Thursday, May 16, 2024
No menu items!
HomeChandigarhਵੱਡੀ ਖ਼ਬਰ: ਕਾਂਗਰਸ ਨੇ ਚੰਡੀਗੜ੍ਹ ਤੋਂ Manish Tewari ਨੂੰ ਐਲਾਨਿਆ ਉਮੀਦਵਾਰ

ਵੱਡੀ ਖ਼ਬਰ: ਕਾਂਗਰਸ ਨੇ ਚੰਡੀਗੜ੍ਹ ਤੋਂ Manish Tewari ਨੂੰ ਐਲਾਨਿਆ ਉਮੀਦਵਾਰ

 

Manish Tewari ਸਤਾਰ੍ਹਵੀਂ ਲੋਕ ਸਭਾ (2019) ਵਿੱਚ ਹਲਕਾ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,000 ਤੋਂ ਵੱਧ ਵੋਟਾਂ ਨਾਲ ਹਰੀ ਕੇ ਜਿੱਤੇ

ਪੰਜਾਬ ਨੈੱਟਵਰਕ, ਚੰਡੀਗੜ੍ਹ

ਕਾਂਗਰਸ ਦੇ ਵਲੋਂ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਦੱਸ ਦਈਏ ਕਿ, ਕਾਂਗਰਸ ਦੇ ਆਗੂ ਮਨੀਸ਼ ਤਿਵਾੜੀ ਸਤਾਰ੍ਹਵੀਂ ਲੋਕ ਸਭਾ (2019) ਵਿੱਚ ਹਲਕਾ ਅਨੰਦਪੁਰ ਸਾਹਿਬ, ਪੰਜਾਬ, ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,000 ਤੋਂ ਵੱਧ ਵੋਟਾਂ ਨਾਲ ਹਰੀ ਕੇ ਜਿੱਤੇ ਹਨ।

ਇਹ ਵੀ ਪੜ੍ਹੋ-Punjab News: ਪੰਜਾਬ ਦੇ ਸਰਕਾਰੀ ਅਧਿਆਪਕ ਹੋਏ ਲੱਖਾਂ ਦੇ ਕਰਜ਼ਾਈ, ਸਰਕਾਰ ਵੱਲੋਂ ਪੈਸੇ ਜਾਰੀ ਨਾ ਹੋਣ ਤੇ ਸਕੂਲ ਮੁਖੀ ਪ੍ਰੇਸ਼ਾਨ

ਮਨੀਸ਼ ਤਿਵਾੜੀ ਦਾ ਜਨਮ 8 ਦਸੰਬਰ 1965 ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਪ੍ਰੋਫੈਸਰ ਵਿਸ਼ਵਾਨਾਥ ਤਿਵਾੜੀ ਪੰਜਾਬੀ ਜ਼ੁਬਾਨ ਦੀ ਇੱਕ ਉੱਘੇ ਲਿਖਾਰੀ ਤੇ ਮਾਹਿਰ ਸਨ, ਅਤੇ ਉਨ੍ਹਾਂ ਦੇ ਮਾਤਾ ਜੀ ਡਾ. ਅੰਮ੍ਰਿਤ ਕੌਰ ਤਿਵਾੜੀ ਦੰਦਾਂ ਦੀ ਡਾਕਟਰ ਸਨ, ਜੋ ਕਿ ਪੀ. ਜੀ. ਆਈ. ਚੰਡੀਗੜ੍ ਵਿੱਚ ਡੀਨ ਸਨ|

ਵਿਸ਼ਵਾਨਾਥ ਤਿਵਾੜੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਖੇ ਪੰਜਾਬੀ ਭਾਸ਼ਾ ਦੇ ਪ੍ਰੋਫੈਸਰ ਸਨ, ਅਤੇ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ 1982 ਵਿੱਚ ਰਾਜ ਸਭਾ ਵਿੱਚ ਨਾਮਜ਼ਦ ਕੀਤੇ ਗਏ, ਅਤੇ ਉਨ੍ਹਾਂ ਨੂੰ 3 ਅਪ੍ਰੈਲ 1984 ਨੂੰ ਅੱਤਵਾਦੀਆਂ ਵਲ਼ੋਂ ਕਤਲ ਕੀਤਾ ਗਿਆ। ਡਾਕਟਰ ਅੰਮ੍ਰਿਤ ਕੌਰ ਤਿਵਾੜੀ ਦਾ ਇੰਤਕਾਲ 14 ਜਨਵਰੀ 2018 ਵਿੱਚ ਦਿਲ ਦੇ ਦੌਰੇ ਕਾਰਨ ਹੋਇਆ।

ਮਨੀਸ਼ ਤਿਵਾੜੀ 1981-82 ਵਿੱਚ ਐਨ.ਐੱਸ.ਯੂ.ਆਈ. ਦੀ ਡੀ.ਏ.ਵੀ.ਕਾਲਜ, ਚੰਡੀਗੜ੍ਹ ਸ਼ਾਖਾ ਦੇ ਪ੍ਰਧਾਨ ਰਹੇ, ਅਤੇ 1988-93 ਵਿੱਚ ਐਨ.ਐੱਸ.ਯੂ.ਆਈ. ਦੇ ਰਾਸ਼ਟਰੀ ਪੱਧਰ ਦੇ ਪ੍ਰਧਾਨ ਬਣੇ।

1991 ਵਿੱਚ ਉਨ੍ਹਾਂ ਨੂੰ ਏ.ਆਈ.ਸੀ.ਸੀ.(ਅਖਿਲ ਭਾਰਤੀ ਕਾਂਗਰਸ ਕਮੇਟੀ) ਦਾ ਮੈਂਬਰ ਬਣਾਇਆ ਗਿਆ, ਅਤੇ 1997-98 ਵਿੱਚ ਏ.ਆਈ.ਸੀ.ਸੀ. ਦਾ ਸਕੱਤਰ। 2008 ਵਿੱਚ ਮਨੀਸ਼ ਪਾਰਟੀ ਦੇ ਬੁਲਾਰੇ ਵੀ ਬਣੇ।

ਮਈ 2009 ਵਿੱਚ ਮਨੀਸ਼ ਤਿਵਾੜੀ ਕਾਂਗਰਸ ਪਾਰਟੀ ਦੀ ਟਿਕਟ ਤੇ ਲੁਧਿਆਣੇ ਤੋਂ ਅਕਾਲੀ ਦਲ ਦੇ ਗੁਰਚਰਨ ਸਿੰਘ ਗ਼ਾਲਿਬ ਨੂੰ ਹਰਾ ਕੇ ਪੰਦ੍ਹਰਵੀਂ ਲੋਕ ਸਭਾ ਵਿੱਚ ਸ਼ਾਮਿਲ ਹੋਏ। 2014 ਵਿੱਚ ਖ਼ਰਾਬ ਸਿਹਤ ਦੇ ਕਾਰਨ ਉਨ੍ਹਾਂ ਨੀ ਚੋਣਾਂ ਵਿੱਚ ਹਿੱਸਾ ਨਹੀਂ ਲਿਆ।

2019 ਵਿੱਚ ਮਨੀਸ਼ ਨੇ ਅਨੰਦਪੁਰ ਸਾਹਿਬ ਹਲਕੀ ਤੋਂ ਚੋਣ ਲੜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰੀ ਕੇ ਸਤਾਰ੍ਹਵੀਂ ਲੋਕ ਸਭਾ ਵਿੱਚ ਸ਼ਾਮਿਲ ਹੋਏ। ਵਜ਼ੀਰ 2012 ਵਿੱਚ ਡਾ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮਨੀਸ਼ ਤਿਵਾੜੀ ਨੂੰ ਸੂਚਨਾ ਅਤੇ ਪ੍ਰਸਾਰਨ ਦਾ ਰਾਜ ਮੰਤਰੀ ਬਣਾਇਆ ਗਿਆ।

ਇਹ ਵੀ ਪੜ੍ਹੋ-ਹੁਣ ਵਿਦਿਆਰਥਣਾਂ ਨੂੰ ਮਾਹਵਾਰੀ (Periods) ਦੌਰਾਨ ਮਿਲਣਗੀਆਂ ਛੁੱਟੀਆਂ! ਨੋਟੀਫਿਕੇਸ਼ਨ ਜਾਰੀ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

 

RELATED ARTICLES
- Advertisment -

Most Popular

Recent Comments