MC Polls General Observers: ਪੰਜਾਬ ਦੇ 23 IAS ਅਤੇ PCS ਅਫ਼ਸਰਾਂ ਨੂੰ ਮਿਲੀ ਵੱਡੀ ਜਿੰਮੇਵਾਰੀ, ਪੜ੍ਹੋ ਪੂਰੀ ਖ਼ਬਰ
ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਦਾ ਬਿਗਲ ਵੱਜਿਆ: 26 ਮਈ ਨੂੰ ਪੈਣਗੀਆਂ ਵੋਟਾਂ; ਚੋਣ ਕਮਿਸ਼ਨ ਵੱਲੋਂ 23 ਜ਼ਿਲ੍ਹਿਆਂ ਲਈ ਜਨਰਲ ਅਬਜ਼ਰਵਰ ਨਿਯੁਕਤ
ਸੂਬੇ ਦੀਆਂ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਵਿੱਚ ਹੋਣਗੀਆਂ ਆਮ ਚੋਣਾਂ
ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਕਰਵਾਉਣ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਸੌਂਪੀ ਗਈ ਕਮਾਨ
ਪਟਿਆਲਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਅਬਜ਼ਰਵਰਾਂ ਦੀ ਨਿਯੁਕਤੀ ਲਈ ਵਿਸ਼ੇਸ਼ ਸ਼ਡਿਊਲ ਜਾਰੀ
MC Polls General Observers: ਚੰਡੀਗੜ੍ਹ, 16 ਮਈ 2026: ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਸੂਬੇ ਵਿੱਚ ਸਥਾਨਕ ਸਰਕਾਰਾਂ (Muncipal Elections) ਦੀਆਂ ਆਮ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।
ਇਸ ਵਾਰ ਪੰਜਾਬ ਦੀਆਂ 08 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਦੇ ਨੁਮਾਇੰਦਿਆਂ ਨੂੰ ਚੁਣਨ ਲਈ 26 ਮਈ 2026 (ਮੰਗਲਵਾਰ) ਨੂੰ ਵੋਟਾਂ ਪੈਣਗੀਆਂ।
ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਸੁਤੰਤਰ, ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ।
ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਸੁਰੱਖਿਆ ਅਤੇ ਚੋਣ ਪ੍ਰਬੰਧਾਂ ਦੀ ਨਿਗਰਾਨੀ ਲਈ ਸੀਨੀਅਰ ਆਈ.ਏ.ਐਸ. (IAS) ਅਤੇ ਸੀਨੀਅਰ ਪੀ.ਸੀ.ਐਸ. (PCS) ਅਧਿਕਾਰੀਆਂ ਨੂੰ ਬਤੌਰ ਜਨਰਲ ਅਬਜ਼ਰਵਰ ਤਾਇਨਾਤ ਕਰ ਦਿੱਤਾ ਗਿਆ ਹੈ। ਇਹ ਅਧਿਕਾਰੀ ਚੋਣਾਂ ਦੌਰਾਨ ਹਰ ਗਤੀਵਿਧੀ ‘ਤੇ ਤਿੱਖੀ ਨਜ਼ਰ ਰੱਖਣਗੇ।
ਜ਼ਿਲ੍ਹੇਵਾਰ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰਾਂ ਦੀ ਸੂਚੀ
| ਲੜੀ ਨੰ. | ਜ਼ਿਲ੍ਹਾ | ਨਿਯੁਕਤ ਜਨਰਲ ਅਬਜ਼ਰਵਰ (ਅਹੁਦਾ) |
| 1 | ਅੰਮ੍ਰਿਤਸਰ | ਸ੍ਰੀ ਪਰਮਦੀਪ ਸਿੰਘ, ਪੀ.ਸੀ.ਐਸ. |
| 2 | ਬਰਨਾਲਾ | ਮਿਸ. ਪਰਨੀਤ ਸ਼ੇਰਗਿੱਲ, ਆਈ.ਏ.ਐਸ. |
| 3 | ਬਠਿੰਡਾ | ਸ੍ਰੀ ਹਰਸੁਹਿੰਦਰ ਪਾਲ ਸਿੰਘ ਬਰਾੜ, ਆਈ.ਏ.ਐਸ. |
| 4 | ਫਿਰੋਜ਼ਪੁਰ | ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਪੀ.ਸੀ.ਐਸ. |
| 5 | ਫਰੀਦਕੋਟ | S. ਰੁਬਿੰਦਰਜੀਤ ਸਿੰਘ ਬਰਾੜ, ਆਈ.ਏ.ਐਸ. |
| 6 | ਫਾਜ਼ਿਲਕਾ | ਸ੍ਰੀ ਰਿਸ਼ਭ ਬਾਂਸਲ, ਪੀ.ਸੀ.ਐਸ. |
| 7 | ਫਤਿਹਗੜ੍ਹ ਸਾਹਿਬ | ਮਿਸ. ਹਰਗੁਣਜੀਤ ਕੌਰ, ਆਈ.ਏ.ਐਸ. |
| 8 | ਗੁਰਦਾਸਪੁਰ | ਸ੍ਰੀ ਰਾਕੇਸ਼ ਕੁਮਾਰ ਪੋਪਲੀ, ਪੀ.ਸੀ.ਐਸ. |
| 9 | ਹੁਸ਼ਿਆਰਪੁਰ | ਮਿਸ. ਹਰਜੋਤ ਕੌਰ, ਪੀ.ਸੀ.ਐਸ. |
| 10 | ਜਲੰਧਰ | ਸ੍ਰੀ ਪਰਮਵੀਰ ਸਿੰਘ, ਆਈ.ਏ.ਐਸ. |
| 11 | ਕਪੂਰਥਲਾ |
ਮਿਸ. ਕਨੂੰ ਥਿੰਦ ਪੀ.ਸੀ.ਐਸ. (19.05.2026 ਤੱਕ) ਸ੍ਰੀਮਤੀ ਸੇਨੂ ਦੁੱਗਲ, ਆਈ.ਏ.ਐਸ. (24.05.2026 ਤੋਂ 29.05.2026) |
| 12 | ਲੁਧਿਆਣਾ | ਮਿਸ. ਬਲਦੀਪ ਕੌਰ, ਆਈ.ਏ.ਐਸ. |
| 13 | ਮੋਗਾ | ਮਿਸ. ਨਯਨ, ਪੀ.ਸੀ.ਐਸ. |
| 14 | ਮਾਨਸਾ | ਸ੍ਰੀ ਅਮਿਤ ਸਰੀਨ, ਪੀ.ਸੀ.ਐਸ. |
| 15 | ਮਾਲੇਰਕੋਟਲਾ | ਸ੍ਰੀ ਪਰਮੋਦ ਸਿੰਗਲਾ, ਪੀ.ਸੀ.ਐਸ. |
| 16 | ਸ੍ਰੀ ਮੁਕਤਸਰ ਸਾਹਿਬ | ਸ੍ਰੀ ਅਮਰਬੀਰ ਸਿੰਘ, ਪੀ.ਸੀ.ਐਸ. |
| 17 | ਪਟਿਆਲਾ |
ਮਿਸ. ਅਪਨੀਤ ਰਿਆਤ, ਆਈ.ਏ.ਐਸ. (19.05.2026 ਤੱਕ) ਸ੍ਰੀ ਰਿਸ਼ੀ ਪਾਲ ਸਿੰਘ, ਆਈ.ਏ.ਐਸ. (24.05.2026 ਤੋਂ 29.05.2026 ਤੱਕ) |
| 18 | ਪਠਾਨਕੋਟ | ਸ੍ਰੀ ਅਮਰਿੰਦਰ ਸਿੰਘ ਟਿਵਾਣਾ, ਪੀ.ਸੀ.ਐਸ. |
| 19 | ਰੂਪਨਗਰ | ਸ੍ਰੀ ਜਗਜੀਤ ਸਿੰਘ, ਪੀ.ਸੀ.ਐਸ. |
| 20 | ਐਸ.ਬੀ.ਐਸ. ਨਗਰ | ਮਿਸ. ਅਮਨਦੀਪ ਕੌਰ, ਆਈ.ਏ.ਐਸ. |
| 21 | ਮੋਹਾਲੀ (SAS Nagar) | ਸ੍ਰੀ ਅਭਿਜੀਤ ਕਪਲਿਸ਼, ਆਈ.ਏ.ਐਸ. |
| 22 | ਸੰਗਰੂਰ | ਸ੍ਰੀ ਕਮਲ ਕੁਮਾਰ ਗਰਗ, ਆਈ.ਏ.ਐਸ. |
| 23 | ਤਰਨਤਾਰਨ | ਸ੍ਰੀ ਵਿਕਾਸ ਹੀਰਾ, ਪੀ.ਸੀ.ਐਸ. |
ਚੋਣ ਕਮਿਸ਼ਨ ਦੇ ਸ਼ਡਿਊਲ ਮੁਤਾਬਕ, ਕਪੂਰਥਲਾ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਅਬਜ਼ਰਵਰਾਂ ਦੀ ਡਿਊਟੀ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ।
ਕਪੂਰਥਲਾ ਵਿੱਚ ਪਹਿਲਾਂ ਮਿਸ ਕਨੂੰ ਥਿੰਦ (PCS) ਅਤੇ ਬਾਅਦ ਵਿੱਚ ਚੋਣਾਂ ਵਾਲੇ ਮੁੱਖ ਦਿਨਾਂ ਦੌਰਾਨ ਸ੍ਰੀਮਤੀ ਸੇਨੂ ਦੁੱਗਲ (IAS) ਜ਼ਿੰਮੇਵਾਰੀ ਸੰਭਾਲਣਗੇ।
ਇਸੇ ਤਰ੍ਹਾਂ ਪਟਿਆਲਾ ਵਿੱਚ ਪਹਿਲਾਂ ਮਿਸ ਅਪਨੀਤ ਰਿਆਤ (IAS) ਅਤੇ 24 ਤੋਂ 29 ਮਈ ਤੱਕ ਸ੍ਰੀ ਰਿਸ਼ੀ ਪਾਲ ਸਿੰਘ (IAS) ਮੋਰਚਾ ਸੰਭਾਲਣਗੇ।
ਕਮਿਸ਼ਨ ਨੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਰਿਪੋਰਟ ਕਰਨ ਅਤੇ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।






