Join WhatsApp

Join Now

ਤਰਕਸ਼ੀਲ ਮੈਗਜ਼ੀਨ ਦਾ ਜੁਲਾਈ-ਅਗਸਤ ਅੰਕ ਲੋਕ ਅਰਪਣ; ਮੀਟਿੰਗ ‘ਚ ਇਕਾਈ ਮੈਂਬਰਾਂ ਨੇ ਮਾਸਟਰ ਪਰਮਵੇਦ ਨਾਲ ਕੀਤਾ ਦੁਖ ਸਾਂਝਾ

On: ਜੁਲਾਈ 20, 2026 9:51 ਬਾਃ ਦੁਃ

 

ਤਰਕਸ਼ੀਲ ਮੈਗਜ਼ੀਨ ਦਾ ਜੁਲਾਈ-ਅਗਸਤ ਅੰਕ ਲੋਕ ਅਰਪਣ; ਮੀਟਿੰਗ ‘ਚ ਇਕਾਈ ਮੈਂਬਰਾਂ ਨੇ ਮਾਸਟਰ ਪਰਮਵੇਦ ਨਾਲ ਕੀਤਾ ਦੁਖ ਸਾਂਝਾ

ਵਿਗਿਆਨਕ ਸੋਚ ਵਖਤ ਦੀ ਮੁੱਖ ਲੋੜ-ਤਰਕਸ਼ੀਲ

ਸੰਗਰੂਰ 20 ਜੁਲਾਈ 2026- ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਇਕੱਤਰਤਾ ਇਕਾਈ ਮੁਖੀ ਸੁਰਿੰਦਰ ਪਾਲ ਦੀ ਪ੍ਰਧਾਨਗੀ ਤੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਨਿਗਰਾਨੀ ਵਿੱਚ ਸੰਗਰੂਰ ਵਿਖੇ ਹੋਈ। ਇਕਾਈ ਮੀਡੀਆ ਮੁਖੀ ਪ੍ਰਗਟ ਸਿੰਘ ਬਾਲੀਆਂ ਤੇ ਜੋਨ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਜੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੇ ਵੱਡੇ ਭਰਾ (ਸਾਂਢੂ) ਪਵਨ ਕੁਮਾਰ ਕਨੋਈ ਵਾਲੇ ਦੀ ਬੇਵਕਤੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਤੇ ਪਰਿਵਾਰ ਦੇ ਗਮ ਵਿਚ ਸ਼ਮੂਲੀਅਤ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ।

ਮੀਟਿੰਗ ਵਿੱਚ ਤਰਕਸ਼ੀਲ ਮੈਗਜ਼ੀਨ ਦਾ ਜੁਲਾਈ- ਅਗਸਤ ਅੰਕ ਲੋਕ ਅਰਪਣ ਕੀਤਾ ਗਿਆ, 31 ਜੁਲਾਈ ਨੂੰ ਸਿਖਿਆ ਵਿਭਾਗ ਤੋਂ ਸੇਵਾ ਮੁਕਤ ਹੋ ਰਹੇ ਇਕਾਈ ਦੇ ਵਿੱਤ ਮੁਖੀ ਕ੍ਰਿਸ਼ਨ ਸਿੰਘ ਦੁੱਗਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਉਸ ਤੋਂ ਬਾਅਦ ਮਾਸਟਰ ਪਰਮਵੇਦ ਨੇ ਜ਼ੋਨ ਦੀ ਮੀਟਿੰਗ ਦੀ ਰਿਪੋਰਟਿੰਗ ਕਰਦਿਆਂ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅਗਸਤ ਮਹੀਨੇ ਕੌਮੀ ਤਰਕਸ਼ੀਲ ਆਗੂ ਨਰਿੰਦਰ ਦਭੋਲਕਰ ਦਾ ਸ਼ਹੀਦੀ ਦਿਹਾੜਾ,ਸਤੰਬਰ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਤੇ ਨਵੰਬਰ ਮਹੀਨੇ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫੈਸਲਾ ਹੋਇਆ ਹੈ।

ਆਗੂਆਂ ਦੱਸਿਆ ਕਿ ਸਥਾਨਕ ਇਕਾਈ ਨੇ ਇਹ ਦਿਨ ਮਨਾਉਣ ਦਾ ਫ਼ੈਸਲਾ ਕੀਤਾ। ਮੀਟਿੰਗ ਵਿੱਚ ਸੋਸ਼ਲ ਮੀਡੀਆ ਨੂੰ ਵਰਤਣ ਦੇ ਨੁਕਤੇ ਵੀ ਸਾਂਝੇ ਕੀਤੇ ਗਏ। ਮੀਟਿੰਗ ਵਿੱਚ ਗੁਰਦੀਪ ਸਿੰਘ ਲਹਿਰਾ, ਪ੍ਰਗਟ ਸਿੰਘ, ਸੁਰਿੰਦਰ ਪਾਲ, ਲੈਕਚਰਾਰ ਕ੍ਰਿਸ਼ਨ ਸਿੰਘ, ਮਾਸਟਰ ਗੁਰਜੰਟ ਸਿੰਘ ਤਰਕਸ਼ੀਲਾਂ ਨੇ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਵੇਲਾ ਵਿਹਾਅ ਚੁੱਕੀਆਂ ਰਸਮਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਚਾਨਣ ਵਿੱਚ ਆਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਵਿਗਿਆਨਕ ਸੋਚ ਵਖਤ ਦੀ ਮੁੱਖ ਲੋੜ ਹੈ।

 

Leave a Comment