Join WhatsApp

Join Now

Bharat Bandh? ਦੇਸ਼ ਭਰ ‘ਚ ਹੜਤਾਲ ਭਲਕੇ! ਇਹ ਜ਼ਰੂਰੀ ਸੇਵਾਵਾਂ ਹੋਣਗੀਆਂ ਪ੍ਰਭਾਵਿਤ

On: May 19, 2026 3:50 PM

 

Bharat Bandh? ਦੇਸ਼ ਭਰ ‘ਚ ਹੜਤਾਲ ਭਲਕੇ; ਇਹ ਜ਼ਰੂਰੀ ਸੇਵਾਵਾਂ ਹੋਣਗੀਆਂ ਪ੍ਰਭਾਵਿਤ

ਈ-ਫਾਰਮੇਸੀ (ਆਨਲਾਈਨ ਦਵਾਈਆਂ) ਦੇ ਵਿਰੋਧ ‘ਚ AIOCD ਵੱਲੋਂ ਹੜਤਾਲ ਦਾ ਐਲਾਨ

ਸਰਕਾਰ ਦਾ ਦਾਅਵਾ- ਆਮ ਲੋਕਾਂ ਨੂੰ ਨਹੀਂ ਆਵੇਗੀ ਦਵਾਈਆਂ ਦੀ ਕਿੱਲਤ, ਕਈ ਜਥੇਬੰਦੀਆਂ ਨੇ ਹੜਤਾਲ ਤੋਂ ਬਣਾਈ ਦੂਰੀ

ਦਿੱਲੀ-NCR ‘ਚ 21 ਤੋਂ 23 ਮਈ ਤੱਕ ਆਟੋ-ਟੈਕਸੀ ਡਰਾਈਵਰਾਂ ਦੀ ਹੜਤਾਲ ਕਾਰਨ ਆਵਾਜਾਈ ਹੋ ਸਕਦੀ ਹੈ ਪ੍ਰਭਾਵਿਤ

ਨਵੀਂ ਦਿੱਲੀ/ਚੰਡੀਗੜ੍ਹ, 19 ਮਈ 2026: ਦੇਸ਼ ਭਰ ਵਿੱਚ 20 ਮਈ ਨੂੰ ਮੈਡੀਕਲ ਸਟੋਰਾਂ ਦੀ ਹੜਤਾਲ (Bharat Bandh) ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ।

ਸਰਕਾਰ ਅਤੇ ਦਵਾਈ ਰੈਗੂਲੇਟਰੀ ਏਜੰਸੀਆਂ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਭਲਕੇ ਯਾਨੀ 20 ਮਈ ਨੂੰ ਆਮ ਲੋਕਾਂ ਨੂੰ ਦਵਾਈਆਂ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਆਸਾਨੀ ਨਾਲ ਦਵਾਈਆਂ ਖਰੀਦ ਸਕਣਗੇ।

ਦਰਅਸਲ, ਕਈ ਸੂਬਿਆਂ ਦੀਆਂ ਰਿਟੇਲ ਫਾਰਮੇਸੀ ਜਥੇਬੰਦੀਆਂ ਨੇ ਇਸ ਹੜਤਾਲ ਤੋਂ ਦੂਰੀ ਬਣਾ ਲਈ ਹੈ ਅਤੇ ਆਪਣੇ ਮੈਡੀਕਲ ਸਟੋਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ।

ਇਹ ਹੜਤਾਲ ਮੁੱਖ ਤੌਰ ‘ਤੇ ਆਨਲਾਈਨ ਦਵਾਈਆਂ ਵੇਚਣ ਵਾਲੀਆਂ ‘ਈ-ਫਾਰਮੇਸੀ’ ਕੰਪਨੀਆਂ ਦੇ ਖਿਲਾਫ਼ ਕੀਤੀ ਜਾ ਰਹੀ ਹੈ।

‘ਆਲ ਇੰਡੀਆ ਓਰਗਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ’ (AIOCD) ਦਾ ਕਹਿਣਾ ਹੈ ਕਿ ਆਨਲਾਈਨ ਪਲੇਟਫਾਰਮਾਂ ‘ਤੇ ਬਿਨਾਂ ਸਹੀ ਜਾਂਚ ਦੇ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜੋ ਮਰੀਜ਼ਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਹਨ।

ਪਹਿਲਾਂ ਇਸ ਹੜਤਾਲ ਵਿੱਚ ਦੇਸ਼ ਦੇ ਕਰੀਬ 12.4 ਲੱਖ ਤੋਂ ਵੱਧ ਕੈਮਿਸਟਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਸੀ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧਣ ਦਾ ਖਦਸ਼ਾ ਸੀ।

ਕੈਮਿਸਟ ਜਥੇਬੰਦੀਆਂ ਦਾ ਆਰੋਪ ਹੈ ਕਿ ਕਈ ਈ-ਫਾਰਮੇਸੀ ਵੈੱਬਸਾਈਟਾਂ ਬਿਨਾਂ ਡਾਕਟਰ ਦੀ ਸਹੀ ਜਾਂਚ (ਪਰਚੀ) ਦੇ ਹੀ ਦਵਾਈਆਂ ਦੇ ਰਹੀਆਂ ਹਨ।

ਕਈ ਵਾਰ ਪੁਰਾਣੀਆਂ ਪਰਚੀਆਂ ਦਾ ਬਾਰ-ਬਾਰ ਇਸਤੇਮਾਲ ਹੁੰਦਾ ਹੈ ਅਤੇ ਹੁਣ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਤਕਨੀਕ ਰਾਹੀਂ ਨਕਲੀ ਪਰਚੀਆਂ ਬਣਾ ਕੇ ਵੀ ਦਵਾਈਆਂ ਖਰੀਦੀਆਂ ਜਾ ਰਹੀਆਂ ਹਨ।

ਇਸ ਨਾਲ ਐਂਟੀਬਾਇਓਟਿਕਸ ਦੀ ਗਲਤ ਵਰਤੋਂ ਅਤੇ ਨਸ਼ੇ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਤੇਜ਼ੀ ਨਾਲ ਵਧ ਸਕਦੀ ਹੈ, ਜੋ ਭਵਿੱਖ ਵਿੱਚ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣੇਗੀ।

AIOCD ਦਾ ਕਹਿਣਾ ਹੈ ਕਿ ਆਨਲਾਈਨ ਪਲੇਟਫਾਰਮਾਂ ਵੱਲੋਂ ਭਾਰੀ ਡਿਸਕਾਊਂਟ (ਛੋਟ) ਦੇ ਕੇ ਦਵਾਈਆਂ ਵੇਚਣ ਕਾਰਨ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਜੇਕਰ ਇਹੀ ਸਥਿਤੀ ਰਹੀ ਤਾਂ ਕਈ ਛੋਟੀਆਂ ਕੈਮਿਸਟ ਦੁਕਾਨਾਂ ਬੰਦ ਹੋ ਜਾਣਗੀਆਂ, ਜਿਸ ਨਾਲ ਆਮ ਥਾਵਾਂ ‘ਤੇ ਦਵਾਈਆਂ ਦੀ ਉਪਲਬਧਤਾ ‘ਤੇ ਅਸਰ ਪਵੇਗਾ। ਇਸ ਸਬੰਧੀ ਜਥੇਬੰਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਹੈ।

ਕੈਮਿਸਟਾਂ ਦੀਆਂ ਮੁੱਖ ਮੰਗਾਂ…!

ਕੋਵਿਡ-19 ਦੌਰਾਨ ਲਾਗੂ ਕੀਤੇ ਗਏ ਅਸਥਾਈ ਨਿਯਮ G.S.R. 220(E) ਨੂੰ ਤੁਰੰਤ ਹਟਾਇਆ ਜਾਵੇ, ਕਿਉਂਕਿ ਹੁਣ ਇਸ ਦਾ ਗਲਤ ਫਾਇਦਾ ਚੁੱਕਿਆ ਜਾ ਰਹੀ ਹੈ।

ਈ-ਫਾਰਮੇਸੀ ਨਾਲ ਸੰਬੰਧਿਤ ਨੋਟੀਫਿਕੇਸ਼ਨ G.S.R. 817(E) ਨੂੰ ਰੱਦ ਕੀਤਾ ਜਾਵੇ ਤਾਂ ਜੋ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋ ਸਕੇ।

ਆਨਲਾਈਨ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਭਾਰੀ ਡਿਸਕਾਊਂਟ ‘ਤੇ ਰੋਕ ਲਗਾਈ ਜਾਵੇ ਤਾਂ ਜੋ ਬਾਜ਼ਾਰ ਵਿੱਚ ਸੰਤੁਲਨ ਬਣਿਆ ਰਹੇ।

ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਵਾਈਆਂ ਦੀ ਵਿਕਰੀ ਦੇ ਨਿਯਮ ਸਖ਼ਤ ਕੀਤੇ ਜਾਣ।

ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ

ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿ ਸਕਦੀਆਂ ਹਨ, ਪਰ ਐਮਰਜੈਂਸੀ ਮੈਡੀਕਲ ਸੇਵਾਵਾਂ (ਹਸਪਤਾਲ ਅਤੇ ਹਸਪਤਾਲਾਂ ਦੇ ਅੰਦਰਲੇ ਮੈਡੀਕਲ ਸਟੋਰ) ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ।

ਦਿੱਲੀ ਅਤੇ ਹੋਰ ਕਈ ਸੂਬਿਆਂ ਦੀਆਂ ਫਾਰਮੇਸੀ ਜਥੇਬੰਦੀਆਂ ਨੇ ਲਿਖਤੀ ਭਰੋਸਾ ਦਿੱਤਾ ਹੈ ਕਿ ਉਹ ਹੜਤਾਲ ‘ਚ ਸ਼ਾਮਲ ਨਹੀਂ ਹਨ, ਇਸ ਲਈ ਸਪਲਾਈ ਆਮ ਵਾਂਗ ਰਹੇਗੀ।

ਹਾਲਾਂਕਿ, ਹੜਤਾਲ ਕਰ ਰਹੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਹੜਤਾਲ ਵਧਾਈ ਵੀ ਜਾ ਸਕਦੀ ਹੈ। ਦਿੱਲੀ ਸਮੇਤ ਦੇਸ਼ ਦੇ ਮੁੱਖ ਬਾਜ਼ਾਰ, ਮਾਲ ਅਤੇ ਵਪਾਰਕ ਅਦਾਰੇ ਆਪਣੇ ਨਿਯਮਤ ਸਮੇਂ ‘ਤੇ ਖੁੱਲ੍ਹੇ ਰਹਿਣਗੇ।

20 ਮਈ ਨੂੰ ਮੈਟਰੋ ਅਤੇ ਬੱਸਾਂ ਆਮ ਵਾਂਗ ਚੱਲਣਗੀਆਂ। ਪਰ ਧਿਆਨ ਦੇਣ ਯੋਗ ਹੈ ਕਿ 21 ਤੋਂ 23 ਮਈ ਤੱਕ ਦਿੱਲੀ-NCR ਵਿੱਚ ਆਟੋ, ਟੈਕਸੀ ਅਤੇ ਕੈਬ ਡਰਾਈਵਰਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਉਸ ਦੌਰਾਨ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਹੋ ਸਕਦੀ ਹੈ।

 

 

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment