ਕੀ ਕਾਂਗਰਸ ਨੇ ਪੰਜਾਬ ਪ੍ਰਧਾਨ ਬਦਲਿਆ? ਪੜ੍ਹੋ ਵਾਇਰਲ ਚਿੱਠੀ ਦੀ ਸੱਚਾਈ

On: ਜੂਨ 21, 2026 7:24 ਬਾਃ ਦੁਃ

 

ਕੀ ਕਾਂਗਰਸ ਨੇ ਪੰਜਾਬ ਪ੍ਰਧਾਨ ਬਦਲਿਆ? ਪੜ੍ਹੋ ਵਾਇਰਲ ਚਿੱਠੀ ਦੀ ਸੱਚਾਈ

ਸੁਖਜਿੰਦਰ ਰੰਧਾਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵਾਲੀ ਚਿੱਠੀ ਨਿਕਲੀ ਫ਼ਰਜ਼ੀ; ਪਾਰਟੀ ਸੂਤਰਾਂ ਨੇ ਕੀਤਾ ਵੱਡਾ ਖ਼ੁਲਾਸਾ

ਸੋਸ਼ਲ ਮੀਡੀਆ ‘ਤੇ ਹਾਈਕਮਾਂਡ ਦੇ ਨਾਂ ‘ਤੇ ਵਾਇਰਲ ਹੋਏ ਪੱਤਰ ਨੇ ਪੰਜਾਬ ਸਿਆਸਤ ‘ਚ ਮਚਾਈ ਸੀ ਹਲਚਲ

ਪਾਰਟੀ ਸੂਤਰਾਂ ਦੀ ਪੁਸ਼ਟੀ- “ਹਾਈਕਮਾਂਡ ਨੇ ਨਹੀਂ ਲਿਆ ਅਜਿਹਾ ਕੋਈ ਫੈਸਲਾ, ਚਿੱਠੀ ਪੂਰੀ ਤਰ੍ਹਾਂ ਜਾਅਲੀ”

ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਚੰਡੀਗੜ੍ਹ, 21 ਜੂਨ 2026:

ਪੰਜਾਬ ਕਾਂਗਰਸ ਦੇ ਸਿਆਸੀ ਗਲਿਆਰਿਆਂ ਵਿੱਚ ਅੱਜ ਉਸ ਵੇਲੇ ਭਾਰੀ ਹਲਚਲ ਤੇਜ਼ ਹੋ ਗਈ, ਜਦੋਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਾਂਗਰਸ ਹਾਈਕਮਾਂਡ ਦੇ ਨਾਂ ‘ਤੇ ਤਿਆਰ ਕੀਤਾ ਇੱਕ ਪੱਤਰ ਬਹੁਤ ਤੇਜ਼ੀ ਨਾਲ ਵਾਇਰਲ ਹੋਣ ਲੱਗਾ। ਇਸ ਵਾਇਰਲ ਚਿੱਠੀ ਵਿੱਚ ਇਹ ਵੱਡਾ ਦਾਅਵਾ ਕੀਤਾ ਜਾ ਰਹੀ ਸੀ ਕਿ ਕਾਂਗਰਸ ਹਾਈਕਮਾਂਡ ਨੇ ਵੱਡਾ ਫੈਸਲਾ ਲੈਂਦਿਆਂ ਲੋਕ ਸਭਾ ਮੈਂਬਰ (MP) ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।

ਪਰ ਹੁਣ ਇਸ ਵਾਇਰਲ ਪੱਤਰ ਦੀ ਅਸਲੀ ਸੱਚਾਈ ਸਾਹਮਣੇ ਆ ਗਈ ਹੈ, ਜਿਸ ਨੇ ਸਾਰੀਆਂ ਅਟਕਲਾਂ ‘ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਕਾਂਗਰਸ ਦੇ ਉੱਚ ਪੱਧਰੀ ਸੂਤਰਾਂ ਤੋਂ ਮਿਲੀ ਪੱਕੀ ਜਾਣਕਾਰੀ ਮੁਤਾਬਕ, ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਫਿਲਹਾਲ ਅਜਿਹਾ ਕੋਈ ਵੀ ਸੰਗਠਨਾਤਮਕ ਫੈਸਲਾ ਨਹੀਂ ਲਿਆ ਗਿਆ ਹੈ।

ਪਾਰਟੀ ਸੂਤਰਾਂ ਨੇ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਇਹ ਚਿੱਠੀ ਪੂਰੀ ਤਰ੍ਹਾਂ ਜਾਅਲੀ (Fake) ਹੈ ਅਤੇ ਇਹ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ਅੰਦਰ ਗੁਮਰਾਹਕੁੰਨ ਮਾਹੌਲ ਪੈਦਾ ਕਰਨ ਲਈ ਫੈਲਾਈ ਗਈ ਇੱਕ ਅਫ਼ਵਾਹ ਹੈ।

ਇਸ ਘਟਨਾ ਤੋਂ ਬਾਅਦ ਕਾਂਗਰਸ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਵੱਲੋਂ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। ਪਾਰਟੀ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਜਿਹੀਆਂ ਝੂਠੀਆਂ ਖ਼ਬਰਾਂ, ਬਿਨਾਂ ਪੁਸ਼ਟੀ ਵਾਲੇ ਦਾਅਵਿਆਂ ਅਤੇ ਅਫ਼ਵਾਹਾਂ ‘ਤੇ ਬਿਲਕੁਲ ਵੀ ਵਿਸ਼ਵਾਸ ਨਾ ਕੀਤਾ ਜਾਵੇ। ਪਾਰਟੀ ਦਾ ਕੋਈ ਵੀ ਅਧਿਕਾਰਤ ਫੈਸਲਾ ਸਿਰਫ਼ ਆਫੀਸ਼ੀਅਲ ਚੈਨਲਾਂ ਰਾਹੀਂ ਹੀ ਜਾਰੀ ਕੀਤਾ ਜਾਂਦਾ ਹੈ।

 

Join WhatsApp

Join Now

Leave a Comment