Join WhatsApp

Join Now

Education Exclusive: ਸਰਕਾਰੀ ਸਕੂਲਾਂ ਦੀ ਤਕਦੀਰ ਬਦਲਣ ਵਾਲੇ ਅਧਿਆਪਕ ‘ਗ਼ੈਰ-ਵਿੱਦਿਅਕ’ ਡਿਊਟੀਆਂ ਦੀ ਭੇਟ ਕਿਉਂ?

On: ਅਪ੍ਰੈਲ 11, 2026 10:22 ਪੂਃ ਦੁਃ

 

Education Exclusive: ਸਰਕਾਰੀ ਸਕੂਲਾਂ ਦੀ ਤਕਦੀਰ ਬਦਲਣ ਵਾਲੇ ਅਧਿਆਪਕ ‘ਗ਼ੈਰ-ਵਿੱਦਿਅਕ’ ਡਿਊਟੀਆਂ ਦੀ ਭੇਟ ਕਿਉਂ?

ਅਧਿਆਪਕਾਂ ਨੂੰ ਕਾਗਜ਼ੀ ਕੰਮਾਂ ‘ਚ ਉਲਝਾ ਕੇ ਸਕੂਲਾਂ ਤੋਂ ਕੀਤਾ ਦੂਰ- ਭਗਵੰਤ ਮਾਨ ਸਰਕਾਰ ਦਾ ਸਿੱਖਿਆ ਵਿਰੋਧੀ ਚੇਹਰਾ ਬੇਨਕਾਬ!

ਗੁਰਪ੍ਰੀਤ

ਚੰਡੀਗੜ੍ਹ, 11 ਅਪ੍ਰੈਲ 2026-

Education Exclusive: ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਅਧਿਆਪਕਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਜੋ ਦਿਨ-ਰਾਤ ਇੱਕ ਕੀਤਾ ਹੈ, ਉਹ ਕਿਸੇ ਤੋਂ ਛਿਪਿਆ ਨਹੀਂ ਹੈ। ਇੱਕ ਸਮਾਂ ਸੀ ਜਦੋਂ ਕਈ ਸਰਕਾਰੀ ਸਕੂਲ ਬੰਦ ਹੋਣ ਦੇ ਕੰਢੇ ਸਨ। ਅਜਿਹੀ ਹੀ ਮਿਸਾਲ ਇੱਕ ਪੇਂਡੂ ਸਕੂਲ ਦੀ ਹੈ, ਜਿੱਥੇ ਮੁਸ਼ਕਿਲ ਨਾਲ 35 ਬੱਚੇ ਸਨ ਅਤੇ ਹਾਜ਼ਰੀ 20 ਤੱਕ ਵੀ ਨਹੀਂ ਸੀ ਪਹੁੰਚਦੀ।

ਪਰ ਜਦੋਂ ਜਜ਼ਬੇ ਵਾਲੇ ਅਧਿਆਪਕਾਂ ਦੀ ਬਦਲੀ ਉੱਥੇ ਹੋਈ, ਤਾਂ ਉਨ੍ਹਾਂ ਨੇ ਹਾਲਾਤਾਂ ਨਾਲ ਮੱਥਾ ਲਾਇਆ। ਦਿਨ-ਰਾਤ ਦੀ ਮਿਹਨਤ, ਘਰ-ਘਰ ਜਾ ਕੇ ਕੀਤੀ ਲਾਮਬੰਦੀ ਅਤੇ ਸਕੂਲ ਮੁਖੀ ਦੇ ਸਹਿਯੋਗ ਸਦਕਾ ਅੱਜ ਉਸੇ ਸਕੂਲ ਵਿੱਚ 200 ਤੋਂ ਵੱਧ ਬੱਚੇ ਪੜ੍ਹ ਰਹੇ ਹਨ। ਛੇ-ਸੱਤ ਪਿੰਡਾਂ ਤੋਂ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਆ ਰਹੇ ਹਨ ਅਤੇ ਆਟੋ ਲੱਗੇ ਹੋਏ ਹਨ। ਪਰ ਅਫ਼ਸੋਸ! ਇਸ ਸਫ਼ਲਤਾ ਦੀ ਕਹਾਣੀ ਵਿੱਚ ਹੁਣ ‘ਗ਼ੈਰ-ਵਿੱਦਿਅਕ ਡਿਊਟੀਆਂ’ ਦਾ ਗ੍ਰਹਿਣ ਲੱਗਦਾ ਦਿਖਾਈ ਦੇ ਰਿਹਾ ਹੈ।

ਤਾਜ਼ਾ ਘਟਨਾਕ੍ਰਮ ਨੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਅਤੇ ਹੈਰਾਨੀ ਪੈਦਾ ਕਰ ਦਿੱਤੀ ਹੈ। ਅਧਿਆਪਕਾਂ ਨੂੰ ‘ਤੁਗਲਕੀ ਫੁਰਮਾਨ’ ਜਾਰੀ ਕਰਦਿਆਂ ਇਹ ਹਦਾਇਤ ਕੀਤੀ ਗਈ ਕਿ ਉਹ ਮਰਦਮ ਸ਼ੁਮਾਰੀ (Census) ਦੀ ਡਿਊਟੀ ਲਈ ਹਾਜ਼ਰੀ ਸ਼ੀਟ ‘ਤੇ ਸਾਈਨ ਕਰਨ। ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਅਧਿਆਪਕਾਂ ਦੇ ਹੱਥ ਵਿੱਚ ਡਿਊਟੀ ਦੇ ਅਧਿਕਾਰਤ ਲੈਟਰ (Order Letters) ਵੀ ਨਹੀਂ ਪਹੁੰਚੇ, ਪਰ ਉਨ੍ਹਾਂ ਤੋਂ ਪਹਿਲਾਂ ਹੀ ਲਿਖਵਾ ਲਿਆ ਗਿਆ ਹੈ ਕਿ ਉਹ ਅੱਜ ਤੋਂ ਸੈਂਸਜ਼ ਡਿਊਟੀ ‘ਤੇ ਹਾਜ਼ਰ ਹਨ।

ਪ੍ਰਸ਼ਾਸਨ ਵੱਲੋਂ ਸਕੂਲ ਮੁਖੀਆਂ ਨੂੰ ਅਤਿ-ਜ਼ਰੂਰੀ ਸੰਦੇਸ਼ ਭੇਜੇ ਗਏ ਹਨ ਕਿ ਸਕੂਲ ਛੱਡਣ ਤੋਂ ਪਹਿਲਾਂ ਹਾਜ਼ਰੀ ਸ਼ੀਟਾਂ ਸੈਂਟਰ ਸਕੂਲਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਬਿਨਾਂ ਕਿਸੇ ਲਿਖਤੀ ਡਿਊਟੀ ਆਰਡਰ ਦੇ, ਅਧਿਆਪਕਾਂ ਨੂੰ ਇੱਕ ਅਜਿਹੀ ਡਿਊਟੀ ਲਈ ‘ਹਾਜ਼ਰ’ ਦਿਖਾਇਆ ਜਾ ਰਿਹਾ ਹੈ, ਜਿਸ ਦਾ ਅਜੇ ਤੱਕ ਕੋਈ ਰਸਮੀ ਆਧਾਰ ਸਾਹਮਣੇ ਨਹੀਂ ਆਇਆ।

ਬੀ.ਐਲ.ਓ. ਅਤੇ ਮਰਦਮ ਸ਼ੁਮਾਰੀ ਵਿਚਾਲੇ ਪੜ੍ਹਾਈ ਦਾ ਘਾਣ

ਪਹਿਲਾਂ ਹੀ ਵੱਡੀ ਗਿਣਤੀ ਵਿੱਚ ਅਧਿਆਪਕ ਬੀ.ਐਲ.ਓ. (BLO) ਦੀਆਂ ਡਿਊਟੀਆਂ ਵਿੱਚ ਉਲਝੇ ਹੋਏ ਹਨ। ਹੁਣ ਉੱਪਰੋਂ ਮਰਦਮ ਸ਼ੁਮਾਰੀ ਦਾ ਬੋਝ ਪਾ ਦਿੱਤਾ ਗਿਆ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਅਧਿਆਪਕ ਵੋਟਰ ਸੂਚੀਆਂ ਸੋਧਣਗੇ, ਘਰ-ਘਰ ਜਾ ਕੇ ਜਨਗਣਨਾ ਕਰਨਗੇ ਅਤੇ ਦਫ਼ਤਰੀ ਫਾਰਮ ਭਰਨਗੇ, ਤਾਂ ਸਕੂਲ ਵਿੱਚ ਬੈਠੇ ਉਨ੍ਹਾਂ ਬੱਚਿਆਂ ਨੂੰ ਕੌਣ ਪੜ੍ਹਾਏਗਾ ਜੋ ਪ੍ਰਾਈਵੇਟ ਸਕੂਲਾਂ ਦੀ ਚਮਕ-ਧਮਕ ਛੱਡ ਕੇ ਅਧਿਆਪਕਾਂ ਦੇ ਭਰੋਸੇ ‘ਤੇ ਸਰਕਾਰੀ ਸਕੂਲ ਆਏ ਹਨ?

ਜਿਸ ਸਕੂਲ ਵਿੱਚ 200 ਬੱਚਿਆਂ ਪਿੱਛੇ ਮਹਿਜ਼ 5 ਅਧਿਆਪਕ ਹੋਣ, ਉੱਥੇ ਜੇਕਰ ਦੋ ਜਾਂ ਤਿੰਨ ਅਧਿਆਪਕ ਗ਼ੈਰ-ਵਿੱਦਿਅਕ ਕੰਮਾਂ ਵਿੱਚ ਲਗਾ ਦਿੱਤੇ ਜਾਣ, ਤਾਂ ਬਾਕੀ ਬਚੇ ਅਧਿਆਪਕਾਂ ਲਈ ਜਮਾਤਾਂ ਨੂੰ ਸੰਭਾਲਣਾ ਵੀ ਅਸੰਭਵ ਹੋ ਜਾਂਦਾ ਹੈ, ਪੜ੍ਹਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ।

ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਅਤੇ ਅਧਿਆਪਕਾਂ ਦੀ ਚਿੰਤਾ

ਅਧਿਆਪਕਾਂ ਨੇ ਆਪਣੀ ਨਿੱਜੀ ਮਿਹਨਤ ਨਾਲ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਹੈ। ਅੱਜ ਜਦੋਂ ਸਰਕਾਰੀ ਸਕੂਲਾਂ ਵਿੱਚ ਵਧੀਆ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਰਹੇ ਹਨ, ਤਾਂ ਅਧਿਆਪਕਾਂ ਦੇ ਮਨ ਵਿੱਚ ਇੱਕ ਡਰ ਪੈਦਾ ਹੋ ਗਿਆ ਹੈ। ਉਹ ਡਰ ਇਹ ਹੈ ਕਿ ਜੇਕਰ ਉਹ ਇਨ੍ਹਾਂ ਫ਼ਾਲਤੂ ਡਿਊਟੀਆਂ ਕਾਰਨ ਬੱਚਿਆਂ ਨੂੰ ਸਮਾਂ ਨਾ ਦੇ ਸਕੇ, ਤਾਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ ਅਤੇ ਮਾਪੇ ਮੁੜ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵੱਲ ਲੈ ਜਾਣਗੇ। ਇਹ ਸਥਿਤੀ ਸਰਕਾਰੀ ਸਿੱਖਿਆ ਢਾਂਚੇ ਲਈ ਘਾਤਕ ਸਿੱਧ ਹੋ ਸਕਦੀ ਹੈ।

ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਮਿਹਨਤ ਤੋਂ ਨਹੀਂ ਡਰਦੇ, ਪਰ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ‘ਵਿੱਦਿਆ ਦਾ ਦਾਨ’ ਦੇਣਾ ਹੈ। ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੂੰ ਇਨ੍ਹਾਂ ਸਵਾਲਾਂ ‘ਤੇ ਵਿਚਾਰ ਕਰਨ ਦੀ ਲੋੜ ਹੈ… ਬਿਨਾਂ ਡਿਊਟੀ ਆਰਡਰ ਦੇ ਹਸਤਾਖਰ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਕੀ ਹੈ? ਕੀ ਸਰਕਾਰ ਕੋਲ ਮਰਦਮ ਸ਼ੁਮਾਰੀ ਅਤੇ ਬੀ.ਐਲ.ਓ. ਡਿਊਟੀਆਂ ਲਈ ਹੋਰ ਵਿਭਾਗਾਂ ਦਾ ਸਟਾਫ਼ ਉਪਲਬਧ ਨਹੀਂ ਹੈ? ਜੇਕਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ, ਤਾਂ ਕੀ ਉਸ ਲਈ ਡਿਊਟੀਆਂ ਲਗਾਉਣ ਵਾਲੇ ਅਧਿਕਾਰੀ ਜ਼ਿੰਮੇਵਾਰੀ ਲੈਣਗੇ?

ਸਰਕਾਰ ਇੱਕ ਪਾਸੇ ‘ਸਿੱਖਿਆ ਕ੍ਰਾਂਤੀ’ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਅਧਿਆਪਕਾਂ ਨੂੰ ਕਾਗਜ਼ੀ ਕੰਮਾਂ ਵਿੱਚ ਉਲਝਾ ਕੇ ਸਕੂਲਾਂ ਤੋਂ ਦੂਰ ਕੀਤਾ ਜਾ ਰਿਹਾ ਹੈ। ਜੇਕਰ ਅਧਿਆਪਕਾਂ ਦੀ ਕਮੀ ਅਤੇ ਬੇਲੋੜੀਆਂ ਡਿਊਟੀਆਂ ਦਾ ਹੱਲ ਨਾ ਕੀਤਾ ਗਿਆ, ਤਾਂ ਅਧਿਆਪਕਾਂ ਵੱਲੋਂ ਦਿਨ-ਰਾਤ ਇੱਕ ਕਰਕੇ ਖੜ੍ਹੇ ਕੀਤੇ ਗਏ ਇਹ ‘ਮਾਡਲ ਸਕੂਲ’ ਮੁੜ ਪੁਰਾਣੀ ਹਾਲਤ ਵਿੱਚ ਜਾ ਸਕਦੇ ਹਨ। ਸਮੇਂ ਦੀ ਲੋੜ ਹੈ ਕਿ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਦਾ ਕੰਮ ਸੌਂਪਿਆ ਜਾਵੇ ਤਾਂ ਜੋ ਉਹ ਦੇਸ਼ ਦੇ ਭਵਿੱਖ ਨੂੰ ਸਹੀ ਦਿਸ਼ਾ ਦੇ ਸਕਣ।

 

More

8th Pay Commission Latest Update: 8ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: ਪੁਰਾਣੀ ਪੈਨਸ਼ਨ ਸਕੀਮ ਵਾਲੇ ਪੈਨਸ਼ਨਰਾਂ ਦੇ ਫਿਟਮੈਂਟ ਫੈਕਟਰ ’ਤੇ ਉੱਠੇ ਸਵਾਲ

ਵੱਡੀ ਖ਼ਬਰ: ਪੰਜਾਬ ‘ਚ ਮੁਫ਼ਤ ਬਿਜਲੀ ਦੀ ਕੀਮਤ PSPCL ’ਤੇ ਪਈ ਭਾਰੀ! ਸਰਕਾਰ ਵੱਲ 7550 ਕਰੋੜ ਸਬਸਿਡੀ ਬਕਾਇਆ- ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ

Singer Ammy Virk Firing News: ਪੰਜਾਬੀ ਗਾਇਕ ਐਮੀ ਵਿਰਕ ‘ਤੇ ਫਾਇਰਿੰਗ ਦੀਆਂ ਖ਼ਬਰਾਂ ਦਾ ਸੱਚ ਆਇਆ ਸਾਹਮਣੇ, ਪਿਤਾ ਨੇ ਦਿੱਤਾ ਵੱਡਾ ਬਿਆਨ

ਗੁਲਜ਼ਾਰ ਸਿੰਘ ਸੁਸਾਈਡ ਕੇਸ! ਮਾਨ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ; ਕੌਮੀ SC ਕਮਿਸ਼ਨ ਨੇ ਮੰਗੀ ਵਿਸਥਾਰਤ ਰਿਪੋਰਟ

ਵੱਡੀ ਖ਼ਬਰ: ਕਿਸਾਨ ਲੀਡਰ ਜਗਜੀਤ ਡੱਲੇਵਾਲ ਨੂੰ ਪੁਲਿਸ ਨੇ ਕੀਤਾ ਘਰ ਚ ਨਜ਼ਰਬੰਦ

ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ 11 ਸਤੰਬਰ ਤੱਕ ਵਧੀ! ਸਾਰੇ ਕੰਮਕਾਜ ਠੱਪ

Leave a Comment