ਵੱਡੀ ਖ਼ਬਰ: ਅਮਰੀਕਾ ਵੱਲੋਂ ਈਰਾਨ ਦੀ ਸਮੁੰਦਰੀ ਨਾਕਾਬੰਦੀ ਦਾ ਐਲਾਨ; ਚੀਨ ਨੇ ਦਿੱਤੀ ਸਿੱਧੀ ਚੇਤਾਵਨੀ
ਵਾਸ਼ਿੰਗਟਨ/ਤੇਹਰਾਨ, 13 ਅਪ੍ਰੈਲ 2026:
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂਮੱਧ (Strait of Hormuz), ਓਮਾਨ ਦੀ ਖਾੜੀ ਅਤੇ ਅਰਬ ਸਾਗਰ ਵਿੱਚ ਈਰਾਨ ਦੇ ਖ਼ਿਲਾਫ਼ ਪੂਰਨ ਸਮੁੰਦਰੀ ਨਾਕਾਬੰਦੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਨਾਕਾਬੰਦੀ ਸਾਰੇ ਦੇਸ਼ਾਂ ਦੇ ਜਹਾਜ਼ਾਂ ‘ਤੇ ਲਾਗੂ ਹੋਵੇਗੀ, ਜਿਸ ਕਾਰਨ ਖਾੜੀ ਦੇਸ਼ਾਂ ਵਿੱਚ ਜੰਗ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, “ਈਰਾਨ ਦੀ ਜਲ ਸੈਨਾ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ, ਉਨ੍ਹਾਂ ਦੇ 158 ਜਹਾਜ਼ ਸਮੁੰਦਰ ਦੀ ਤਲਹਟੀ ਵਿੱਚ ਡੁੱਬੇ ਹੋਏ ਹਨ।
ਜੇਕਰ ਕੋਈ ਵੀ ਜਹਾਜ਼ ਸਾਡੀ ਨਾਕਾਬੰਦੀ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ਨੂੰ ਤੁਰੰਤ ਅਤੇ ਬੇਰਹਿਮੀ ਨਾਲ ਤਬਾਹ ਕਰ ਦਿੱਤਾ ਜਾਵੇਗਾ।” ਟਰੰਪ ਨੇ ਅੱਗੇ ਕਿਹਾ ਕਿ ਅਮਰੀਕਾ ਵਿੱਚ ਸਮੁੰਦਰ ਰਾਹੀਂ ਹੋਣ ਵਾਲੀ 98.2% ਨਸ਼ਾ ਤਸਕਰੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਈਰਾਨ ਵਿਰੁੱਧ ਵੀ ਅਜਿਹੀ ਹੀ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਚੀਨ ਦੀ ਲਲਕਾਰ- “ਸਾਡੇ ਮਾਮਲਿਆਂ ‘ਚ ਦਖ਼ਲ ਨਾ ਦਿਓ”
ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਚੀਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਨੀ ਰੱਖਿਆ ਮੰਤਰੀ ਐਡਮਿਰਲ ਡੋਂਗ ਜੂਨ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਈਰਾਨ ਨਾਲ ਸਾਡੇ ਵਪਾਰਕ ਅਤੇ ਊਰਜਾ ਸਮਝੌਤੇ ਹਨ।” “ਅਸੀਂ ਉਮੀਦ ਕਰਦੇ ਹਾਂ ਕਿ ਦੂਜੇ ਦੇਸ਼ ਸਾਡੇ ਮਾਮਲਿਆਂ ਵਿੱਚ ਦਖ਼ਲ ਨਾ ਦੇਣ।” “ਹੋਰਮੁਜ਼ ਜਲਡਮਰੂਮੱਧ ਸਾਡੇ ਲਈ ਖੁੱਲ੍ਹਾ ਹੈ।”
Chinese Defense Minister Admiral Dong Jun:
"We have trade and energy agreements with Iran; we expect others not to interfere in our affairs. The Strait of Hormuz is open to us."
China is issuing a warning to the US. pic.twitter.com/oIQK9845Ty
— Daily Iran News (@DailyIranNews) April 13, 2026
ਰਾਇਟਰਜ਼ (Reuters) ਦੀ ਰਿਪੋਰਟ ਅਨੁਸਾਰ, ਇਹ ਨਾਕਾਬੰਦੀ ਪੂਰੇ ਈਰਾਨੀ ਸਮੁੰਦਰੀ ਤੱਟ, ਬੰਦਰਗਾਹਾਂ ਅਤੇ ਤੇਲ ਟਰਮੀਨਲਾਂ ਨੂੰ ਕਵਰ ਕਰੇਗੀ। ਬਿਨਾਂ ਇਜਾਜ਼ਤ ਖੇਤਰ ਵਿੱਚ ਵੜਨ ਵਾਲੇ ਜਹਾਜ਼ਾਂ ਨੂੰ ਰੋਕਿਆ ਜਾ ਸਕਦਾ ਹੈ ਜਾਂ ਜ਼ਬਤ ਕੀਤਾ ਜਾ ਸਕਦਾ ਹੈ। ਭੋਜਨ ਅਤੇ ਦਵਾਈਆਂ ਵਾਲੇ ਜਹਾਜ਼ਾਂ ਨੂੰ ਜਾਂਚ ਤੋਂ ਬਾਅਦ ਜਾਣ ਦੀ ਇਜਾਜ਼ਤ ਹੋਵੇਗੀ। ਹੋਰਮੁਜ਼ ਰਾਹੀਂ ਗੈਰ-ਈਰਾਨੀ ਮੰਜ਼ਿਲਾਂ ਵੱਲ ਜਾਣ ਵਾਲੇ ਜਹਾਜ਼ਾਂ ਲਈ ਰਸਤਾ ਖੁੱਲ੍ਹਾ ਰਹਿਣ ਦੀ ਗੱਲ ਕਹੀ ਗਈ ਹੈ।
🔴 Iran’s Acting Minister of Defense Brigadier General Seyyed Majid Ibn Reza:
🔺 We are ready for any scenario, and the armed forces are on maximum combat alert.
🔺 Any act of aggression or provocation by the enemy will be met with a harsh and decisive response. pic.twitter.com/t8n5GrJa4a
— Press TV 🔻 (@PressTV) April 13, 2026
ਈਰਾਨ ਦੀ ਜਵਾਬੀ ਚੇਤਾਵਨੀ
ਈਰਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਬ੍ਰਿਗੇਡੀਅਰ ਜਨਰਲ ਸਈਅਦ ਮਜੀਦ ਇਬਨ ਰਜ਼ਾ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਹਥਿਆਰਬੰਦ ਸੈਨਾਵਾਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਕਿਸੇ ਵੀ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਈਰਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ, “ਜੇਕਰ ਈਰਾਨ ਦੀਆਂ ਬੰਦਰਗਾਹਾਂ ਸੁਰੱਖਿਅਤ ਨਹੀਂ ਹਨ, ਤਾਂ ਫ਼ਾਰਸ ਦੀ ਖਾੜੀ ਜਾਂ ਓਮਾਨ ਸਾਗਰ ਵਿੱਚ ਕੋਈ ਵੀ ਬੰਦਰਗਾਹ ਸੁਰੱਖਿਅਤ ਨਹੀਂ ਰਹੇਗੀ। ਦੁਸ਼ਮਣ ਦੇ ਜਹਾਜ਼ਾਂ ਨੂੰ ਹੋਰਮੁਜ਼ ਵਿੱਚੋਂ ਲੰਘਣ ਦਾ ਕੋਈ ਹੱਕ ਨਹੀਂ ਹੋਵੇਗਾ।”
ਅਮਰੀਕਾ ਦੀ ਇਸ ਸਖ਼ਤ ਨਾਕਾਬੰਦੀ ਅਤੇ ਚੀਨ-ਈਰਾਨ ਦੇ ਜਵਾਬੀ ਰੁਖ਼ ਨੇ ਗਲੋਬਲ ਸਪਲਾਈ ਚੇਨ ਅਤੇ ਕੱਚੇ ਤੇਲ ਦੀਆਂ ਕੀਮਤਾਂ ‘ਤੇ ਵੱਡਾ ਅਸਰ ਪਾਉਣ ਦੀ ਸੰਭਾਵਨਾ ਜਤਾਈ ਹੈ। ਵਿਸ਼ਵ ਭਰ ਦੀਆਂ ਨਜ਼ਰਾਂ ਹੁਣ ਖਾੜੀ ਖੇਤਰ ‘ਤੇ ਟਿਕੀਆਂ ਹੋਈਆਂ ਹਨ।






