Join WhatsApp

Join Now

Big Breaking- CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਰਿਟਾ. ਜਸਟਿਸ ਰਣਜੀਤ ਸਿੰਘ ਅਤੇ DD News ਦੇ ਐਂਕਰ ਨੂੰ ਲੀਗਲ ਨੋਟਿਸ ਜਾਰੀ, ਪੜ੍ਹੋ ਨੋਟਿਸ ਦੀ ਕਾਪੀ

On: ਅਗਸਤ 24, 2026 1:31 ਬਾਃ ਦੁਃ

 

Big Breaking- ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ DD News ਦੇ ਐਂਕਰ ਅਤੇ ਰਣਜੀਤ ਸਿੰਘ ਨੂੰ ਲੀਗਲ ਨੋਟਿਸ ਜਾਰੀ, ਪੜ੍ਹੋ ਨੋਟਿਸ ਦੀ ਕਾਪੀ

ਚੰਡੀਗੜ੍ਹ, 24 ਅਗਸਤ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਉਨ੍ਹਾਂ ਵਿਰੁੱਧ ਝੂਠੇ, ਮਨਘੜਤ ਅਤੇ ਬਦਨਾਮ ਕਰਨ ਵਾਲੇ ਦੋਸ਼ ਲਗਾਉਣ ਦੇ ਮਾਮਲੇ ਵਿੱਚ DD News ਦੀ ਐਂਕਰ ਭਾਵਨਾ ਨਾਇਰ ਅਤੇ MLA ਸੁਖਪਾਲ ਸਿੰਘ ਖਹਿਰਾ ਦੇ ਰਿਸ਼ਤੇਦਾਰ ਰਿਟਾ. ਜਸਟਿਸ ਰਣਜੀਤ ਸਿੰਘ ਨੂੰ ਹਾਈਕੋਰਟ ਦੀ ਵਕੀਲ ਅਨੀਸ਼ਾ ਰਾਹੀਂ ਲੀਗਲ ਨੋਟਿਸ ਭੇਜਿਆ ਹੈ।

ਲੀਗਲ ਨੋਟਿਸ ਦੀ ਪੜ੍ਹੋ ਕਾਪੀ- https://drive.google.com/file/d/1cuzNx7tmjh12ov-iIzDKKPyohs15p6J6/view?usp=sharing

ਕੀ ਹੈ ਪੂਰਾ ਮਾਮਲਾ?

ਲੀਗਲ ਨੋਟਿਸ ਅਨੁਸਾਰ 20 ਅਗਸਤ 2026 ਨੂੰ ਰਿਟਾ. ਜਸਟਿਸ ਰਣਜੀਤ ਸਿੰਘ (ਨੋਟਿਸ ਪ੍ਰਾਪਤਕਰਤਾ ਨੰ. 2) ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਸੀ ਕਿ ਡਾ. ਗੁਰਪ੍ਰੀਤ ਕੌਰ ਨੇ ਜਬਰ-ਜਨਾਹ (Rape) ਦੇ ਇੱਕ ਮੁਲਜ਼ਮ ਤੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ, ਪੱਤਰਕਾਰ ਭਾਵਨਾ ਨਾਇਰ ਨੇ ਬਿਨਾਂ ਤੱਥਾਂ ਦੀ ਜਾਂਚ ਕੀਤੇ ਇਸ ਝੂਠੇ ਦੋਸ਼ ਨੂੰ ਟੀਵੀ ਚੈਨਲ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘X’ (ਟਵਿੱਟਰ) ‘ਤੇ ‘ਬ੍ਰੇਕਿੰਗ ਨਿਊਜ਼’ ਵਜੋਂ ਪ੍ਰਸਾਰਿਤ ਕੀਤਾ।

ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਰਿਟਾ. ਜਸਟਿਸ ਰਣਜੀਤ ਸਿੰਘ, ਜੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਰਿਸ਼ਤੇਦਾਰ ਹੈ, ਨੇ ਡਾ. ਗੁਰਪ੍ਰੀਤ ਕੌਰ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਅਤੇ ਸ਼ੋਹਰਤ ਹਾਸਲ ਕਰਨ ਲਈ ਇਹ ਸਾਰਾ ਮਨਘੜਤ ਡਰਾਮਾ ਰਚਿਆ ਗਿਆ ਹੈ।

DD News ਅਤੇ ਸਬੰਧਤ ਪੱਖਾਂ ਨੂੰ ‘X’ (ਟਵਿੱਟਰ) ਅਤੇ ਹੋਰ ਡਿਜੀਟਲ ਪਲੇਟਫਾਰਮਾਂ ਤੋਂ ਇਸ ਝੂਠੀ ਖ਼ਬਰ ਨੂੰ ਤੁਰੰਤ ਅਤੇ ਪੱਕੇ ਤੌਰ ‘ਤੇ ਡਿਲੀਟ ਕਰਨ ਲਈ ਕਿਹਾ ਗਿਆ ਹੈ। ਦੋਵਾਂ ਨੂੰ ਲਿਖਤੀ ਅਤੇ ਬਿਨਾਂ ਸ਼ਰਤ ਜਨਤਕ ਤੌਰ ‘ਤੇ ਮਾਫ਼ੀ ਮੰਗਣ ਦਾ ਹੁਕਮ ਦਿੱਤਾ ਗਿਆ ਹੈ।

ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ 24 ਘੰਟਿਆਂ ਦੇ ਅੰਦਰ ਖ਼ਬਰ ਹਟਾ ਕੇ ਮਾਫ਼ੀ ਨਾ ਮੰਗੀ ਗਈ, ਤਾਂ ਡਾ. ਗੁਰਪ੍ਰੀਤ ਕੌਰ ਵੱਲੋਂ ਦੋਵਾਂ (ਰਿਟਾ. ਜਸਟਿਸ ਰਣਜੀਤ ਅਤੇ ਪੱਤਰਕਾਰ ਭਾਵਨਾ ਨਾਇਰ) ਵਿਰੁੱਧ ਅਦਾਲਤ ਵਿੱਚ ਦੀਵਾਨੀ (Civil) ਅਤੇ ਫ਼ੌਜਦਾਰੀ (Criminal) ਮਾਣਹਾਨੀ ਦਾ ਕੇਸ ਦਰਜ ਕਰਵਾਇਆ ਜਾਵੇਗਾ।

 

More

ED ਦੇ ਐਕਸ਼ਨ ‘ਤੇ AAP ਦਾ ਵੱਡਾ ਦਾਅਵਾ; ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਨਹੀਂ ਲਿਆ ਗਮਾਡਾ ਅਫ਼ਸਰਾਂ ਦੀ ਮੀਟਿੰਗ ‘ਚ ਹਿੱਸਾ! ਕਿਹਾ- ਘੁਟਾਲੇ ਦਾ ਦੋਸ਼ ਬਿਲਕੁਲ ਫਰਜ਼ੀ

Govt Job: ਪੰਜਾਬ ਸਰਕਾਰ ਵੱਲੋਂ 450 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ

ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

ਵਾਅਦਿਆਂ ਤੋਂ ਭੱਜੀ ਭਗਵੰਤ ਮਾਨ ਸਰਕਾਰ; ਪੁਲਿਸ ਨੇ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੂੰ ਘਰ ‘ਚ ਕੀਤਾ ਨਜ਼ਰਬੰਦ!

Leave a Comment