Join WhatsApp

Join Now

ਪੰਜਾਬ BJP ਵੱਲੋਂ ਵੱਡੇ ਪੱਧਰ ‘ਤੇ ਅਹੁਦੇਦਾਰਾਂ ਦਾ ਐਲਾਨ

On: October 4, 2026 11:43 AM

 

ਭਾਜਪਾ (BJP) ਕਿਸਾਨ ਮੋਰਚਾ ਪੰਜਾਬ ਦੇ ਸੂਬਾ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ

ਚੰਡੀਗੜ੍ਹ, 4 ਅਕਤੂਬਰ 2026- ਭਾਰਤੀ ਜਨਤਾ ਪਾਰਟੀ (BJP) ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਵੱਲੋਂ ਕਿਸਾਨ ਮੋਰਚਾ ਪੰਜਾਬ ਦੀ ਨਵੀਂ ਸੂਬਾ ਟੀਮ ਦਾ ਐਲਾਨ ਕੀਤਾ ਗਿਆ ਹੈ। ਨਵੀਂ ਟੀਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਆਗੂਆਂ ਨੂੰ ਸੂਬਾ ਪੱਧਰ ’ਤੇ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਸੂਚੀ ਮੁਤਾਬਕ 8 ਸੂਬਾ ਮੀਤ ਪ੍ਰਧਾਨ ਲਾਏ ਗਏ ਹਨ, ਜਿਨ੍ਹਾਂ ਵਿੱਚ ਅਮਨਦੀਪ ਸਿੰਘ ਪੁਨੀਆ, ਧਨਵੰਤ ਸਿੰਘ ਜਿੰਮੀ, ਜਸਵੰਤ ਸਿੰਘ ਰਿਆੜ, ਸੁਖਦੀਪ ਸਿੰਘ ਬਰਾੜ, ਸੁਸ਼ੀਲ ਸਿਆਗ, ਅਮਨਦੀਪ ਸਿੰਘ ਰੌਕੀ, ਗੁਰਚਰਨ ਸਿੰਘ ਰਾਜਪੂਤ, ਬੂਟਾ ਸਿੰਘ ਰਾਣਾ ਰਾਏ ਦਾ ਨਾਂ ਸ਼ਾਮਲ ਹੈ।

ਮੇਜਰ ਸਿੰਘ ਟਿੱਬੀ , ਸਿਕੰਦਰ ਸਿੰਘ ਚੋਲਟੀ ਖੇੜੀ ਅਤੇ ਮਨਪ੍ਰੀਤ ਸਿੰਘ ਤਲਵੰਡੀ ਨੂੰ ਸੂਬਾ ਜਨਰਲ ਸਕੱਤਰ ਲਗਾਇਆ ਗਿਆ ਹੈ ਜਦਕਿ ਸੂਬਾ ਸਕੱਤਰਾਂ ਵਿੱਚ ਜਗਤਾਰ ਸਿੰਘ ਸਿੱਧੂ ,ਰਸ਼ਪਿੰਦਰ ਸਿੰਘ ਢਿੱਲੋਂ , ਬਲਜੀਤ ਸਿੰਘ ਲੁਥਰਾ ਲਖਵੀਰ ਸਿੰਘ ਢਿੱਲੋਂ , ਬੂਟਾ ਸਿੰਘ ਭਾਈ ਰੂਪਾ , ਡਾ. ਅਵਤਾਰ ਸਿੰਘ, ਗੁਰਮੀਤ ਸਿੰਘ ਬੀਕਾਪੁਰ ਸੋਨੀਆ ਦਾ ਨਾਂ ਸ਼ਾਮਲ ਹੈ।

ਦਵਿੰਦਰ ਸਿੰਘ ਮੋਹਾਲੀ ਨੂੰ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਹਰਵਿੰਦਰ ਸਿੰਘ ਧਾਲੀਵਾਲ ਕਿਸਾਨ ਮੋਰਚੇ ਦੇ ਮੁੱਖ ਬੁਲਾਰੇ ਹੋਣਗੇ। ਦਜੇ ਬੁਲਾਰਿਆਂ ਵਿੱਚ ਗੁਰਮੀਤ ਸਿੰਘ ਚੀਮਾ, ਅੰਕਿਤ ਰਾਣਾ, ਸਿਮਰਨਜੀਤ ਸਿੰਘ ਬਿੱਲਾ, ਸੋਹਣ ਸਿੰਘ ਢੋਲਣਵਾਲ, ਮਹੇਕਵੀਰ ਸਿੰਘ ਸੰਧੂ , ਨਰਿੰਦਰ ਪਾਲ ਸਿੰਘ ਚੰਨਾ ਦਾ ਨਾਂ ਸ਼ਾਮਲ ਹੈ।

ਧੀਰਜ ਧੋਟ ਮੋਹਾਲੀ ਸੋਸ਼ਲ ਮੀਡੀਆ ਇੰਚਰਾਜ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਦੇ ਨਾਲ ਕੰਵਲਜੀਤ ਸਿੰਘ ਕੋ-ਇੰਚਾਰਜ ਸੋਸ਼ਲ ਮੀਡੀਆ ਹਨ। ਕੈਸ਼ੀਅਰ ਦੀ ਜ਼ਿੰਮੇਵਾਰੀ ਅਰੁਣ ਕੁਮਾਰ ਸ਼ਰਮਾ ਨੂੰ ਦਿੱਤੀ ਗਈ ਹੈ। ਮਲਕੀਤ ਸਿੰਘ ਫਿਰੋਜ਼ਪੁਰ ਆਈਟੀ ਸੈੱਲ ਦੇ ਇੰਚਾਰਜ ਹੋਣਗੇ ਤੇ ਕਮਲ ਸੋਨੂੰ ਕੋ ਇੰਤਾਰਜ ਆਈਟੀ ਸੈੱਲ ਦੀ ਜਿੰਮੇਵਾਰੀ ਨਿਭਾਉਣਹੇ।

ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਨਵੀਂ ਟੀਮ ਦੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਹ ਕਿਸਾਨਾਂ ਨਾਲ ਸਬੰਧਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।

 

Leave a Comment