Join WhatsApp

Join Now

ਵੋਟਾਂ ਖਾਤਰ ਲੋਕਾਂ ਨੂੰ ‘ਕਰੋੜਪਤੀ ਬਣਾਉਣ ਦੇ ਸੁਪਨੇ’ ਦਿਖਾਉਣੇ ਬੰਦ ਕਰੇ ਅਖੌਤੀ ਇਨਕਲਾਬੀ ਸਰਕਾਰ- DTF

On: November 15, 2026 4:16 PM

 

ਵੋਟਾਂ ਖਾਤਰ ਲੋਕਾਂ ਨੂੰ ‘ਕਰੋੜਪਤੀ ਬਣਾਉਣ ਦੇ ਸੁਪਨੇ’ ਦਿਖਾਉਣੇ ਬੰਦ ਕਰੇ ਅਖੌਤੀ ਇਨਕਲਾਬੀ ਸਰਕਾਰ- DTF

ਰੁਜਗਾਰ ਦੇ ਸੋਮੇ ਪੈਦਾ ਕਰਕੇ ਹੀ ਆਤਮ ਨਿਰਭਰ ਬਣਾਇਆ ਜਾ ਸਕਦਾ ਹੈ; ਮਿਡ ਡੇ ਮੀਲ ਵਰਕਰ, ਸਫਾਈ ਸੇਵਕ 100 ਰੁਪਏ ਦਿਹਾੜੀ ‘ਤੇ ਕੰਮ ਕਰ ਰਹੇ ਹਨ

ਚੰਡੀਗੜ੍ਹ/ਮੋਹਾਲੀ, 15 ਨਵੰਬਰ 2026- ਮੁੱਖ ਮੰਤਰੀ ਨੇ ਬੀਤੇ ਕੱਲ ਨੌਜਵਾਨਾਂ ਲਈ ਕਰੋੜਪਤੀ ਬਣਨ ਦੀ ਸਕੀਮ ਦਾ ਐਲਾਨ ਕੀਤਾ ਹੈ, ਇਸ ਐਲਾਨ ਨੇ ਸਕੂਲਾਂ ਵਿੱਚ 100-200 ਪ੍ਰਤੀ ਦਿਹਾੜੀ ‘ਤੇ ਕੰਮ ਕਰਦੇ ਹਜਾਰਾਂ ਵਰਕਰਾਂ ਅਤੇ ਅਧਿਆਪਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ|

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕਰੋਰਪਤੀ ਸਕੀਮ ਦਾ ਐਲਾਨ ਕਰਨ ਮਗਰੋਂ ਸਕੂਲਾਂ ਸਮੇਤ ਪੰਜਾਬ ਦੇ ਹਜ਼ਾਰਾਂ ਮਾਣਭੱਤਾ ਵਰਕਰਾਂ, ਠੇਕਾ ਮੁਲਾਜ਼ਮਾਂ ਅਤੇ 17-7-20 ਤੋਂ ਪ੍ਰਭਾਵਿਤ ਮੁਲਾਜ਼ਮਾਂ ਨੂੰ ਸੋਚਣ ਬਾਰੇ ਮਜ਼ਬੂਰ ਕਰ ਦਿੱਤਾ ਹੈ| ਆਗੂਆਂ ਨੇ ਦੱਸਿਆ ਕਿ ਸਕੂਲਾਂ ਵਿੱਚ ਕੰਮ ਕਰਦੇ ਮਿਡ ਡੇ ਮੀਲ ਵਰਕਰ ਅਤੇ ਸਫਾਈ ਸੇਵਕ ਸਿਰਫ 100 ਰੁਪਏ ਦੀ ਉੱਕਾ ਪੁੱਕਾ ਦਿਹਾੜੀ ‘ਤੇ ਕੰਮ ਕਰ ਰਹੇ ਹਨ|

ਇਸ ਤੋਂ ਇਲਾਵਾ 160 ਅਧਿਆਪਕ ਸਿਰਫ 200 ਰੁਪਏ ਦੀ ਉੱਕਾ ਪੁੱਕਾ ਤਨਖਾਹ ‘ਤੇ ਵਿਦਿਆਰਥੀਆਂ ਨੂੰ ਪੜਾ ਰਹੇ ਹਨ|ਮੁੱਖ ਮੰਤਰੀ ਵੱਲੋਂ ਸੀਮਿੰਟ ਨਾਲ ਪੱਕੇ ਕੀਤੇ ਅਧਿਆਪਕਾਂ 15000 ਤਨਖਾਹ ਅਤੇ ਐੱਨ ਐੱਸ ਕਿਉ ਐਫ਼ ਅਧਿਆਪਕ ਕੰਪਨੀਆਂ ਵੱਲੋਂ ਦਿੱਤੇ ਜਾਂਦੇ 17000 ਰੁਪਏ ਦੀ ਉੱਕਾ ਪੁੱਕਾ ਤਨਖਾਹ ‘ਤੇ ਕੰਮ ਕਰ ਰਹੇ ਹਨ| ਆਗੂਆਂ ਨੇ ਕਿਹਾ ਕਿ ਸਟੇਟ ਦੇ ਵਿਕਾਸ ਵਿੱਚ ਹਿੱਸਾ ਪਾਉਣ ਵਾਲੇ ਇਹਨਾਂ ਮੁਲਾਜ਼ਮਾਂ ਨੂੰ ਲਗਾਤਾਰ ਅਣਗੋਲਿਆਂ ਕੀਤਾ ਜਾ ਰਿਹਾ|ਇਹ ਕਰਮਚਾਰੀ ਪਿਛਲੇ 20-25 ਸਾਲ ਤੋਂ ਰੈਗੂਲਰ ਹੋਣ ਦੀ ਆਸ ਵਿੱਚ ਸਕੂਲਾਂ ਵਿੱਚ ਕੰਮ ਕਰ ਰਹੇ ਹਨ|

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਇਸ ਸਕੀਮ ਵਿੱਚ ਨੌਜਵਾਨਾਂ ਤੋਂ ਪੁੱਛੇ ਜਾਣ ਵਾਲੇ ਸਵਾਲ ਪੰਜਾਬ ਸਰਕਾਰ ਦੀਆਂ ਲੋਕ ਲੁਭਾਉ ਸਕੀਮਾਂ ਬਾਰੇ ਹਨ|ਜਿਸ ਤੋਂ ਸਪਸ਼ੱਟ ਹੁੰਦਾ ਹੈ ਕਿ ਇਸ ਸਕੀਮ ਦੇ ਬਹਾਨੇ ਸਤਿਕਾਰ ਆਪਣੇ ਰਾਜਨੀਤਕ ਮਨਸੂਬੇ ਪੂਰੇ ਕਣਾ ਚਾਹੁੰਦੀ ਹੈ|

ਆਗੂਆਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਕਰਮਚਾਰੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਲਗਾਤਾਰ ਕਰ ਰਹੇ ਹਨ| ਪਰ ਸਰਕਾਰ ਉਸ ਮੰਗ ਉਪਰ ਗੌਰ ਨਾ ਕਰਕੇ ਉਹਨਾਂ ਨੂੰ ਐੱਨ ਪੀ ਐੱਸ ਅਧੀਨ 5-7 ਹਜਾਰ ਰੁਪਏ ਦੀ ਨਿਗੂਣੀ ਪੈਨਸ਼ਨ ‘ਤੇ ਸੇਵਾਮੁਕਤ ਹੋਣ ਲਈ ਮਜ਼ਬੂਰ ਕਰ ਰਹੀ ਹੈ| ਜਥੇਬੰਦੀ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਸਕੀਮਾਂ ਦੀ ਵਿਰੋਧੀ ਨਹੀਂ ਪਰ ਇਸ ਦੇ ਨਾਲ ਹੀ ਰੁਜਗਾਰ ਦੇ ਸੋਮੇ ਪੈਦਾ ਕਰਕੇ ਹੀ ਲੋਕਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕਦਾ ਹੈ|

 

Leave a Comment