ਵੱਡੀ ਖ਼ਬਰ: NEET (UG) 2026 ਦੀ ਪ੍ਰੀਖਿਆ ਰੱਦ; ਜਲਦ ਐਲਾਨੀ ਜਾਵੇਗੀ ਨਵੀਂ ਤਾਰੀਖ਼
ਭਾਰਤ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ NTA ਨੇ ਲਿਆ ਵੱਡਾ ਫੈਸਲਾ, 3 ਮਈ 2026 ਨੂੰ ਹੋਈ NEET ਪ੍ਰੀਖਿਆ ਨੂੰ ਕੀਤਾ ਗਿਆ ਰੱਦ
ਵਿਦਿਆਰਥੀਆਂ ਲਈ ਮੁੜ ਕਰਵਾਈ ਜਾਵੇਗੀ ਪ੍ਰੀਖਿਆ; ਨਵਾਂ ਸ਼ਡਿਊਲ ਜਲਦ ਹੋਵੇਗਾ ਜਾਰੀ।
ਨਵੀਂ ਦਿੱਲੀ, 12 ਮਈ 2026- ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਇੱਕ ਅਹਿਮ ਨੋਟਿਸ ਜਾਰੀ ਕਰਦਿਆਂ 3 ਮਈ 2026 ਨੂੰ ਦੇਸ਼ ਭਰ ਵਿੱਚ ਕਰਵਾਈ ਗਈ NEET (UG) 2026 ਦੀ ਪ੍ਰੀਖਿਆ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਭਾਰਤ ਸਰਕਾਰ ਦੀ ਉੱਚ ਪੱਧਰੀ ਮਨਜ਼ੂਰੀ ਤੋਂ ਬਾਅਦ ਲਿਆ ਗਿਆ ਹੈ।
ਏਜੰਸੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ 3 ਮਈ ਨੂੰ ਹੋਈ ਪ੍ਰੀਖਿਆ ਹੁਣ ਮਾਨਤਾ ਪ੍ਰਾਪਤ ਨਹੀਂ ਹੋਵੇਗੀ ਅਤੇ ਇਸ ਦੀ ਥਾਂ ‘ਤੇ ਦੁਬਾਰਾ ਪ੍ਰੀਖਿਆ ਲਈ ਜਾਵੇਗੀ। ਇਸ ਫੈਸਲੇ ਨੇ ਲੱਖਾਂ ਉਮੀਦਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਨਤੀਜਿਆਂ ਦੀ ਉਡੀਕ ਕਰ ਰਹੇ ਸਨ।
National Testing Agency, with the approval of the Government of India, has decided to cancel the NEET (UG) 2026 examination conducted on 3 May 2026, and to re-conduct the examination on dates that will be notified separately. pic.twitter.com/fh4o4QtzfI
— ANI (@ANI) May 12, 2026
NTA ਨੇ ਦੱਸਿਆ ਕਿ ਪ੍ਰੀਖਿਆ ਨੂੰ ਮੁੜ ਕਰਵਾਉਣ ਲਈ ਨਵੀਆਂ ਤਾਰੀਖਾਂ ਦਾ ਐਲਾਨ ਵੱਖਰੇ ਤੌਰ ‘ਤੇ ਕੀਤਾ ਜਾਵੇਗਾ।
ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤਾਜ਼ਾ ਜਾਣਕਾਰੀ ਲਈ NTA ਦੀ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਰੱਖਣ। ਫਿਲਹਾਲ ਪ੍ਰੀਖਿਆ ਰੱਦ ਕਰਨ ਦੇ ਪਿੱਛੇ ਦੇ ਸਪੱਸ਼ਟ ਕਾਰਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਹੈ।






