Join WhatsApp

Join Now

ਸਰਹੰਦ ਨਹਿਰ ਦੇ ਪੁਰਾਣੇ ਪੁਲ ਦੀ ਥਾਂ ਬਣੇਗਾ ਨਵਾਂ ਸਟੀਲ ਪੁਲ; 16.38 ਕਰੋੜ ਰੁਪਏ ਮਨਜ਼ੂਰ

On: July 22, 2026 3:25 PM

 

ਸਰਹੰਦ ਨਹਿਰ ਦੇ ਪੁਰਾਣੇ ਪੁਲ ਦੀ ਥਾਂ ਬਣੇਗਾ ਨਵਾਂ ਸਟੀਲ ਪੁਲ, 16.38 ਕਰੋੜ ਰੁਪਏ ਮਨਜ਼ੂਰ

ਰੂਪਨਗਰ 22 ਜੁਲਾਈ

ਸ਼ਹਿਰ ਦੀ ਜੀਵਨ ਰੇਖਾ ਕਹੇ ਜਾਣ ਵਾਲੇ ਅਤੇ ਬ੍ਰਿਟਿਸ਼ ਕਾਲ ਦੌਰਾਨ ਬਣੇ ਸਰਹੰਦ ਨਹਿਰ ਦੇ ਪੁਰਾਣੇ ਪੁਲ (ਬਾਜ਼ਾਰ ਪੁਲ) ਦੀ ਕਾਇਆਂ-ਕਲਪ ਹੋਣ ਜਾ ਰਹੀ ਹੈ। ਲੰਮੇ ਸਮੇਂ ਤੋਂ ਅਸੁਰੱਖਿਅਤ ਐਲਾਨੇ ਜਾ ਚੁੱਕੇ ਇਸ ਪੁਲ ਦੀ ਜਗ੍ਹਾ ਹੁਣ ਆਧੁਨਿਕ ਸਟੀਲ ਪੁਲ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਵਿੱਚ ਇਹ ਆਸ ਮੁੱਕ ਚੱਲੀ ਸੀ ਕਿ ਇਸ ਪੁਰਾਣੇ ਪੁਲ ਦੀ ਕਦੇ ਮੁੜ ਉਸਾਰੀ ਹੋਵੇਗੀ, ਪਰ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਖਾਸ ਯਤਨਾਂ ਸਦਕਾ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੁਰਾਣੇ ਪੁਲ ਨੂੰ ਅਸੁਰੱਖਿਅਤ ਘੋਸ਼ਿਤ ਕੀਤੇ ਜਾਣ ਕਾਰਨ ਪ੍ਰਸ਼ਾਸਨ ਵੱਲੋਂ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਸੀ ਅਤੇ ਇੱਥੋਂ ਸਿਰਫ਼ ਦੋ ਪਹੀਆ ਵਾਹਨਾਂ ਤੇ ਪੈਦਲ ਚੱਲਣ ਵਾਲਿਆਂ ਨੂੰ ਹੀ ਲੰਘਣ ਦੀ ਇਜਾਜ਼ਤ ਸੀ। ਹਾਲਾਂਕਿ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਨਵਾਂ ਪੁਲ ਬਣਨ ਦੇ ਬਾਵਜੂਦ ਨਗਰ ਕੌਂਸਲ ਚੌਕ ਨੇੜੇ ਇਸ ਪੁਰਾਣੇ ਪੁਲ ਦੀ ਅਹਿਮੀਅਤ ਸ਼ਹਿਰ ਲਈ ਬਹੁਤ ਜ਼ਿਆਦਾ ਹੈ।

ਪੰਜਾਬ ਸਰਕਾਰ ਵੱਲੋਂ ਇਸ ਅਤਿ-ਮਹੱਤਵਪੂਰਨ ਪ੍ਰੋਜੈਕਟ ਲਈ 16.38 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ। ਲੋਕ ਨਿਰਮਾਣ ਵਿਭਾਗ ਰੂਪਨਗਰ ਦੀ ਦੇਖ-ਰੇਖ ਹੇਠ ਤਿਆਰ ਹੋਣ ਵਾਲੇ ਇਸ ਨਵੇਂ ਸਟੀਲ ਪੁਲ ਦੇ ਪ੍ਰੋਜੈਕਟ ਨੂੰ ਵਿਸ਼ੇਸ਼ ਤੌਰ ‘ਤੇ ਸਾਲ 2026-27 ਲਈ ਲਿੰਕ ਸੜਕਾਂ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ਯੋਜਨਾ ਅਧੀਨ ਸ਼ਾਮਲ ਕੀਤਾ ਗਿਆ ਹੈ।

ਨਵੇਂ ਪੁਲ ਦੀ ਉਸਾਰੀ ਮੁਕੰਮਲ ਹੋਣ ਨਾਲ ਜਿੱਥੇ ਸ਼ਹਿਰ ਦੀ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ, ਉੱਥੇ ਹੀ ਨਗਰ ਕੌਂਸਲ ਚੌਕ ਅਤੇ ਆਸ-ਪਾਸ ਦੇ ਬਾਜ਼ਾਰਾਂ ਵਿੱਚ ਲੱਗਣ ਵਾਲੇ ਜਾਮ ਦੀ ਸਮੱਸਿਆ ਤੋਂ ਵੀ ਸਥਾਈ ਤੌਰ ‘ਤੇ ਛੁਟਕਾਰਾ ਮਿਲ ਸਕੇਗਾ। ਸ਼ਹਿਰ ਵਾਸੀਆਂ ਨੇ ਇਸ ਅਹਿਮ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਵਿਧਾਇਕ ਦਿਨੇਸ਼ ਚੱਢਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

 

More

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

ਚੰਡੀਗੜ੍ਹ ‘ਚ ਮੁੜ ਗੂੰਜੇਗਾ ਕਿਸਾਨੀ ਅੰਦੋਲਨ ਦਾ ਨਾਅਰਾ; 9 ਦਸੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਵੱਡਾ ਐਲਾਨ

Leave a Comment