Dhuri BJP Rally: ਭਾਜਪਾ ਦੀ ਪੰਜਾਬ ਰੈਲੀ ਵਿਵਾਦਾਂ ‘ਚ! CM ਮਾਨ ਨੇ ਕਿਹਾ- ਖ਼ਾਲੀ ਕੁਰਸੀਆਂ ਦੱਸਦੀਆਂ ਨੇ, ਇਨ੍ਹਾਂ ਪੱਲੇ ਨਫ਼ਰਤ ਤੋਂ ਸਿਵਾਏ ਕੁੱਝ ਨਹੀਂ

On: ਜੂਨ 8, 2026 1:14 ਬਾਃ ਦੁਃ

 

Dhuri BJP Rally: ਭਾਜਪਾ ਦੀ ਪੰਜਾਬ ਰੈਲੀ ਵਿਵਾਦਾਂ ‘ਚ! CM ਮਾਨ ਨੇ ਕਿਹਾ- ਖ਼ਾਲੀ ਕੁਰਸੀਆਂ ਦੱਸਦੀਆਂ ਨੇ, ਇਨ੍ਹਾਂ ਪੱਲੇ ਨਫ਼ਰਤ ਤੋਂ ਸਿਵਾਏ ਕੁੱਝ ਨਹੀਂ

Dhuri BJP Rally: ਸੀਐਮ ਭਗਵੰਤ ਮਾਨ ਦਾ ਬੀਜੇਪੀ ‘ਤੇ ਵੱਡਾ ਹਮਲਾ: “ਹਰਿਆਣਾ ਦੇ ਮੁੱਖ ਮੰਤਰੀ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਕੇ ਚਲੇ ਗਏ”- ਭਾਜਪਾ ਦੇ ਨਫ਼ਰਤੀ ਚਿਹਰੇ ਅਤੇ ਲੋਕ-ਵਿਰੋਧੀ ਨੀਤੀਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਪੰਜਾਬੀ

ਚੰਡੀਗੜ੍ਹ, 8 ਜੂਨ 2026:

Dhuri BJP Rally: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਜਨਤਾ ਪਾਰਟੀ (BJP) ‘ਤੇ ਤਿੱਖਾ ਸਿਆਸੀ ਹਮਲਾ ਬੋਲਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਸੂਝਵਾਨ ਲੋਕ ਹੁਣ ਬੀਜੇਪੀ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਭਾਜਪਾ ਦੇ ਨਫ਼ਰਤੀ ਚਿਹਰੇ ਅਤੇ ਉਸ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੇ ਹਨ, ਜਿਸ ਕਰਕੇ ਹੁਣ ਪੰਜਾਬ ਦੀ ਧਰਤੀ ‘ਤੇ ਭਾਜਪਾ ਦਾ ਕੋਈ ਸਿਆਸੀ ਆਧਾਰ ਨਹੀਂ ਬਚਿਆ।

ਧੂਰੀ ਵਿਖੇ ਹੋਈ ਭਾਜਪਾ ਦੀ ਰੈਲੀ ‘ਤੇ ਸਖ਼ਤ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਪੂਰੀ ਤਰ੍ਹਾਂ ‘ਫਲੋਪ ਸ਼ੋਅ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਲੋਕਾਂ ਦੀ ਗੈਰ-ਹਾਜ਼ਰੀ ਕਾਰਨ ਹਾਲਤ ਇੰਨੀ ਮਾੜੀ ਸੀ ਕਿ ਉੱਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਿਰਫ਼ ਖਾਲੀ ਕੁਰਸੀਆਂ ਦੇ ਸਾਹਮਣੇ ਹੀ ਭਾਸ਼ਣ ਦੇ ਕੇ ਵਾਪਸ ਮੁੜਨਾ ਪਿਆ।

ਸੀਐਮ ਮਾਨ ਨੇ ਕਿਹਾ ਕਿ ਇਹ ਰੈਲੀ ਮਹਿਜ਼ ਚੰਦ ਬੰਦਿਆਂ ਦਾ ਇਕੱਠ ਸੀ, ਜਿਸ ਨੇ ਭਾਜਪਾ ਦੇ ਪੰਜਾਬ ਵਿਚਲੇ ਵਜੂਦ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਧੂਰੀ ਦੀ ਰੈਲੀ ਦੇ ਹਸ਼ਰ ਤੋਂ ਇਹ ਸਾਫ਼ ਸਿੱਧ ਹੋ ਗਿਆ ਹੈ ਕਿ ਪੰਜਾਬੀਆਂ ਨੇ ਭਾਜਪਾ ਨੂੰ ਸੂਬੇ ਵਿੱਚੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਅਮਨ-ਸ਼ਾਂਤੀ, ਤਰੱਕੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਪਸੰਦ ਕਰਦੇ ਹਨ। ਦੇਸ਼ ਵਿੱਚ ਨਫ਼ਰਤ ਅਤੇ ਵੰਡੀਆਂ ਪਾਉਣ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਪੰਜਾਬੀ ਕਦੇ ਵੀ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।

 

Join WhatsApp

Join Now

Leave a Comment