ਮੋਦੀ ਅਤੇ ਭਗਵੰਤ ਮਾਨ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ; 12 ਨੂੰ ਹੜਤਾਲ ਅਤੇ 22 ਫਰਵਰੀ ਨੂੰ ਸਿਆਸੀ ਆਗੂਆਂ ਦੇ ਘਰਾਂ ਅੱਗੇ ਧਰਨੇ

On: ਫਰਵਰੀ 7, 2026 2:50 ਬਾਃ ਦੁਃ

 

ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ; 12 ਨੂੰ ਹੜਤਾਲ ਅਤੇ 22 ਫਰਵਰੀ ਨੂੰ ਸਿਆਸੀ ਆਗੂਆਂ ਦੇ ਘਰਾਂ ਅੱਗੇ ਧਰਨੇ

12 ਫਰਵਰੀ ਦੀ ਮੁਲਕ ਪੱਧਰੀ ਹੜਤਾਲ ਲਈ ਬਿਗਲ ਵਜਿਆ; ਵਰਗ ਚੇਤਨਾ ਮੰਚ ਨੇ ਮਜ਼ਦੂਰਾਂ-ਮੁਲਾਜ਼ਮਾਂ ਨੂੰ ਦਿੱਤਾ ਲਾਮਬੰਦੀ ਦਾ ਸੱਦਾ

ਸ਼ਹੀਦ ਭਗਤ ਸਿੰਘ ਦੀ ਪੀਲੀ ਪੱਗ ਦਾ ਲਬਾਦਾ ਪਾ ਕੇ ਬਦਲਾਅ ਦੀ ਗੱਲ ਕਰਨ ਵਾਲੀ ਸਰਕਾਰ ਦਾ ਅਸਲ ਹੋਇਆ ਚਿਹਰਾ ਨੰਗਾ

Punjab Network

ਚੰਡੀਗੜ੍ਹ: 7 ਫਰਵਰੀ 2026- ਸਮੂਹ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ (SKM) ਦੇ ਸਾਂਝੇ ਸੱਦੇ ‘ਤੇ, ਸਮਾਜ ਦੇ ਹਰ ਵਰਗ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਨਵਾਂ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ।

ਵਰਗ ਚੇਤਨਾ ਮੰਚ ਪੰਜਾਬ ਦੇ ਆਗੂ ਯਸ਼ ਪਾਲ ਨੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਅਤੇ 22 ਫਰਵਰੀ ਨੂੰ ਭਾਜਪਾ ਤੇ ‘ਆਪ’ ਸਰਕਾਰ ਦੇ ਆਗੂਆਂ ਦੇ ਘਰਾਂ ਦੇ ਘਿਰਾਓ ਦੇ ਪ੍ਰੋਗਰਾਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ।

ਮੰਚ ਵੱਲੋਂ ਜਾਰੀ ਬਿਆਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਕਾਰਪੋਰੇਟ ਪੱਖੀ ਦੱਸਦਿਆਂ ਹੇਠ ਲਿਖੀਆਂ ਮੰਗਾਂ ਰੱਖੀਆਂ ਗਈਆਂ ਹਨ।

4 ਲੇਬਰ ਕੋਡ, ਬਿਜਲੀ ਸੋਧ ਬਿੱਲ-2025 ਅਤੇ ਕਿਸਾਨੀ ਉਜਾੜੇ ਵਾਲਾ ‘ਬੀਜ ਬਿੱਲ’ ਤੁਰੰਤ ਵਾਪਸ ਲਿਆ ਜਾਵੇ। ਠੇਕਾ/ਆਊਟਸੋਰਸਿੰਗ ਪ੍ਰਣਾਲੀ ਬੰਦ ਕਰਕੇ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ। NPS/UPS ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ (OPS) ਬਹਾਲ ਕੀਤੀ ਜਾਵੇ।

ਕੌਮੀ ਸਿੱਖਿਆ ਨੀਤੀ (NEP-2020) ਵਾਪਸ ਲਈ ਜਾਵੇ ਅਤੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਹੋਵੇ। UAPA ਵਰਗੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀ, ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਰਿਹਾਅ ਕੀਤੇ ਜਾਣ। ਸਾਰੀਆਂ ਫ਼ਸਲਾਂ ‘ਤੇ ਐਮ.ਐਸ.ਪੀ. (MSP) ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ।

ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਹਮਲਾ

ਯਸ਼ ਪਾਲ ਨੇ ਬੀਕੇਯੂ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ‘ਤੇ ਹੋਏ ਪੁਲਸੀਆ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪੀਲੀ ਪੱਗ ਦਾ ਲਬਾਦਾ ਪਾ ਕੇ ਬਦਲਾਅ ਦੀ ਗੱਲ ਕਰਨ ਵਾਲੀ ਸਰਕਾਰ ਦਾ ਅਸਲ ਚਿਹਰਾ ਨੰਗਾ ਹੋ ਚੁੱਕਾ ਹੈ।

ਜਮਹੂਰੀ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨਾ ਅਤੇ ਘਰਾਂ ਵਿੱਚ ਨਜ਼ਰਬੰਦ ਕਰਨਾ ਅਤਿ ਨਿੰਦਣਯੋਗ ਹੈ। ਮੰਚ ਨੇ ਸਮੂਹ ਛੋਟੇ ਕਾਰੋਬਾਰੀਆਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਇਸ ‘ਲੋਕ-ਵਿਰੋਧੀ’ ਨੀਤੀਆਂ ਖ਼ਿਲਾਫ਼ ਵਿੱਢੀ ਮੁਹਿੰਮ ਦਾ ਅੰਗ ਬਣਨ ਦਾ ਸੱਦਾ ਦਿੱਤਾ ਹੈ।

 

Join WhatsApp

Join Now

More

ਵੱਡੀ ਖ਼ਬਰ: ਕੱਚੇ ਅਧਿਆਪਕਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ! ਭੜਕੇ ਯੂਨੀਅਨ ਆਗੂਆਂ ਦਾ ਐਲਾਨ- ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ‘ਚ ਕੱਢਾਂਗੇ ਜਲੂਸ

ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਅਧਿਆਪਕਾ ਨੂੰ ਸਸਪੈਂਡ ਕਰਨ ਦੀ ਧਮਕੀ! ਕਹਿੰਦੇ CM ਹਾਊਸ ਤੋਂ ਬੋਲ ਰਹੇ ਹਾਂ, 50 ਹਜ਼ਾਰ ਭੇਜੋ ਨਹੀਂ ਤਾਂ…!

ਪੰਜਾਬ ‘ਚ ਛੁੱਟੀਆਂ ਵਿਚਾਲੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ! ਰਜਿਸਟ੍ਰੇਸ਼ਨ ਕਰਵਾਉਣਾ ਹੋਇਆ ਲਾਜ਼ਮੀ

ਰਵਨੀਤ ਬਿੱਟੂ ਖ਼ਿਲਾਫ਼ ਪੰਜਾਬ SC ਕਮਿਸ਼ਨ ਦਾ ਫ਼ੈਸਲਾ ਸੰਵਿਧਾਨਕ ਹੱਦਾਂ ਤੋਂ ਪਰੇ, ਕਮਿਸ਼ਨਾਂ ਕੋਲ ਸਜ਼ਾ ਦੇਣ ਦਾ ਅਧਿਕਾਰ ਨਹੀਂ- ਲਾਲਪੁਰਾ ਦਾ ਵੱਡਾ ਦਾਅਵਾ

Monsoon 2026: ਰਾਹਤ ਦੀ ਖ਼ਬਰ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਅਤੇ ਚੱਕਰਵਾਤੀ ਤੂਫ਼ਾਨ ਦੀ ਚੇਤਾਵਨੀ

ਵੱਡੀ ਖ਼ਬਰ: ਗੁਰਦੁਆਰਾ ਸਾਹਿਬ ‘ਚ ਲੱਗੇ CM ਭਗਵੰਤ ਮਾਨ ਦੇ ਬਾਈਕਾਟ ਦੇ ਬੋਰਡ; ਲਿਖਿਆ ਗੁਰੂ ਦੋਖੀ ਨੂੰ ਮੂੰਹ ਨਾ ਲਾਓ

Leave a Comment