PSEB 5th Result 2026: 5ਵੀਂ ਜਮਾਤ ਦੇ ਨਤੀਜੇ ਨੂੰ ਲੈ ਕੇ ਵੱਡੀ ਅਪਡੇਟ! ਪੰਜਾਬ ਸਕੂਲ ਬੋਰਡ ਇਸ ਦਿਨ ਐਲਾਨੇਗਾ ਨਤੀਜਾ
Education News, 4 April 2026-
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਪੰਜਵੀਂ ਜਮਾਤ ਦਾ ਨਤੀਜਾ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਬੋਰਡ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਪਰ ਉਮੀਦ ਜਤਾਈ ਜਾ ਰਹੀ ਹੈ ਕਿ PSEB ਜਲਦ ਹੀ ਨਤੀਜਿਆਂ ਸਬੰਧੀ ਸੂਚਨਾ ਸਾਂਝੀ ਕਰੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਤੀਜਾ 8 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ।
ਪੰਜਾਬ ਬੋਰਡ ਵੱਲੋਂ ਨਤੀਜੇ ਆਨਲਾਈਨ ਮਾਧਿਅਮ ਰਾਹੀਂ ਜਾਰੀ ਨਹੀਂ ਕੀਤੇ ਜਾਣਗੇ। ਪਿਛਲੇ ਸਾਲ ਦੇ ਪੈਟਰਨ ਨੂੰ ਧਿਆਨ ਵਿੱਚ ਰੱਖਦੇ ਹੋਏ, ਬੋਰਡ ਸਕੂਲ ਪੱਧਰ ‘ਤੇ ਹੀ ਨਤੀਜੇ ਜਾਰੀ ਕਰੇਗਾ। ਇਸ ਤੋਂ ਬਾਅਦ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਆਪਣੇ ਸਬੰਧਿਤ ਸਕੂਲ ਨਾਲ ਸੰਪਰਕ ਕਰਕੇ ਨਤੀਜੇ ਦੀ ਜਾਣਕਾਰੀ ਹਾਸਲ ਕਰ ਸਕਣਗੇ।
ਪ੍ਰੀਖਿਆਵਾਂ ਦਾ ਵੇਰਵਾ
ਪੰਜਾਬ ਬੋਰਡ ਵੱਲੋਂ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 6 ਤੋਂ 12 ਮਾਰਚ ਤੱਕ ਕੀਤਾ ਗਿਆ ਸੀ। ਇਹ ਪ੍ਰੀਖਿਆਵਾਂ ਇੱਕ ਹੀ ਸ਼ਿਫਟ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਲਈਆਂ ਗਈਆਂ ਸਨ।
ਸਕੂਲ ਤੋਂ ਹੀ ਮਿਲੇਗੀ ਮਾਰਕਸ਼ੀਟ
ਸਾਰੇ ਵਿਦਿਆਰਥੀਆਂ ਦੀ ਅਸਲ (Original) ਮਾਰਕਸ਼ੀਟ ਸਕੂਲ ਤੋਂ ਹੀ ਪ੍ਰਾਪਤ ਹੋਵੇਗੀ। ਨਤੀਜਾ ਜਾਰੀ ਹੋਣ ਤੋਂ ਬਾਅਦ ਬੱਚੇ ਜਾਂ ਉਨ੍ਹਾਂ ਦੇ ਮਾਪੇ ਸਕੂਲ ਜਾ ਕੇ ਪ੍ਰਿੰਸੀਪਲ ਜਾਂ ਕਲਾਸ ਇੰਚਾਰਜ ਤੋਂ ਪਾਸ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ।
ਪਿਛਲੇ ਸਾਲ-2025 ਵਿੱਚ ਪੰਜਵੀਂ ਜਮਾਤ ਦਾ ਨਤੀਜਾ 99.54% ਰਿਹਾ ਸੀ। ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦਾ ਨਤੀਜਾ ਬਿਹਤਰ ਦਰਜ ਕੀਤਾ ਗਿਆ ਸੀ।
ਨਤੀਜਿਆਂ ਨਾਲ ਜੁੜੀ ਤਾਜ਼ਾ ਜਾਣਕਾਰੀ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮੇਂ-ਸਮੇਂ ‘ਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ ਚੈੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। Jagran






