Join WhatsApp

Join Now

ਵੱਡੀ ਖ਼ਬਰ: ਸਰਕਾਰੀ ਹਸਪਤਾਲ ਦੇ NICU ਵਾਰਡ ‘ਚ ਧਮਾਕਾ, 3 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ

On: ਅਗਸਤ 24, 2026 1:37 ਬਾਃ ਦੁਃ

 

ਵੱਡੀ ਖ਼ਬਰ: ਸਰਕਾਰੀ ਹਸਪਤਾਲ ਦੇ NICU ਵਾਰਡ ‘ਚ ਧਮਾਕਾ, 3 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ

ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਤੜਕੇ ਵਾਪਰਿਆ ਭਿਆਨਕ ਹਾਦਸਾ, 39 ਬੱਚਿਆਂ ‘ਚੋਂ 36 ਨੂੰ ਸਟਾਫ਼ ਨੇ ਸੁਰੱਖਿਅਤ ਬਾਹਰ ਕੱਢਿਆ

ਅਮਰਾਵਤੀ ਹਸਪਤਾਲ ਦੇ NICU ‘ਚ ਵੈਂਟੀਲੇਟਰ ਧਮਾਕਾ: 3 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ, ਸਟਾਫ਼ ਦੀ ਤਤਪਰਤਾ ਨਾਲ ਬਚੀ 36 ਬੱਚਿਆਂ ਦੀ ਜਾਨ

ਅਮਰਾਵਤੀ (ਮਹਾਰਾਸ਼ਟਰ), 24 ਅਗਸਤ 2026- ਅਮਰਾਵਤੀ (ਮਹਾਰਾਸ਼ਟਰ) ਦੇ ਜ਼ਿਲ੍ਹਾ ਮਹਿਲਾ ਹਸਪਤਾਲ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਹਿਰਦੇਵੇਧਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹਸਪਤਾਲ ਦੇ ਸਪੈਸ਼ਲ ਨਿਊਬੌਰਨ ਕੇਅਰ ਯੂਨਿਟ (SNCU/NICU) ਵਿੱਚ ਤੜਕੇ ਵੈਂਟੀਲੇਟਰ ਧਮਾਕਾ ਹੋਣ ਨਾਲ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਗੰਭੀਰ ਰੂਪ ਨਾਲ ਸੜਨ ਅਤੇ ਧੂੰਏਂ ਕਾਰਨ ਦਮ ਘੁੱਟਣ ਕਰਕੇ ਤਿੰਨ ਮਾਸੂਮ ਨਵਜੰਮੇ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਹਸਪਤਾਲ ਪ੍ਰਸ਼ਾਸਨ ਅਤੇ ਮਰੀਜ਼ਾਂ ਦੇ ਵਾਰਸਾਂ ਵਿੱਚ ਹੜਕੰਪ ਮਚ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਭਿਆਨਕ ਧਮਾਕਾ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਸਥਿਤ ਐਨ.ਆਈ.ਸੀ.ਯੂ. ਵਾਰਡ ਵਿੱਚ ਤੜਕੇ ਲਗਭਗ 3:30 ਵਜੇ ਹੋਇਆ। ਘਟਨਾ ਦੇ ਸਮੇਂ ਵਾਰਡ ਵਿੱਚ ਕੁੱਲ 39 ਨਵਜੰਮੇ ਬੱਚੇ ਦਾਖਲ ਸਨ, ਜੋ ਵੱਖ-ਵੱਖ ਸਰੀਰਕ ਸਮੱਸਿਆਵਾਂ ਕਾਰਨ ਇਲਾਜ ਅਧੀਨ ਸਨ। ਵੈਂਟੀਲੇਟਰ ਵਿੱਚ ਧਮਾਕਾ ਹੁੰਦੇ ਹੀ ਪੂਰੇ ਵਾਰਡ ਵਿੱਚ ਅੱਗ ਦੀਆਂ ਲਪਟਾਂ ਅਤੇ ਗੂੜ੍ਹਾ ਧੂੰਆਂ ਫੈਲ ਗਿਆ।

ਧਮਾਕੇ ਅਤੇ ਅੱਗ ਦੀ ਖ਼ਬਰ ਮਿਲਦਿਆਂ ਹੀ ਡਿਊਟੀ ‘ਤੇ ਮੌਜੂਦਾ ਡਾਕਟਰਾਂ, ਨਰਸਾਂ ਅਤੇ ਹਸਪਤਾਲ ਦੇ ਹੋਰ ਅਮਲੇ ਨੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹਸਪਤਾਲ ਸਟਾਫ਼ ਨੇ ਬਹੁਤ ਹੀ ਹਿੰਮਤ ਨਾਲ ਮੈਡੀਕਲ ਉਪਕਰਣਾਂ ਨੂੰ ਹਟਾਇਆ ਅਤੇ ਅੱਗ ਦੀ ਲਪੇਟ ‘ਚ ਆਏ ਵਾਰਡ ਵਿੱਚੋਂ ਬਾਕੀ ਨਵਜੰਮੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕੀਤਾ। ਸਟਾਫ਼ ਦੀ ਮੁਸਤੈਦੀ ਅਤੇ ਤੇਜ਼ ਕਾਰਵਾਈ ਕਾਰਨ 36 ਬੱਚਿਆਂ ਨੂੰ ਅੱਗ ਅਤੇ ਧੂੰਏਂ ਤੋਂ ਦੂਰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ।

ਬਚਾਏ ਗਏ ਬੱਚਿਆਂ ਵਿੱਚੋਂ ਛੇ ਨਵਜੰਮੇ ਬੱਚੇ ਅੱਗ ਅਤੇ ਧੂੰਏਂ ਦੀ ਜ਼ਦ ਵਿੱਚ ਆਉਣ ਕਰਕੇ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਐਮਰਜੈਂਸੀ ਇਲਾਜ ਲਈ ਨੇੜਲੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ, ਜਿੱਥੇ ਉਨ੍ਹਾਂ ਦਾ ਗੰਭੀਰਤਾ ਨਾਲ ਇਲਾਜ ਕੀਤਾ ਜਾ ਰਿਹਾ ਹੈ।

ਘਟਨਾ ਦੀ ਇਤਲਾਹ ਮਿਲਦੇ ਹੀ ਪੁਲਿਸ ਅਤੇ ਅੱਗ ਬੁਝਾਊ ਦਸਤੇ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ NICU ਵਾਰਡ ਵਿੱਚ ਰੱਖੇ ਇੱਕ ਵੈਂਟੀਲੇਟਰ ਵਿੱਚ ਅਚਾਨਕ ਓਵਰਹੀਟਿੰਗ ਜਾਂ ਸ਼ਾਰਟ ਸਰਕਟ ਕਾਰਨ ਜ਼ੋਰਦਾਰ ਧਮਾਕਾ ਹੋਇਆ ਸੀ। ਧਮਾਕੇ ਤੋਂ ਤੁਰੰਤ ਬਾਅਦ ਅੱਗ ਨੇ ਆਸ-ਪਾਸ ਦੇ ਜਲਣਸ਼ੀਲ ਸਮਾਨ ਨੂੰ ਅਪਾਨੀ ਲਪੇਟ ਵਿੱਚ ਲੈ ਲਿਆ ਅਤੇ ਧੂੰਆਂ ਪੂਰੇ ਵਾਰਡ ਵਿੱਚ ਫੈਲ ਗਿਆ, ਜਿਸ ਨਾਲ ਬੱਚਿਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ।

ਛਿੰਦਵਾੜਾ ਹਸਪਤਾਲ ਦੀ ਪੁਰਾਣੀ ਘਟਨਾ ਦੀ ਯਾਦ ਹੋਈ ਤਾਜ਼ਾ

ਇਸ ਹਾਦਸੇ ਨੇ ਹਸਪਤਾਲਾਂ ਦੀ ਸੁਰੱਖਿਆ ਪ੍ਰਣਾਲੀ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਪਹਿਲਾਂ, ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹਾ ਹਸਪਤਾਲ ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (NICU) ਵਿੱਚ ਵੀ ਅਜਿਹਾ ਹੀ ਦਰਦਨਾਕ ਹਾਦਸਾ ਵਾਪਰਿਆ ਸੀ। ਉੱਥੇ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਇੱਕ ਵਾਰਮਰ ਮਸ਼ੀਨ ਵਿੱਚ ਅੱਗ ਲੱਗਣ ਕਾਰਨ ਤਿੰਨ ਨਵਜੰਮੇ ਬੱਚੇ ਗੰਭੀਰ ਰੂਪ ਵਿੱਚ ਝੁਲਸ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਅਧਿਕਾਰੀਆਂ ਅਨੁਸਾਰ ਛਿੰਦਵਾੜਾ ਵਿੱਚ ਵਾਰਮਰ ਮਸ਼ੀਨ ਦੇ ਫਿਲਾਮੈਂਟ ਵਿੱਚ ਸਪਾਰਕਿੰਗ ਹੋਣ ਕਾਰਨ ਅੱਗ ਲੱਗੀ ਸੀ। ਹਾਲਾਂਕਿ ਉੱਥੇ ਹਸਪਤਾਲ ਦੇ ਸਟਾਫ਼ ਨੇ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਕੇ ਅੱਗ ‘ਤੇ ਕਾਬੂ ਪਾ ਲਿਆ ਸੀ। ਜ਼ਿਕਰਯੋਗ ਹੈ ਕਿ ਵਾਰਮਰ ਮਸ਼ੀਨ ਇੱਕ ਅਜਿਹਾ ਮੈਡੀਕਲ ਉਪਕਰਣ ਹੈ ਜੋ ਇਲਾਜ ਦੌਰਾਨ ਨਵਜੰਮੇ ਅਤੇ ਕਮਜ਼ੋਰ ਬੱਚਿਆਂ ਦੇ ਸਰੀਰ ਦਾ ਆਮ ਤਾਪਮਾਨ ਬਣਾਏ ਰੱਖਣ ਲਈ ਵਰਤਿਆ ਜਾਂਦਾ ਹੈ। ਲਗਾਤਾਰ ਵਾਪਰ ਰਹੇ ਅਜਿਹੇ ਹਾਦਸਿਆਂ ਨੇ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਮੈਡੀਕਲ ਉਪਕਰਣਾਂ ਦੀ ਦੇਖਭਾਲ ਅਤੇ ਫਾਇਰ ਸੁਰੱਖਿਆ ਦੇ ਪ੍ਰਬੰਧਾਂ ‘ਤੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

 

More

ED ਦੇ ਐਕਸ਼ਨ ‘ਤੇ AAP ਦਾ ਵੱਡਾ ਦਾਅਵਾ; ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਨਹੀਂ ਲਿਆ ਗਮਾਡਾ ਅਫ਼ਸਰਾਂ ਦੀ ਮੀਟਿੰਗ ‘ਚ ਹਿੱਸਾ! ਕਿਹਾ- ਘੁਟਾਲੇ ਦਾ ਦੋਸ਼ ਬਿਲਕੁਲ ਫਰਜ਼ੀ

Govt Job: ਪੰਜਾਬ ਸਰਕਾਰ ਵੱਲੋਂ 450 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ

ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

ਵਾਅਦਿਆਂ ਤੋਂ ਭੱਜੀ ਭਗਵੰਤ ਮਾਨ ਸਰਕਾਰ; ਪੁਲਿਸ ਨੇ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੂੰ ਘਰ ‘ਚ ਕੀਤਾ ਨਜ਼ਰਬੰਦ!

Leave a Comment