Join WhatsApp

Join Now

Punjab ‘ਚ ਵੱਡਾ ਹਾਦਸਾ! ਟੈਂਕਰ ਵੈਲਡਿੰਗ ਦੌਰਾਨ ਧਮਾਕਾ, ਮੁਲਾਜ਼ਮ ਦੀ ਮੌਤ

On: July 31, 2026 3:59 PM

 

Punjab ‘ਚ ਵੱਡਾ ਹਾਦਸਾ! ਟੈਂਕਰ ਵੈਲਡਿੰਗ ਦੌਰਾਨ ਧਮਾਕਾ, ਮੁਲਾਜ਼ਮ ਦੀ ਮੌਤ

ਖ਼ੌਫ਼ਨਾਕ ਹਾਦਸਾ: ਪਠਾਨਕੋਟ ‘ਚ ਟੈਂਕਰ ਦੇ ਉੱਡੇ ਪਰਖੱਚੇ, ਟੀਨ ਦੀ ਛੱਤ ਵੀ ਉੱਡੀ; 60 ਸਾਲਾ ਦੌਲਤ ਰਾਮ ਦੀ ਦਰਦਨਾਕ ਮੌਤ- ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ

ਪਠਾਨਕੋਟ, 31 ਜੁਲਾਈ 2026- ਪਠਾਨਕੋਟ ਦੇ ਸਰਨਾ ਸਥਿਤ ਛੋਟੀ ਨਹਿਰ ਦੇ ਨੇੜੇ ਇੱਕ ਬਹੁੱਤ ਹੀ ਦਰਦਨਾਕ ਅਤੇ ਖ਼ੌਫ਼ਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਮ੍ਹਣੇ ਆਈ ਹੈ। ਇੱਕ ਵਰਕਸ਼ਾਪ ਵਿੱਚ ਮੁਰੰਮਤ ਦੌਰਾਨ ਵੈਲਡਿੰਗ ਕਰਦੇ ਸਮੇਂ ਟੈਂਕਰ ਦੇ ਅੰਦਰ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਇਸ ਭਿਆਨਕ ਧਮਾਕੇ ਵਿੱਚ ਵਰਕਸ਼ਾਪ ਦੇ ਫੋਰਮੈਨ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਉਸ ਦਾ ਇੱਕ ਸਾਥੀ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਪਠਾਨਕੋਟ ਦੇ ਸਰਨਾ ਇਲਾਕੇ ‘ਚ ਸਥਿਤ ‘ਸੂਰਿਆ ਟੈਂਕਰ ਵਰਕਸ਼ਾਪ’ ਵਿੱਚ ਵਾਪਰਿਆ, ਜਿੱਥੇ ਇੱਕ ਟੈਂਕਰ ਦੀ ਮੁਰੰਮਤ ਲਈ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਧਮਾਕਾ ਏਨਾ ਜ਼ਬਰਦਸਤ ਅਤੇ ਖ਼ੌਫ਼ਨਾਕ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਦੇ ਝਟਕੇ ਨਾਲ ਵਰਕਸ਼ਾਪ ਉੱਤੇ ਲੱਗੀ ਟੀਨ ਦੀ ਛੱਤ ਪੂਰੀ ਤਰ੍ਹਾਂ ਉੱਡ ਗਈ ਅਤੇ ਟੈਂਕਰ ਦੇ ਪਰਖੱਚੇ ਉੱਡ ਕੇ ਦੂਰ-ਦੂਰ ਤੱਕ ਖਿੱਲ੍ਹਰ ਗਏ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਅਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ।

ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮ੍ਰਿਤਕ ਦੀ ਪਛਾਣ ਦੌਲਤ ਰਾਮ (60 ਸਾਲ) ਵਜੋਂ ਹੋਈ ਹੈ, ਜੋ ਕਿ ਨੇੜਲੇ ਪਿੰਡ ਬਲਸੂਆ ਦੇ ਰਹਿਣ ਵਾਲੇ ਸਨ। ਦੌਲਤ ਰਾਮ ਪਿਛਲੇ ਲਗਭਗ 20 ਸਾਲਾਂ ਤੋਂ ਇਸੇ ਵਰਕਸ਼ਾਪ ਵਿੱਚ ਫੋਰਮੈਨ ਵਜੋਂ ਅਪਣੀਆਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਕੰਮ ਵਿੱਚ ਕਾਫ਼ੀ ਤਜਰਬੇਕਾਰ ਸਨ। ਇਸ ਤੋਂ ਇਲਾਵਾ ਘਟਨਾ ‘ਚ ਜ਼ਖ਼ਮੀ ਹੋਏ ਦੂਜੇ ਮੁਲਾਜ਼ਮ ਨੂੰ ਸਥਾਨਕ ਲੋਕਾਂ ਅਤੇ ਮਦਦਗਾਰਾਂ ਦੀ ਸਹਾਇਤਾ ਨਾਲ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜ਼ਖ਼ਮੀ ਮੁਲਾਜ਼ਮ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਜਦੋਂ ਵਰਕਸ਼ਾਪ ਵਿੱਚ ਟੈਂਕਰ ਉੱਤੇ ਵੈਲਡਿੰਗ ਦਾ ਕੰਮ ਕੀਤਾ ਜਾ ਰਹਾ ਸੀ, ਤਾਂ ਉਸ ਸਮੇਂ ਟੈਂਕਰ ਦੇ ਅੰਦਰ ਪਹਿਲਾਂ ਤੋਂ ਜਮ੍ਹਾਂ ਹੋਈ ਜਲਣਸ਼ੀਲ ਗੈਸ ਨੇ ਵੈਲਡਿੰਗ ਦੀ ਚੰਗਿਆੜੀ ਤੋਂ ਅੱਗ ਫੜ ਲਈ। ਗੈਸ ਦਾ ਦਬਾਅ ਵਧਣ ਕਾਰਨ ਟੈਂਕਰ ਅੰਦਰ ਬਲਾਸਟ ਹੋ ਗਿਆ, ਜਿਸ ਨੇ ਅਜਿਹਾ ਭਿਆਨਕ ਰੂਪ ਧਾਰਨ ਕਰ ਲਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪੁੱਜੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਇਲਾਕੇ ਨੂੰ ਘੇਰੇ ਵਿੱਚ ਲੈ ਕੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਅਧਿਕਾਰੀ ASI ਸੁਰਿੰਦਰ ਨੇ ਕਿਹਾ ਕਿ “ਮੁੱਢਲੀ ਤਫ਼ਤੀਸ਼ ਤੋਂ ਇਹੀ ਸਾਹਮਣੇ ਆਇਆ ਹੈ ਕਿ ਟੈਂਕਰ ਦੇ ਅੰਦਰ ਗੈਸ ਬਣਨ ਕਾਰਨ ਹੀ ਇਹ ਧਮਾਕਾ ਹੋਇਆ ਹੈ। ਪੁਲਿਸ ਟੀਮ ਵੱਲੋਂ ਮ੍ਰਿਤਕ ਦੌਲਤ ਰਾਮ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ‘ਤੇ ਹੀ ਅਗਲੀ ਢੁਕਵੀਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮ੍ਰਿਤਕ ਦੀ ਦੇਹ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਅਤੇ ਭਲਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।” ਇਸ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਿੰਡ ਬਲਸੂਆ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਸਥਾਨਕ ਲੋਕਾਂ ਨੇ ਵਰਕਸ਼ਾਪਾਂ ਵਿੱਚ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਮੰਗ ਕੀਤੀ ਹੈ।

 

More

ਵੱਡੀ ਖ਼ਬਰ: ਹੋਟਲ ‘ਚ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਜੀਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

Leave a Comment