Big News: ਅਧਿਆਪਕ ਚੜ੍ਹੇ ਟੈਂਕੀਆਂ ਅਤੇ ਟਾਵਰਾਂ ‘ਤੇ…! ਭਗਵੰਤ ਮਾਨ ਸਰਕਾਰ ਵਿਰੁੱਧ ਆਰ-ਪਾਰ ਦੀ ਲੜ੍ਹਾਈ ਦਾ ਐਲਾਨ

On: ਮਾਰਚ 3, 2026 2:59 ਬਾਃ ਦੁਃ

 

ਅਧਿਆਪਕ ਚੜ੍ਹੇ ਟੈਂਕੀਆਂ ਅਤੇ ਟਾਵਰਾਂ ‘ਤੇ, ਭਗਵੰਤ ਮਾਨ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

180 ETT ਅਧਿਆਪਕ ਯੂਨੀਅਨ ਨੇ ਹਰਪਾਲ ਚੀਮਾ ‘ਤੇ ਲਾਏ ‘ਲਾਰਾ-ਲੱਪਾ’ ਲਾਉਣ ਦੇ ਦੋਸ਼; ਦਿੜਬਾ ਦੇ ਪਿੰਡਾਂ ਵਿੱਚ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਵਿੱਤ ਮੰਤਰੀ ਦੇ ਹਲਕੇ ‘ਚ ਗਰਜੇ ਅਧਿਆਪਕ; ਮੰਗਾਂ ਨਾ ਮੰਨਣ ‘ਤੇ ਦਿੜਬਾ ‘ਚ ਟੈਂਕੀਆਂ ਤੇ ਟਾਵਰਾਂ ‘ਤੇ ਚੜ੍ਹੇ

ਕਿਥੇ ਗਏ ਉਹ ਵਾਅਦੇ? ਅਧਿਆਪਕਾਂ ਨੇ ਹਰਪਾਲ ਚੀਮਾ ਨੂੰ ਚੇਤੇ ਕਰਵਾਇਆ ਚੋਣਾਂ ਵੇਲੇ ਕੀਤਾ ਇਕਰਾਰ

180 ETT ਅਧਿਆਪਕਾਂ ਦਾ ਆਰ-ਪਾਰ ਦਾ ਸੰਘਰਸ਼; ਪਿੰਡਾਂ ‘ਚ ਜਾ ਕੇ ਖੋਲ੍ਹੀ ਜਾ ਰਹੀ ਸਰਕਾਰ ਦੀ ਪੋਲਨ

ਸੰਗਰੂਰ/ਦਿੜਬਾ 3 ਮਾਰਚ 2026: ਪੰਜਾਬ ਸਰਕਾਰ ਵੱਲੋਂ ਮੰਗਾਂ ਨੂੰ ਅਣਗੌਲਿਆ ਕਰਨ ਤੋਂ ਭੜਕੇ 180 ਈਟੀਟੀ (ETT) ਅਧਿਆਪਕ ਯੂਨੀਅਨ ਨੇ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਚੋਣ ਹਲਕੇ ਦਿੜਬਾ ਵਿੱਚ ਤਿੱਖਾ ਸੰਘਰਸ਼ ਵਿੱਢ ਦਿੱਤਾ ਹੈ।

ਯੂਨੀਅਨ ਦੇ ਪ੍ਰਧਾਨ ਕਮਲ ਠਾਕਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅਧਿਆਪਕ ਵੱਖ-ਵੱਖ ਥਾਵਾਂ ‘ਤੇ ਪਾਣੀ ਵਾਲੀਆਂ ਟੈਂਕੀਆਂ ਅਤੇ ਮੋਬਾਈਲ ਟਾਵਰਾਂ ‘ਤੇ ਚੜ੍ਹ ਗਏ ਹਨ।

ਅਧਿਆਪਕਾਂ ਨੇ ਦੋਸ਼ ਲਾਇਆ ਕਿ ਜਦੋਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ, ਉਦੋਂ ਆਮ ਆਦਮੀ ਪਾਰਟੀ ਦੇ ਆਗੂ ਵਜੋਂ ਹਰਪਾਲ ਚੀਮਾ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਅਧਿਆਪਕਾਂ ਨਾਲ ਹੁੰਦਾ ਧੱਕਾ ਖ਼ਤਮ ਕੀਤਾ ਜਾਵੇਗਾ।

ਪਰ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਵਿੱਤ ਮੰਤਰੀ ਲਗਾਤਾਰ ਮੀਟਿੰਗਾਂ ਦੇ ਨਾਂ ‘ਤੇ ਅਧਿਆਪਕਾਂ ਨੂੰ ਜਲੀਲ ਕਰ ਰਹੇ ਹਨ ਅਤੇ ਲਾਰੇ ਲਗਾ ਰਹੇ ਹਨ।

ਅਧਿਆਪਕਾਂ ਨੇ ਟੈਂਕੀਆਂ ‘ਤੇ ਚੜ੍ਹ ਕੇ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਵੱਲੋਂ ਦਿੜਬਾ ਹਲਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ‘ਨਾਕਾਮੀਆਂ’ ਅਤੇ ਵਿੱਤ ਮੰਤਰੀ ਦੇ ਲਾਰਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਅਧਿਆਪਕਾਂ ਦੀ ਮੰਗ ਹੈ ਕਿ ਪਿਛਲੀ ਸਰਕਾਰ ਵੇਲੇ ਉਨ੍ਹਾਂ ਨਾਲ ਹੋਈ ਧੱਕੇਸ਼ਾਹੀ ਨੂੰ ਤੁਰੰਤ ਖ਼ਤਮ ਕੀਤਾ ਜਾਵੇ ਅਤੇ ਚੋਣਾਂ ਵੇਲੇ ਕੀਤੇ ਗਏ ਵਾਅਦੇ ਮੁਤਾਬਕ ਮੰਗਾਂ ਪ੍ਰਵਾਨ ਕੀਤੀਆਂ ਜਾਣ।

ਯੂਨੀਅਨ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਪੁਖ਼ਤਾ ਹੱਲ ਨਹੀਂ ਕੱਢਦੀ, ਉਦੋਂ ਤੱਕ ਉਹ ਟੈਂਕੀਆਂ ਅਤੇ ਟਾਵਰਾਂ ਤੋਂ ਹੇਠਾਂ ਨਹੀਂ ਉਤਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਜ਼ਿੰਮੇਵਾਰੀ ਸਿੱਧੀ ਪ੍ਰਸ਼ਾਸਨ ਅਤੇ ਵਿੱਤ ਮੰਤਰੀ ਦੀ ਹੋਵੇਗੀ।

 

Join WhatsApp

Join Now

More

Fake Police Officer Arrested: ਪੁਲਿਸ ਅਫ਼ਸਰ ਬਣ ਕੇ ਲੋਕਾਂ ਨੂੰ ਲੁੱਟਣ ਵਾਲਾ ‘ਲਾਡੀ’ ਚੜ੍ਹਿਆ ਪੁਲਿਸ ਹੱਥੇ!

Punjab Weather Forecast: ਅਗਲੇ ਕੁਝ ਘੰਟਿਆਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਅਤੇ ਗੜੇਮਾਰੀ ਦੇ ਨਾਲ ਤੇਜ਼ ਤੂਫ਼ਾਨ ਦਾ ਅਲਰਟ!

22 ਲੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ; 13 ਜੂਨ ਨੂੰ ਪੰਜਾਬ ਭਰ ‘ਚ NEET ਪੇਪਰ ਲੀਕ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰੇ

Teacher Protest: ਪੰਜਾਬ ਦੇ 3704 ਅਧਿਆਪਕਾਂ ਵੱਲੋਂ ‘ਯੁੱਧ ਵਿੱਤ ਮੰਤਰੀ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ; ਵੱਡਾ ਅੰਦੋਲਨ ਹਿਲਾਏਗਾ ਸਰਕਾਰ ਦੀਆਂ ਜੜ੍ਹਾਂ

Anganwadi Employees! ਆਂਗਣਵਾੜੀ ਮੁਲਾਜ਼ਮਾਂ ਦੇ ਬੀਮਾ ਕਵਰੇਜ ਲਈ ਵਿਭਾਗ ਅਤੇ 4 ਜਥੇਬੰਦੀਆਂ ਦੀ ਅਹਿਮ ਮੀਟਿੰਗ

Punjab News: ਮਾਸਟਰ ਜਗਦੀਪ ਸਿੰਘ ਕਤਲ ਕਾਂਡ: ਇਨਸਾਫ਼ ਲਈ SSP ਅੰਮ੍ਰਿਤਸਰ ਦਿਹਾਤੀ ਨੂੰ ਮਿਲਿਆ ਜਨਤਕ ਜਥੇਬੰਦੀਆਂ ਦਾ ਵਫ਼ਦ; ਜਾਂਚ ਲਈ 3 ਮੈਂਬਰੀ ‘SIT’ ਦਾ ਗਠਨ

Leave a Comment