ਮੰਗਲਵਾਰ, ਮਾਰਚ 10, 2026
Home Blog Page 80

Chandigarh: Journalists ਵਿਰੁੱਧ ਦਰਜ FIR ਰੱਦ ਕਰਵਾਉਣ ਲਈ ਵੱਡਾ ਮੁਜ਼ਾਹਰਾ! ਸੁਖਬੀਰ ਬਾਦਲ ਅਤੇ ਗਾਂਧੀ ਸਮੇਤ ਪਹੁੰਚੇ ਕਈ ਸੀਨੀਅਰ ਲੀਡਰ

 

Chandigarh: Journalists ਵਿਰੁੱਧ ਦਰਜ FIR ਰੱਦ ਕਰਵਾਉਣ ਲਈ ਵੱਡਾ ਮੁਜ਼ਾਹਰਾ! ਸੁਖਬੀਰ ਬਾਦਲ ਅਤੇ ਗਾਂਧੀ ਸਮੇਤ ਪਹੁੰਚੇ ਕਈ ਸੀਨੀਅਰ ਲੀਡਰ

Punjab Network

ਚੰਡੀਗੜ੍ਹ 4 ਜਨਵਰੀ 2026- ਮੁੱਖ ਮੰਤਰੀ ਦੇ ਹੈਲੀਕਾਪਟਰ ਤੇ ਸਵਾਲ ਚੁੱਕਣ ਦੇ ਦੋਸ਼ ਵਿੱਚ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਆਰਟੀਆਈ ਕਾਰਕੁੰਨ ਮਾਨਿਕ ਗੋਇਲ ਸਮੇਤ 10 ਪੱਤਰਕਾਰਾਂ (Journalists) ਵਿਰੁੱਧ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਕਰਵਾਉਣ ਵਾਸਤੇ ਅੱਜ ਚੰਡੀਗੜ੍ਹ ਦੇ ਸੈਕਟਰ 17 ਵਿਖੇ ਜਨਤਕ ਇਕੱਠ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਸਿਆਸੀ ਧਿਰਾਂ ਦੇ ਵੱਡੇ ਲੀਡਰ, ਜਨਤਕ ਜਥੇਬੰਦੀਆਂ ਦੇ ਨੇਤਾ, ਸਮਾਜਿਕ ਕਾਰਕੁਨ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੇਤਾ ਅਤੇ ਪ੍ਰੈਸ ਕਲੱਬਾਂ ਦੇ ਸੀਨੀਅਰ ਪੱਤਰਕਾਰ ਵੀ ਸ਼ਾਮਿਲ ਹੋਏ।

ਇਕੱਠ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਨਿਤ ਜੋਸ਼ੀ, ਵਿਨਰਜੀਤ ਸਿੰਘ ਗੋਲਡੀ, ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਸੌਰਵ ਦੁੱਗਲ, ਭਾਜਪਾ ਤਰਫੋਂ ਵਿਨੀਤ ਜੋਸ਼ੀ, ਅਨਿਲ ਸਰੀਨ, ਐਡਵੋਕੇਟ ਹਰਮੀਤ ਬਰਾੜ, ਅਮਨਦੀਪ ਜਮਹੂਰੀ ਅਧਿਕਾਰ ਸਭਾ, ਗੁਰਪ੍ਰੀਤ ਸਿੰਘ ਝੱਬਰ, ਪ੍ਰੋਫ਼ੈਸਰ ਮਨਜੀਤ ਸਿੰਘ, ਮਾਲਵਿੰਦਰ ਸਿੰਘ ਮਾਲੀ, ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਅਵਤਾਰ ਸਿੰਘ ਮਹਿਮਾ, ਸੀਨੀਅਰ ਪੱਤਰਕਾਰ ਹਮੀਰ ਸਿੰਘ, ਬਲਜੀਤ ਪਰਮਾਰ ਅਤੇ ਹੋਰ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ।

ਇਹਨਾਂ ਸਾਰੇ ਆਗੂਆਂ ਨੇ ਜਿੱਥੇ ਪੰਜਾਬ ਸਰਕਾਰ ਦੇ ਸਿਸਟਮ ‘ਤੇ ਸਵਾਲ ਚੁੱਕੇ, ਉੱਥੇ ਦੂਜੇ ਪਾਸੇ ਕਿਹਾ ਕਿ ਪੰਜਾਬ ਦੇ ਅੰਦਰ ਪ੍ਰੈਸ (Press) ਦਾ ਲਗਾਤਾਰ ਕਤਲ ਕੀਤਾ ਜਾ ਰਿਹਾ ਹੈ। ਪੁਲਿਸ ਸਰਕਾਰੀ ਸ਼ਹਿ ‘ਤੇ ਇਮਾਨਦਾਰ ਅਤੇ ਸੱਚ ਬੋਲਣ ਵਾਲੇ ਪੱਤਰਕਾਰਾਂ  (Journalists) ਖਿਲਾਫ ਮਾਮਲੇ ਦਰਜ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਦੇ ਵਿਰੁੱਧ ਮੁਕਦਮਾ ਦਰਜ ਕਰਕੇ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਕੀਤਾ ਹੈ। ਸਮੂਹ ਆਗੂਆਂ ਨੇ ਇੱਕ ਆਵਾਜ਼ ਵਿੱਚ ਸਰਕਾਰ ਦੁਆਰਾ ਕੀਤੇ ਜਾ ਰਹੇ ਪ੍ਰੈਸ ‘ਤੇ ਹਮਲੇ ਦੀ ਨਿਖੇਧੀ ਕੀਤੀ, ਨਾਲ ਹੀ ਪੰਜਾਬ ਸਰਕਾਰ ਦੀਆਂ ਸੂਬਾ ਵਿਰੋਧੀ ਚਾਲਾਂ ਖਿਲਾਫ ਵੀ ਮੋਰਚਾ ਖੋਲਿਆ।

ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਜਿੱਥੇ ਮਤਾ ਲੈ ਕੇ ਆਏ, ਉੱਥੇ ਹੀ ਪ੍ਰੈਸ ਦੀ ਆਜ਼ਾਦੀ ‘ਤੇ ਮੌਜੂਦਾ ਆਪ ਸਰਕਾਰ ਵੱਲੋਂ ਕੀਤੇ ਗਏ ਹਮਲੇ ਅਤੇ ਪੱਤਰਕਾਰਾਂ (Journalists) ਵਿਰੁੱਧ ਦਰਜ ਕੀਤੇ ਗਏ ਮਾਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪੱਤਰਕਾਰਾਂ ਦੁਆਰਾ ਜੋ ਵੀ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਉਸ ਵਿੱਚ ਉਹ ਵੱਡੇ ਪੱਧਰ ‘ਤੇ ਸ਼ਾਮਿਲ ਹੋਣਗੇ।

ਮੁਜ਼ਾਹਰੇ ਵਿੱਚ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਸੱਤਾ ਦੇ ਵਿੱਚ ਸਾਡੀ ਸਰਕਾਰ ਸੀ, ਅਸੀਂ ਕਿਸੇ ਪੱਤਰਕਾਰ ਵਿਰੁੱਧ ਕੋਈ ਮੁਕਦਮਾ ਦਰਜ ਨਹੀਂ ਕੀਤਾ। ਸੁਖਬੀਰ ਨੇ ਦਾਅਵਾ ਕੀਤਾ ਕਿ ਮੈਂ ਅਤੇ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹਮੇਸ਼ਾ ਹੀ ਪ੍ਰੈੱਸ ਦਾ ਸਤਿਕਾਰ ਕੀਤਾ ਹੈ। ਬਾਦਲ ਨੇ ਕਿਹਾ ਕਿ ਪੱਤਰਕਾਰਾਂ ਦਾ ਕੰਮ ਹੁੰਦਾ ਹੈ ਕਿ ਸੱਚ ਨੂੰ ਉਜਾਗਰ ਕਰਨਾ।

ਉਹਨਾਂ ਨੇ ਕਿਹਾ ਕਿ ਜੇਕਰ ਹੁਣ ਪੱਤਰਕਾਰਾਂ ਨੇ ਸੱਚ ਬੋਲ ਕੇ ਮੌਜੂਦਾ ਸਰਕਾਰ ਦੇ ਵਿਰੁੱਧ ਖ਼ਬਰਾਂ ਚਲਾਈਆਂ ਹਨ ਤਾਂ, ਇਹ ਸਰਕਾਰ ਨੂੰ ਬੜੀ ਤਕਲੀਫ਼ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਦੀ ਲੜਾਈ ਲੋਕਾਂ ਦੀ ਆਜ਼ਾਦੀ ਦੀ ਲੜਾਈ ਹੈ। ਪੱਤਰਕਾਰਾਂ ਦੇ ਚੱਲਦੇ ਮੁਜ਼ਾਹਰੇ ਦੇ ਅੰਦਰ ਪੰਜਾਬੀ ਨਜ਼ਰੀਆ ਚੈਨਲ ਦੇ ਪੱਤਰਕਾਰ ਮੋਹਨ ਸਿੰਘ ਔਲਖ ਨੂੰ ਨਸ਼ਿਆਂ ਸਬੰਧੀ ਬਣਾਈ ਵੀਡੀਓ ਡਿਲੀਟ ਕਰਨ ਲਈ ਪੁਲਿਸ ਵੱਲੋਂ ਪਾਏ ਜਾ ਰਹੇ ਦਬਾਅ ਦੀ ਵੀ ਨਿੰਦਾ ਕੀਤੀ ਗਈ।

ਇਸ ਮੌਕੇ ਹੋਰਨਾਂ ਆਗੂਆਂ ਨੇ ਕਿਹਾ ਕਿ ਹੱਕ ਸੱਚ ਦੀ ਆਵਾਜ਼ ਕਦੇ ਵੀ ਬੰਦ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਇਸ ਹਮਲੇ ਵਿਰੁੱਧ ਸਮੂਹ ਕਿਰਤੀ ਲੋਕ ਮੈਦਾਨ ਵਿੱਚ ਹਨ। ਉਹਨਾਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਪੱਤਰਕਾਰ ਮਨਿੰਦਰਜੀਤ ਸਿੱਧੂ ਨੇ ਸਟੇਜ਼ ਤੋਂ ਬੋਲਦਿਆਂ ਹੋਇਆ ਕਿਹਾ ਕਿ, 7 ਜਨਵਰੀ ਨੂੰ ਬਠਿੰਡਾ ਟੀਚਰ ਹੋਮ ਵਿਖੇ ਅਗਲੇ ਸੰਘਰਸ਼ ਮੀਟਿੰਗ ਕੀਤੀ ਜਾਵੇਗੀ।

 

Government School Teachers Union! ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਨਵੇਂ ਸਾਲ-2026 ਦਾ ਕੈਲੰਡਰ ਜਾਰੀ

 

Government School Teachers Union- ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ ਕਾਮਨ ਸਕੂਲ ਸਿੱਖਿਆ ਸਿਸਟਮ ਲਾਗੂ ਕੀਤਾ ਜਾਵੇ! 

Punjab Network

ਲੁਧਿਆਣਾ, 04 ਜਨਵਰੀ 2025- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (Government School Teachers Union) ਪੰਜਾਬ ਜ਼ਿਲ੍ਹਾ ਲੁਧਿਆਣਾ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ ਵੱਲੋਂ ਅੱਜ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ।

ਇਹ ਕੈਲੰਡਰ ਜਾਰੀ ਕਰਨ ਦੀ ਰਸਮ ਜਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਪਰਮਿੰਦਰ ਪਾਲ ਸਿੰਘ ਕਾਲੀਆ ਜਿਲਾ ਲੁਧਿਆਣਾ ਪ੍ਰਧਾਨ, ਸੰਜੀਵ ਕੁਮਾਰ ਸੂਬਾ ਮੀਤ ਪ੍ਰਧਾਨ ਵੱਲੋਂ ਸਾਂਝੇ ਤੌਰ ‘ਤੇ ਅਦਾ ਕੀਤੀ ਗਈ।

ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਮਨੀਸ਼ ਸ਼ਰਮਾ, ਬਲਬੀਰ ਸਿੰਘ ਕੰਗ ਆਗੂਆਂ ਨੇ ਕਿਹਾ ਕਿ ਜਥੇਬੰਦੀ ਪਿਛਲੇ 18 ਸਾਲਾਂ ਤੋਂ ਲਗਾਤਾਰ ਕੈਲੰਡਰ ਜਾਰੀ ਕਰ ਰਹੀ ਹੈ ਅਤੇ ਕੈਲੰਡਰ ਵਿੱਚ ਜਥੇਬੰਦੀ ਦੇ ਲਿਖੇ ਉਦੇਸ਼ਾਂ ਵਿੱਚ ਹੁਕਮਰਾਨ ਸਰਕਾਰਾਂ ਤੋਂ ਮੰਗ ਕੀਤੀ ਗਈ ਹੈ ਕਿ ਨਵੀਂ ਸਿੱਖਿਆ ਨੀਤੀ 2020 ਤੁਰੰਤ ਰੱਦ ਕਰਕੇ ਕੋਠਾਰੀ ਸਿੱਖਿਆ ਕਮਿਸ਼ਨ (1964-66) ਵੱਲੋਂ ਤਜਵੀਜ਼ਤ ਕਾਮਨ ਸਕੂਲ ਸਿੱਖਿਆ ਸਿਸਟਮ ਲਾਗੂ ਕੀਤਾ ਜਾਵੇ।

ਇਸ ਤੋਂ ਇਲਾਵਾ ਹੋਰ ਉਦੇਸ਼ਾਂ ਵਿੱਚ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਦੇ ਖਿਲਾਫ ਲਗਾਤਾਰ ਸੰਘਰਸ਼ ਕਰਨਾ, ਪੁਰਾਣੀ ਪੈਨਸ਼ਨ ਸਕੀਮ ਹੂਬਹੂ ਬਹਾਲ ਕਰਵਾਉਣਾ, ਸਕੂਲ ਆਫ ਐਮੀਨੈਂਸ ਅਤੇ ਪੀ ਐਮ ਸ੍ਰੀ ਸਕੂਲਾਂ ਦੀ ਬਜਾਏ ਸਾਰਿਆਂ ਲਈ ਇਕਸਾਰ ਗੁਣਾਤਮਕ ਸਿੱਖਿਆ ਵਾਸਤੇ ਯਤਨ ਕਰਨੇ ਅਤੇ 10+2 ਜਮਾਤ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਵਾਉਣਾ, ਪਰਖ ਕਾਲ ਦੇ ਸਮੇਂ ਦੌਰਾਨ ਪੂਰੀਆਂ ਤਨਖਾਹਾਂ ਤੇ ਭੱਤਿਆਂ ਨੂੰ ਲਾਗੂ ਕਰਵਾਉਣਾ, ਐਨ ਐਸ ਕਿਊ ਐਫ, ਕੰਪਿਊਟਰ ਅਧਿਆਪਕਾਂ, ਐਸੋਸੀਏਟ ਅਧਿਆਪਕਾਂ ਅਤੇ ਹੋਰ ਵਲੰਟੀਅਰਾਂ, ਕੱਚੇ ਅਤੇ ਠੇਕਾ ਅਧਾਰਤ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਪੰਜਾਬ ਵਿੱਚ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕਰਵਾਉਣਾ, ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਲਈ ਬਣਦੇ ਸਹੀ ਤੇ ਸਾਰਥਿਕ ਤਨਖਾਹ ਸਕੇਲਾਂ ਦੀ ਪ੍ਰਾਪਤੀ ਕਰਨਾ, ਕੇਂਦਰੀ ਪੈਟਰਨ ‘ਤੇ ਤਨਖਾਹਾਂ ਦੇਣ ਸਬੰਧੀ 17 ਜੁਲਾਈ 2020 ਦਾ ਪੱਤਰ ਤੁਰੰਤ ਰੱਦ ਕਰਵਾਉਣਾ, ਜਥੇਬੰਦੀ ਦੇ ਮੰਗ ਪੱਤਰ ਵਿੱਚ ਦਰਜ ਸਾਰੀਆਂ ਮੰਗਾਂ ਦੇ ਨਿਪਟਾਰੇ ਲਈ ਲਗਾਤਾਰ ਸੰਘਰਸ਼ ਕਰਨਾ ਆਦਿ ਮੁੱਖ ਉਦੇਸ਼ ਸ਼ਾਮਲ ਕੀਤੇ ਗਏ ਹਨ।

ਆਗੂਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 16 ਜਨਵਰੀ ਨੂੰ ਜ਼ਿਲਾ ਪੱਧਰ ‘ਤੇ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਅਤੇ 18 ਜਨਵਰੀ ਨੂੰ ਸਾਂਝਾ ਅਧਿਆਪਕ ਮੋਰਚਾ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫੈਸਲਾ ਕੀਤਾ ਗਿਆ।

ਇਸ ਮੌਕੇ ਚਰਨ ਸਿੰਘ ਤਾਜਪੁਰੀ, ਨਰਿੰਦਰ ਪਾਲ ਸਿੰਘ ਬੁਰਜ ਲਿੱਟਾਂ, ਪਰਮਜੀਤ ਸਿੰਘ ਸਵੱਦੀ, ਸਤਵਿੰਦਰ ਪਾਲ ਸਿੰਘ ਦੋਰਾਹਾ, ਜੁਗਲ ਸ਼ਰਮਾ, ਕੁਲਦੀਪ ਸਿੰਘ ਪੱਖੋਵਾਲ ਪ੍ਰਧਾਨ, ਗਗਨਦੀਪ ਸਿੰਘ ਬੱਸੀਆਂ, ਦਰਸ਼ਨ ਸਿੰਘ ਮੋਹੀ ਆਦਿ ਆਗੂ ਹਾਜ਼ਰ ਸਨ।

 

ਵੱਡੀ ਖ਼ਬਰ: ਪੰਜਾਬ ‘ਚ AAP ਲੀਡਰ ਅਤੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

 

Punjab News- ਆਮ ਆਦਮੀ ਪਾਰਟੀ (AAP) ਦੇ ਨਾਲ ਜੁੜੇ ਇੱਕ ਸੀਨੀਅਰ ਆਗੂ ਅਤੇ ਮੌਜੂਦਾ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ

Punjab Network

Punjab News- ਅੰਮ੍ਰਿਤਸਰ, 4 ਜਨਵਰੀ 2026- ਪੰਜਾਬ ਦੇ ਅੰਦਰ ਗੋਲੀਬਾਰੀ ਦੀਆਂ ਨਿੱਤ ਦਿਨ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਦੇ ਕਾਰਨ ਜਿੱਥੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਉੱਠ ਰਹੇ ਹਨ, ਉੱਥੇ ਸੂਬੇ ਦੀ ਕਾਨੂੰਨ ਵਿਵਸਥਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ।

ਤਾਜ਼ਾ ਜਾਣਕਾਰੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਆਮ ਆਦਮੀ ਪਾਰਟੀ (AAP) ਦੇ ਨਾਲ ਜੁੜੇ ਇੱਕ ਸੀਨੀਅਰ ਆਗੂ ਅਤੇ ਪਿੰਡ ਵਲਟੋਹਾ ਤੋਂ ਮੌਜੂਦਾ ਸਰਪੰਚ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਦੀ ਪਛਾਣ ਜਰਮਲ ਸਿੰਘ ਵਜੋਂ ਹੋਈ ਹੈ ਜੋ ਮੌਜੂਦਾ ਸਰਪੰਚ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਰਮਲ ਸਿੰਘ ਅੰਮ੍ਰਿਤਸਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਵਾਸਤੇ ਆਇਆ ਸੀ, ਜਿੱਥੇ ਮੌਜੂਦ ਅਣਪਛਾਤੇ ਹਮਲਾਵਰਾਂ ਨੇ ਜਰਮਲ ਸਿੰਘ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।

ਗੋਲੀਆਂ ਦੀ ਗੂੰਜ ਦੇ ਨਾਲ ਪੂਰਾ ਰਿਜ਼ੋਰਟ ਗੂੰਜਣ ਲੱਗ ਗਿਆ, ਉੱਥੇ ਹੀ ਜ਼ਖਮੀ ਹਾਲਤ ਵਿੱਚ ਜਰਮਲ ਸਿੰਘ ਨੂੰ ਜਦੋਂ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉੱਥੇ ਇਲਾਜ ਦੌਰਾਨ ਜਰਮਲ ਸਿੰਘ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ AAP ਆਗੂ ਜਰਮਲ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ ਅੰਮ੍ਰਿਤਸਰ ਆਇਆ ਹੋਇਆ ਸੀ।

 

 

Punjab News: ਹੋਟਲ ਅਤੇ ਮਕਾਨ ਮਾਲਕਾਂ ਨੂੰ ਸਖ਼ਤ ਹੁਕਮ ਜਾਰੀ!

 

Punjab News: ਹੋਟਲ ਮਾਲਕ ਕਮਰੇ ਵਿੱਚ ਠਹਿਰਣ ਵਾਲੇ ਹਰੇਕ ਵਿਅਕਤੀ ਦਾ ਆਈ.ਡੀ. ਪਰੂਫ ਜਰੂਰ ਲੈਣ, ਮਕਾਨ ਮਾਲਕਾਂ ਵੱਲੋਂ ਕਿਰਾਏਦਾਰਾਂ ਅਤੇ ਘਰੇਲੂ ਨੌਕਰਾਂ ਬਾਰੇ ਸੂਚਨਾ ਨਜਦੀਕੀ ਥਾਣੇ ਵਿੱਚ ਦਰਜ ਕਰਵਾਉਣੀ ਜਰੂਰੀ

Punjab Network

Punjab News: ਮੋਗਾ, 04 ਜਨਵਰੀ 2025- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਸਮੂਹ ਹੋਟਲ ਮਾਲਕਾਂ ਨੂੰ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ ਹਨ।

ਉਹਨਾਂ ਕਿਹਾ ਕਿ ਹੋਟਲ ਵਿੱਚ ਠਹਿਰਣ ਵਾਲੇ ਹਰੇਕ ਵਿਅਕਤੀ ਦੀ ਸ਼ਨਾਖਤ ਲਈ ਆਈ.ਡੀ. ਪਰੂਫ ਜਿਵੇਂ ਕਿ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਵੋਟਰ ਕਾਰਡ ਆਦਿ ਜਰੂਰ ਲਿਆ ਜਾਵੇ। ਜੇਕਰ ਇੱਕ ਤੋਂ ਵੱਧ ਵਿਅਕਤੀਆਂ ਵੱਲੋਂ ਇੱਕ ਕਮਰਾ ਲਿਆ ਜਾਂਦਾ ਹੈ ਤਾਂ ਕਮਰੇ ਵਿੱਚ ਠਹਿਰਣ ਵਾਲੇ ਹਰ ਇੱਕ ਵਿਅਕਤੀ ਦਾ ਆਈ.ਡੀ. ਪਰੂਫ ਲਿਆ ਜਾਵੇ।

ਇਹ ਯਕੀਨੀ ਬਣਾਇਆ ਜਾਵੇ ਕਿ ਹੋਟਲ ਵਿੱਚ ਠਹਿਰਣ ਵਾਲੇ ਵਿਅਕਤੀਆਂ ਵੱਲੋਂ ਜੋ ਮੋਬਾਇਲ ਨੰਬਰ ਦਿੱਤਾ ਜਾਂਦਾ ਹੈ ਉਹ ਉਹਨਾਂ ਵਿਅਕਤੀਆਂ ਪਾਸ ਚਾਲੂ ਹਾਲਤ ਵਿੱਚ ਹੋਵੇ। ਇਸ ਦੀ ਪੁਸ਼ਟੀ ਲਈ ਦਿੱਤੇ ਗਏ ਮੋਬਾਇਲ ਨੰਬਰ ਤੇ ਕਾਲ ਕਰਕੇ ਪਤਾ ਲਗਾਇਆ ਜਾ ਸਕਦਾ ਹੈ। ਹੋਟਲਾਂ ਵਿੱਚ ਠਹਿਰਣ ਵਾਲਿਆਂ ਦੀ ਸੂਚਨਾ ਸਮੇਂ ਸਮੇਂ ਸਿਰ ਆਪਣੇ ਨਜਦੀਕੀ ਥਾਣੇ ਵਿੱਚ ਦਰਜ ਕਰਵਾਈ ਜਾਵੇ।

ਜੇਕਰ ਹੋਟਲ ਮਾਲਕਾਂ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦੇ ਖਿਲਾਫ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਟਲ ਵਿੱਚ ਠਹਿਰਣ ਵਾਲੇ ਵਿਅਕਤੀ/ਵਿਅਕਤੀਆਂ ਵੱਲੋਂ ਉਕਤ ਜਾਣਕਾਰੀ ਦੇਣ ਤੋਂ ਮਨਾਹੀ ਕੀਤੀ ਜਾਂਦੀ ਹੈ ਤਾਂ ਹੋਟਲ ਮਾਲਕ/ਸਟਾਫ ਵੱਲੋਂ ਇਸ ਬਾਰੇ ਨਜਦੀਕੀ ਥਾਣੇ ਵਿੱਚ ਸੂਚਨਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹੋਟਲਾਂ ਵਿੱਚ ਅਣਪਛਾਤੇ ਵਿਅਕਤੀਆਂ ਦੀ ਜਾਣਕਾਰੀ ਰੱਖਣੀ ਅਤਿ ਜਰੂਰੀ ਹੈ ਤਾਂ ਜੋ ਵਧਦੇ ਜੁਰਮਾਂ ਨੂੰ ਰੋਕਿਆ ਜਾ ਸਕੇ।

ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਅੰਦਰ ਸਮੂਹ ਮਕਾਨ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਬਿਠਾਏ ਕਿਰਾਏਦਾਰਾਂ ਅਤੇ ਘਰੇਲੂ ਨੌਕਰਾਂ ਬਾਰੇ ਸੂਚਨਾ ਆਪਣੇ ਨਜਦੀਕੀ ਥਾਣੇ ਵਿੱਚ ਦਰਜ ਜਰੂਰ ਕਰਵਾਉਣ ਅਤੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਵੀ ਯਕੀਨੀ ਬਣਾਉਣ।

ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਹਨਾਂ ਦੇ ਖਿਲਾਫ ਜਾਬਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਕਾਨ ਮਾਲਕਾਂ ਵੱਲੋਂ ਆਪਣੇ ਘਰਾਂ ਵਿੱਚ ਜੋ ਕਿਰਾਏਦਾਰ ਬਿਠਾਏ ਜਾਂਦੇ ਹਨ ਅਤੇ ਨੌਕਰ ਰੱਖੇ ਜਾਂਦੇ ਹਨ ਉਹਨਾਂ ਦੀ ਸੂਚਨਾ ਸਬੰਧਤ ਥਾਣੇ ਵਿੱਚ ਨਹੀਂ ਦਿੱਤੀ ਜਾਂਦੀ।

ਮਕਾਨ ਮਾਲਕਾਂ ਲਈ ਇਹ ਜਰੂਰੀ ਹੈ ਕਿ ਉਹਨਾਂ ਦੇ ਘਰਾਂ ਵਿੱਚ ਬਿਠਾਏ ਕਿਰਾਏਦਾਰਾਂ ਅਤੇ ਘਰੇਲੂ ਨੌਕਰਾਂ ਬਾਰੇ ਸੂਚਨਾ ਸਬੰਧਤ ਥਾਣੇ ਨੂੰ ਦਿੱਤਾ ਜਾਵੇ ਅਤੇ ਇਹਨਾਂ ਦੀ ਰਜਿਸਟ੍ਰੇਸ਼ਨ ਵੀ ਕਰਵਾਈ ਜਾਵੇ। ਉਹਨਾਂ ਕਿਹਾ ਕਿ ਉਕਤ ਦੋਨੋਂ ਹੁਕਮ 28 ਫਰਵਰੀ 2026 ਤੱਕ ਲਾਗੂ ਰਹਿਣਗੇ।

 

Transfer News: ਪੰਜਾਬ ਸਰਕਾਰ ਵੱਲੋਂ 5 ਨਾਇਬ ਤਹਿਸੀਲਦਾਰਾਂ ਦਾ ਤਬਾਦਲਾ, ਪੜ੍ਹੋ ਲਿਸਟ

 

Transfer News: ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਦੀ ਲਿਸਟ ਵਿੱਚ ਪੰਜ ਤਹਿਸੀਲਾਂ ਦਾ ਜ਼ਿਕਰ

ਪੰਜਾਬ ਨੈੱਟਵਰਕ, ਚੰਡੀਗੜ੍ਹ

Transfer News, 4 ਜਨਵਰੀ 2026- ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਹੋਇਆਂ ਪੰਜ ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕੀਤਾ ਗਿਆ ਹੈ।

ਜਾਣਕਾਰੀ ਦੇ ਅਨੁਸਾਰ ਇਹਨਾਂ ਨਾਇਬ ਤਹਿਸੀਲਦਾਰਾਂ ਦੇ ਤਬਾਦਲਿਆਂ ਦੀ ਲਿਸਟ ਵਿੱਚ, ਪੰਜ ਤਹਿਸੀਲਾਂ ਦਾ ਜ਼ਿਕਰ ਕੀਤਾ ਗਿਆ ਹੈ।

ਜਿਸ ਵਿੱਚ ਲੁਧਿਆਣਾ ਉੱਤਰੀ, ਗਿੱਦੜਬਾਹਾ, ਸੁਨਾਮ, ਪਾਤੜਾਂ ਅਤੇ ਹੁਸ਼ਿਆਰਪੁਰ ਦੀ ਹਰਿਆਣਾ ਤਹਿਸੀਲ ਸ਼ਾਮਿਲ ਹਨ।

ਪੰਜਾਬ ਨੈੱਟਵਰਕ ਕੋਲ ਮੌਜੂਦ ਸਰਕਾਰੀ ਪੱਤਰ ਦੇ ਮੁਤਾਬਕ, (1) ਰਮਨਦੀਪ ਸਿੰਘ ਨੂੰ ਲੁਧਿਆਣਾ ਉੱਤਰੀ ਦਾ ਨਾਇਬ ਤਹਿਸੀਲਦਾਰ ਲਾਇਆ ਗਿਆ ਹੈ।

ਇਸੇ ਤਰ੍ਹਾਂ (2) ਮੰਗੂ ਬਾਂਸਲ ਨੂੰ ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਦਾ ਨਾਇਬ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ।

(3) ਰਿਤੂ ਕਪੂਰ ਸੁਨਾਮ ਦੇ ਨਾਇਬ ਤਹਿਸੀਲਦਾਰ ਹੋਣਗੇ।

ਇਸੇ ਤਰ੍ਹਾਂ ਹੀ (4) ਜੈ ਅਮਨਦੀਪ ਗੋਇਲ ਨੂੰ ਪਾਤੜਾਂ, ਪਟਿਆਲਾ ਦਾ ਤਹਿਸੀਲਦਾਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਪੱਤਰ ਮੁਤਾਬਕ (5) ਰਾਜ ਕੁਮਾਰ ਨੂੰ ਹਰਿਆਣਾ (ਹੁਸ਼ਿਆਰਪੁਰ) ਦਾ ਨਾਇਬ ਤਹਿਸੀਲਦਾਰ ਲਾਇਆ ਗਿਆ ਹੈ।

ਸਰਕਾਰ ਨੇ ਆਪਣੇ ਪੱਤਰ ਵਿੱਚ ਇਹ ਕਿਹਾ ਹੈ ਕਿ ਇਹਨਾਂ ਹੁਕਮਾਂ ਨੂੰ ਤੁਰੰਤ ਲਾਗੂ ਕੀਤਾ ਜਾਂਦਾ ਹੈ ਅਤੇ ਕਰਮਚਾਰੀਆਂ ਨੂੰ ਜਲਦ ਤੋਂ ਜਲਦ ਆਪਣੀ ਨਵੀਂ ਜਗ੍ਹਾ ‘ਤੇ ਜੁਆਇਨ ਕਰਨ ਲਈ ਕਿਹਾ ਗਿਆ ਹੈ।

 

Punjab News: ਪੰਜਾਬ ‘ਚ ਵਾਪਰੀ ਲੁੱਟ ਦੀ ਵੱਡੀ ਵਾਰਦਾਤ! ਲੁਟੇਰਿਆਂ ਨੇ ਘਰ ‘ਚ ਵੜ੍ਹ ਕੇ ਕੀਤਾ ਨੌਜਵਾਨ ਦਾ ਕਤਲ

 

Punjab News: ਪੰਜਾਬ ‘ਚ ਵਾਪਰੀ ਲੁੱਟ ਦੀ ਵੱਡੀ ਵਾਰਦਾਤ! ਲੁਟੇਰਿਆਂ ਨੇ ਘਰ ‘ਚ ਵੜ੍ਹ ਕੇ ਕੀਤਾ ਨੌਜਵਾਨ ਦਾ ਕਤਲ

ਲਹਿਰਾਗਾਗਾ 4 ਜਨਵਰੀ 2026 :

Punjab News/ Crime News: ਪੰਜਾਬ ਦੇ ਅੰਦਰ ਇੱਕ ਵਾਰ ਫਿਰ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਲਹਿਰਾਗਾਗਾ ਵਿੱਚ ਲੰਘੀ ਰਾਤ ਤਿਨ ਲੁਟੇਰਿਆਂ ਨੇ ਘਰ ਵਿੱਚ ਦਾਖ਼ਲ ਹੋ ਕੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ, ਉੱਥੇ ਹੀ ਨੌਜਵਾਨ ਦੀ ਮਾਂ ਬੰਧਕ ਬਣਾ ਕੇ ਘਰ ਵਿੱਚੋਂ ਕੀਮਤੀ ਸਮਾਨ ਲੁੱਟ ਲਿਆ।

ਇਸ ਸਬੰਧੀ ਲਹਿਰਾ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਗਰਣ ਦੀ ਖ਼ਬਰ ਅਨੁਸਾਰ, ਸਵਿੱਤਰੀ ਦੇਵੀ ਨੇ ਦੱਸਿਆ ਕਿ ਰਾਤ 10 ਵਜੇ ਘਰ ਅੰਦਰ 3 ਨੌਜਵਾਨਾਂ ਆਏ, ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਤੇ ਲੋਈਆਂ ਦੀ ਬੁੱਕਲ ਮਾਰੀ ਹੋਈ ਸੀ।

ਲੁਟੇਰਿਆਂ ਨੇ ਪਹਿਲਾਂ ਮੇਰਾ ਮੂੰਹ ਬੰਨ੍ਹਿਆ, ਮੇਰੇ ਮੂੰਹ ਉੱਤੇ ਰਜ਼ਾਈ ਦੇ ਕੇ ਮੈਨੂੰ ਦੱਬ ਲਿਆ ਤੇ ਫਿਰ ਮੇਰੇ ਬੇਟੇ ਕ੍ਰਿਸ਼ਨ ਕੁਮਾਰ ਨੂੰ ਵੀ ਬੰਨ੍ਹ ਲਿਆ। ਉਸਨੇ ਦੱਸਿਆ ਕਿ ਮੈਂ ਮੌਕਾ ਤਾੜ ਕੇ ਆਪਣੇ ਹੱਥ-ਪੈਰ ਖੋਲ੍ਹ ਕੇ ਬਾਹਰ ਆ ਕੇ ਗੁਆਂਢੀਆਂ ਨੂੰ ਜਗਾਇਆ। ਜਦੋਂ ਗੁਆਂਢੀਆਂ ਨੇ ਆ ਕੇ ਦੇਖਿਆ ਤਾਂ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੀ ਮੌਤ ਹੋ ਚੁੱਕੀ ਸੀ।

ਲੁਟੇਰੇ ਘਰ ਦੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕਰ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਚੁੱਕੇ ਸਨ। ਘਰ ਵਿਚ ਹੋਏ ਨੁਕਸਾਨ ਸਬੰਧੀ ਜਦੋਂ ਮ੍ਰਿਤਕ ਦੀ ਮਾਤਾ ਤੋਂ ਪੁੱਛਿਆ ਤਾਂ ਉਸਨੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਕਬੀਲਦਾਰੀ ਦਾ ਕ੍ਰਿਸ਼ਨ ਕੁਮਾਰ ਨੂੰ ਹੀ ਪਤਾ ਸੀ। ਉਸਨੂੰ ਘਰ ਵਿਚ ਹੋਏ ਨੁਕਸਾਨ ਬਾਰੇ ਕੁਝ ਵੀ ਪਤਾ ਨਹੀਂ ਹੈ, ਪ੍ਰੰਤੂ ਉਸਦੇ ਪੁੱਤਰ ਦੇ ਹੱਥ ਵਿਚ ਛਾਪਾਂ ਸਨ ਜੋ ਇਸ ਸਮੇਂ ਨਹੀਂ ਹਨ।

Punjab News/Crime News: ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ- ਡੀਐੱਸਪੀ 

ਇਸ ਘਟਨਾ ਉਪਰੰਤ ਥਾਣਾ ਲਹਿਰਾ ਦੀ ਪੁਲਿਸ ਘਟਨਾ ਸਥਾਨ ’ਤੇ ਪੁੱਜੀ ਤੇ ਮੌਕੇ ਦਾ ਜਾਇਜ਼ਾ ਲਿਆ। ਡੀਐੱਸਪੀ ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਖੰਗਾਲ ਰਹੀ ਹੈ। ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ। ਜਲਦੀ ਹੀ ਲੁਟੇਰੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।

 

Big Breaking: Bhagwant Mann ਦਾ ਵੱਡਾ ਫ਼ੈਸਲਾ; ਸਰਕਾਰ ਖ਼ਰੀਦੇਗੀ 1300 ਨਵੀਆਂ ਬੱਸਾਂ!

 

Big Breaking: ਭਗਵੰਤ ਮਾਨ (Bhagwant Mann) ਨੇ ਔਰਤਾਂ ਲਈ ਮੁਫ਼ਤ ਬੱਸ ਸੇਵਾ ਨੂੰ ਹੋਰ ਵਧਾਉਣ ਲਈ ਕੁੱਲ 1,311 ਨਵੀਆਂ ਬੱਸਾਂ ਖਰੀਦਣ ਦਾ ਐਲਾਨ ਕੀਤਾ

ਚੰਡੀਗੜ੍ਹ 4 ਜਨਵਰੀ 2026-

ਭਗਵੰਤ ਮਾਨ ਸਰਕਾਰ (Bhagwant Mann) ਨੇ ਜਨਤਕ ਆਵਾਜਾਈ ਨੂੰ ਮਜ਼ਬੂਤ ਕਰਨ ਅਤੇ ਔਰਤਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ।

ਸੂਬਾ ਸਰਕਾਰ ਨੇ ਔਰਤਾਂ ਲਈ ਮੁਫ਼ਤ ਬੱਸ ਸੇਵਾ ਨੂੰ ਹੋਰ ਵਧਾਉਣ ਲਈ ਕੁੱਲ 1,311 ਨਵੀਆਂ ਬੱਸਾਂ (BUS) ਖਰੀਦਣ ਦਾ ਐਲਾਨ ਕੀਤਾ ਹੈ।

ਇਸ ਵਿੱਚ ਪੰਜਾਬ ਰੋਡਵੇਜ਼ (PUNBUS) ਤੋਂ 606 ਬੱਸਾਂ ਅਤੇ ਪੀ.ਆਰ.ਟੀ.ਸੀ. (PRTC) ਤੋਂ 705 ਬੱਸਾਂ ਸ਼ਾਮਲ ਹਨ। ਇਹ ਪਹਿਲ ਨਾ ਸਿਰਫ਼ ਔਰਤਾਂ ਦੀ ਗਤੀਸ਼ੀਲਤਾ ਨੂੰ ਸੌਖਾ ਬਣਾਏਗੀ ਬਲਕਿ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗੀ।

ਰਾਜ ਟਰਾਂਸਪੋਰਟ ਵਿਭਾਗ ਦੇ ਸੂਤਰਾਂ ਅਨੁਸਾਰ, ਇਨ੍ਹਾਂ ਨਵੀਆਂ ਬੱਸਾਂ ਦੇ ਆਉਣ ਨਾਲ ਪੰਜਾਬ ਵਿੱਚ ਜਨਤਕ ਆਵਾਜਾਈ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ। ਵਰਤਮਾਨ ਵਿੱਚ, ਔਰਤਾਂ ਮੁਫ਼ਤ ਬੱਸ ਸੇਵਾ ਤੋਂ ਲਾਭ ਉਠਾ ਰਹੀਆਂ ਹਨ।

ਪਰ ਕਈ ਰੂਟਾਂ ‘ਤੇ ਬੱਸਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੀਆਂ ਬੱਸਾਂ ਦੇ ਆਉਣ ਨਾਲ ਇਸ ਸਮੱਸਿਆ ਦਾ ਕਾਫ਼ੀ ਹੱਲ ਹੋਵੇਗਾ।

ਜਿਸ ਨਾਲ ਔਰਤਾਂ ਬਿਨਾਂ ਕਿਸੇ ਰੁਕਾਵਟ ਦੇ ਆਪਣੀਆਂ ਮੰਜ਼ਿਲਾਂ ‘ਤੇ ਪਹੁੰਚ ਸਕਣਗੀਆਂ। ਇਸ ਨਾਲ ਸਿੱਖਿਆ, ਰੁਜ਼ਗਾਰ ਅਤੇ ਸਿਹਤ ਸੰਭਾਲ ਤੱਕ ਔਰਤਾਂ ਦੀ ਪਹੁੰਚ ਨੂੰ ਆਸਾਨ ਬਣਾਇਆ ਜਾਵੇਗਾ।

ਔਰਤਾਂ ਲਈ ਮੁਫ਼ਤ ਬੱਸ ਸੇਵਾ ਪੰਜਾਬ ਸਰਕਾਰ ਦੀ ਇੱਕ ਮਹੱਤਵਾਕਾਂਖੀ ਪਹਿਲ ਰਹੀ ਹੈ, ਜਿਸ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਵਿਆਪਕ ਪ੍ਰਸ਼ੰਸਾ ਮਿਲੀ ਹੈ। ਰਾਜ ਭਰ ਵਿੱਚ ਲੱਖਾਂ ਔਰਤਾਂ ਰੋਜ਼ਾਨਾ ਇਸ ਸੇਵਾ ਦਾ ਲਾਭ ਉਠਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ‘ਤੇ ਵਿੱਤੀ ਬੋਝ ਘੱਟ ਰਿਹਾ ਹੈ।

ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਦੀਆਂ ਔਰਤਾਂ ਨੇ ਇਸ ਪਹਿਲ ਦਾ ਸਵਾਗਤ ਕੀਤਾ ਹੈ। ਹੁਣ, ਨਵੀਆਂ ਬੱਸਾਂ ਦੇ ਨਾਲ, ਇਹ ਸੇਵਾ ਵਧੇਰੇ ਪਹੁੰਚਯੋਗ ਅਤੇ ਵਿਆਪਕ ਹੋ ਜਾਵੇਗੀ, ਜਿਸ ਨਾਲ ਦੂਰ-ਦੁਰਾਡੇ ਖੇਤਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਪੂਰਾ ਲਾਭ ਮਿਲ ਸਕੇਗਾ।

ਇਸ ਯੋਜਨਾ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਰੁਜ਼ਗਾਰ ਪੈਦਾ ਕਰਨਾ ਹੈ। 1,311 ਨਵੀਆਂ ਬੱਸਾਂ ਦੇ ਸੰਚਾਲਨ ਲਈ ਹਜ਼ਾਰਾਂ ਡਰਾਈਵਰਾਂ, ਕੰਡਕਟਰਾਂ, ਮਕੈਨਿਕਾਂ ਅਤੇ ਹੋਰ ਤਕਨੀਕੀ ਸਟਾਫ ਦੀ ਲੋੜ ਹੋਵੇਗੀ।

ਟਰਾਂਸਪੋਰਟ ਵਿਭਾਗ ਨੇ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਅਹੁਦਿਆਂ ਲਈ ਭਰਤੀ ਜਲਦੀ ਹੀ ਸ਼ੁਰੂ ਹੋ ਜਾਵੇਗੀ। ਇਸ ਨਾਲ ਰਾਜ ਵਿੱਚ ਬੇਰੁਜ਼ਗਾਰੀ ਦਰ ਘਟਣ ਅਤੇ ਨੌਜਵਾਨਾਂ ਲਈ ਸਥਾਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣ ਦੀ ਉਮੀਦ ਹੈ। ਖ਼ਬਰ ਸ੍ਰੋਤ- ਜਾਗਰਣ

 

Press ਦੀ ਆਜ਼ਾਦੀ ‘ਤੇ ਸਰਕਾਰੀ ਹਮਲਾ! ਉਗਰਾਹਾਂ ਵੀ ਡਟੀ Journalists ਦੇ ਹੱਕ ‘ਚ- ਭਗਵੰਤ ਮਾਨ ਸਰਕਾਰ ਨੂੰ ਦਿੱਤੀ ਸਖ਼ਤ ਚੇਤਾਵਨੀ

 

Press ਦੀ ਆਜ਼ਾਦੀ ‘ਤੇ ਸਰਕਾਰੀ ਹਮਲਾ! ਸਰਕਾਰ Journalists ‘ਤੇ ਕੇਸ ਦਰਜ ਕਰਨੇ ਬੰਦ ਕਰੇ- ਉਗਰਾਹਾਂ

Punjab Network

ਚੰਡੀਗੜ੍ਹ, 4 ਜਨਵਰੀ 2026- ਬੀਕੇਯੂ ਏਕਤਾ (ਉਗਰਾਹਾਂ) ਪੰਜਾਬ ਅੰਦਰ ਸਰਕਾਰ ਨੂੰ ਲੋਕਾਂ ਦੇ ਸਵਾਲਾਂ ਦੀਆਂ ਅਹਿਮ ਆਵਾਜ਼ਾਂ ਬਣ ਕੇ ਉਭਰੇ ਹੋਏ ਸੋਸ਼ਲ ਮੀਡੀਆ ਪੱਤਰਕਾਰਾਂ (Journalists) ‘ਤੇ ਭਗਵੰਤ ਮਾਨ ਸਰਕਾਰ ਵੱਲੋਂ ਕੇਸ (FIR) ਦਰਜ ਕਰਨ ਦੀ ਸਖਤ ਨਿੰਦਾ ਕਰਦੀ ਹੈ। ਇਸ ਕੇਸ ਨੂੰ ਫੌਰੀ ਰੱਦ ਕਰਨ ਦੀ ਮੰਗ ਕਰਦੀ ਹੈ।

ਸਰਕਾਰੀ ਸਾਧਨਾਂ ਦੀ ਵਰਤੋਂ ਬਾਰੇ ਸਵਾਲ ਪੁੱਛਣਾ ਲੋਕਾਂ ਦਾ ਅਧਿਕਾਰ ਹੈ ਤੇ ਇਸ ਅਧਿਕਾਰ ਦੀ ਵਰਤੋਂ ਨਾਲ ਸਰਕਾਰ ਨੂੰ ਆਪਣੇ ‘ਤੇ ਬੰਬ ਡਿੱਗਿਆ ਕਿਉਂ ਲੱਗਦਾ ਹੈ? ਕਿਉਂਕਿ ਸਰਕਾਰ ਲਈ ਮਸਲਾ ਲੋਕਾਂ ਨੂੰ ਹਰ ਤਰ੍ਹਾਂ ਦੇ ਸਵਾਲ ਪੁੱਛਣ ਤੋਂ ਰੋਕਣਾ ਹੈ।

ਇਹ ਪੁੱਛੇ ਜਾ ਰਹੇ ਸਵਾਲ ਹੀ ਇਸ ਵਰ੍ਹੇ ਪੰਜਾਬ ਦੀ AAP ਸਰਕਾਰ ਦੇ ਗਲ਼ੇ ਦੀ ਹੱਡੀ ਬਣਨ ਜਾ ਰਹੇ ਹਨ। ਸਵਾਲ ਪੁੱਛਦੀ ਕਿਸੇ ਵੀ ਆਵਾਜ਼ ਨੂੰ ਇਉਂ ਦਬਾ ਕੇ ਪੰਜਾਬ ਸਰਕਾਰ ਛੁਟਕਾਰਾ ਹੋ ਜਾਣ ਦਾ ਭਰਮ ਨਾ ਪਾਲੇ।

ਪ੍ਰੈਸ (Press) ਦੀ ਆਜ਼ਾਦੀ ਲੋਕਾਂ ਦੇ ਬੁਨਿਆਦੀ ਜਮਹੂਰੀ ਹੱਕਾਂ ਚੋਂ ਅਹਿਮ ਹੱਕ ਹੈ। ਲੁਟੇਰੀਆਂ ਕੰਪਨੀਆਂ ਦੀ ਸੇਵਾ ਚ ਲੱਗੀਆਂ ਸਾਰੀਆਂ ਸਰਕਾਰਾਂ ਇਸ ਹੱਕ ਨੂੰ ਕੁਚਲਣਾ ਚਾਹੁੰਦੀਆਂ ਹਨ ਤਾਂ ਕਿ ਲੋਕਾਂ ਦੇ ਸੰਘਰਸ਼ਾਂ ਦੀ ਆਵਾਜ਼ ਪ੍ਰੈਸ ਜ਼ਰੀਏ ਸੁਣਾਈ ਨਾ ਦੇਵੇ।

ਇਸ ਮਾਮਲੇ ਵਿੱਚ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਵਿੱਚ ਵੀ ਮੁਕਾਬਲਾ ਹੋ ਰਿਹਾ ਹੈ ਕਿ ਕੌਣ ਕਾਰਪੋਰੇਟ ਜਗਤ ਦੀ ਸੇਵਾ ਵਿੱਚ ਲੋਕਾਂ ਦੀ ਦੱਬ ਕੇ ਜ਼ਬਾਨਬੰਦੀ ਕਰ ਸਕਦਾ ਹੈ। ਭਗਵੰਤ ਮਾਨ ਸਰਕਾਰ ਪੱਤਰਕਾਰਾਂ (Journalists) ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਸਾਰੇ ਦਬਾਊ ਹੱਥ ਕੰਡਿਆਂ ਸਮੇਤ ਵਾਰ ਵਾਰ ਕੇਸ ਬਣਾਉਣ ਦਾ ਸਹਾਰਾ ਲੈ ਰਹੀ ਹੈ।

ਪਰ ਇਹ ਹੱਥ ਕੰਡੇ ਪੰਜਾਬ ਦੇ ਲੋਕਾਂ ਵੱਲੋਂ ਹਕੂਮਤ ਨੂੰ ਸਵਾਲ ਕੀਤੇ ਜਾਣ ਤੋਂ ਰੋਕ ਨਹੀਂ ਸਕਦੇ। ਲੋਕਾਂ ਵੱਲੋਂ ਨਾ ਸਿਰਫ ਸਵਾਲ ਪੁੱਛੇ ਜਾਣਗੇ, ਜਵਾਬ ਲੈਣ ਲਈ ਲੋਕ ਸੰਘਰਸ਼ ਵੀ ਹੋਣਗੇ।

ਪਹਿਲਾਂ ਵੀ ਪੰਜਾਬ ਦੇ ਕਿਸਾਨ ਤੇ ਹੋਰ ਮਿਹਨਤਕਸ਼ ਲੋਕ, ਲੋਕਾਂ ਦੀ ਆਵਾਜ਼ ਬਣਦੇ ਪੱਤਰਕਾਰਾਂ ਦੇ ਹੱਕ ਵਿੱਚ ਡੱਟ ਕੇ ਖੜੇ ਹਨ ਤੇ ਹੁਣ ਵੀ ਖੜਨਗੇ। ਬੀਕੇਯੂ ਏਕਤਾ ਉਗਰਾਹਾਂ ਪ੍ਰੈਸ ਦੀ ਆਜ਼ਾਦੀ ਦੇ ਹੱਕ ਲਈ ਡੱਟ ਕੇ ਖੜ੍ਹਦੀ ਰਹੀ ਹੈ ਤੇ ਸਦਾ ਖੜ੍ਹੇਗੀ।

 

Education News: ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਹੱਕ ‘ਚ ਸਰਕਾਰ ਦਾ ਵੱਡਾ ਫ਼ੈਸਲਾ

 

Education News: 30 ਜਨਵਰੀ ਨੂੰ ਰਾਸ਼ਟਰੀ ਪੱਧਰ ‘ਤੇ ਨਵੀਂ ਦਿੱਲੀ ਵਿਖੇ ਇਹਨਾਂ ਸਕੂਲਾਂ ਨੂੰ ਸਨਮਾਨਿਤ ਕੀਤਾ ਜਾਵੇਗਾ

ਪ੍ਰਮੋਦ ਭਾਰਤੀ

ਸ਼ਹੀਦ ਭਗਤ ਸਿੰਘ ਨਗਰ, 4 ਜਨਵਰੀ 2026- 

Education News: ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਵੱਲੋਂ ਚਲਾਏ ਜਾ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਅਤੇ ਸੈਂਟਰ ਆਫ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਵੱਲੋਂ ਗਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਦੇ ਸਾਰੇ ਸਕੂਲਾਂ ਦਾ ਗਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ।

ਇਸ ਆਡਿਟ ਦੌਰਾਨ ਪੂਰੇ ਭਾਰਤ ਦੇ 6263 ਸਕੂਲਾਂ ਦਾ ਆਡਿਟ ਕੀਤਾ ਗਿਆ ਜਿਸ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 10 ਸਕੂਲਾਂ ਦੀ ਚੋਣ ਗਰੀਨ ਸਕੂਲ ਵਜੋਂ ਹੋਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੀਨ ਸਕੂਲ ਪ੍ਰੋਗਰਾਮ ਦੇ ਜਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਦੇ ਸਾਰੇ ਸਕੂਲਾਂ ਨੇ ਇਸ ਗਰੀਨ ਸਕੂਲ ਪ੍ਰੋਗਰਾਮ ਤਹਿਤ ਰਜਿਸਟ੍ਰੇਸ਼ਨ ਕੀਤੀ ਸੀ ਤੇ ਭਾਰਤ ਸਰਕਾਰ ਵੱਲੋਂ ਜਿਲ੍ਹੇ ਦੇ 10 ਸਕੂਲਾਂ ਦੀ ਚੋਣ ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਸਮਾਗਮ ਵਿੱਚ ਸਨਮਾਨਿਤ ਕਰਨ ਲਈ ਕੀਤੀ ਗਈ ਹੈ। ਉਹਨਾਂ ਸਮੁੱਚੀ ਟੀਮ ਅਤੇ ਸਮੂਹ ਸਕੂਲ ਮੁੱਖੀਆਂ ਨੂੰ ਵਧਾਈ ਦਿੱਤੀ ਹੈ।

ਉਹਨਾਂ ਦੱਸਿਆ ਕਿ ਜਿਲ੍ਹੇ ਦੇ ਦਸ ਸਕੂਲ ਜਿਹਨਾਂ ਦੀ ਚੋਣ ਗਰੀਨ ਸਕੂਲ ਲਈ ਹੋਈ ਹੈ ਉਹਨਾਂ ਵਿੱਚ ਸਸਸਸ ਭੱਦੀ, ਸਸਸਸ ਉਸਮਾਨਪੁਰ, ਸਸਸਸ ਹਿਆਲਾ, ਸਸਸਸ ਸਿੰਬਲ ਮਜਾਰਾ, ਸਸਸਸ ਸਾਹਲੋਂ, ਸਸਸਸ ਮੂਸਾਪੁਰ, ਸਹਸ ਕੌਲਗੜ੍ਹ, ਸਹਸ ਗੁਣਾਚੌਰ, ਸਹਸ ਗੜ੍ਹਪਧਾਣਾ, ਸਸਸਸ ਔੜ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਇਹਨਾਂ ਸਕੂਲਾਂ ਨੂੰ ਭਾਰਤ ਸਰਕਾਰ ਵੱਲੋਂ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ 30 ਜਨਵਰੀ 2026 ਨੂੰ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਇਸ ਦਿਨ ਜਿਲ੍ਹਾ ਕੋਆਰਡੀਨੇਟਰ ਗਰੀਨ ਸਕੂਲ ਸਤਨਾਮ ਸਿੰਘ ਅਤੇ ਦੋ ਹੋਰ ਟੀਚਰਾਂ ਨੂੰ ਵੀ ਇਸ ਦਿਨ ਰਾਸ਼ਟਰੀ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰਾਪਤੀ ਲਈ ਸਕੂਲ ਮੁੱਖੀਆਂ ਅਤੇ ਸਤਨਾਮ ਸਿੰਘ ਜਿਲ੍ਹਾ ਕੋਆਰਡੀਨੇਟਰ ਨੂੰ ਵਧਾਈ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਕਿਹਾ ਕਿ ਇਹ ਸਭ ਸਕੂਲ ਮੁੱਖੀਆਂ ਦੀ ਮਿਹਨਤ ਦਾ ਨਤੀਜਾ ਹੈ। ਉਹਨਾਂ ਦੱਸਿਆ ਕਿ 2023-24 ਵਿੱਚ ਜਿਲ੍ਹੇ ਦੇ ਇੱਕ ਸਕੂਲ ਦੀ ਚੋਣ ਹੋਈ ਸੀ, 2024-25 ਦੌਰਾਨ ਜਿਲ੍ਹੇ ਦੇ ਚਾਰ ਸਕੂਲਾਂ ਦੀ ਚੋਣ ਹੋਈ ਸੀ ਅਤੇ ਇਸ ਵਰ੍ਹੇ ਜਿਲ੍ਹੇ ਦੇ 10 ਸਕੂਲਾਂ ਦੀ ਚੋਣ ਗਰੀਨ ਸਕੂਲ ਵਜੋਂ ਹੋਈ ਹੈ ਜੋ ਕਿ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ।

 

Weather Update: ਪੰਜਾਬ ‘ਚ ਸੀਤ ਲਹਿਰ ਦਾ ਕਹਿਰ! IMD ਵੱਲੋਂ 7 ਜਨਵਰੀ ਤੱਕ ਅਲਰਟ ਜਾਰੀ!

File Photo

 

Weather Update: IMD ਨੇ ਇਸ ਹਫ਼ਤੇ ਉੱਤਰੀ ਭਾਰਤ ਲਈ ਸੱਤ ਦਿਨਾਂ ਦੀ ਧੁੰਦ ਅਤੇ ਠੰਢੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਜਾਂ ਬਰਫ਼ਬਾਰੀ ਦੀ ਉਮੀਦ ਨਹੀਂ ਹੈ…

ਚੰਡੀਗੜ੍ਹ, 7 ਜਨਵਰੀ 2026 (Punjab Network)- 

Weather Update: ਪੰਜਾਬ ਸਮੇਤ ਸਾਰਾ ਉੱਤਰ ਭਾਰਤ ਇਸ ਵੇਲੇ ਠੰਡ ਦੀ ਲਪੇਟ ਵਿੱਚ ਹੈ। ਲਗਾਤਾਰ ਪੈ ਰਹੀ ਸੰਘਣੀ ਧੁੰਦ ਜਿੱਥੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਉੱਥੇ ਹੀ ਸੁੱਕੀ ਠੰਡ ਦੇ ਕਾਰਨ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ ਹਨ। ਤਾਪਮਾਨ ਵਿੱਚ ਲਗਾਤਾਰ ਹੋ ਰਹੀ ਗਿਰਾਵਟ ਦੇ ਕਾਰਨ ਠੰਡ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।

ਮੌਸਮ ਵਿਭਾਗ (IMD) ਨੇ ਇਸ ਹਫ਼ਤੇ ਉੱਤਰੀ ਭਾਰਤ ਲਈ ਸੱਤ ਦਿਨਾਂ ਦੀ ਧੁੰਦ ਅਤੇ ਠੰਢੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਜਾਂ ਬਰਫ਼ਬਾਰੀ ਦੀ ਉਮੀਦ ਨਹੀਂ ਹੈ, ਪਰ ਠੰਢੀ ਲਹਿਰ ਠੰਢ ਨੂੰ ਹੋਰ ਤੇਜ਼ ਕਰੇਗੀ।

Image

7 ਜਨਵਰੀ ਤੱਕ ਸੀਤ ਲਹਿਰ ਤੇ ਧੁੰਦ ਦੀ ਸਥਿਤੀ ਬਣੀ ਰਹਿ ਸਕਦੀ ਹੈ- ਮੌਸਮ ਵਿਗਿਆਨੀ (IMD) 

ਮੌਸਮ ਵਿਗਿਆਨੀਆਂ (IMD) ਅਨੁਸਾਰ ਪੰਜਾਬ, ਚੰਡੀਗੜ੍ਹ ਤੇ ਆਸਪਾਸ ਦੇ ਖੇਤਰਾਂ ’ਚ 7 ਜਨਵਰੀ ਤੱਕ ਸੀਤ ਲਹਿਰ ਤੇ ਧੁੰਦ ਦੀ ਸਥਿਤੀ ਬਣੀ ਰਹਿ ਸਕਦੀ ਹੈ। ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ’ਚ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਖੇਤਰਾਂ ’ਚ ਠੰਢੀ ਹਵਾਵਾਂ ਦਾ ਪ੍ਰਭਾਵ ਤੇਜ਼ ਹੋ ਗਿਆ ਹੈ।

ਇਸਦਾ ਪ੍ਰਭਾਵ ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਤੇ ਪੰਚਕੂਲਾ ’ਚ ਵੀ ਦੇਖਣ ਨੂੰ ਮਿਲ ਸਕਦਾ ਹੈ, ਜਿੱਥੇ ਕੋਲਡ-ਡੇ ਵਰਗੀ ਸਥਿਤੀ ਬਣਨ ਦਾ ਸੰਕਟ ਹੈ। ਠੰਢ ਕਾਰਨ ਸਵੇਰੇ ਤੇ ਸ਼ਾਮ ਦੇ ਸਮੇਂ ਲੋਕ ਘਰਾਂ ’ਚ ਰਹਿਣ ਲਈ ਮਜ਼ਬੂਰ ਹਨ।

ਸਿਹਤ ਮਾਹਿਰਾਂ ਅਨੁਸਾਰ ਅਚਾਨਕ ਤਾਪਮਾਨ ਘਟਣ ਨਾਲ ਸਿਆਹੀ, ਖੰਘ, ਬੁਖਾਰ, ਸਾਹ ਸੰਬੰਧੀ ਤੇ ਦਿਲ ਦੇ ਰੋਗੀਆਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਮੌਸਮ ਵਿਭਾਗ ਨੇ ਬਜ਼ੁਰਗਾਂ, ਬੱਚਿਆਂ ਤੇ ਬੀਮਾਰ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਵੇਰੇ ਤੇ ਦੇਰ ਰਾਤ ਨੂੰ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਣ, ਗਰਮ ਕਪੜੇ ਪਹਿਨਣ ਅਤੇ ਖੁਦ ਨੂੰ ਠੰਢ ਤੋਂ ਸੁਰੱਖਿਅਤ ਰੱਖਣ। ਵਾਹਨ ਚਾਲਕਾਂ ਨੂੰ ਧੁੰਦ ਦੌਰਾਨ ਹੌਲੀ ਗਤੀ ਨਾਲ ਵਾਹਨ ਚਲਾਉਣ ਤੇ ਫੌੱਗ ਲਾਈਟ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ।