Join WhatsApp

Join Now

Indonesia: ਭੂਚਾਲ ਨੇ ਤਬਾਹੀ ਮਚਾਈ, 20 ਦੀ ਮੌਤ- ਕਈ ਬਿਲਡਿੰਗਾਂ ਤਬਾਹ

On: ਅਗਸਤ 15, 2026 7:12 ਬਾਃ ਦੁਃ

 

Indonesia: ਭੂਚਾਲ ਨੇ ਮਚਾਈ ਤਬਾਹੀ, 20 ਦੀ ਮੌਤ- ਕਈ ਬਿਲਡਿੰਗਾਂ ਤਬਾਹ

Indonesia ’ਚ 7.7 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, 20 ਦੀ ਮੌਤ; ਕਈ ਇਮਾਰਤਾਂ ਢਹੀਆਂ

ਜਕਾਰਤਾ, 15 ਅਗਸਤ 2026: ਇੰਡੋਨੇਸ਼ੀਆ (Indonesia) ਦੇ ਫਲੋਰੇਸ ਖੇਤਰ ਵਿੱਚ ਸ਼ਨਿੱਚਰਵਾਰ ਤੜਕੇ ਆਏ 7.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਭਾਰੀ ਤਬਾਹੀ ਮਚਾਈ। ਭੂਚਾਲ ਕਾਰਨ ਕਈ ਮਕਾਨ ਅਤੇ ਇਮਾਰਤਾਂ ਢਹਿ ਗਈਆਂ, ਜਿਸ ਦੇ ਮਲਬੇ ਹੇਠ ਦੱਬਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਛੇ ਲੋਕ ਗੰਭੀਰ ਜ਼ਖਮੀ ਹੋਏ ਹਨ, ਜਦਕਿ ਦੋ ਹੋਰ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ।

ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ (USGS) ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵੱਜ ਕੇ 58 ਮਿੰਟ ’ਤੇ ਆਇਆ। ਇਸ ਦੀ ਡੂੰਘਾਈ ਕਰੀਬ 10 ਕਿਲੋਮੀਟਰ ਸੀ ਅਤੇ ਭੂਚਾਲ ਦਾ ਕੇਂਦਰ ਪੂਰਬੀ ਨੂਸਾ ਤੇਂਗਾਰਾ ਸੂਬੇ ਦੇ ਐਂਡੇ ਸ਼ਹਿਰ ਤੋਂ ਲਗਭਗ 68 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਸੀ। ਮੁੱਖ ਭੂਚਾਲ ਤੋਂ ਬਾਅਦ ਕਈ ਝਟਕੇ ਵੀ ਮਹਿਸੂਸ ਕੀਤੇ ਗਏ।

ਮੌਮੇਰੇ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਫਤੁਰ ਰਹਿਮਾਨ ਨੇ ਦੱਸਿਆ ਕਿ ਸਿੱਕਾ, ਪੱਛਮੀ ਮੰਗਰਾਈ ਅਤੇ ਪੂਰਬੀ ਮੰਗਰਾਈ ਦੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਬਚਾਅ ਕਰਮਚਾਰੀਆਂ ਨੇ ਘੱਟੋ-ਘੱਟ 20 ਲਾਸ਼ਾਂ ਬਰਾਮਦ ਕੀਤੀਆਂ ਹਨ। ਛੇ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਬਚਾਅ ਟੀਮਾਂ ਵੱਲੋਂ ਲਾਪਤਾ ਦੋ ਲੋਕਾਂ ਦੀ ਭਾਲ ਜਾਰੀ ਹੈ।

ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕਰਕੇ ਤੱਟੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਇਹ ਚਿਤਾਵਨੀ ਵਾਪਸ ਲੈ ਲਈ ਗਈ।

ਇੰਡੋਨੇਸ਼ੀਆ (Indonesia) ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕੀ ਏਜੰਸੀ ਨੇ ਸਮੁੰਦਰੀ ਪਾਣੀ ਦੇ ਪੱਧਰ ਵਿੱਚ ਕੋਈ ਅਜਿਹਾ ਵੱਡਾ ਬਦਲਾਅ ਨਹੀਂ ਦੇਖਿਆ, ਜਿਸ ਨਾਲ ਤੱਟੀ ਖੇਤਰਾਂ ਨੂੰ ਖ਼ਤਰਾ ਹੋਵੇ। ਪੁਲੀਸ ਮੁਤਾਬਕ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

 

Leave a Comment