Join WhatsApp

Join Now

ਵੱਡੀ ਖ਼ਬਰ: CM ਭਗਵੰਤ ਮਾਨ ਵੱਲੋਂ ਸਰਵ ਆਂਗਨਵਾੜੀ ਯੂਨੀਅਨ ਨਾਲ ਅਹਿਮ ਮੀਟਿੰਗ, ਮਾਣ-ਭੱਤਾ ਦੁੱਗਣਾ ਕਰਨ ਦਾ ਦਿੱਤਾ ਭਰੋਸਾ

On: November 16, 2026 5:38 PM

 

ਵੱਡੀ ਖ਼ਬਰ: CM ਭਗਵੰਤ ਮਾਨ ਵੱਲੋਂ ਸਰਵ ਆਂਗਨਵਾੜੀ ਯੂਨੀਅਨ ਨਾਲ ਅਹਿਮ ਮੀਟਿੰਗ, ਮਾਣ-ਭੱਤਾ ਦੁੱਗਣਾ ਕਰਨ ਦਾ ਦਿੱਤਾ ਭਰੋਸਾ

ਚੰਡੀਗੜ੍ਹ 16 ਨਵੰਬਰ 2026- ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦਾ ਜਿਹੜਾ ਕਾਫਲਾ ਸਟੇਟ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਹੇਠ ਹੁੰਦਾ ਹੋਇਆ ਸੰਗਰੂਰ ਪਹੁੰਚਿਆ। 10 ਵਜੇ ਤੋਂ ਲੈ ਕੇ 12 ਵਜੇ ਤੱਕ ਪੂਰੀ ਗਰਮ ਜੋਸ਼ੀ ਨਾਲ ਨਾਹਰੇਬਾਜ਼ੀ ਚੱਲਦੀ ਰਹੀ, ਜਿਸ ਵਿੱਚ ਯੂਨੀਅਨ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ ਗਿਆ ਤੇ ਫਿਰ ਪੰਜਾਬ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਬਾਰੇ ਵੀ ਦੱਸਿਆ ਗਿਆ ਤੇ ਉਸ ਤੋਂ ਬਾਅਦ ਡੀਐਸਪੀ ਸੰਗਰੂਰ ਨੇ ਬਰਿੰਦਰਜੀਤ ਕੌਰ ਛੀਨਾ ਪ੍ਰਧਾਨ ਕੋਲੋਂ ਪੁੱਛਿਆ ਕਿ ਤੁਹਾਡੀ ਕੀ ਮੰਗ ਹੈ? ਤਾਂ ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਉਹ ਆਂਗਨਵਾੜੀ ਵਰਕਰ ਹੈਲਪਰ ਦਾ ਮਾਣ-ਭੱਤਾ ਦੁੱਗਣਾ ਕਰਨ ਦੇ ਸਬੰਧ ਵਿੱਚ ਸੀਐਮ ਸਾਹਿਬ ਨਾਲ ਮੀਟਿੰਗ ਕਰਨਾ ਚਾਹੁੰਦੇ ਹਨ। ਕਿਉਂਕਿ ਸਾਨੂੰ ਜੋ ਵਾਰ-ਵਾਰ ਮੀਟਿੰਗ ਦੀਆਂ ਤਾਰੀਖ਼ਾਂ ਦਿੱਤੀਆਂ ਜਾਂਦੀਆਂ ਹਨ ਤੇ ਸਾਡੇ ਧਰਨੇ ਜਿਹੜੇ ਮੁਲਤਵੀ ਕਰਵਾਏ ਜਾਂਦੇ ਹਨ ਅਤੇ ਸਾਡੇ ਨਾਲ ਹੁਣ ਤਿੰਨ ਤੋਂ ਚਾਰ ਵਾਰ ਇਸੇ ਤਰ੍ਹਾਂ ਹੀ ਹੁੰਦਾ ਆ ਰਿਹਾ ਹੈ ਕਿ ਸਾਨੂੰ ਕੋਈ ਮੀਟਿੰਗ ਨਹੀਂ ਦਿੱਤੀ ਗਈ ਤੇ ਇਸ ਲਈ ਅਸੀਂ ਸੀਐਮ ਸਾਹਿਬ ਦੀ ਮੀਟਿੰਗ ਚਾਹੁੰਦੇ ਹਾਂ ਤਾਂ ਜੋ ਅਸੀਂ ਆਪਣਾ ਇਹ ਹੱਕ ਲੈ ਸਕੀਏ।

ਕਿਉਂਕਿ ਸੀਐਮ ਮਾਨ ਵੱਲੋਂ ਮੈਨੀਫੈਸਟੋ ਵਿੱਚ ਇਹ ਗੱਲ ਕਹੀ ਗਈ ਸੀ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਆਂਗਣਵਾੜੀ ਵਰਕਰ ਹੈਲਪਰ ਦਾ ਜਿਹੜਾ ਮਾਣ ਭੱਤਾ ਹੈ ਉਹ ਦੁੱਗਣਾ ਕਰ ਦੇਣਗੇ, ਤਾਂ ਉਸ ਤੋਂ ਬਾਅਦ ਡੀਐਸਪੀ ਸੰਗਰੂਰ ਵੱਲੋਂ 2 ਮੈਂਬਰੀ ਕਮੇਟੀ ਨੂੰ ਸੀ.ਐਮ ਮਾਨ ਸਾਹਿਬ ਨਾਲ ਮੀਟਿੰਗ ਕਰਵਾਉਣ ਲਈ ਅੰਦਰ ਲੈ ਜਾਇਆ ਗਿਆ ਤੇ ਮੀਟਿੰਗ ਦਾ ਸਮਾਂ ਪੰਜ ਤੋਂ ਸੱਤ ਮਿੰਟ ਦਾ ਰਿਹਾ। ਇਸ ਮੌਕੇ ਹਰਪ੍ਰੀਤ ਕੌਰ ਸਿੰਗਪੁਰਾ ਜਨਰਲ ਸਕੱਤਰ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ। ਜਿਸ ਵਿੱਚ ਮੁੱਖ ਮੰਤਰੀ ਮਾਨ ਵੱਲੋਂ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਵੱਲੋਂ 18 ਨਵੰਬਰ ਦੀ ਕੈਬਨਿਟ ਮੀਟਿੰਗ ਦੇਣ ਦਾ ਸਮਾਂ ਦਿੱਤਾ ਗਿਆ ਅਤੇ 27 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਿੱਤੀ ਗਈ ਅਤੇ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਅਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿਵਾਇਆ। ਇਸ ਭਰੋਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਧਰਨਾ ਉੱਥੇ ਹੀ ਸਮਾਪਤ ਕੀਤਾ ਗਿਆ।

Leave a Comment