Join WhatsApp

Join Now

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਧਾਨ ਸਭਾ ‘ਚ ਵਰਤੇ ਅਸ਼ਲੀਲ ਸ਼ਬਦ! ਅਧਿਆਪਕ ਅਤੇ ਵਿਦਿਆਰਥੀ ਵੀਡੀਓ ਦੇਖ ਕੇ ਹੈਰਾਨ; ਬੈਂਸ ਨੇ ਖੁਦ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਕਲਿੱਪ

On: ਅਗਸਤ 6, 2026 3:31 ਬਾਃ ਦੁਃ

 

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਧਾਨ ਸਭਾ ‘ਚ ਵਰਤੇ ਅਸ਼ਲੀਲ ਸ਼ਬਦ! ਅਧਿਆਪਕ ਅਤੇ ਵਿਦਿਆਰਥੀ ਵੀਡੀਓ ਦੇਖ ਕੇ ਹੈਰਾਨ; ਬੈਂਸ ਨੇ ਖੁਦ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਕਲਿੱਪ

ਚੰਡੀਗੜ੍ਹ, 6 ਅਗਸਤ 2026- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਬੀਤੇ ਕੱਲ੍ਹ 5 ਅਗਸਤ ਨੂੰ ਵਿਧਾਨ ਸਭਾ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਆਪਣੇ ਵਿਰੋਧੀਆਂ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਵਿਰੋਧੀਆਂ ਦੇ ਖਿਲਾਫ ਬੋਲਦਿਆਂ ਬੋਲਦਿਆਂ ਹਰਜੋਤ ਬੈਂਸ ਅਜਿਹੀ ਭਾਸ਼ਾ ‘ਤੇ ਉੱਤਰ ਆਏ ਜਿਸ ਦੀ ਉਹਨਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਸੀ।

ਦਰਅਸਲ, ਸਿੱਖਿਆ ਮੰਤਰੀ ਵਿਰੋਧੀਆਂ ਦੁਆਰਾ ਸਕੂਲਾਂ ਦੇ ਅੰਦਰ ਘਟ ਰਹੀ ਬੱਚਿਆਂ ਦੀ ਗਿਣਤੀ ਦੇ ਨਾਲ-ਨਾਲ ਅਧਿਆਪਕ ਭਰਤੀ ਨਾ ਕਰਨ ਬਾਰੇ ਸਵਾਲ ਚੁੱਕੇ ਗਏ ਸਨ। ਵਿਰੋਧੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਜੋਤ ਬੈਂਸ ਆਪੇ ਤੋਂ ਬਾਹਰ ਹੁੰਦਿਆਂ ਹੋਇਆ, ਜਿੱਥੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ, ਉੱਥੇ ਹੀ “ਬੱਤੀ” ਸ਼ਬਦ ਦੀ ਵੀ ਵਰਤੋਂ ਕੀਤੀ।

ਭਾਵੇਂ ਕਿ ਇਹ ਸ਼ਬਦ ਵਿਰੋਧੀਆਂ ਦੁਆਰਾ ਹੀ ਕਿਸੇ ਸਮੇਂ ਕਿਹਾ ਗਿਆ ਹੋ ਸਕਦਾ ਹੈ, ਪਰ ਸਿੱਖਿਆ ਮੰਤਰੀ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਲਾਵਾ ਸਰਕਾਰੀ ਅਕਾਊਂਟ ਉੱਤੇ ਵੀ ਇਸ ਵੀਡੀਓ ਨੂੰ ਹੂ-ਬ-ਹੂ ਪੋਸਟ ਕੀਤਾ ਗਿਆ, ਜਿਸ ਦੇ ਵਿੱਚ ਹਰਜੋਤ ਬੈਂਸ ਦੀ ਉਕਤ ਸ਼ਬਦਾਵਲੀ ਸਾਫ਼ ਸੁਣੀ ਜਾ ਸਕਦੀ ਹੈ। ਪਰ ਇਸ ਬਾਰੇ ਨਾ ਤਾਂ ਵਿਰੋਧੀ ਬੋਲੇ ਹਨ ਅਤੇ ਨਾ ਹੀ ਹੋਰ ਕੋਈ ਅਧਿਆਪਕ ਜਾਂ ਫਿਰ ਬੁੱਧੀਜੀਵੀ।

ਇੱਥੇ ਦੱਸਣਾ ਬਣਦਾ ਹੈ ਕਿ ਅੱਜ ਹਰ ਵਿਦਿਆਰਥੀ ਅਤੇ ਅਧਿਆਪਕ ਦੇ ਹੱਥ ਵਿੱਚ ਮੋਬਾਈਲ ਫੋਨ ਹੈ ਅਤੇ ਉਹਨਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਨੂੰ ਫਾਲੋ ਕੀਤਾ ਹੋਇਆ ਹੈ। ਜੇਕਰ ਅਜਿਹੀ ਮੰਦੀ ਭਾਸ਼ਾ ਅਧਿਆਪਕਾਂ ਜਾਂ ਫਿਰ ਵਿਦਿਆਰਥੀਆਂ ਕੋਲ ਜਾਂਦੀ ਹੈ ਤਾਂ ਉਹਨਾਂ ਉੱਪਰ ਕੀ ਅਸਰ ਪਵੇਗਾ? ਬੇਸ਼ੱਕ ਉਕਤ ਭਾਸ਼ਾ ਦਾ ਪ੍ਰਯੋਗ ਵਿਰੋਧੀ ਧਿਰਾਂ ਦੇ ਵਿਧਾਇਕਾਂ ਵੱਲੋਂ ਕਿਸੇ ਸਮੇਂ ਕੀਤਾ ਗਿਆ ਹੋ ਸਕਦਾ ਹੈ, ਪਰ ਅਸਲ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਉਕਤ ਭਾਸ਼ਾ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਿੱਧੇ ਤੌਰ ‘ਤੇ ਬੋਲਣਾ ਜਾਂ ਫਿਰ ਪੇਸ਼ ਕਰਨਾ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਾਹਮਣੇ ਸ਼ਰੇਆਮ ਗਾਲਾਂ ਦੇਣ ਦੇ ਬਰਾਬਰ ਹੈ।

ਬੇਸ਼ੱਕ, ਇਸ ਬਿਆਨ ‘ਤੇ ਹਰਜੋਤ ਬੈਂਸ ਨੇ ਕੋਈ ਮਾਫੀ ਨਹੀਂ ਮੰਗੀ, ਪਰ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਵੀਡੀਓ ਦੇ ਵਿੱਚ ਸ਼ੁਰੂ ਤੋਂ ਹੀ ਗੰਦੀ ਭਾਸ਼ਾ ਲਗਾਈ ਹੋਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਤੇ ਪਰੇਸ਼ਾਨ ਹੈ ਕਿ ਇਹ ਸਿੱਖਿਆ ਮੰਤਰੀ ਦੀ ਭਾਸ਼ਾ ਨਹੀਂ ਹੋ ਸਕਦੀ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ “ਬੱਤੀ” ਸ਼ਬਦ ਦੀ ਵਰਤੋਂ ਇੱਕ ਸਮਾਗਮ ਦੇ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਵੱਲੋਂ ਕੀਤੀ ਗਈ ਸੀ, ਜਿਸ ਦਾ ਉਹਨਾਂ ਨੂੰ ਕਰੀਬ 10-12 ਸਾਲਾਂ ਬਾਅਦ ਵੀ ਖਮਿਆਜਾ ਭੁਗਤਣਾ ਪੈ ਰਿਹਾ ਹੈ।

ਜੁਬਾਨ ਵਿੱਚੋਂ ਨਿਕਲੇ ਇੱਕ ਵਾਰ ਸ਼ਬਦ ਵਾਪਸ ਨਹੀਂ ਪੈਂਦੇ, ਇਸ ਲਈ ਸਿਆਣੇ ਕਹਿੰਦੇ ਨੇ ਕਿ ਜਦੋਂ ਵੀ ਬੋਲੋ ਸੋਚ ਸਮਝ ਕੇ ਧਿਆਨ ਦੇ ਨਾਲ ਬੋਲੋ। ਗੁਰਦਾਸ ਮਾਨ ਨੇ ਤਾਂ ਆਪਣੇ ਬੋਲੇ ‘ਤੇ ਮੁਆਫ਼ੀ ਮੰਗ ਲਈ ਸੀ, ਪਰ ਪੰਜਾਬ ਦੇ ਸਿੱਖਿਆ ਮੰਤਰੀ ਆਪਣੀ ਇਸ ਭਾਸ਼ਾ ਦੇ ਪ੍ਰਤੀ ਪੰਜਾਬ ਦੇ ਲੋਕਾਂ, ਪੰਜਾਬ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਕੋਲੋਂ ਕਦੋਂ ਮਾਫੀ ਮੰਗਣਗੇ, ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ।

 

Leave a Comment