ਛਾਪਣ ਦਾ ਭਰੋਸਾ ਦਿੱਤਾ।

ਇਸ ਦੌਰਾਨ ਚੇਅਰਮੈਨ ਨੇ ਸੰਸਥਾ ਨੂੰ ਇਸ ਕਾਰਜ ਦੀ ਵਧਾਈ ਦਿੱਤੀ ਅਤੇ ਅੱਗੇ ਤੋਂ ਅਜਿਹੇ ਨਿਵੇਕਲੇ ਕਾਰਜ ਕਰਦੇ ਰਹਿਣ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਮਾਂ ਬੋਲੀ ਨੂੰ ਜਿੰਦਾ ਰੱਖਣਾ ਹੈ ਤਾਂ ਇਸ ਦੀ ਸ਼ੁਰੂਆਤ ਸਾਡੇ ਘਰਾਂ ਤੋਂ ਹੋਣੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਇੱਕ ਸੁਝਾਅ ਦਿੰਦੇ ਕਿਹਾ ਕਿ ਜਦ ਵੀ ਕਿਸੇ ਵਿਅਕਤੀ ਦਾ ਵਿਆਹ ਹੁੰਦਾ ਹੈ ਤਾਂ ਉਹ ਸਾਨੂੰ ਸ਼ਗਨ ਦੇ ਨਾਲ -ਨਾਲ ਇੱਕ ਕਾਇਦਾ ਨਵੀਂ ਜੋੜੀ ਨੂੰ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਕਿ ਇਸ ਕਾਇਦੇ ਦਾ ਮਤਲਬ, ਆਉਣ ਵਾਲੀ ਪੀੜੀ ਆਪਣੇ ਮਾਤਾ ਪਿਤਾ ਤੋਂ ੳਅੲ ਪੈਂਤੀ ਅੱਖਰਾਂ ਗਿਆਨ ਪ੍ਰਾਪਤ ਕਰ ਸਕੇ। ਇਸ ਮੌਕੇ ਸਿੱਖਿਆ ਬੋਰਡ ਦੇ ਲਾਇ੍ਰਬੇਰੀ ਦੇ ਇੰਚਾਰਜ ਬਲਜੀਤ ਕੌਰ ਵਲੋਂ ਪੁਸਤਕ ਬਾਲ ਕਾਵਿ ਕਿਆਰੀ ਨੂੰ ਬੋਰਡ ਦੀ ਲਾਇ੍ਰਬੇਰੀ ਵਿਚ ਰਜਿਸਟਰ ਕੀਤਾ ਗਿਆ।

 

Join WhatsApp

Join Now

Leave a Comment