ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ; ਕਈ ਦਿੱਗਜ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

 

ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ; ਕਈ ਦਿੱਗਜ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ/ਗੁਹਾਟੀ, 30 ਮਾਰਚ 2026:

ਭਾਰਤੀ ਰਾਸ਼ਟਰੀ ਕਾਂਗਰਸ ਨੇ ਆਗਾਮੀ ਅਸਾਮ ਵਿਧਾਨ ਸਭਾ ਚੋਣਾਂ 2026 ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਫ਼ਹਿਰਿਸਤ ਜਾਰੀ ਕਰ ਦਿੱਤੀ ਹੈ।

ਇਸ ਸੂਚੀ ਵਿੱਚ ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਂਸਦ ਦੀਪੇਂਦਰ ਸਿੰਘ ਹੁੱਡਾ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ, ਜੋ ਅਸਾਮ ਦੇ ਚੋਣ ਮੈਦਾਨ ਵਿੱਚ ਪਾਰਟੀ ਲਈ ਪ੍ਰਚਾਰ ਦੀ ਕਮਾਨ ਸੰਭਾਲਣਗੇ।

ਅਸਾਮ ਦੀਆਂ 126 ਵਿਧਾਨ ਸਭਾ ਸੀਟਾਂ ਲਈ ਵੋਟਿੰਗ 9 ਅਪ੍ਰੈਲ 2026, ਨਤੀਜੇ 4 ਮਈ 2026 ਨੂੰ ਐਲਾਨੇ ਜਾਣਗੇ)।

ਕਾਂਗਰਸ ਦੇ ਦਿੱਗਜ ਚਿਹਰੇ ਮੈਦਾਨ ‘ਚ

ਕਾਂਗਰਸ ਵੱਲੋਂ ਜਾਰੀ 40 ਮੈਂਬਰੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਰਾਸ਼ਟਰੀ ਪੱਧਰ ਦੇ ਵੱਡੇ ਆਗੂ (ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ, ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਅਸ਼ੋਕ ਗਹਿਲੋਤ ਸਮੇਤ ਕਈ ਸੂਬਾਈ ਆਗੂ, ਦੀਪੇਂਦਰ ਹੁੱਡਾ ‘ਤੇ ਭਰੋਸਾ) ਸ਼ਾਮਲ ਹਨ।

ਪਾਰਟੀ ਸੂਤਰਾਂ ਅਨੁਸਾਰ, ਦੀਪੇਂਦਰ ਹੁੱਡਾ ਦੀ ਜਨਤਕ ਸਾਂਝ ਅਤੇ ਨੌਜਵਾਨ ਲੀਡਰਸ਼ਿਪ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।

ਹੁੱਡਾ ਅਸਾਮ ਦੇ ਵੱਖ-ਵੱਖ ਹਿੱਸਿਆਂ ਵਿੱਚ ਰੈਲੀਆਂ ਅਤੇ ਜਨਸਭਾਵਾਂ ਨੂੰ ਸੰਬੋਧਨ ਕਰਕੇ ਕਾਂਗਰਸ ਦੇ ਪੱਖ ਵਿੱਚ ਮਾਹੌਲ ਸਿਰਜਣਗੇ। ਉਹ ਅਸਾਮ ਕਾਂਗਰਸ ਦੇ ਸਥਾਨਕ ਆਗੂਆਂ ਨਾਲ ਮਿਲ ਕੇ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।