Petrol Diesel Price Hike! BREAKING- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧਾ, ਪੜ੍ਹੋ ਤਾਜ਼ਾ ਰੇਟ
Petrol Diesel Price Hike! ਮੱਧ ਪੂਰਬ ਸੰਕਟ ਕਾਰਨ ਆਮ ਜਨਤਾ ਨੂੰ ਲੱਗਿਆ ਵੱਡਾ ਝਟਕਾ; ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
Petrol Diesel Price Hike! ਨਵੀਂ ਦਿੱਲੀ/ਚੰਡੀਗੜ੍ਹ, 15 ਮਈ 2026: ਮੱਧ ਪੂਰਬ (Middle East) ਵਿੱਚ ਚੱਲ ਰਹੇ ਸੰਕਟ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਆਮ ਆਦਮੀ ਨੂੰ ਵੱਡਾ ਝਟਕਾ ਲੱਗਿਆ ਹੈ।
ਅੱਜ ਯਾਨੀ 15 ਮਈ ਨੂੰ ਸਵੇਰੇ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ, ਜਿਸ ਵਿੱਚ ₹3.00 ਤੋਂ ਲੈ ਕੇ ₹3.60 ਪ੍ਰਤੀ ਲੀਟਰ ਤੱਕ ਦਾ ਵੱਡਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਆਮ ਜਨਤਾ ਦੀ ਜੇਬ ‘ਤੇ ਬੋਝ ਹੋਰ ਵਧ ਗਿਆ ਹੈ।
ਅੱਜ ਹੋਏ ਵਾਧੇ ਤੋਂ ਬਾਅਦ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਦੇ ਭਾਅ ਇਸ ਪ੍ਰਕਾਰ ਹਨ…!
- ਚੰਡੀਗੜ੍ਹ: ₹2.97 ਦੇ ਵਾਧੇ ਨਾਲ ਨਵਾਂ ਰੇਟ ₹97.27 ਪ੍ਰਤੀ ਲੀਟਰ ਹੈ।
- ਨਵੀਂ ਦਿੱਲੀ: ₹3.00 ਦੇ ਵਾਧੇ ਨਾਲ ਹੁਣ ₹97.77 ਪ੍ਰਤੀ ਲੀਟਰ।
- ਕੋਲਕਾਤਾ: ₹3.29 ਦੀ ਤੇਜ਼ੀ ਨਾਲ ਨਵਾਂ ਰੇਟ ₹108.74 ਹੋ ਗਿਆ ਹੈ।
- ਮੁੰਬਈ: ₹3.10 ਮਹਿੰਗਾ ਹੋ ਕੇ ₹106.64 ‘ਤੇ ਪਹੁੰਚ ਗਿਆ ਹੈ।
- ਹੈਦਰਾਬਾਦ: ਸਭ ਤੋਂ ਵੱਡਾ ਉਛਾਲ ₹3.39, ਹੁਣ ਕੀਮਤ ₹110.89 ਹੈ।
- ਜੈਪੁਰ: ₹2.94 ਦੇ ਵਾਧੇ ਨਾਲ ਹੁਣ ₹107.97 ਵਿੱਚ ਮਿਲੇਗਾ।
- ਲਖਨਊ: ₹2.82 ਮਹਿੰਗਾ ਹੋ ਕੇ ₹97.55 ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ।
ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ..!
ਪੈਟਰੋਲ ਦੇ ਨਾਲ-ਨਾਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਾਲ ਢੋਆ-ਢੁਆਈ ਮਹਿੰਗੀ ਹੋਵੇਗੀ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਵਧਣ ਦਾ ਖ਼ਦਸ਼ਾ ਹੈ;
- ਨਵੀਂ ਦਿੱਲੀ: ₹3.00 ਮਹਿੰਗਾ ਹੋ ਕੇ ਹੁਣ ₹90.67 ਪ੍ਰਤੀ ਲੀਟਰ।
- ਮੁੰਬਈ: ₹3.11 ਦੇ ਵਾਧੇ ਨਾਲ ਨਵਾਂ ਭਾਅ ₹93.14 ਹੋ ਗਿਆ ਹੈ।
- ਨੋਇਡਾ: ₹3.50 ਦਾ ਵੱਡਾ ਉਛਾਲ, ਹੁਣ ਕੀਮਤ ₹91.31 ਪ੍ਰਤੀ ਲੀਟਰ।
- ਚੰਡੀਗੜ੍ਹ: ₹2.80 ਦੇ ਵਾਧੇ ਨਾਲ ਨਵਾਂ ਰੇਟ ₹85.25 ਹੈ।
- ਪਟਨਾ: ₹2.85 ਮਹਿੰਗਾ ਹੋ ਕੇ ਹੁਣ ₹94.63 ਪ੍ਰਤੀ ਲੀਟਰ।
ਕਿਉਂ ਵਧੇ ਰੇਟ?
ਮੱਧ ਪੂਰਬ ਵਿੱਚ ਵਧਦੇ ਤਣਾਅ ਕਾਰਨ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ (Crude Oil) ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚਾ ਤੇਲ ਮਹਿੰਗਾ ਹੋਣ ਕਾਰਨ ਭਾਰਤੀ ਤੇਲ ਕੰਪਨੀਆਂ ਨੇ ਇਹ ਵਾਧਾ ਕੀਤਾ ਹੈ।
RBI ਗਵਰਨਰ ਨੇ ਪਹਿਲਾਂ ਹੀ ਦਿੱਤੇ ਸਨ ਸੰਕੇਤ
ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਧਣ ਤੋਂ ਪਹਿਲਾਂ ਹੀ ਆਰਬੀਆਈ (RBI) ਗਵਰਨਰ ਸੰਜੇ ਮਲਹੋਤਰਾ ਨੇ ਚੇਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਮੱਧ ਪੂਰਬ ਵਿੱਚ ਤਣਾਅ ਜਲਦੀ ਖ਼ਤਮ ਨਾ ਹੋਇਆ ਤਾਂ ਆਮ ਜਨਤਾ ਨੂੰ ਮਹਿੰਗੇ ਬਾਲਣ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ‘ਸਟ੍ਰੇਟ ਆਫ ਹਾਰਮੁਜ਼’ (Strait of Hormuz) ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਤੇਲ ਅਤੇ ਗੈਸ ਦੀ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਕੀ ਅੱਗੇ ਹੋਰ ਮਹਿੰਗਾ ਹੋਵੇਗਾ ਤੇਲ?
ਜੇਕਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਉੱਚ ਪੱਧਰ ‘ਤੇ ਬਣੀਆਂ ਰਹਿੰਦੀਆਂ ਹਨ, ਤਾਂ ਆਉਣ ਵਾਲੇ ਦਿਨਾਂ ਵਿੱਚ ਤੇਲ ਹੋਰ ਮਹਿੰਗਾ ਹੋ ਸਕਦਾ ਹੈ। ਅਜਿਹੇ ਵਿੱਚ ਲੋਕਾਂ ਨੂੰ ਆਪਣੇ ਘਰੇਲੂ ਬਜਟ ਦੀ ਯੋਜਨਾਬੰਦੀ ਬਹੁਤ ਸੰਭਲ ਕੇ ਕਰਨੀ ਪਵੇਗੀ।






