ਵੱਡੀ ਖ਼ਬਰ: Canada ‘ਚ 4 ਪੰਜਾਬੀ ਗ੍ਰਿਫ਼ਤਾਰ! ਕਾਰੋਬਾਰੀ ਨੂੰ ਅਗਵਾ ਕਰਕੇ ਜਬਰੀ ਵਸੂਲੀ ਕਰਨ ਨਾਲ ਜੁੜਿਆ ਮਾਮਲਾ

On: ਮਈ 19, 2026 11:33 ਪੂਃ ਦੁਃ

 

ਵੱਡੀ ਖ਼ਬਰ: Canada ‘ਚ 4 ਪੰਜਾਬੀ ਗ੍ਰਿਫ਼ਤਾਰ! ਕਾਰੋਬਾਰੀ ਨੂੰ ਅਗਵਾ ਕਰਕੇ ਜਬਰੀ ਵਸੂਲੀ ਕਰਨ ਨਾਲ ਜੁੜਿਆ ਮਾਮਲਾ

ਕੈਲਗਰੀ/ਐਡਮਿੰਟਨ (Canada) (19 ਮਈ, 2026)

ਕੈਨੇਡਾ (Canada) ਦੇ ਸੂਬੇ ਅਲਬਰਟਾ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅਗਵਾ ਅਤੇ ਜਬਰੀ ਵਸੂਲੀ ਦੇ ਮਾਮਲੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲਗਰੀ ਪੁਲਿਸ ਅਨੁਸਾਰ ਇਹ ਗਿਰੋਹ ਖਾਸ ਤੌਰ ‘ਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਸੀ।

ਪੁਲਿਸ ਰਿਪੋਰਟਾਂ ਮੁਤਾਬਕ ਇਹ ਸਾਰਾ ਮਾਮਲਾ 6 ਮਈ ਨੂੰ ਸ਼ੁਰੂ ਹੋਇਆ ਸੀ, ਜਦੋਂ ਐਡਮਿੰਟਨ ਤੋਂ ਇੱਕ ਦੱਖਣੀ ਏਸ਼ੀਆਈ ਨੌਜਵਾਨ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਗਿਆ। ਮੁਲਜ਼ਮ ਪੀੜਤ ਨੂੰ ਕਾਰ ਵਿੱਚ ਬੰਧਕ ਬਣਾ ਕੇ ਕੈਲਗਰੀ ਲੈ ਗਏ। ਉਨ੍ਹਾਂ ਦਾ ਅਸਲ ਨਿਸ਼ਾਨਾ ਇੱਕ ਸਥਾਨਕ ਵਪਾਰੀ ਸੀ, ਜੋ ਪੀੜਤ ਦਾ ਕਾਰੋਬਾਰੀ ਸਾਥੀ ਸੀ।

ਮੁਲਜ਼ਮਾਂ ਨੇ ਪੀੜਤ ਨੌਜਵਾਨ ‘ਤੇ ਦਬਾਅ ਪਾਇਆ ਕਿ ਉਹ ਆਪਣੇ ਸਾਥੀ ਨੂੰ ਘਰੋਂ ਬਾਹਰ ਬੁਲਾਵੇ, ਪਰ ਇਨਕਾਰ ਕਰਨ ‘ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਜਦੋਂ ਵਪਾਰੀ ਆਪਣੀ ਪਤਨੀ ਨਾਲ ਘਰੋਂ ਬਾਹਰ ਨਿਕਲਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ‘ਤੇ ਬੰਦੂਕ ਤਾਣ ਦਿੱਤੀ।

ਪੀੜਤ ਜੋੜੇ ਨੇ ਚੁਸਤੀ ਦਿਖਾਉਂਦਿਆਂ ਘਰ ਦੇ ਅੰਦਰ ਭੱਜ ਕੇ ਆਪਣੀ ਜਾਨ ਬਚਾਈ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੀ ਦਬਿਸ਼ ਵਧਦੀ ਦੇਖ ਮੁਲਜ਼ਮ ਪੀੜਤ ਨੌਜਵਾਨ ਨੂੰ ਅਗਲੀ ਸਵੇਰ ਐਡਮਿੰਟਨ ਛੱਡ ਕੇ ਫਰਾਰ ਹੋ ਗਏ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਵੀਰ ਸਿੰਘ (24), ਦਕਸ਼ ਗੌਤਮ (25), ਆਕਾਸ਼ਦੀਪ ਸਿੰਘ (18) ਅਤੇ ਪ੍ਰਦੀਪ ਸਿੰਘ (24) ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ।

ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਕੈਨੇਡਾ ਦੇ ਨਾਗਰਿਕ ਨਹੀਂ ਹਨ। ਇਹਨਾਂ ਵਿੱਚੋਂ ਕੁਝ ਮਿਆਦ ਪੁੱਗ ਚੁੱਕੇ (Expired) ਵਰਕ ਵੀਜ਼ੇ ‘ਤੇ ਰਹਿ ਰਹੇ ਸਨ ਅਤੇ ਕੁਝ ‘ਰਿਫਿਊਜੀ ਕਲੇਮ’ (Refugee claims) ਦੇ ਆਧਾਰ ‘ਤੇ ਕੈਨੇਡਾ ਵਿੱਚ ਸਨ।

ਮਾਮਲੇ ਦਾ ਕਥਿਤ ਮਾਸਟਰਮਾਈਂਡ ਗਗਨਦੀਪ ਸਿੰਘ (29) ਅਜੇ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ। ਉਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ਅਤੇ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਮੁੱਖ ਮੁਲਜ਼ਮ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਸਾਂਝੀ ਕੀਤੀ ਜਾਵੇ।

 

Join WhatsApp

Join Now

Leave a Comment