ਐਤਵਾਰ, ਮਈ 31, 2026
Home Blog Page 55

ਰਾਖੀ ਕਤਲ ਕਾਂਡ; ਭਾਜਪਾ ਆਗੂ ਗ੍ਰਿਫ਼ਤਾਰ

 

 

ਰਾਖੀ ਕਤਲ ਕਾਂਡ; ਭਾਜਪਾ ਆਗੂ ਗ੍ਰਿਫ਼ਤਾਰ

ਫਾਰਮ ਹਾਊਸ ਦੀਆਂ ਦੀਵਾਰਾਂ ‘ਤੇ ਅੱਜ ਵੀ ਮੌਜੂਦ ਹਨ ਖ਼ੂਨ ਦੇ ਛਿੱਟੇ

ਸਹਾਰਨਪੁਰ/ਬਾਗਪਤ, 2 ਮਈ 2026: ਬਾਗਪਤ ਦੇ ਮਿਸ਼ਨ ਮੈਨੇਜਰ ਵਿਕਰਾਂਤ ਅਤੇ ਉਸ ਦੀ ਪ੍ਰੇਮਿਕਾ ਰਾਖੀ ਕਸ਼ਯਪ ਦੇ ਦੋਹਰੇ ਕਤਲ ਕਾਂਡ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਨਗਰ ਪ੍ਰਧਾਨ ਸੁਧਾਰਸ ਚੌਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦਾ ਸਾਥੀ ਕਪਿਲ ਚੌਹਾਨ ਪਹਿਲਾਂ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਖੀ ਕਸ਼ਯਪ ਦਾ ਕਤਲ ਸਹਾਰਨਪੁਰ ਦੇ ਨੌਗਾਂਵਾ ਸਥਿਤ ਇੱਕ ਫਾਰਮ ਹਾਊਸ ਵਿੱਚ ਬੇਹੱਦ ਬੇਰਹਿਮੀ ਨਾਲ ਕੀਤਾ ਗਿਆ ਸੀ। ਫਾਰਮ ਹਾਊਸ ਦੀਆਂ ਦੀਵਾਰਾਂ ‘ਤੇ ਅੱਜ ਵੀ ਖ਼ੂਨ ਦੇ ਛਿੱਟੇ ਲੱਗੇ ਹੋਏ ਹਨ। ਪੋਸਟਮਾਰਟਮ ਰਿਪੋਰਟ ਮੁਤਾਬਕ ਰਾਖੀ ਦਾ ਪਹਿਲਾਂ ਗਲਾ ਵੱਢਿਆ ਗਿਆ ਅਤੇ ਫਿਰ ਸੀਨੇ ਤੇ ਪਿੱਠ ‘ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ।

ਮੁਲਜ਼ਮਾਂ ਨੇ ਕਤਲ ਲਈ ਆਪਣੇ ਫਾਰਮ ਹਾਊਸ ਦੀ ਬਜਾਏ ਦੇਹਰਾਦੂਨ ਦੇ ਇੱਕ ਵਿਅਕਤੀ ਦਾ ਫਾਰਮ ਹਾਊਸ ਚੁਣਿਆ। ਵਾਰਦਾਤ ਤੋਂ ਬਾਅਦ ਲਾਸ਼ ਨੂੰ ਚੌਕੀਦਾਰ ਦੇ ਬਿਸਤਰੇ ਵਿੱਚ ਲਪੇਟ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ ਫਾਰਮ ਹਾਊਸ ਦੇ ਚੌਕੀਦਾਰ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਸ ਤੋਂ ਪੁੱਛਗਿੱਛ ਜਾਰੀ ਹੈ।

ਵਿਕਰਾਂਤ ਦਾ ਕਤਲ ਅਤੇ ਪਾਰਟੀ ਦਾ ਵਿਵਾਦ

ਪੁਲਿਸ ਮੁਤਾਬਕ ਵਿਕਰਾਂਤ ਅਤੇ ਰਾਖੀ ਪ੍ਰੇਮ ਸਬੰਧਾਂ ਵਿੱਚ ਸਨ ਅਤੇ ਸ਼ਾਦੀ ਕਰਨਾ ਚਾਹੁੰਦੇ ਸਨ। ਰਾਖੀ ਦੇ ਘਰ ਹੋਈ ਇੱਕ ਪਾਰਟੀ ਦੌਰਾਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ। ਇਸ ਤੋਂ ਬਾਅਦ ਸੁਧਾਰਸ ਅਤੇ ਕਪਿਲ, ਵਿਕਰਾਂਤ ਨੂੰ ਸਹਾਰਨਪੁਰ ਲੈ ਗਏ, ਜਿੱਥੇ ਉਸ ਦੇ ਮੂੰਹ ‘ਤੇ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਗਈ।

ਰਾਖੀ ਦਾ ਕਤਲ ਕਿਉਂ ਕੀਤਾ?

ਵਿਕਰਾਂਤ ਦੇ ਲਾਪਤਾ ਹੋਣ ਤੋਂ ਬਾਅਦ ਜਦੋਂ ਪੁਲਿਸ ਨੇ ਰਾਖੀ ਤੋਂ ਪੁੱਛਗਿੱਛ ਸ਼ੁਰੂ ਕੀਤੀ, ਤਾਂ ਭਾਜਪਾ ਆਗੂ ਸੁਧਾਰਸ ਨੂੰ ਫਸਣ ਦਾ ਡਰ ਸਤਾਉਣ ਲੱਗਾ। ਆਪਣੇ ਆਪ ਨੂੰ ਬਚਾਉਣ ਲਈ ਉਸ ਨੇ 25 ਅਪ੍ਰੈਲ ਦੀ ਰਾਤ ਨੂੰ ਰਾਖੀ ਨੂੰ ਫਾਰਮ ਹਾਊਸ ‘ਤੇ ਲਿਜਾ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਗ੍ਰਿਫ਼ਤਾਰੀ ਤੋਂ ਪਹਿਲਾਂ ਸੁਧਾਰਸ ਚੌਹਾਨ ਦੇ ਪਰਿਵਾਰ ਨੂੰ ਉਸ ਦੇ ਐਨਕਾਊਂਟਰ ਦਾ ਡਰ ਸਤਾ ਰਿਹਾ ਸੀ। ਉਸ ਦੀ ਪਤਨੀ ਕੋਮਲ ਨੇ ਮੁੱਖ ਮੰਤਰੀ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਭੇਜ ਕੇ ਪਤੀ ਦੀ ਸੁਰੱਖਿਆ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ।

ਪੁਲਿਸ ਨੇ ਸੁਧਾਰਸ ਦੀ ਨਿਸ਼ਾਨਦੇਹੀ ‘ਤੇ ਕਤਲ ਵਿੱਚ ਵਰਤਿਆ ਖ਼ੂਨ ਨਾਲ ਲਿਬੜਿਆ ਹਥਿਆਰ (ਦਾਵ) ਅਤੇ ਸੀਸੀਟੀਵੀ ਦੀ ਡੀਵੀਆਰ ਬਰਾਮਦ ਕਰ ਲਈ ਹੈ। ਐਸਪੀ ਦੇਹਾਤ ਮਯੰਕ ਪਾਠਕ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਬਾਰੀਕੀ ਨਾਲ ਜਾਰੀ ਹੈ।

 

ਸਾਵਧਾਨ! LPG ਗੈਸ ਗਾਹਕਾਂ ਲਈ e-KYC ਲਾਜ਼ਮੀ: ਅੱਜ ਤੋਂ ਸਬਸਿਡੀ ਵਾਲੇ ਸਿਲੰਡਰਾਂ ਦੀ ਸਪਲਾਈ ਬੰਦ, ਜਾਣੋ ਨਵੇਂ ਨਿਯਮ

 

ਸਾਵਧਾਨ! LPG ਗੈਸ ਗਾਹਕਾਂ ਲਈ e-KYC ਲਾਜ਼ਮੀ: ਅੱਜ ਤੋਂ ਸਬਸਿਡੀ ਵਾਲੇ ਸਿਲੰਡਰਾਂ ਦੀ ਸਪਲਾਈ ਬੰਦ, ਜਾਣੋ ਨਵੇਂ ਨਿਯਮ

ਨਵੀਂ ਦਿੱਲੀ, 2 ਮਈ 2026: ਕੇਂਦਰ ਸਰਕਾਰ ਨੇ LPG ਅਤੇ PNG ਕਨੈਕਸ਼ਨਾਂ ਲਈ ਈ-ਕੇਵਾਈਸੀ (e-KYC) ਨੂੰ ਲਾਜ਼ਮੀ ਕਰ ਦਿੱਤਾ ਹੈ।

ਜਿਨ੍ਹਾਂ ਖਪਤਕਾਰਾਂ ਨੇ ਅਜੇ ਤੱਕ ਆਪਣੀ ਵੈਰੀਫਿਕੇਸ਼ਨ ਨਹੀਂ ਕਰਵਾਈ, ਉਨ੍ਹਾਂ ਨੂੰ ਹੁਣ ਗੈਸ ਸਿਲੰਡਰ ਦੀ ਡਿਲੀਵਰੀ ਨਹੀਂ ਮਿਲੇਗੀ।

ਤੇਲ ਕੰਪਨੀਆਂ ਦੇ ਨਵੇਂ ਨਿਰਦੇਸ਼ਾਂ ਅਨੁਸਾਰ, 1 ਮਈ 2026 ਤੋਂ ਬਿਨਾਂ ਕੇਵਾਈਸੀ ਵਾਲੇ ਖਪਤਕਾਰਾਂ ਦੀ ਸਬਸਿਡੀ ਵਾਲੀ ਗੈਸ ਸਪਲਾਈ ਰੋਕ ਦਿੱਤੀ ਗਈ ਹੈ।

KYC ਨਾ ਹੋਣ ‘ਤੇ ਕਨੈਕਸ਼ਨ ਹੋਵੇਗਾ ਬੰਦ

ਤੇਲ ਕੰਪਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਡੁਪਲੀਕੇਟ ਕਨੈਕਸ਼ਨਾਂ ਨੂੰ ਰੋਕਣ ਅਤੇ ਸਬਸਿਡੀ ਦੀ ਦੁਰਵਰਤੋਂ ਨੂੰ ਠੱਲ੍ਹ ਪਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਜੇਕਰ ਤੁਹਾਡੀ KYC ਅਧੂਰੀ ਹੈ ਜਾਂ ਬੈਂਕ ਖਾਤਾ ਐਕਟਿਵ ਨਹੀਂ ਹੈ, ਤਾਂ ਗੈਸ ਕਨੈਕਸ਼ਨ ਬੰਦ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਕੋਲ ਦੋ ਕਨੈਕਸ਼ਨ ਹਨ, ਤਾਂ ਉਨ੍ਹਾਂ ਵਿੱਚੋਂ ਇੱਕ ਨੂੰ ਬੰਦ ਕਰਨਾ ਪਵੇਗਾ।

PNG ਗਾਹਕਾਂ ਲਈ ਅਹਿਮ ਹਦਾਇਤ/ਹੁਣ OTP ਦੇਣ ‘ਤੇ ਹੀ ਮਿਲੇਗਾ ਸਿਲੰਡਰ

ਜੇਕਰ ਤੁਸੀਂ ਆਪਣੇ ਘਰ ਵਿੱਚ PNG ਕਨੈਕਸ਼ਨ ਲਗਵਾ ਲਿਆ ਹੈ, ਤਾਂ ਤੁਹਾਨੂੰ ਆਪਣਾ ਪੁਰਾਣਾ LPG ਕਨੈਕਸ਼ਨ ਸਰੈਂਡਰ ਕਰਨਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ, ਤਾਂ ਤੁਹਾਡੀ ਗੈਸ ਸਪਲਾਈ ਬੰਦ ਕਰ ਦਿੱਤੀ ਜਾਵੇਗੀ।

ਨਵੇਂ ਨਿਯਮਾਂ ਅਨੁਸਾਰ ਹੁਣ ਸਿਲੰਡਰ ਦੀ ਡਿਲੀਵਰੀ OTP (ਡਿਲੀਵਰੀ ਕੋਡ) ਰਾਹੀਂ ਹੋਵੇਗੀ। ਸਿਲੰਡਰ ਬੁੱਕ ਕਰਨ ‘ਤੇ ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ ਕੋਡ ਆਵੇਗਾ। ਜਦੋਂ ਡਿਲੀਵਰੀ ਏਜੰਟ ਘਰ ਆਵੇਗਾ, ਤਾਂ ਉਸ ਨੂੰ ਇਹ ਕੋਡ ਦੇਣਾ ਪਵੇਗਾ। ਕੋਡ ਵੈਰੀਫਾਈ ਹੋਣ ਤੋਂ ਬਾਅਦ ਹੀ ਸਿਲੰਡਰ ਦਿੱਤਾ ਜਾਵੇਗਾ।

ਸਿਲੰਡਰ ਦੀ ਸਪਲਾਈ ਜਾਰੀ ਰੱਖਣ ਲਈ ਕੀ ਕਰੀਏ?

ਤੁਰੰਤ ਆਪਣੇ ਗੈਸ ਡਿਸਟ੍ਰੀਬਿਊਟਰ ਕੋਲ ਜਾ ਕੇ ਆਧਾਰ ਕਾਰਡ ਰਾਹੀਂ E-KYC ਕਰਵਾਓ। OTP ਪ੍ਰਾਪਤ ਕਰਨ ਲਈ ਆਪਣਾ ਮੋਬਾਈਲ ਨੰਬਰ ਰਜਿਸਟਰ ਜਾਂ ਅਪਡੇਟ ਕਰਵਾਓ। ਇਹ ਯਕੀਨੀ ਬਣਾਓ ਕਿ ਸਬਸਿਡੀ ਲਈ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੈ।  ਜੇਕਰ PNG ਵਰਤ ਰਹੇ ਹੋ, ਤਾਂ ਵਾਧੂ LPG ਕਨੈਕਸ਼ਨ ਸਰੈਂਡਰ ਕਰੋ। ਜਿਨ੍ਹਾਂ ਗਾਹਕਾਂ ਨੇ ਆਪਣੀ ਵੈਰੀਫਿਕੇਸ਼ਨ ਪਹਿਲਾਂ ਹੀ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਸਿਲੰਡਰ ਦੀ ਸਪਲਾਈ ਨਿਰੰਤਰ ਮਿਲਦੀ ਰਹੇਗੀ।

 

Extremely Severe Alert! ਦੇਸ਼ ‘ਚ ਕੁੱਝ ਵੱਡਾ ਹੋਣ ਜਾ ਰਿਹੈ? ਮੋਬਾਈਲ ‘ਤੇ ਆਇਆ ’ਸਰਕਾਰੀ ਅਲਰਟ’, ਜਾਣੋ ਕੀ ਹੈ ਪੂਰਾ ਮਾਮਲਾ

 

Extremely Severe Alert! ਦੇਸ਼ ‘ਚ ਕੁੱਝ ਵੱਡਾ ਹੋਣ ਜਾ ਰਿਹੈ? ਮੋਬਾਈਲ ‘ਤੇ ਆਇਆ ’ਸਰਕਾਰੀ ਅਲਰਟ’, ਜਾਣੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ, 2 ਮਈ 2026: ਜੇਕਰ ਅੱਜ ਤੁਹਾਡੇ ਮੋਬਾਈਲ ‘ਤੇ ਅਚਾਨਕ ਤੇਜ਼ ਆਵਾਜ਼ ਦੇ ਨਾਲ ਕੋਈ ਸਰਕਾਰੀ ਅਲਰਟ ਆਇਆ ਹੈ, ਤਾਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਅਸਲ ਵਿੱਚ, ਭਾਰਤ ਸਰਕਾਰ ਨੇ ਇੱਕ ਨਵਾਂ ਡਿਜ਼ਾਸਟਰ ਇਨਫੋਰਮੇਸ਼ਨ ਸਿਸਟਮ ਲਾਂਚ ਕੀਤਾ ਹੈ, ਜਿਸ ਦੇ ਤਹਿਤ ਦੇਸ਼ ਭਰ ਵਿੱਚ ਟੈਸਟ ਅਲਰਟ ਭੇਜੇ ਜਾ ਰਹੇ ਹਨ।

ਇਸ ਦਾ ਮਕਸਦ ਕਿਸੇ ਖ਼ਤਰੇ ਦੀ ਸੂਚਨਾ ਦੇਣਾ ਨਹੀਂ, ਸਗੋਂ ਇੱਕ ਨਵੀਂ ਤਕਨੀਕ ਦੀ ਜਾਂਚ ਕਰਨਾ ਹੈ ਤਾਂ ਜੋ ਭਵਿੱਖ ਵਿੱਚ ਆਫ਼ਤਾਂ ਦੇ ਸਮੇਂ ਲੋਕਾਂ ਤੱਕ ਤੁਰੰਤ ਜਾਣਕਾਰੀ ਪਹੁੰਚਾਈ ਜਾ ਸਕੇ।

ਦੇਸ਼ ਭਰ ਵਿੱਚ ਭੇਜੇ ਗਏ ਟੈਸਟ ਅਲਰਟ

ਸ਼ਨੀਵਾਰ ਨੂੰ ਦੇਸ਼ ਦੇ ਕਰੋੜਾਂ ਮੋਬਾਈਲ ਯੂਜ਼ਰਸ ਨੂੰ ਇੱਕ ਟੈਸਟ ਮੈਸੇਜ ਮਿਲਿਆ, ਜਿਸ ‘ਤੇ “Extremely Severe Alert” ਲਿਖਿਆ ਸੀ। ਇਸ ਮੈਸੇਜ ਵਿੱਚ ਸਾਫ਼ ਦੱਸਿਆ ਗਿਆ ਕਿ ਇਹ ਸਿਰਫ਼ ਇੱਕ ਟੈਸਟ ਹੈ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ।

ਇਸ ਨਵੇਂ ਸਿਸਟਮ ਨੂੰ 2 ਮਈ 2026 ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਲਾਂਚ ਕੀਤਾ ਹੈ। ਇਸ ਦਾ ਮਕਸਦ ਦੇਸ਼ ਵਿੱਚ ਆਫ਼ਤ ਦੇ ਸਮੇਂ ਸੂਚਨਾ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।

‘SACHET’ ਪਲੇਟਫਾਰਮ ਦੀ ਅਹਿਮ ਭੂਮਿਕਾ

ਇਸ ਪੂਰੀ ਵਿਵਸਥਾ ਦੇ ਪਿੱਛੇ SACHET ਨਾਮ ਦਾ ਪਲੇਟਫਾਰਮ ਕੰਮ ਕਰਦਾ ਹੈ, ਜਿਸ ਨੂੰ C-DOT (ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ) ਨੇ ਤਿਆਰ ਕੀਤਾ ਹੈ। ਇਹ ਸਿਸਟਮ ਦੇਸ਼ ਦੇ ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਗਰਮ ਹੈ।

ਨਵਾਂ ਸੈੱਲ ਬ੍ਰੌਡਕਾਸਟ (Cell Broadcast) ਸਿਸਟਮ ਪੁਰਾਣੇ SMS ਅਲਰਟ ਤੋਂ ਕਈ ਗੁਣਾ ਅੱਗੇ ਹੈ। ਇਹ ਅਲਰਟ ਤੁਹਾਡੇ ਫ਼ੋਨ ਦੇ ਸਾਈਲੈਂਟ ਜਾਂ “Do Not Disturb” ਮੋਡ ਨੂੰ ਵੀ ਓਵਰਰਾਈਡ ਕਰ ਦਿੰਦਾ ਹੈ, ਯਾਨੀ ਤੁਹਾਨੂੰ ਹਰ ਹਾਲ ਵਿੱਚ ਸੂਚਨਾ ਮਿਲੇਗੀ। ਅਲਰਟ ਆਉਂਦੇ ਹੀ ਫ਼ੋਨ ਵਿੱਚ ਤੇਜ਼ ਆਵਾਜ਼ ਦੇ ਨਾਲ ਸਕ੍ਰੀਨ ‘ਤੇ ਇੱਕ ਵੱਡਾ ਮੈਸੇਜ ਦਿਖਾਈ ਦਿੰਦਾ ਹੈ।

ਕਦੋਂ ਮਿਲੇਗੀ ਇਸਦੀ ਸਹਾਇਤਾ?

ਇਸ ਸਿਸਟਮ ਦੀ ਵਰਤੋਂ ਭੂਚਾਲ, ਸੁਨਾਮੀ, ਬਿਜਲੀ ਡਿੱਗਣ ਵਰਗੀਆਂ ਕੁਦਰਤੀ ਆਫ਼ਤਾਂ ਦੇ ਨਾਲ-ਨਾਲ ਗੈਸ ਲੀਕ ਜਾਂ ਕੈਮੀਕਲ ਹਾਦਸਿਆਂ ਵਰਗੀਆਂ ਮਨੁੱਖੀ ਐਮਰਜੈਂਸੀ ਸਥਿਤੀਆਂ ਵਿੱਚ ਕੀਤੀ ਜਾਵੇਗੀ। ਇਸ ਦਾ ਮੁੱਖ ਮਕਸਦ ਖ਼ਤਰੇ ਦੀ ਜਾਣਕਾਰੀ ਤੁਰੰਤ ਲੋਕਾਂ ਤੱਕ ਪਹੁੰਚਾ ਕੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨਾ ਹੈ।

 

ਹੈ ਨਾ ਕਮਾਲ!! ਪੰਜਾਬ ਪੁਲਿਸ ਨੇ 4 ਮਹੀਨੇ ਪਹਿਲਾਂ ਮਰ ਚੁੱਕੇ ਵਿਅਕਤੀ ਦੇ ਬਿਆਨ ਕੀਤੇ ਦਰਜ, ਹਾਈਕੋਰਟ ਵੱਲੋਂ ADGP ਤਲਬ

 

ਹੈ ਨਾ ਕਮਾਲ! ਪੰਜਾਬ ਪੁਲਿਸ ਨੇ 4 ਮਹੀਨੇ ਪਹਿਲਾਂ ਮਰ ਚੁੱਕੇ ਵਿਅਕਤੀ ਦੇ ਬਿਆਨ ਕੀਤੇ ਦਰਜ, ਹਾਈਕੋਰਟ ਨੇ ਲਾਈ ਫਟਕਾਰ..!

ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ: ਮਰ ਚੁੱਕੇ ਵਿਅਕਤੀ ਨੇ ਮੌਤ ਦੇ 4 ਮਹੀਨੇ ਬਾਅਦ ਦਰਜ ਕਰਵਾਇਆ ‘ਬਿਆਨ’; ਹਾਈਕੋਰਟ ਨੇ ਦਿੱਤੀ CBI ਜਾਂਚ ਦੀ ਚੇਤਾਵਨੀ

ਚੰਡੀਗੜ੍ਹ, 2 ਮਈ 2026:

ਹੱਤਿਆ ਦੇ ਇੱਕ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਵਿੱਚ ਇੱਕ ਅਜਿਹੇ ਵਿਅਕਤੀ ਦਾ ਬਿਆਨ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਮੌਤ ਬਿਆਨ ਦਰਜ ਹੋਣ ਦੀ ਤਰੀਕ ਤੋਂ 4 ਮਹੀਨੇ ਪਹਿਲਾਂ ਹੋ ਚੁੱਕੀ ਸੀ। ਹਾਈਕੋਰਟ ਨੇ ਇਸ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਜਾਂਚ ਦੀ ਭਰੋਸੇਯੋਗਤਾ ਨੂੰ ਡੂੰਘੀ ਸੱਟ ਮਾਰੀ ਹੈ।

ਦਰਅਸਲ, ਲੁਧਿਆਣਾ ਵਿੱਚ ਅਗਸਤ 2025 ਨੂੰ ਹੱਤਿਆ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਇੱਕ ਐਫ.ਆਈ.ਆਰ. (FIR) ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਅਗਾਂਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਦੌਰਾਨ ਬਚਾਅ ਪੱਖ ਨੇ ਹੈਰਾਨੀਜਨਕ ਤੱਥ ਪੇਸ਼ ਕੀਤੇ।

ਉਕਤ ਮਾਮਲੇ ਨੇ ਤੂਲ ਉਦੋਂ ਫੜਿਆ ਜਦੋਂ, ਗਵਾਹ ਦੀ ਮੌਤ 29 ਮਈ 2025 ਨੂੰ ਹੋ ਚੁੱਕੀ ਸੀ, ਪਰ ਪੁਲਿਸ ਵੱਲੋਂ ਪੇਸ਼ ਚਲਾਨ ਵਿੱਚ ਉਸੇ ਗਵਾਹ ਦਾ ਬਿਆਨ 19 ਸਤੰਬਰ 2025 ਦੀ ਤਰੀਕ ਵਿੱਚ ਦਰਜ ਦਿਖਾਇਆ ਗਿਆ ਹੈ। ਯਾਨੀ ਕਿ ਮੌਤ ਦੇ ਲਗਭਗ ਚਾਰ ਮਹੀਨੇ ਬਾਅਦ ਮਰ ਚੁੱਕੇ ਵਿਅਕਤੀ ਨੇ ਪੁਲਿਸ ਰਿਕਾਰਡ ਵਿੱਚ ਬਿਆਨ ਦਿੱਤਾ।

ਇਹ ਸਿਰਫ਼ ਇੱਕ ਸਧਾਰਨ ਲਾਪਰਵਾਹੀ ਨਹੀਂ ਹੋ ਸਕਦੀ- ਹਾਈਕੋਰਟ ਦੀ ਸਖ਼ਤ ਟਿੱਪਣੀ

ਜਸਟਿਸ ਸੁਮਿਤ ਗੋਇਲ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰ ਮੰਨਦਿਆਂ ਕਿਹਾ ਕਿ ਇਹ ਸਿਰਫ਼ ਇੱਕ ਸਧਾਰਨ ਲਾਪਰਵਾਹੀ ਨਹੀਂ ਹੋ ਸਕਦੀ। ਅਦਾਲਤ ਨੇ ਕਿਹਾ, “ਇਹ ਘਟਨਾ ਅਕਲਪਨਿਕ ਅਤੇ ਨਿਆਂਇਕ ਚੇਤਨਾ ਨੂੰ ਝੰਜੋੜਨ ਵਾਲੀ ਹੈ। ਇੱਕ ਮਰਿਆ ਹੋਇਆ ਵਿਅਕਤੀ ਪੁਲਿਸ ਰਿਕਾਰਡ ਵਿੱਚ ਬਿਆਨ ਕਿਵੇਂ ਦੇ ਸਕਦਾ ਹੈ?”

ਅਦਾਲਤ ਨੇ ਏ.ਡੀ.ਜੀ.ਪੀ. (ਲੌਅ ਐਂਡ ਆਰਡਰ) ਕੋਲੋਂ ਇਸ ਮਾਮਲੇ ‘ਤੇ ਜਵਾਬ ਮੰਗਿਆ ਹੈ। ਸਬੰਧਤ ਥਾਣਾ ਇੰਚਾਰਜ ਨੂੰ ਅਗਲੀ ਸੁਣਵਾਈ ‘ਤੇ ਕੇਸ ਡਾਇਰੀ ਸਮੇਤ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਹੈ।

ਹਾਈਕੋਰਟ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਪੁਲਿਸ ਤਸੱਲੀਬਖਸ਼ ਜਵਾਬ ਦੇਣ ਵਿੱਚ ਅਸਫਲ ਰਹਿੰਦੀ ਹੈ, ਤਾਂ ਇਸ ਕੇਸ ਦੀ ਜਾਂਚ ਸੀ.ਬੀ.ਆਈ. (CBI) ਨੂੰ ਸੌਂਪੀ ਜਾ ਸਕਦੀ ਹੈ।

ਇਸ ਘਟਨਾ ਨੇ ਪੰਜਾਬ ਪੁਲਿਸ ਦੀ ਜਾਂਚ ਪ੍ਰਕਿਰਿਆ ‘ਤੇ ਵੱਡੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ ਅਤੇ ਪੂਰੇ ਮਹਿਕਮੇ ਵਿੱਚ ਹੜਕੰਪ ਮਚਿਆ ਹੋਇਆ ਹੈ।

 

Rain Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਅਗਲੇ 5 ਦਿਨਾਂ ਲਈ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ‘ਯੈਲੋ ਅਲਰਟ’ ਜਾਰੀ

 

Rain Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਅਗਲੇ 5 ਦਿਨਾਂ ਲਈ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ‘ਯੈਲੋ ਅਲਰਟ’ ਜਾਰੀ

ਤਾਪਮਾਨ ਵਿੱਚ ਆਵੇਗੀ ਗਿਰਾਵਟ

ਚੰਡੀਗੜ੍ਹ, 2 ਮਈ 2026: ਪੰਜਾਬ ਵਿੱਚ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਹੇਠਾਂ ਚਲਾ ਗਿਆ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਤੋਂ ਅਗਲੇ ਪੰਜ ਦਿਨਾਂ ਲਈ ਸੂਬੇ ਵਿੱਚ ‘ਯੈਲੋ ਅਲਰਟ’ ਜਾਰੀ ਕਰ ਦਿੱਤਾ ਹੈ।

ਅਗਲੇ ਪੰਜ ਦਿਨਾਂ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇੱਕ ਨਵੇਂ ਪੱਛਮੀ ਡਿਸਟਰਬੈਂਸ (Western Disturbance) ਦੇ ਸਰਗਰਮ ਹੋਣ ਨਾਲ ਰਾਜ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਦੀ ਹੋਰ ਗਿਰਾਵਟ ਆ ਸਕਦੀ ਹੈ।

ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਗਰਮ ਜ਼ਿਲ੍ਹਾ ਬਠਿੰਡਾ (39.2 ਡਿਗਰੀ)। ਫਾਜ਼ਿਲਕਾ (37.5 ਡਿਗਰੀ), ਫਿਰੋਜ਼ਪੁਰ (37.2 ਡਿਗਰੀ) ਅਤੇ ਪਟਿਆਲਾ (35.6 ਡਿਗਰੀ)। ਪਠਾਨਕੋਟ ਵਿੱਚ ਸਭ ਤੋਂ ਘੱਟ 18.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਰੂਪਨਗਰ ਵਿੱਚ 18.5, ਲੁਧਿਆਣਾ ਤੇ ਪਟਿਆਲਾ ਵਿੱਚ 20.4 ਅਤੇ ਅੰਮ੍ਰਿਤਸਰ ਵਿੱਚ 21.1 ਡਿਗਰੀ ਰਿਹਾ।

ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਅਤੇ ਸੰਭਾਵਿਤ ਮੀਂਹ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਅਗਲੇ ਪੰਜ ਦਿਨਾਂ ਤੱਕ ਮੌਸਮ ਖ਼ਰਾਬ ਰਹਿਣ ਦਾ ਅਨੁਮਾਨ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ।

ਉੱਤਰ-ਪੱਛਮੀ ਭਾਰਤ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ

ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ, ਪਰ ਇਸੇ ਵਿਚਾਲੇ ਹੀ ਕੁਝ ਜਗਾਵਾਂ ਤੇ ਬਾਰਿਸ਼ ਪੈਂਦੀ ਖਬਰਾਂ ਮਿਲ ਰਹੀਆਂ ਨੇ, ਜਦੋਂ ਕਿ ਕੁਝ ਥਾਵਾਂ ਤੇ ਸੋਕਾ ਛਾਇਆ ਹੋਇਆ ਹੈ।

ਮੌਸਮ ਵਿਭਾਗ ਅਨੁਸਾਰ, ਉੱਤਰ-ਪੱਛਮੀ ਭਾਰਤ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 2 ਤੋਂ 7 ਮਈ ਦੇ ਵਿਚਕਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ। ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ) ਦੀ ਸੰਭਾਵਨਾ ਹੈ।

ਖਾਸ ਕਰਕੇ ਜੰਮੂ ਅਤੇ ਕਸ਼ਮੀਰ ਵਿੱਚ 2 ਤੋਂ 5 ਮਈ ਦੇ ਵਿਚਕਾਰ, ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 3 ਤੋਂ 7 ਮਈ ਦੇ ਵਿਚਕਾਰ। 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ, ਗਰਜ ਅਤੇ ਬਿਜਲੀ ਡਿੱਗਣ ਦੇ ਨਾਲ, ਹੋ ਸਕਦੀਆਂ ਹਨ।

3 ਮਈ ਨੂੰ ਜੰਮੂ ਅਤੇ ਕਸ਼ਮੀਰ ਵਿੱਚ, 3 ਅਤੇ 4 ਮਈ ਨੂੰ ਹਿਮਾਚਲ ਪ੍ਰਦੇਸ਼ ਵਿੱਚ ਅਤੇ 4 ਅਤੇ 5 ਮਈ ਨੂੰ ਉੱਤਰਾਖੰਡ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ।

 

ਵੱਡੀ ਖ਼ਬਰ: ਸੰਦੀਪ ਪਾਠਕ ਵਿਰੁੱਧ 2 FIR ਦਰਜ, ਪੰਜਾਬ ਪੁਲਿਸ ਗ੍ਰਿਫ਼ਤਾਰੀ ਲਈ ਪਹੁੰਚੀ ਦਿੱਲੀ

 

ਵੱਡੀ ਖ਼ਬਰ: ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲਿਸ ਵੱਲੋਂ 2 FIR ਦਰਜ, ਗ੍ਰਿਫ਼ਤਾਰੀ ਲਈ ਦਿੱਲੀ ਪਹੁੰਚੀ ਟੀਮ

ਭਾਜਪਾ ‘ਚ ਸ਼ਾਮਲ ਹੋਏ ਸੰਦੀਪ ਪਾਠਕ ਦੀਆਂ ਵਧੀਆਂ ਮੁਸ਼ਕਲਾਂ; ਪੰਜਾਬ ਪੁਲਿਸ ਵੱਲੋਂ ਕੇਸ ਦਰਜ, ਗ੍ਰਿਫ਼ਤਾਰੀ ਲਈ ਦਿੱਲੀ ਪਹੁੰਚੀ ਟੀਮ

ਚੰਡੀਗੜ੍ਹ/ਦਿੱਲੀ, 2 ਮਈ 2026: ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਪੰਜਾਬ ਪੁਲਿਸ ਨੇ ਸ਼ਿਕੰਜਾ ਕੱਸ ਦਿੱਤਾ ਹੈ।

ਪਾਠਕ ਵਿਰੁੱਧ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੋ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗੈਰ-ਜ਼ਮਾਨਤੀ ਧਾਰਾਵਾਂ ਲਾਈਆਂ ਗਈਆਂ ਹਨ।

ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਇੱਕ ਟੀਮ ਸੰਦੀਪ ਪਾਠਕ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ, ਪਰ ਸੂਤਰਾਂ ਅਨੁਸਾਰ ਪਾਠਕ ਪਹਿਲਾਂ ਹੀ ਘਰੋਂ ਨਿਕਲ ਚੁੱਕੇ ਸਨ।

ਦੂਜੇ ਪਾਸੇ, ਸੰਦੀਪ ਪਾਠਕ ਨੇ ਮੀਡੀਆ ਏਜੰਸੀ ANI ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਰੁੱਧ ਦਰਜ ਕਿਸੇ ਵੀ FIR ਬਾਰੇ ਕੋਈ ਜਾਣਕਾਰੀ ਨਹੀਂ ਹੈ।

‘ਆਪ’ ਦੇ ‘ਚਾਣਕਿਆ’ ਤੋਂ ਭਾਜਪਾ ਤੱਕ ਦਾ ਸਫ਼ਰ

ਸੰਦੀਪ ਪਾਠਕ ਕਦੇ ਅਰਵਿੰਦ ਕੇਜਰੀਵਾਲ ਦੇ ਬੇਹੱਦ ਕਰੀਬੀ ਅਤੇ ਪੰਜਾਬ ਚੋਣਾਂ ਵਿੱਚ ਪਾਰਟੀ ਦੀ ਇਤਿਹਾਸਕ ਜਿੱਤ ਦੇ ਰਣਨੀਤੀਕਾਰ (ਚਾਣਕਿਆ) ਮੰਨੇ ਜਾਂਦੇ ਸਨ।

25 ਅਪ੍ਰੈਲ ਨੂੰ ਉਨ੍ਹਾਂ ਨੇ ਰਾਘਵ ਚੱਢਾ, ਹਰਭਜਨ ਸਿੰਘ ਅਤੇ ਰਾਜਿੰਦਰ ਗੁਪਤਾ ਵਰਗੇ ਹੋਰ ਪ੍ਰਮੁੱਖ ਆਗੂਆਂ ਨਾਲ ਭਾਜਪਾ ਦਾ ਪੱਲਾ ਫੜ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਇੰਚਾਰਜ ਅਹੁਦੇ ਤੋਂ ਹਟਾਏ ਜਾਣ ਕਾਰਨ ਉਹ ਪਾਰਟੀ ਤੋਂ ਨਾਰਾਜ਼ ਸਨ।

ਜੇਕਰ ਪਾਠਕ ਦੀ ਹੋਈ ਗ੍ਰਿਫ਼ਤਾਰੀ ਤਾਂ, ਕਈ AAP ਲੀਡਰਾਂ ‘ਤੇ ਵੀ ਡਿੱਗੇਗੀ ਗਾਜ਼?

ਸੂਤਰ ਦੱਸਦੇ ਹਨ ਕਿ ਸੰਦੀਪ ਪਾਠਕ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਪੰਜਾਬ ਪੁਲਿਸ ਦੀ ਟੀਮ ਦਿੱਲੀ ਪਹੁੰਚ ਗਈ ਹੈ, ਹਾਲਾਂਕਿ ਜੇਕਰ ਪਾਠਕ ਦੀ ਗ੍ਰਿਫ਼ਤਾਰੀ ਹੁੰਦੀ ਹੈ ਤਾਂ, ਕਈ AAP ਲੀਡਰਾਂ ਉੱਤੇ ਵੀ ਗਾਜ਼ ਡਿੱਗ ਸਕਦੀ ਹੈ। ਉਨ੍ਹਾਂ ਲੀਡਰਾਂ ਵਿੱਚ ‘ਆਪ’ ਸੁਪਰੀਮੋ ਸਮੇਤ ਕਈ ਵੱਡੇ ਲੀਡਰ ਦੇ ਨਾਮ ਸ਼ਾਮਲ ਹੋ ਸਕਦੇ ਹਨ।

ਕਿਉਂਕਿ ਜਦੋਂ ਤੱਕ ਤਾਂ, ਪਾਠਕ AAP ਵਿੱਚ ਸੀ ਤਾਂ ਉਹ ‘ਆਪ’ ਦੇ ਮੁਖੀ ਦੇ ਕਹਿ ‘ਤੇ ਹੀ ਸਾਰਾ ਕੁੱਝ ਕਰਦਾ ਸੀ। ਹੁਣ ਜੇਕਰ ਉਹ ਭਾਜਪਾ ਵਿੱਚ ਚਲਾ ਗਿਆ ਹੈ ਤਾਂ, ਉਹਦੇ ਵਿਰੁੱਧ ਕੇਸ ਦਰਜ ਹੋਣੇ ਸ਼ੁਰੂ ਹੋ ਗਏ ਹਨ।

ਜੇਕਰ ਪਾਠਕ ਆਉਂਦੇ ਦਿਨਾਂ ਵਿੱਚ ਕੇਂਦਰੀ ਏਜੰਸੀਆਂ (ਸੀਬੀਆਈ ਜਾਂ ਫਿਰ ਈਡੀ) ਨੂੰ AAP ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦੇ ਹਨ ਤਾਂ, ਪੰਜਾਬ ਦੀ ਸਿਆਸਤ ਨਵੇਂ ਮੋੜ ਤੇ ਆ ਕੇ ਖੜੀ ਹੋ ਜਾਵੇਗੀ, ਜਿਸ ਵਿੱਚ ਕਈ ਵੱਡੇ ਲੀਡਰਾਂ ਦੀਆਂ ਗ੍ਰਿਫ਼ਤਾਰੀਆਂ ਹੋਣਗੀਆਂ।

ਉਧਰ ਦੂਜੇ ਪਾਸੇ, ਸੰਦੀਪ ਪਾਠਕ ‘ਤੇ ਹੋਈ ਕਾਰਵਾਈ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਦੱਸੇ ਕਿ ਪਾਠਕ ਨੇ ਇਹ ਕਥਿਤ ਭ੍ਰਿਸ਼ਟਾਚਾਰ ‘ਆਪ’ ਵਿੱਚ ਰਹਿੰਦਿਆਂ ਕੀਤਾ ਸੀ ਜਾਂ ਭਾਜਪਾ ਵਿੱਚ ਜਾਣ ਤੋਂ ਬਾਅਦ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਇਸ ਨੂੰ ‘ਬਦਲੇ ਦੀ ਰਾਜਨੀਤੀ’ ਕਰਾਰ ਦਿੱਤਾ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਪਾਠਕ ਉਸ ਸਮੇਂ ਗਲਤ ਸਨ, ਤਾਂ ਕੀ ਉਹ ਆਪਣੇ ਆਕਾਵਾਂ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਸਨ? ਉਨ੍ਹਾਂ ‘ਤੇ ਹੁਣ ਦਲ ਬਦਲਦਿਆਂ ਹੀ ਕੇਸ ਕਿਉਂ ਦਰਜ ਹੋਇਆ ਹੈ?

ਰਾਜਿੰਦਰ ਗੁਪਤਾ ਦੀ ਕੰਪਨੀ ‘ਤੇ ਵੀ ਹੋਈ ਸੀ ਕਾਰਵਾਈ

ਸੰਦੀਪ ਪਾਠਕ ਤੋਂ ਪਹਿਲਾਂ, ‘ਆਪ’ ਛੱਡਣ ਵਾਲੇ ਉਦਯੋਗਪਤੀ ਰਾਜਿੰਦਰ ਗੁਪਤਾ ਦੀ ਟਰਾਈਡੈਂਟ ਇੰਡਸਟਰੀ ‘ਤੇ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਟਰਾਈਡੈਂਟ ਗਰੁੱਪ ਨੇ ਇਸ ਨੂੰ ‘ਬਦਲੇ ਦੀ ਰਾਜਨੀਤੀ’ ਦੱਸਦਿਆਂ ਹਾਈਕੋਰਟ ਦਾ ਰੁਖ਼ ਕੀਤਾ ਹੈ, ਜਿੱਥੇ ਅਦਾਲਤ ਨੇ 4 ਮਈ ਤੱਕ ਕਿਸੇ ਵੀ ਦੰਡਕਾਰੀ ਕਾਰਵਾਈ ‘ਤੇ ਰੋਕ ਲਾ ਦਿੱਤੀ ਹੈ।

 

 

Weather Alert: ਪੰਜਾਬ ‘ਚ ਭਾਰੀ ਮੀਂਹ ਅਤੇ ਚੱਕਰਵਤੀ ਤੂਫਾਨ ਦੀ ਚੇਤਾਵਨੀ! ਪੜ੍ਹੋ ਮੌਸਮ ਵਿਭਾਗ ਦਾ ਅਲਰਟ

 

Weather Alert: ਪੰਜਾਬ ‘ਚ ਭਾਰੀ ਮੀਂਹ ਅਤੇ ਚੱਕਰਵਤੀ ਤੂਫਾਨ ਦੀ ਚੇਤਾਵਨੀ! ਪੜ੍ਹੋ ਮੌਸਮ ਵਿਭਾਗ ਦਾ ਅਲਰਟ

ਪੰਜਾਬ ਨੈੱਟਵਰਕ 

ਚੰਡੀਗੜ੍ਹ, 2 ਮਈ 2026- 

ਮਈ ਦਾ ਮਹੀਨਾ ਸ਼ੁਰੂ ਹੋ ਗਿਆ ਹੈ, ਪਰ ਇਸੇ ਵਿਚਾਲੇ ਹੀ ਕੁਝ ਜਗਾਵਾਂ ਤੇ ਬਾਰਿਸ਼ ਪੈਂਦੀ ਖਬਰਾਂ ਮਿਲ ਰਹੀਆਂ ਨੇ, ਜਦੋਂ ਕਿ ਕੁਝ ਥਾਵਾਂ ਤੇ ਸੋਕਾ ਛਾਇਆ ਹੋਇਆ ਹੈ। ਮੌਸਮ ਵਿਭਾਗ ਅਨੁਸਾਰ, ਉੱਤਰ-ਪੱਛਮੀ ਭਾਰਤ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 2 ਤੋਂ 7 ਮਈ ਦੇ ਵਿਚਕਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ। ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ) ਦੀ ਸੰਭਾਵਨਾ ਹੈ।

ਖਾਸ ਕਰਕੇ ਜੰਮੂ ਅਤੇ ਕਸ਼ਮੀਰ ਵਿੱਚ 2 ਤੋਂ 5 ਮਈ ਦੇ ਵਿਚਕਾਰ, ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 3 ਤੋਂ 7 ਮਈ ਦੇ ਵਿਚਕਾਰ। 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ, ਗਰਜ ਅਤੇ ਬਿਜਲੀ ਡਿੱਗਣ ਦੇ ਨਾਲ, ਹੋ ਸਕਦੀਆਂ ਹਨ। 3 ਮਈ ਨੂੰ ਜੰਮੂ ਅਤੇ ਕਸ਼ਮੀਰ ਵਿੱਚ, 3 ਅਤੇ 4 ਮਈ ਨੂੰ ਹਿਮਾਚਲ ਪ੍ਰਦੇਸ਼ ਵਿੱਚ ਅਤੇ 4 ਅਤੇ 5 ਮਈ ਨੂੰ ਉੱਤਰਾਖੰਡ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ।

IMD ਅਨੁਸਾਰ, ਦਿੱਲੀ ਨੇ ਪਿਛਲੇ 2-3 ਦਿਨਾਂ ਤੋਂ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਹਵਾਵਾਂ ਅਤੇ ਬਾਰਿਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਕੱਲ੍ਹ, ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਅਗਲੇ 24 ਘੰਟਿਆਂ ਦੌਰਾਨ, ਵੱਧ ਤੋਂ ਵੱਧ ਤਾਪਮਾਨ ਵਿੱਚ 2-3 ਡਿਗਰੀ ਦੀ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਤੋਂ ਬਾਅਦ ਅਗਲੇ 24 ਘੰਟਿਆਂ ਵਿੱਚ ਲਗਭਗ 2 ਡਿਗਰੀ ਦਾ ਵਾਧਾ ਹੋਵੇਗਾ। ਇਸ ਦੌਰਾਨ, 3, 4, 5, 6 ਅਤੇ 7 ਮਈ ਨੂੰ ਬੱਦਲਵਾਈ ਰਹੇਗੀ। ਅੱਜ ਮੌਸਮ ਬਦਲ ਸਕਦਾ ਹੈ, ਅਤੇ ਅਗਲੇ ਤਿੰਨ ਦਿਨਾਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਗਰਜ ਅਤੇ ਬਿਜਲੀ ਦੇ ਨਾਲ ਹਵਾਵਾਂ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ।

ਮੌਸਮ ਵਿਭਾਗ ਦੀ ਮੰਨੀਏ ਤਾਂ, ਜੰਮੂ-ਕਸ਼ਮੀਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਇੱਕ ਪੱਛਮੀ ਗੜਬੜੀ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ਵਿੱਚ ਬਣੀ ਹੋਈ ਹੈ। ਮੱਧ-ਟ੍ਰੋਪੋਸਫੀਅਰਿਕ ਪੱਛਮੀ ਹਵਾਵਾਂ ਦੇ ਵਿਚਕਾਰ ਇੱਕ ਤਾਜ਼ਾ ਪੱਛਮੀ ਗੜਬੜੀ ਵੀ ਬਣੀ ਹੈ। ਇੱਕ ਚੱਕਰਵਾਤੀ ਸਰਕੂਲੇਸ਼ਨ ਉੱਤਰੀ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਦੇ ਨਾਲ-ਨਾਲ ਮੱਧ ਪਾਕਿਸਤਾਨ ਅਤੇ ਆਸ-ਪਾਸ ਦੇ ਰਾਜਸਥਾਨ ਵਿੱਚ ਸਰਗਰਮ ਹੈ।

ਇਸਦੇ ਪ੍ਰਭਾਵ ਹੇਠ, 3 ਮਈ ਤੋਂ 7 ਮਈ ਤੱਕ ਉੱਤਰ-ਪੂਰਬੀ ਭਾਰਤ, ਪੱਛਮੀ ਹਿਮਾਲੀਅਨ ਖੇਤਰ, ਉੱਤਰ-ਪੱਛਮੀ ਮੈਦਾਨੀ ਇਲਾਕਿਆਂ ਅਤੇ ਨਾਲ ਲੱਗਦੇ ਮੱਧ ਭਾਰਤ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (40-60 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਅਨੁਸਾਰ, ਅਗਲੇ 4-5 ਦਿਨਾਂ ਦੌਰਾਨ ਉੱਤਰ-ਪੂਰਬੀ ਭਾਰਤ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (30-50 ਕਿਲੋਮੀਟਰ ਪ੍ਰਤੀ ਘੰਟਾ) ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ 2-4 ਮਈ ਅਤੇ 6-7 ਮਈ ਦੇ ਵਿਚਕਾਰ; ਅਸਾਮ ਅਤੇ ਮੇਘਾਲਿਆ ਵਿੱਚ 2-4 ਮਈ ਅਤੇ 7 ਮਈ ਨੂੰ; ਅਤੇ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ 2-5 ਮਈ ਦੇ ਵਿਚਕਾਰ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

 

Petrol Diesel Rate: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ: ਜਾਣੋ ਤਾਜ਼ਾ ਰੇਟ

 

Petrol Diesel Rate: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ: ਜਾਣੋ ਤਾਜ਼ਾ ਰੇਟ

ਪੰਜਾਬ ਨੈੱਟਵਰਕ

ਨਵੀਂ ਦਿੱਲੀ, 2 ਮਈ 2026-

Petrol Diesel Rate: ਮਈ ਮਹੀਨੇ ਦੀ ਸ਼ੁਰੂਆਤ ਵਪਾਰਕ ਗੈਸ ਸਿਲੰਡਰਾਂ ਦੇ ਸੰਬੰਧ ਵਿੱਚ ਇੱਕ ਝਟਕੇ ਨਾਲ ਹੋਈ ਹੈ; ਹਾਲਾਂਕਿ, ਵਾਹਨ ਚਾਲਕਾਂ ਲਈ ਇੱਕ ਰਾਹਤ ਦੀ ਗੱਲ ਵੀ ਹੈ, ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਵੀ ਸਥਿਰ ਹਨ। ਵਿਸ਼ਵ ਕੱਚੇ ਤੇਲ ਬਾਜ਼ਾਰ ਵਿੱਚ ਮਹੱਤਵਪੂਰਨ ਉਤਰਾਅ-ਚੜ੍ਹਾਅ ਅਤੇ ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ, ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਕੀਮਤਾਂ ਨੂੰ ਸਥਿਰ ਰੱਖਿਆ ਹੈ। ਫਿਰ ਵੀ, ਟੈਕਸਾਂ ਅਤੇ ਵੈਟ ਵਿੱਚ ਅੰਤਰ ਦੇ ਕਾਰਨ ਵੱਖ-ਵੱਖ ਰਾਜਾਂ ਵਿੱਚ ਕੀਮਤਾਂ ਵਿੱਚ ਭਿੰਨਤਾਵਾਂ ਰਹਿੰਦੀਆਂ ਹਨ।

ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇ ਬਾਵਜੂਦ, ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 2 ਮਈ, 2026 ਨੂੰ ਸਥਿਰ ਰਹੀਆਂ। ਆਮ ਆਦਮੀ ਨੂੰ ਰਾਹਤ ਪ੍ਰਦਾਨ ਕਰਦੇ ਹੋਏ, ਤੇਲ ਮਾਰਕੀਟਿੰਗ ਕੰਪਨੀਆਂ (OMCs) ਨੇ ਫਿਲਹਾਲ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ, ਪੈਟਰੋਲ 94.72 ਰੁਪਏ ਅਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ‘ਤੇ ਉਪਲਬਧ ਹੈ। ਇਸ ਦੌਰਾਨ, ਮੁੰਬਈ ਵਿੱਚ, ਪੈਟਰੋਲ ਦੀ ਕੀਮਤ 104.21 ਰੁਪਏ ਅਤੇ ਡੀਜ਼ਲ 92.15 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਹੈ। ਚੇਨਈ ਵਿੱਚ ਪੈਟਰੋਲ 100.75 ਰੁਪਏ ਪ੍ਰਤੀ ਲੀਟਰ ਅਤੇ ਕੋਲਕਾਤਾ ਵਿੱਚ 103.94 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਬੰਗਲੁਰੂ ਵਿੱਚ, ਪੈਟਰੋਲ ₹102.92 ਅਤੇ ਹੈਦਰਾਬਾਦ ਵਿੱਚ ₹107.46 ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ, ਪੈਟਰੋਲ ₹94.69 ਅਤੇ ਡੀਜ਼ਲ ₹87.80 ਪ੍ਰਤੀ ਲੀਟਰ ਉਪਲਬਧ ਹੈ। ਪਟਨਾ ਵਿੱਚ, ਪੈਟਰੋਲ ₹105.58 ਅਤੇ ਇੰਦੌਰ ਵਿੱਚ ₹106.48 ਪ੍ਰਤੀ ਲੀਟਰ ਵਿਕ ਰਿਹਾ ਹੈ।

ਨਵੀਂ ਦਿੱਲੀ ਵਿੱਚ ਡੀਜ਼ਲ ਪ੍ਰਤੀ ਲੀਟਰ ₹87.67 ਰੁਪਏ, ਕੋਲਕਾਤਾ ₹92.02, ਮੁੰਬਈ ₹90.03, ਚੇਨਈ ₹92.39, ਗੁੜਗਾਓਂ ₹88.10, ਨੋਇਡਾ ₹88.01, ਬੰਗਲੁਰੂ ₹90.99, ਭੁਵਨੇਸ਼ਵਰ ₹92.60, ਚੰਡੀਗੜ੍ਹ ₹82.45, ਹੈਦਰਾਬਾਦ ₹95.70 ਜੈਪੁਰ ₹90.21, ਲਖਨਊ ₹87.81, ਪਟਨਾ ₹91.67 ਅਤੇ ਤਿਰੂਵਨੰਤਪੁਰਮ ਵਿੱਚ ਡੀਜ਼ਲ ₹96.48 ਪ੍ਰਤੀ ਲੀਟਰ ਮਿਲ ਰਿਹਾ ਹੈ।

ਦੱਸਦੇ ਚੱਲੀਏ ਕਿ, ਜਦੋਂ ਕਿ 19 ਕਿਲੋਗ੍ਰਾਮ ਦੇ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ 1 ਮਈ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ, ਸਰਕਾਰ ਮਹਿੰਗਾਈ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਪ੍ਰਚੂਨ ਬਾਲਣ (Petrol Diesel) ਦੀਆਂ ਕੀਮਤਾਂ ਨੂੰ ਸਥਿਰ ਰੱਖ ਰਹੀ ਹੈ। ਤੇਲ ਕੰਪਨੀਆਂ ਇਸ ਸਮੇਂ ਕੱਚੇ ਤੇਲ ਦੀ ਅਸਥਿਰਤਾ ਦਾ ਬੋਝ ਖੁਦ ਚੁੱਕ ਰਹੀਆਂ ਹਨ।

 

ਪੰਜਾਬ ਦੇ ਮੁਲਾਜ਼ਮਾਂ ਵੱਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ; 17 ਮਈ ਨੂੰ ਮੋਹਾਲੀ ‘ਚ ਰੈਲੀ ਕਰਕੇ CM ਨਿਵਾਸ ਵੱਲ ਮਾਰਚ ਕਰਨ ਦਾ ਐਲਾਨ

 

ਪੰਜਾਬ ਦੇ ਮੁਲਾਜ਼ਮਾਂ ਵੱਲੋਂ ਭਗਵੰਤ ਮਾਨ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ; 17 ਮਈ ਨੂੰ ਮੋਹਾਲੀ ‘ਚ ਰੈਲੀ ਕਰਕੇ CM ਨਿਵਾਸ ਵੱਲ ਮਾਰਚ ਕਰਨ ਦਾ ਐਲਾਨ

ਭੱਤੇ, ਸਕੇਲ ਤੇ ਪੈਨਸ਼ਨ ਬਹਾਲੀ ਮੋਰਚਾ ਵੱਲੋਂ 17 ਮਈ ਨੂੰ ਮੋਹਾਲੀ ਵਿਖੇ ਰੈਲੀ ਕਰਕੇ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਨ ਦਾ ਐਲਾਨ

ਰੈਲੀ ਦੀਆਂ ਤਿਆਰੀਆਂ ਲਈ 4 ਮਈ ਨੂੰ ਵਿਰਸਾ ਵਿਹਾਰ ਵਿਖੇ ਜ਼ਿਲ੍ਹਾ ਪੱਧਰੀ ਲਾਮਬੰਦੀ ਕਨਵੈਨਸ਼ਨ ਕਰਨ ਦਾ ਵੀ ਕੀਤਾ ਫ਼ੈਸਲਾ

ਵਿੱਤੀ ਮੰਗਾਂ ਉੱਪਰ ਮੁਲਾਜ਼ਮਾਂ ਨਾਲ ਪੰਜਾਬ ਸਰਕਾਰ ਨੇ ਕਮਾਇਆ ਧ੍ਰੋਹ: ਮੋਰਚਾ ਆਗੂ

ਅੰਮ੍ਰਿਤਸਰ,1 ਮਈ 2026 : ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਹੱਲ ਕਰਨ ਤੋਂ ਇਨਕਾਰੀ ਪੰਜਾਬ ਸਰਕਾਰ ਖਿਲਾਫ਼ ਅਗਲੇ ਪੜਾਅ ਦਾ ਸੰਘਰਸ਼ ਉਲੀਕਣ ਲਈ “ਭੱਤੇ , ਸਕੇਲ, ਅਤੇ ਪੈਨਸ਼ਨ ਬਹਾਲੀ ਮੋਰਚੇ” ਦੀ ਮੀਟਿੰਗ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਦੇ ਮਾਝਾ ਜੋਨ ਕਨਵੀਨਰ ਗਰੁਬਿੰਦਰ ਸਿੰਘ ਖਹਿਰਾ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ , ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ‌ ਆਦਿ ਆਗੂਆਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਰਿਸ਼ਦ ਕੰਪਲੈਕਸ ਅੰਮ੍ਰਿਤਸਰ ਵਿਖੇ ਹੋਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂਆਂ ਸੁਖਜਿੰਦਰ ਸਿੰਘ , ਨਿਰਮਲ ਸਿੰਘ, ਰਾਜੇਸ਼ ਪਰਾਸ਼ਰ, ਕਵਲਜੀਤ ਕੌਰ, ਕੰਵਲਜੀਤ ਸਿੰਘ , ਵਿਸ਼ਾਲ ਕਪੂਰ ਲਛਮਣਸਰ , ਸ਼ਮਸ਼ੇਰ ਸਿੰਘ, ਹਰਪ੍ਰੀਤ ਨਿਰੰਜਨਪੁਰ , ਨਰੇਸ਼ ਕੁਮਾਰ, ਬਿਕਰਮਜੀਤ ਭੀਲੋਵਾਲ, ਬਿਕਰਮਜੀਤ ਦਿਆਲਪੁਰਾ, ਮੈਡਮ ਮੋਨੀਕਾ ਸੋਨੀ ਨੇ ਦੱਸਿਆ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਅਪਣਾਈ ਬੇਰੁਖੀ ਦਾ ਬਣਦਾ ਜਵਾਬ ਵੱਡੇ ਸੰਘਰਸ਼ਾਂ ਰਾਹੀਂ ਦਿੱਤਾ ਜਾਵੇਗਾ।

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਧਾਨ ਸਭਾ ਵਿੱਚ ‘ਪੁਰਾਣੀ ਪੈਨਸ਼ਨ ਬਹਾਲ ਕਰਨ ‘ਚ ਕਾਹਲੀ ਨਾ ਦਿਖਾਉਣ’ ਦੇ ਦਿੱਤੇ ਬਿਆਨ ਰਾਹੀਂ 4 ਸਾਲ ਪਹਿਲਾਂ ਆਪਣੀ ਹੀ ਸਰਕਾਰ ਦੇ ਕਾਗਜ਼ੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਨੰਗੇ ਚਿੱਟੇ ਰੂਪ ਵਿੱਚ ਮੁਨਕਰ ਹੋਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚੇਤਵਾਨੀ ਦਿੱਤੀ ਗਈ। ਆਗੂਆਂ ਨੇ ਦੱਸਿਆ ਕਿ ਨਵੇਂ ਕੇਂਦਰੀ ਸਕੇਲਾਂ ਅਧਾਰਿਤ 17-7-2020 ਦਾ ਨੋਟੀਫਿਕੇਸ਼ਨ ਮੁੱਢੋਂ ਰੱਦ ਕਰਵਾਕੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਸਮੇਤ 15% ਵਾਧੇ ਅਨੁਸਾਰ ਤਨਖਾਹਾਂ ਫਿਕਸ ਕਰਵਾਉਣ।

ਡਾ. ਸੌਰਵ ਸ਼ਰਮਾ ਤੇ ਬਾਕੀ ਸਮਾਨ ਅਦਾਲਤੀ ਕੇਸਾਂ ਵਿੱਚ ਸੇਵਾ ਨਿਯਮਾਂ ਅਨੁਸਾਰ ਸਹੀ ਅਰਥਾਂ ‘ਚ ਪੰਜਾਬ ਤਨਖਾਹ ਸਕੇਲ ਲਾਗੂ ਕਰਵਾਉਣ, ਸਮੱਗਰ ਸਿੱਖਿਆ ਅਭਿਆਨ ਤੋਂ ਸਿੱਖਿਆ ਵਿਭਾਗ ਵਿੱਚ ਤਨਖਾਹ ਕਟੌਤੀ ਕਰਦੇ ਹੋਏ ਨਵੇਂ ਸਕੇਲਾਂ ਵਿੱਚ ਰੈਗੂਲਰ ਕੀਤੇ ਨਾਨ ਟੀਚਿੰਗ ਕਰਮਚਾਰੀਆਂ ਨੂੰ ਸਾਲ 2018 ਤੋਂ ਬਣਦੀ ਰੈਗੂਲਰਾਈਜੇਸ਼ਨ ਅਨੁਸਾਰ ਪੰਜਾਬ ਤਨਖਾਹ ਸਕੇਲਾਂ ਦੇ ਸਾਰੇ ਲਾਭ ਬਹਾਲ ਕਰਨ।

1-1-2004 ਤੋਂ ਬਾਅਦ ਭਰਤੀ ਮੁਲਾਜ਼ਮਾ ਉੱਪਰ ਲਾਗੂ ਕਾਰਪੋਰੇਟ ਪੱਖੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ ਅਤੇ ਮੁਲਾਜ਼ਮਾਂ ਦੇ ਕੱਟੇ ਹੋਏ 37 ਕਿਸਮ ਦੇ ਭੱਤੇ ਸਮੇਤ ਪੇਂਡੂ ਇਲਾਕਾ ਭੱਤਾ, ਬਾਰਡਰ ਏਰੀਆ ਭੱਤਾ, ਏ.ਸੀਪੀ ਦਾ ਲਾਭ ਅਤੇ ਪੈਂਡਿੰਗ 16% ਮਹਿੰਗਾਈ ਭੱਤਾ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ਾਂ ਨੂੰ ਜਰਬਾਂ ਦੇਣ ਫੈਸਲੇ ਕੀਤੇ ਗਏ ਅਨੁਸਾਰ 17 ਮਈ 2026 ਨੂੰ ਮੋਹਾਲੀ ਵਿਖੇ ਹਜਾਰਾਂ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਂਦੇ ਹੋਏ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।

ਸੂਬਾਈ ਰੈਲੀ ਤੋਂ ਪਹਿਲਾਂ 4 ਮਈ ਨੂੰ ਅੰਮ੍ਰਿਤਸਰ ਵਿਰਸਾ ਵਿਹਾਰ ਵਿਖੇ ਜਿਲ੍ਹਾ ਪੱਧਰੀ ਲਾਮਬੰਦੀ ਕਨਵੈਂਨਸ਼ਨ ਕਰਕੇ ਰੋਸ ਮਾਰਚ ਦੇ ਰੂਪ ਵਿੱਚ ਮੁੱਖ ਮੰਤਰੀ ਵੱਲ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨਾ ਪੂਰੀਆਂ ਕਰਨ ਵਿਰੁੱਧ ‘ਚੇਤਾਵਨੀ ਪੱਤਰ’ ਭੇਜਣ ਦੀ ਸਮੁੱਚੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।

ਇਸ ਇਲਾਵਾ ਮਜ਼ਦੂਰ ਦਿਵਸ ਮੌਕੇ 1 ਮਈ 2026 ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿੱਚ ਪਹੁੰਚ ਕੇ 17 ਮਈ ਦੀ ਸੂਬਾਈ ਰੈਲੀ ਤੇ ਰੋਸ ਮਾਰਚ ਦਾ ‘ਨੋਟਿਸ ਕਮ ਮੰਗ ਪੱਤਰ’ ਸੌਂਪਿਆ ਜਾਵੇਗਾ। ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਤੇ ਅਦਾਰਿਆਂ ਦੇ ਦਫਤਰਾਂ-ਸਕੂਲਾਂ ਤੱਕ ਵਿਆਪਕ ਮੁਹਿੰਮ ਬਣਾ ਕੇ 17 ਮਈ ਦੀ ਸੂਬਾਈ ਰੈਲੀ ਅਤੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲੋਂ ਮਾਰਚ ਲਈ ਵੱਡੀ ਲਾਮਬੰਦੀ ਕੀਤੀ ਜਾਵੇਗੀ।

 

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ

 

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ

ਚੰਡੀਗੜ੍ਹ, 1 ਮਈ 2026- ਅੱਜ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਚੋਗਾਵਾਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ, ਜਿਸ ਵਿੱਚ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ, ਜਿਨ੍ਹਾਂ ਵੱਲੋਂ ਹੱਕ ਸੱਚ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਗਈ ਅਤੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕਰਨ ਦੀ ਸੇਧ ਦਿੱਤੀ।

ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਕੋਟਨ ਕੋਟ ਪ੍ਰਣਾਮ ਕੀਤਾ ਗਿਆ, ਜਿਨ੍ਹਾਂ ਦੀ ਕੁਰਬਾਨੀ ਸਦਕਾ ਅੱਜ ਅਜ਼ਾਦ ਹਵਾ ਵਿੱਚ ਸਾਹ ਲੈਣ ਦਾ ਮੌਕਾ ਮਿਲਿਆ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਮਿਲੀ।

ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਗੁਰਦੁਆਰਾ ਬਾਬਾ ਮੇਹਰ ਦਾਸ ਜੀ ਇਕੱਤਰ ਹੋ ਕੇ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਹੋਇਆ ਉਹਨਾਂ ਦੀ ਸੋਚ ਨੂੰ ਸਮਰਪਿਤ ਮਜ਼ਦੂਰ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਹਰ ਉਸ ਵਰਗ ਦੀ ਸ਼ਲਾਘਾ ਕੀਤੀ ਜੋ ਆਪਣੀ ਮਿਹਨਤ ਅਤੇ ਪਸੀਨੇ ਨਾਲ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਦੇਸ਼ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਹਰ ਵਰਗ ਦੇ ਕਾਮੇ, ਕਿਰਤੀ, ਮਜ਼ਦੂਰ, ਕਿਸਾਨ, ਨੌਜਵਾਨ, ਔਰਤਾਂ ਨੂੰ ਦੇਸ਼ ਦੀ ਸਿਰਜਣਾ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਸਮਾਜ ਸੇਵਕ ਨੂੰ ਅੱਜ ਮਜ਼ਦੂਰ ਕੌਮਾਂਤਰੀ ਦਿਵਸ ‘ਤੇ ਦਿਲੋਂ ਸਲਾਮ, ਆਪਣੇ ਹੱਕ ਸੱਚ ਦੀ ਲੜਾਈ ਲੜ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਕਰਨ ਵਾਲੇ ਹਰ ਵਰਗ ਦੀ ਭਲਾਈ ਲਈ ਯਤਨਸ਼ੀਲ ਜਥੇਬੰਧੀਆਂ ਦਾ ਦਿਲੋਂ ਸਤਿਕਾਰ ਜੋ ਹਰ ਵਰਗ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਾਗਰੂਕ ਕਰਦੀਆਂ ਹਨ।

ਇਸ ਮੌਕੇ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਤੋਂ ਵੀ ਸੁਚੇਤ ਕੀਤਾ ਅਤੇ ਸਰਕਾਰ ਨਾਲ ਸੰਘਰਸ਼ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਜੋ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਨ ਵਿੱਚ ਨਾਕਾਮਯਾਬ ਸਿੱਧ ਹੋਈ ਹੈ। ਸਰਵ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਪੂਰੇ ਕਰਕੇ ਸਰਕਾਰੀ ਮੁਲਾਜ਼ਮ ਬਣਾਉਣ ਅਤੇ ਜਿੰਨੀ ਦੇਰ ਸੰਭਵ ਨਹੀਂ ਘੱਟੋ ਘੱਟ ਉਜਰਤ ਦੇਣ ਦੀ ਮੰਗ ਕੀਤੀ।

ਮੋਬਾਈਲ ਫ਼ੋਨ ਜੋ ਕਿ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਜਾਣੇ ਸਨ ਵਿਭਾਗ ਵੱਲੋਂ ਜਨਗਣਨਾ ਲਈ ਵਰਤੋਂ ਕਰਨ ਦੀ ਨਿਖੇਧੀ ਕੀਤੀ ਅਤੇ ਸੀਲ ਬੰਦ ਮੋਬਾਈਲ ਫੋਨ ਮੁਹਈਆ ਕਰਨ ਦੀ ਮੰਗ ਕੀਤੀ। ਸੁਪਰਵਾਈਜ਼ਰ ਦੀ ਭਰਤੀ ਜੋ ਕਿ ਠੰਢੇ ਬਸਤੇ ਵਿੱਚ ਪਾਈ ਹੈ ਜਿਸ ਦਾ ਸਾਰਾ ਬੋਝ ਬਲਾਕ ਵਿੱਚ ਵਰਕਰਾਂ ਉੱਪਰ ਪਾਇਆ ਜਾ ਰਿਹਾ ਹੈ ਜਲਦ ਕੀਤੀ ਜਾਵੇ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਜਲਦ ਤੋਂ ਜਲਦ ਮੁਕੰਮਲ ਕੀਤੀ ਜਾਵੇ।

ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਸੈਂਟਰਾਂ ਵਿੱਚ ਕੱਚਾ ਰਾਸ਼ਨ ਅਤੇ ਵੇਰਕਾ ਦੀ ਪੰਜੀਰੀ ਦਿੱਤੀ ਜਾਵੇ ਜਿਸ ਦੀ ਲਾਭਪਾਤਰੀਆਂ ਵੱਲੋਂ ਮੰਗ ਕੀਤੀ ਜਾਂਦੀ ਹੈ, ਪਹਿਲਾਂ ਦੀ ਤਰ੍ਹਾਂ ਵਧੀਆ ਕੁਆਲਟੀ ਵਿੱਚ ਮੁਹਈਆ ਕਰਵਾਇਆ ਜਾਵੇ ਜਥੇਬੰਧੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਿਆਂ ਗਿਆ ਤਾਂ ਉਹ ਸੰਘਰਸ਼ ਦੀ ਰਾਹ ਤੁਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

ਇਸ ਮੌਕੇ ਹਰਪ੍ਰੀਤ ਕੌਰ ਪੰਜਾਬ ਕੈਸ਼ੀਅਰ, ਬਲਜੀਤ ਕੌਰ ਬਲਾਕ ਪ੍ਰਧਾਨ, ਸੁਖਰਾਜ ਕੌਰ ਪੱਧਰੀ ਮੀਤ ਬਲਾਕ ਪ੍ਰਧਾਨ, ਕੈਸ਼ੀਅਰ ਦਿਲਰਾਜ ਕੌਰ, ਸਕੱਤਰ ਰਮਨਦੀਪ ਕੌਰ, ਸਰਕਲ ਪ੍ਰਧਾਨ ਮਨਿੰਦਰ ਕੌਰ, ਰਾਜਵਿੰਦਰ ਕੌਰ, ਹਰਭਜਨ ਕੌਰ, ਨੀਲਮ ਕੁਮਾਰੀ, ਜੋਗਿੰਦਰ ਕੌਰ, ਨਿਰਲੇਪ ਕੌਰ, ਕਵਲਜੀਤ ਕੌਰ, ਪਰਮਜੀਤ ਕੌਰ, ਕਸ਼ਮੀਰੋਦੇਵੀ, ਆਦਿ ਹਾਜ਼ਰ ਹੋਏ।