ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਨੇ ਵੇਨੇਜ਼ੁਏਲਾ ਅਤੇ ਇਰਾਨ ‘ਤੇ ਅਮਰੀਕੀ ਹਮਲਿਆਂ ਦੀ ਕੀਤੀ ਨਿੰਦਾ, ਕਿਊਬਾ ਨਾਲ ਏਕਤਾ ਅਤੇ ਅਮਨ ਦੀ ਮੰਗ
ਸਕੂਲ ਅਧਿਆਪਕਾਂ ਵੱਲੋਂ ਅਮਰੀਕੀ ‘ਸਾਮਰਾਜਵਾਦ’ ਵਿਰੁੱਧ ਲਲਕਾਰ! ਵੇਨੇਜ਼ੁਏਲਾ ਅਤੇ ਇਰਾਨ ‘ਤੇ ਹਮਲਿਆਂ ਦੀ ਨਿੰਦਾ
ਫਰੀਦਾਬਾਦ/ਦਿੱਲੀ-NCR, 26 ਮਾਰਚ 2026-
ਭਾਰਤ ਦੇ ਸਕੂਲ ਅਧਿਆਪਕਾਂ ਦੀ ਵੱਡੀ ਫੈਡਰੇਸ਼ਨ (STFI) ਦੀ ਕੇਂਦਰੀ ਕਾਰਜਕਾਰੀ ਕਮੇਟੀ ਨੇ ਅੱਜ ਵੇਨੇਜ਼ੁਏਲਾ ਅਤੇ ਇਰਾਨ ‘ਤੇ ਅਮਰੀਕੀ ਸਾਮਰਾਜਵਾਦੀ ਹਮਲਿਆਂ ਦੀ ਕਰੜੀ ਨਿੰਦਾ ਕੀਤੀ ਹੈ।
STFI ਨੇ 3 ਜਨਵਰੀ 2026 ਨੂੰ ਵੇਨੇਜ਼ੁਏਲਾ ਵਿੱਚ ਅਮਰੀਕੀ ਦਖਲਅੰਦਾਜ਼ੀ ਜਿਸ ਵਿੱਚ ਕਰਾਕਾਸ ‘ਤੇ ਹਵਾਈ ਹਮਲੇ, ਰਾਸ਼ਟਰਪਤੀ ਨਿਕੋਲਾਸ ਮਾਦੂਰੋ ਦਾ ਅਪਾਹਰਨ , ਕਈ ਨਾਗਰਿਕਾਂ ਦੀ ਹੱਤਿਆ ਦੀ ਨਿਖੇਧੀ ਕੀਤੀ।
ਇਹ ਵੀ ਪੜ੍ਹੋ- Big Breaking: PM ਮੋਦੀ ਨੇ ਬੁਲਾਈ ਮੁੱਖ ਮੰਤਰੀਆਂ ਦੀ ਐਮਰਜੈਂਸੀ ਮੀਟਿੰਗ, ਲਿਆ ਜਾ ਸਕਦੈ ਵੱਡਾ ਫ਼ੈਸਲਾ
ਇਸ ਦੇ ਨਾਲ ਹੀ 28 ਫਰਵਰੀ 2026 ਨੂੰ ਸ਼ੁਰੂ ਹੋਈ ਅਮਰੀਕਾ-ਇਜ਼ਰਾਇਲ ਦੀ ਇਰਾਨ ਵਿਰੁੱਧ ਜੰਗ ਦੀ ਵੀ ਨਿੰਦਾ ਕੀਤੀ ਗਈ। ਇਸ ਜੰਗ ਵਿੱਚ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨੇਈ ਦੀ ਹੱਤਿਆ, ਲਗਾਤਾਰ ਹਵਾਈ ਹਮਲੇ ਅਤੇ ਹੋਰਮੁਜ਼ ਜਲ-ਰਸਤੇ ਵਿੱਚ ਰੁਕਾਵਟਾਂ ਸ਼ਾਮਲ ਸਨ।
ਫੈਡਰੇਸ਼ਨ ਨੇ ਇਨ੍ਹਾਂ ਹਮਲਿਆਂ ਲਈ ਟਰੰਪ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਹ ਹਮਲੇ ਰਾਜਸੱਤਾ ਬਦਲਾਅ ਅਤੇ ਕੁਦਰਤੀ ਸੰਸਾਧਨਾਂ ‘ਤੇ ਕਬਜ਼ੇ ਲਈ ਕੀਤੇ ਗਏ ਹਨ।
STFI ਨੇ ਕਿਊਬਾ ਦੇ ਲੋਕਾਂ ਨਾਲ ਮਜ਼ਬੂਤ ਏਕਤਾ ਪ੍ਰਗਟ ਕੀਤੀ ਅਤੇ ਕੇਂਦਰ ਸਰਕਾਰ ਦੀ ਚੁੱਪੀ ਅਤੇ ਅਮਰੀਕਾ-ਪੱਖੀ ਰਵੱਈਏ ਦੀ ਆਲੋਚਨਾ ਕੀਤੀ। ਫੈਡਰੇਸ਼ਨ ਨੇ ਮੰਗ ਕੀਤੀ ਕਿ ਭਾਰਤ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕਰੇ ਅਤੇ ਖੇਤਰ ਵਿੱਚ ਅਮਨ ਲਈ ਸਰਗਰਮ ਭੂਮਿਕਾ ਨਿਭਾਵੇ।
STFI ਦੀਆਂ ਸਾਰੀਆਂ ਇਕਾਈਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਵੇਨੇਜ਼ੁਏਲਾ, ਇਰਾਨ ਅਤੇ ਕਿਊਬਾ ਦੇ ਲੋਕਾਂ ਨਾਲ ਏਕਤਾ ਵਿੱਚ ਅਮਰੀਕੀ ਸਾਮਰਾਜਵਾਦ ਦੇ ਖਿਲਾਫ ਪ੍ਰਦਰਸ਼ਨ ਕਰਨ। STFI ਸਕੱਤਰੇਤ ਅਤੇ ਕੇਂਦਰੀ ਕਾਰਜਕਾਰੀ ਕਮੇਟੀ ਦੀਆਂ ਬੈਠਕਾਂ ਅੱਜ ਫਰੀਦਾਬਾਦ ਵਿਖੇ STFI ਟੀਚਰਜ਼ ਭਵਨ ਵਿੱਚ ਸੰਪੂਰਨ ਹੋਈਆਂ।
STFI ਦੇ ਪ੍ਰਧਾਨ ਸੀ.ਐਨ. ਭਾਰਤੀ ਨੇ ਬੈਠਕਾਂ ਦੀ ਪ੍ਰਧਾਨਗੀ ਕੀਤੀ, ਜਦਕਿ ਜਨਰਲ ਸਕੱਤਰ ਚਾਵਾ ਰਵੀ ਨੇ ਕਾਰਵਾਈ ਚਲਾਈ। ਮੀਟਿੰਗ ਵਿੱਚ ਪੰਜਾਬ ਤੋਂ ਰਾਸ਼ਟਰੀ ਸਕੱਤਰ ਸੁਰਿੰਦਰ ਕੰਬੋਜ,ਖਜ਼ਾਨਚੀ ਟੀ.ਕੇ.ਏ. ਸ਼ਾਫੀ ਕੇਰਲ, ਰਾਜਸਥਾਨ ਤੋਂ ਉਪ ਪ੍ਰਧਾਨ ਮਹਾਂਵੀਰ ਸਿੰਘ ਸਿਹਾਗ, ਹਰਿਆਣਾ ਦੇ ਪਰਭੂ ਸਿੰਘ ਹਾਜ਼ਰ ਸਨ।
ਪ੍ਰਧਾਨ ਸੀ.ਐਨ. ਭਾਰਤੀ ਨੇ ਕੇਂਦਰ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਸੇਵਾ ਵਿੱਚ ਰਹਿੰਦੇ ਅਧਿਆਪਕਾਂ ਲਈ ਲਾਜ਼ਮੀ TET ਦੇ ਖਿਲਾਫ ਕਈ ਅੰਦੋਲਨਾਂ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ RTE ਐਕਟ ਵਿੱਚ ਤੁਰੰਤ ਸੋਧ ਦੀ ਮੰਗ ਕੀਤੀ।
ਉਨ੍ਹਾਂ ਨੇ ਨੈਸ਼ਨਲ ਪੈਨਸ਼ਨ ਸਿਸਟਮ (NPS) ਨੂੰ ਖਤਮ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਬਹਾਲ ਕਰਨ ਦੀ ਮੰਗ ਵੀ ਕੀਤੀ, ਨਾਲ ਹੀ 1 ਜਨਵਰੀ 2026 ਤੋਂ ਲਾਗੂ ਹੋਣ ਵਾਲੀ 8ਵੇਂ ਕੇਂਦਰੀ ਵੇਤਨ ਆਯੋਗ (CPC) ਦੀ ਰਿਪੋਰਟ ਜਲਦੀ ਜਾਰੀ ਕਰਨ ਦੀ ਮੰਗ ਕੀਤੀ।
ਜਨਰਲ ਸਕੱਤਰ ਚਾਵਾ ਰਵੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਿੱਖਿਆ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਦੇਸ਼-ਵਿਆਪੀ ਅਭਿਆਨ ਲਈ ਵਿਸ਼ੇਸ਼ ਕਾਰਵਾਈ ਯੋਜਨਾ ਜਿਸ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਇੱਕ ਹਫ਼ਤੇ ਲਈ STFI ਨਾਲ ਸੰਬੰਧਤ ਸੰਗਠਨਾਂ ਵੱਲੋਂ ਵਾਹਨ ਜਥੇ, ਜੂਨ ਮਹੀਨੇ ਵਿੱਚ ਜ਼ਿਲ੍ਹਾ ਮੁੱਖ ਦਫ਼ਤਰਾਂ ‘ਤੇ 24 ਘੰਟਿਆਂ ਦੇ ਭੁੱਖ ਹੜਤਾਲ ਪ੍ਰਦਰਸ਼ਨ, ਜੁਲਾਈ ਅਤੇ ਅਗਸਤ ਵਿੱਚ ਰਾਜ ਪੱਧਰੀ ਕਨਵੈਨਸ਼ਨ,ਗਰਮੀ ਦੀਆਂ ਛੁੱਟੀਆਂ ਦੌਰਾਨ ਤਿੰਨ ਖੇਤਰਾਂ (ਉੱਤਰੀ, ਦੱਖਣੀ ਅਤੇ ਪੂਰਬੀ) ਵਿੱਚ ਟਰੇਨਿੰਗ ਕੈਂਪਾਂ ਦਾ ਪ੍ਰੋਗਰਾਮ ਜਾਰੀ ਕੀਤਾ।
ਆਲ ਇੰਡੀਆ ਸਟੇਟ ਗਵਰਨਮੈਂਟ ਇੰਪਲਾਈਜ਼ ਫੈਡਰੇਸ਼ਨ (AISGEF) ਦੇ ਪ੍ਰਧਾਨ ਸੁਭਾਸ਼ ਲਾਂਬਾ ਬੈਠਕ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਕੇ ਮੌਜੂਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ।






