Join WhatsApp

Join Now

ਨਾਬਾਰਡ-29 ਯੋਜਨਾ ਤਹਿਤ ਦੋ ਸਕੂਲਾਂ ਦਾ ਨਿਰੀਖਣ, ਵਿਕਾਸ ਕਾਰਜਾਂ ਦੀ ਕੀਤੀ ਗਈ ਸਮੀਖਿਆ

On: ਜੂਨ 22, 2026 8:58 ਬਾਃ ਦੁਃ

 

ਨਾਬਾਰਡ-29 ਯੋਜਨਾ ਤਹਿਤ ਦੋ ਸਕੂਲਾਂ ਦਾ ਨਿਰੀਖਣ, ਵਿਕਾਸ ਕਾਰਜਾਂ ਦੀ ਕੀਤੀ ਗਈ ਸਮੀਖਿਆ

ਪਠਾਨਕੋਟ, 22 ਜੂਨ 2026- ਪਠਾਨਕੋਟ ਜ਼ਿਲੇ ਅਧੀਨ ਆਉਂਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਨਾਬਾਰਡ-29 ਯੋਜਨਾ ਦੇ ਤਹਿਤ ਹੋਏ ਕੰਮਾਂ ਦੀ ਜਾਂਚ ਲਈ ਇੱਕ ਉੱਚ ਪੱਧਰੀ ਟੀਮ ਵੱਲੋਂ ਦੋ ਸਕੂਲਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਕਿਲਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਦਾ ਨਿਰੀਖਣ ਕੀਤਾ ।

ਇਸ ਨਿਰੀਖਣ ਟੀਮ ਵਿੱਚ ਡੀ. ਜੀ. ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਠਾਨਕੋਟ, ਮੋਹਿਤ ਅੰਕਿਲ ਡੀ.ਡੀ.ਐਮ. ਨਾਬਾਰਡ, ਬਲਵਿੰਦਰ ਕੁਮਾਰ ਡੀ.ਐਸ.ਐਮ. ਅਤੇ ਸੰਜੀਵ ਮਣੀ ਸਮਾਰਟ ਸਕੂਲ ਕੋਆਰਡੀਨੇਟਰ ਪਠਾਨਕੋਟ ਸ਼ਾਮਲ ਸਨ। ਦੌਰੇ ਦੌਰਾਨ ਟੀਮ ਨੇ ਸਕੂਲਾਂ ਵਿੱਚ ਨਾਬਾਰਡ ਯੋਜਨਾ ਤਹਿਤ ਤਿਆਰ ਕੀਤੇ ਗਏ ਬੁਨਿਆਦੀ ਢਾਂਚੇ ਦਾ ਵਿਸਥਾਰ ਨਾਲ ਜਾਇਜ਼ਾ ਲਿਆ।

ਉਨ੍ਹਾਂ ਵੱਲੋਂ ਕਲਾਸਰੂਮਾਂ, ਸਕੂਲ ਇਮਾਰਤਾਂ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ, ਟਾਇਲਟਾਂ, ਬਿਜਲੀ ਪ੍ਰਬੰਧ, ਖੇਡ ਮੈਦਾਨਾਂ ਅਤੇ ਹੋਰ ਵਿਕਾਸ ਕਾਰਜਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਨਿਰਮਾਣ ਕਾਰਜਾਂ ਨਾਲ ਸਬੰਧਿਤ ਰਿਕਾਰਡ, ਬਿੱਲਾਂ ਅਤੇ ਹੋਰ ਦਸਤਾਵੇਜ਼ਾਂ ਦੀ ਵੀ ਬਾਰੀਕੀ ਨਾਲ ਪੜਤਾਲ ਕੀਤੀ ਗਈ।

ਟੀਮ ਮੈਂਬਰਾਂ ਨੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਕੇ ਵਿਕਾਸ ਕਾਰਜਾਂ ਦੀ ਪ੍ਰਗਤੀ ਅਤੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਨਾਬਾਰਡ ਤਹਿਤ ਜਾਰੀ ਕੀਤੇ ਗਏ ਫੰਡਾਂ ਦੀ ਵਰਤੋਂ ਨਿਰਧਾਰਿਤ ਮਾਪਦੰਡਾਂ ਅਤੇ ਨਿਯਮਾਂ ਅਨੁਸਾਰ ਕੀਤੀ ਗਈ ਹੈ ਜਾਂ ਨਹੀਂ।

ਨਿਰੀਖਣ ਦੌਰਾਨ ਟੀਮ ਨੇ ਵੱਖ-ਵੱਖ ਪੈਰਾਮੀਟਰਾਂ ਦੇ ਆਧਾਰ ’ਤੇ ਸਕੂਲਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਅਤੇ ਭਵਿੱਖ ਵਿੱਚ ਹੋਰ ਸੁਧਾਰ ਲਈ ਲੋੜੀਂਦੇ ਸੁਝਾਅ ਵੀ ਦਿੱਤੇ। ਅਧਿਕਾਰੀਆਂ ਨੇ ਸਕੂਲਾਂ ਵਿੱਚ ਹੋਏ ਵਿਕਾਸ ਕਾਰਜਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਪ੍ਰਬੰਧਕਾਂ ਨੂੰ ਸਿੱਖਿਆ ਦੇ ਮਿਆਰ ਅਤੇ ਵਿਦਿਆਰਥੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਯਤਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

ਸਰਦਾਰ ਡੀ.ਜੀ.ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਠਾਨਕੋਟ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੌਰੇ ਦਾ ਮੁੱਖ ਉਦੇਸ਼ ਨਾਬਾਰਡ-29 ਯੋਜਨਾ ਅਧੀਨ ਹੋਏ ਕੰਮਾਂ ਦੀ ਪਾਰਦਰਸ਼ਤਾ, ਗੁਣਵੱਤਾ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣਾ ਸੀ, ਤਾਂ ਜੋ ਪਿੰਡਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆਕ ਮਾਹੌਲ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਤੇ ਰਾਜੇਸ਼ ਕੁਮਾਰ, ਸ਼ਾਮ ਲਾਲ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।

 

More

ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਨੂੰ ਕੀਤਾ ਬੇਨਕਾਬ; 17 ਜੁਲਾਈ 2020 ਤੋਂ ਬਾਅਦ ਭਰਤੀ ਕਾਮਿਆਂ ਦੀ ਮੁੱਖ ਮੰਗ DA ਨਹੀਂ, ਬਲਕਿ ਜ਼ਬਰੀ ਥੋਪੇ ਕੇਂਦਰੀ ਪੇ-ਸਕੇਲ ਨੂੰ ਰੱਦ ਕਰਵਾਉਣਾ!

ਵੱਡੀ ਖ਼ਬਰ: ਪੰਜਾਬ ਸਰਕਾਰ ਨੇ DSP ਹਟਾਇਆ, 3 ਪੁਲਿਸ ਅਧਿਕਾਰੀ ਲਾਈਨ ਹਾਜ਼ਰ! ਪੜ੍ਹੋ ਪੂਰਾ ਮਾਮਲਾ

ਟੀਚਰ ਡੇਅ ਮੌਕੇ ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਮੈਰੀਟੋਰੀਅਸ ਅਧਿਆਪਕ; ਕਿਹਾ- ਵਾਅਦੇ ਮੁਤਾਬਿਕ ਸਿੱਖਿਆ ਵਿਭਾਗ ’ਚ ਤੁਰੰਤ ਕਰੋ ਰੈਗੂਲਰ

BIG BREAKING: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ; ਨਵੀਆਂ ਪੋਸਟਾਂ ਭਰਨ ਨੂੰ ਦਿੱਤੀ ਹਰੀ ਝੰਡੀ, ਸਰਵਿਸ ਕਮਿਸ਼ਨ ਦੇ ਨਿਯਮਾਂ ‘ਚ ਕੀਤੀ ਸੋਧ

Blackmailing Case! ਸਾਵਧਾਨ! ਇੰਝ ਤੁਹਾਡੀ ਵੀ ਬਣ ਸਕਦੀ ਅਸ਼ਲੀਲ ਵੀਡੀਓ..!

ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਲਈ ਸਕੂਲ ਪ੍ਰਿੰਸੀਪਲ ਨੇ ਬਣਾਇਆ ਦਬਾਅ, ਆਡੀਓ ਵਾਇਰਲ

ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਪੜ੍ਹੋ ਪੂਰਾ ਮਾਮਲਾ

Leave a Comment