Join WhatsApp

Join Now

Politics News: ਸੁਖਬੀਰ ਬਾਦਲ ਵੱਲੋਂ ਹਰਿਆਣਾ ਸਟੇਟ ਦੇ ਜਥੇਬੰਦਕ ਢਾਂਚੇ ਦਾ ਐਲਾਨ

On: November 16, 2026 8:15 PM

 

Politics News: ਸੁਖਬੀਰ ਬਾਦਲ ਵੱਲੋਂ ਹਰਿਆਣਾ ਸਟੇਟ ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ 16 ਨਵੰਬਰ 2026- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਸਟੇਟ ਦੇ ਅਬਜਰਵਰ ਅਤੇ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਅਤੇ ਹਰਿਆਣਾ ਰਾਜ ਦੇ ਪ੍ਰਧਾਨ ਸ. ਹਰਕੇਸ਼ ਸਿੰਘ ਮੋਹੜੀ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਹਰਿਆਣਾ ਰਾਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹਰਿਆਣਾ ਵਿੱਚ ਪਿਛਲੇ ਲੰਮੇ ਸਮੇ ਤੋਂ ਜੁੜੇ ਪਾਰਟੀ ਆਗੂਆਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਉਪਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਅਮਰਜੀਤ ਸਿੰਘ ਮੰਗੀ ਸਾਬਕਾ ਮੈਂਬਰ ਐਸ.ਜੀ.ਪੀ.ਸੀ ਨੂੰ ਹਰਿਆਣਾ ਸਟੇਟ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਹੈ। ਬਲਦੇਵ ਸਿੰਘ ਕੈਮਪੁਰ ਮੈਂਬਰ ਐਸ.ਜੀ.ਪੀ.ਸੀ ਨੂੰ ਅਨੁਸ਼ਾਸ਼ਨੀ ਕਮੇਟੀ ਦਾ ਚੇਅਰਮੈਨ, ਸ. ਮਨਜੀਤ ਸਿੰਘ ਬੱਬੂ ਅਤੇ ਸ. ਤਜਿੰਦਰਪਾਲ ਸਿੰਘ ਢਿੱਲੋਂ ਕੁਰਕਸ਼ੇਤਰ ਨੂੰ ਅਨੁਸ਼ਾਸ਼ਨੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬੀਬੀ ਮਨਜੀਤ ਕੌਰ ਮੈਂਬਰ ਐਸ.ਜੀ.ਪੀ.ਸੀ ਯਮੁਨਾਨਗਰ ਅਤੇ ਸ. ਗੁਰਦੀਪ ਸਿੰਘ ਭਾਨੋਖੇੜੀ ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ ਨੂੰ ਹਰਿਆਣਾ ਸਟੇਟ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਸ. ਪ੍ਰਿਥੀਪਾਲ ਸਿੰਘ ਝੱਬਰ ਕੈਥਲ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ।ਸ. ਹਰਪਾਲ ਸਿੰਘ ਅਹਿਰਵਾਂ ਫਤਿਆਬਾਦ ਅਤੇ ਸ. ਦਵਿੰਦਰ ਸਿੰਘ ਵਿਰਕ ਕਰਨਾਲ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਸ. ਸੁਖਦੇਵ ਸਿੰਘ ਅੰਬਾਲਾ ਅਤੇ ਸੁਖਵਿੰਦਰ ਸਿੰਘ ਫਤਿਆਬਾਦ ਨੂੰ ਹਰਿਆਣਾ ਸਟੇਟ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਜਿਹਨਾਂ ਆਗੂਆਂ ਨੂੰ ਹਰਿਆਣਾ ਸਟੇਟ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਜੀਤ ਸਿੰਘ ਸੌਂਢਾਂ, ਜਥੇਦਾਰ ਅਮੀਰ ਸਿੰਘ ਕਰਨਾਲ,ਸ. ਬਲਕਾਰ ਸਿੰਘ ਕਰਨਾਲ, ਸ. ਜਰਨੈਲ ਸਿੰਘ ਬੋਡੀ, ਸ. ਗੁਰਮੀਤ ਸਿੰਘ ਪੂਨੀਆ ਕੈਥਲ, ਸ. ਗੁਰਨਾਮ ਸਿੰਘ ਗੋਰਾਇਅ ਕੈਥਲ ਅਤੇ ਸ. ਬਲਜਿੰਦਰ ਸਿੰਘ ਚਡਿਆਲਾ ਦੇ ਨਾਮ ਸ਼ਾਮਲ ਹਨ। ਜਿਹਨਾਂ ਆਗੂਆਂ ਨੂੰ ਹਰਿਆਣਾ ਸਟੇਟ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਪ੍ਰਤਾਪ ਸਿੰਘ ਸੌਕੜਾ, ਸ. ਕੁਲਦੀਪ ਸਿੰਘ ਚੀਮਾ ਕੈਥਲ ਅਤੇ ਹਰਮਨਜੀਤ ਸਿੰਘ ਸੰਧੂ ਯਮੁਨਾਨਗਰ ਦੇ ਨਾਮ ਸ਼ਾਮਲ ਹਨ। ਅਜੈ ਨੀਲੋਖੇੜੀ ਕਰਨਾਲ ਅਤੇ ਸ. ਕੁਲਵਿੰਦਰ ਸਿੰਘ ਫਤਿਆਬਾਦ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੁਖਜਿੰਦਰ ਸਿੰਘ ਮਸਾਣਾ ਨੂੰ ਹਰਿਆਣਾ ਰਾਜ ਦਾ ਖਜਾਨਚੀ ਅਤੇ ਸ. ਜਤਿੰਦਰਪਾਲ ਸਿੰਘ ਲੱਕੀ ਅੰਬਾਲਾ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ।

ਐਡਵੋਕੇਟ ਅਮਰਜੀਤ ਸਿੰਘ ਗਧੌਲਾ ਯਮੁਨਾਨਗਰ ਨੂੰ ਹਰਿਆਣਾ ਰਾਜ ਦਾ ਲੀਗਲ ਵਿੰਗ ਦਾ ਪ੍ਰਧਾਨ ਅਤੇ ਐਡਵੋਕੇਟ ਗੁਰਤੇਜ ਸਿੰਘ ਸੇਖੋਂ ਨੂੰ ਲੀਗਲ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਜਿਹਨਾਂ ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਜਗਸੀਰ ਸਿੰਘ ਮਾਂਗੇਆਣਾ ਮੈਂਬਰ ਐਸ.ਜੀ.ਪੀ.ਸੀ, ਸ. ਅੰਗਰੇਜ ਸਿੰਘ ਖਾਨਪੁਰ ਅੰਬਾਲਾ, ਮਾਸਟਰ ਮਹਿੰਦਰ ਸਿੰਘ ਅੰਬਾਲਾ, ਸ . ਜਗਤਾਰ ਸਿੰਘ ਬੜੌਲਾ, ਸ. ਅਮਰੀਕ ਸਿੰਘ ਮੇਹਰਾ ਕੁਰਕਸ਼ੇਤਰ, ਸ. ਕਰਨੈਲ ਸਿੰਘ ਸਿਆਣਾ ਸੈਦਾਂ ਕੁਰਕਸ਼ੇਤਰ, ਸ. ਗਮਦੂਰ ਸਿੰਘ ਝਰੌਲੀ, ਸ. ਸੁਖਵੰਤ ਸਿੰਘ ਕਲਸਾਣੀ, ਸ. ਬਲਬੀਰ ਸਿੰਘ ਸਮਾਣੀ, ਸ. ਪਰਮਜੀਤ ਸਿੰਘ ਬਰਟੌਲੀ ਕੁਰਕਸ਼ੇਤਰ, ਸ. ਮੇਵਾ ਸਿੰਘ ਸਲਪਾਣੀ ਕਲਾਂ, ਸ. ਗੁਰਦੀਪ ਸਿੰਘ ਮਹਿਮੂਦਪੁਰ ਕੈਥਲ, ਸ. ਪ੍ਰੀਤਮ ਸਿੰਘ ਢਿੱਲੋਂ ਕੈਥਲ, ਸ. ਜਸਵਿੰਦਰ ਸਿੰਘ ਫਰੀਦਾਬਾਦ, ਸ. ਹਰਪ੍ਰੀਤ ਸਿੰਘ ਸੰਧੂ ਗੁੜਗਾਵਾਂ, ਸ. ਮਹਿੰਦਰ ਸਿੰਘ ਚਾਵਲਾ ਰੋਹਤਕ, ਬੀਬੀ ਅਮਰਜੀਤ ਕੌਰ ਬਾੜਾ ਮੈਂਬਰ ਐਸ.ਜੀ.ਪੀ.ਸੀ ਫਤਿਹਬਾਦ, ਸ. ਹਰਦਲਜੀਤ ਸਿੰਘ ਫਤਿਹਬਾਦ, ਸ. ਬਲਦੇਵ ਸਿੰਘ ਮੀਰਾਂਬੱਦੀ ਰਤੀਆ, ਸ. ਅਵਤਾਰ ਸਿੰਘ ਟੋਹਾਣਾ, ਸ. ਸੁਖਜੀਤ ਸਿੰਘ ਹਿਸਾਰ, ਸ. ਪ੍ਰਦੀਪ ਸਿੰਘ ਹਿਸਾਰ, ਸ. ਹਰਜੀਤ ਸਿੰਘ ਰਤੀਆ, ਸ. ਪਰਮਜੀਤ ਸਿੰਘ ਗੋਗੀ ਯਮਨਾਨਗਰ, ਸ. ਇੰਦਰਜੀਤ ਸਿੰਘ ਢਿੱਲੋਂ ਯਮੁਨਾਨਗਰ, ਸ. ਜਰਨੈਲ ਸਿੰਘ ਧਿਆਣਾ ਯਮੁਨਾਨਗਰ, ਸ. ਮਲਵਿੰਦਰ ਸਿੰਘ ਬੇਦੀ ਪੰਚਕੁੱਲਾ ਅਤੇ ਸ. ਲਖਵਿੰਦਰ ਸਿੰਘ ਸਦਾਨਾ ਪੰਚਕੁੱਲਾ ਦੇ ਨਾਮ ਸ਼ਾਮਲ ਹਨ।

 

Leave a Comment