ਕੌਮਾਂਤਰੀ ਔਰਤ ਦਿਹਾੜੇ ਮੌਕੇ ਕਮੇਟੀ ਵੱਲੋਂ ਸਮਾਗਮ; ਕੁੜੀਓ ਭਰੋ ਅੰਬਰ ਵੱਲ ਪਰਵਾਜ਼: ਬਲਜੀਤ ਕੌਰ ਬੱਲ

On: ਮਾਰਚ 9, 2026 10:38 ਬਾਃ ਦੁਃ

 

ਕੌਮਾਂਤਰੀ ਔਰਤ ਦਿਹਾੜੇ ਮੌਕੇ ਕਮੇਟੀ ਵੱਲੋਂ ਸਮਾਗਮ; ਕੁੜੀਓ ਭਰੋ ਅੰਬਰ ਵੱਲ ਪਰਵਾਜ਼: ਬਲਜੀਤ ਕੌਰ ਬੱਲ

ਫ਼ਿਲਮ ਸ਼ੋਅ ਅਤੇ ‘ਮੋਇਆ ਦੇ ਖ਼ਤ’ ਨਾਟਕੀ ਝਲਕ

ਜਲੰਧਰ 8 ਮਾਰਚ 2026: ਕੌਮਾਂਤਰੀ ਔਰਤ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੀਤਾ ਸਮਾਗਮ ਲੋਕ ਮਨਾਂ ਉਪਰ ਅਮਿੱਟ ਛਾਪ ਛੱਡ ਗਿਆ। ਗੰਧਰਵ ਸੈਨ ਕੋਛੜ ਯਾਦਗਾਰੀ ਥੀਏਟਰ ਵਿੱਚ ਹੋਏ ਸਮਾਗਮ ਦਾ ਆਗਾਜ਼ ਪੰਜਾਬ ਦੇ ਜਾਣੇ-ਪਹਿਚਾਣੇ ਕਵੀ ਸੁਰਿੰਦਰ ਰਾਮਪੁਰੀ ਦੀ ਨਵ-ਰਚਨਾ ‘ਅੱਖਾਂ ਵਿੱਚ ਜੰਮੀ ਬਰਫ਼’ ਨਾਲ ਹੋਇਆ ਜਿਸਨੂੰ ਰਿੰਪਲਪ੍ਰੀਤ ਕੌਰ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਬਹੁਤ ਹੀ ਭਾਵਪੂਰਤ ਅੰਦਾਜ਼ ਵਿੱਚ ਪੇਸ਼ ਕੀਤਾ।

ਸਮਾਗਮ ਦੀ ਮੁੱਖ ਵਕਤਾ ਨਾਮਵਰ ਕਵੀ ਫਤਿਹਜੀਤ ਦੀ ਧੀ ਬਲਜੀਤ ਕੌਰ ਬੱਲ ਨੇ ਬੋਲਦਿਆਂ ਸਮਾਂ ਬੰਨ੍ਹ ਦਿੱਤਾ। ਉਹਨਾਂ ਦਾ ਇੱਕ-ਇੱਕ ਸ਼ਬਦ ਇਉਂ ਸੀ, ਜਿਵੇਂ ਉਹ ਕਿਆਰੀਆਂ ਵਿੱਚ ਫੁੱਲ-ਪੱਤੀਆਂ ਹੋਣ, ਜਿਵੇਂ ਕਸੀਦਾਕਾਰੀ ਕੀਤੀ ਹੋਵੇ। ਉਹਨਾਂ ਕਿਹਾ ਕਿ ਕੌਮਾਂਤਰੀ ਔਰਤ ਦਿਹਾੜੇ ਮੌਕੇ ਸਾਨੂੰ ਆਪਣੇ ਫ਼ਰਜ਼ਾਂ ਦੀ ਪਹਿਚਾਣ ਕਰਨ ਲਈ ਇਰਾਨ ਦੀਆਂ ਮਾਰੀਆਂ ਗਈਆਂ ਸਕੂਲੀ ਬੱਚੀਆਂ ਦੀ ਕਬਰਾਂ ਵਿੱਚੋਂ ਆਉਂਦੀ ਆਵਾਜ਼, ਝਾੜੀਆਂ, ਪੰਘੂੜਿਆਂ ਵਿੱਚ ਸੁੱਟੀਆਂ ਬੱਚੀਆਂ ਦੀਆਂ ਕਿਲਕਾਰੀਆਂ ਝੰਜੋੜ ਰਹੀਆਂ ਹਨ ਕਿ ‘ਇਹ ਸਮਾਜ ਬਦਲ ਦਿਓ’।

ਬਲਜੀਤ ਕੌਰ ਬੱਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਔਰਤਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਅਤੇ ਅੰਬਰ ਹਾਸਲ ਕਰਨ ਲਈ ਬਹੁਤ ਹੀ ਸੂਝ-ਬੂਝ ਨਾਲ ਜਨ ਅਧਾਰ ਵਾਲੀ ਔਰਤ ਲਹਿਰ ਉਸਾਰਨ ਦੀ ਲੋੜ ਹੈ। ਜਿਹੜੀ ਔਰਤ ਨੂੰ ਮੰਗਤੀ ਸਮਝਕੇ ਆਟਾ, ਦਾਲ, ਮੁਫ਼ਤ ਸਫ਼ਰ ਵਰਤਾਉਣ ਤੱਕ ਸੀਮਤ ਕਰਕੇ ਰੱਖਣ ਦੀ ਬਜਾਏ ਉਸਨੂੰ ਸਾਂਝੀਵਾਲਤਾ ਅਤੇ ਸਵੈ-ਮਾਣ ਭਰਿਆ ਸਮਾਜ ਸਿਰਜਣ ਦੇ ਦੁਆਰ ਖੋਲ੍ਹਦਾ ਅੱਗੇ ਦੀ ਅੱਗੇ ਤੁਰਿਆ ਜਾਏ।

ਬਲਜੀਤ ਕੌਰ ਬੱਲ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪੁਸਤਕਾਂ ਦੇ ਸੈੱਟ ਅਤੇ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨ ਕੀਤਾ ਗਿਆ। ਸਨਮਾਨ ਮੌਕੇ ਸਿਰਮੌਰ ਕਹਾਣੀਕਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਪ੍ਰੋ.ਵਰਿਆਮ ਸਿੰਘ ਸੰਧੂ ਨੇ ਕਿਹਾ ਕਿ,”ਬੱਲ ਜਦੋਂ ਬੋਲ ਰਹੀ ਸੀ ਤਾਂ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹ ਖ਼ੂਬਸੂਰਤ ਕਹਾਣੀ ਲਿਖ ਰਹੀ ਹੋਵੇ। ਮੈਂ ਆਪਣੇ ਸੰਗੀ ਸਾਥੀ ਫਤਿਹਜੀਤ ਦੀ ਧੀ ਦੀ ਭਾਸ਼ਣ ਦੀ ਵਿਧਾ ‘ਚ ਲਿਖੀ ਦਿਲਕਸ਼ ਕਹਾਣੀ ਦੇ ਸਿਰ ਤੋਂ ਜੀ ਕਰਦੈ ਆਪਣੀਆਂ ਕਹਾਣੀਆਂ ਵਾਰ ਦਿਆਂ।”

ਸਮਾਗਮ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ, ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਪ੍ਰੋ. ਵਰਿਆਮ ਸਿੰਘ ਸੰਧੂ, ਹਰਵਿੰਦਰ ਭੰਡਾਲ, ਪ੍ਰੋ. ਤੇਜਿੰਦਰ ਵਿਰਲੀ, ਸੁਰਿੰਦਰ ਕੁਮਾਰੀ ਕੋਛੜ ਤੋਂ ਇਲਾਵਾ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।

ਇਸ ਮੌਕੇ ਪੀਪਲਜ਼ ਵਾਇਸ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਫ਼ਿਲਮ ਵਿਖਾਈ ਗਈ ਜਿਹੜੀ ਫ਼ਿਲਮ ਔਰਤ ਵੱਲੋਂ ਜ਼ਿੰਦਗੀ ਦੇ ਸਫ਼ਰ ਵਿੱਚ ਫਲਾਈ ਓਵਰ ਪਾਰ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਪੀਪਲਜ਼ ਵਾਇਸ ਦੇ ਆਗੂ ਅਤੇ ਕਮੇਟੀ ਮੈਂਬਰ ਡਾ. ਸੈਲੇਸ਼ ਨੇ ਕਿਹਾ ਕਿ ਸਿਰਫ਼ ਔਰਤ ਦਿਹਾੜੇ ਤੱਕ ਹੀ ਨਹੀਂ ਫ਼ਿਲਮ ਸ਼ੋਅ ਅਤੇ ਢੁੱਕਵੀਆਂ ਵਿਧਾਵਾਂ ਰਾਹੀਂ ਇਹ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ।

ਸਟਾਈਲ ਆਰਟਸ ਐਸੋਸੀਏਸ਼ਨ ਦੀ ਅਦਾਕਾਰ ਅਰੂਸ਼ੀ ਵੱਲੋਂ ਦੂਜੇ ਵਿਸ਼ਵ ਯੁੱਧ ਵੇਲੇ ਇਨਕਲਾਬੀ ਔਰਤ ਵੀਰਾਂਗਣਾ ਵੱਲੋਂ ਲਿਖੇ ‘ਮੋਇਆਂ ਦੇ ਖ਼ਤ’ ‘ਤੇ ਅਧਾਰਤ ਲਘੂ ਨਾਟਕ ਦੀ ਪਿਆਰੀ ਝਲਕ ਪੇਸ਼ ਕੀਤੀ ਗਈ। ਅਰੂਸ਼ੀ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਆਪਣੇ ਰੰਗ ਵਿੱਚ ਰੰਗ ਲਿਆ। ਨਿਰਦੇਸ਼ਕ ਨੀਰਜ਼ ਕੌਸ਼ਿਕ ਨੇ ਇਸ ਮੌਕੇ ਕਿਹਾ ਕਿ ਦੇਸ਼ ਯਾਦਗਾਰ ਹਾਲ ਰੰਗਕਰਮੀਆਂ ਦੀ ਨਰਸਰੀ ਹੈ ਜਿਥੇ ਨਵੇਂ ਫੁੱਲ ਖਿੜਨ ਦੀ ਜਾਂਚ ਸਿਖਦੇ ਹਨ।

 

Join WhatsApp

Join Now

More

Punjab News! ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦਾ ਵਫ਼ਦ ਡਾਇਰੈਕਟਰ ਸਕੂਲ ਸਿੱਖਿਆ ਨੂੰ ਮਿਲਿਆ; ਲੈਕਚਰਾਰਾਂ ਦੀਆਂ ਤਰੱਕੀਆਂ ਅਤੇ ਹੋਰ ਅਹਿਮ ਮੁੱਦਿਆਂ ‘ਤੇ ਹੋਈ ਵਿਚਾਰ-ਚਰਚਾ

ਵਿਦਿਆਰਥੀ ਅਤੇ ਹੋਰ ਜਮਹੂਰੀ ਕਾਰਕੁਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਜਾਂਚ ਏਜੰਸੀ- ਜਮਹੂਰੀ ਫਰੰਟ

Punjab ਦੇ ਹਜ਼ਾਰਾਂ Teachers ਨੂੰ ਸਕੂਲਾਂ ‘ਚੋਂ ਬਾਹਰ ਰੱਖਣ ਦੇ ਫ਼ੈਸਲੇ ਵਿਰੁੱਧ DC ਨੂੰ ਸੌਂਪਿਆ ਮੰਗ ਪੱਤਰ

Supreme Court CBSE Policy! CBSE ਦੀ 3-ਭਾਸ਼ਾਈ ਨੀਤੀ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ; ਨੌਵੀਂ ਜਮਾਤ ਲਈ ਦੋ ਭਾਰਤੀ ਭਾਸ਼ਾਵਾਂ ਪੜ੍ਹਨ ਦੀ ਲਾਜ਼ਮੀਅਤ ‘ਤੇ ਅੰਤਰਿਮ ਰਾਹਤ ਦੇਣ ਤੋਂ ਇਨਕਾਰ

Punjab Elections: ਪੰਜਾਬ ‘ਚ ਬਣੇਗੀ ਭਾਜਪਾ ਸਰਕਾਰ! ਤਰੁਣ ਚੁੱਘ ਨੇ ਕਿਹਾ- ਮਹਾਰਾਜਾ ਰਣਜੀਤ ਸਿੰਘ ਦੇ ਚੱਲਾਂਗੇ ਨਕਸ਼ੇ-ਕਦਮਾਂ ‘ਤੇ

ਮੁਲਾਜ਼ਮਾਂ ਨਾਲ ਵਾਅਦਾਖ਼ਿਲਾਫ਼ੀ: CM ਮਾਨ ਤੇ ਵਿੱਤ ਮੰਤਰੀ ਦੇ ਭਰੋਸਿਆਂ ‘ਤੇ ਅਫ਼ਸਰਸ਼ਾਹੀ ਨੇ ਲਗਾਈਆਂ ਬ੍ਰੇਕਾਂ; ਤਨਖਾਹਾਂ 50 ਹਜ਼ਾਰ ਤੋਂ ਘਟਾ ਕੇ 19 ਹਜ਼ਾਰ ਕਰਨ ‘ਤੇ ਭੜਕੀ ਯੂਨੀਅਨ

Leave a Comment