PSTET ਦੇ ਰਜਿਸਟ੍ਰੇਸ਼ਨ ਸਮੇਂ ਵਿੱਚ ਵਾਧਾ; ਇਨ-ਸਰਵਿਸ ਅਧਿਆਪਕ ਹੁਣ 7 ਅਪ੍ਰੈਲ ਤੱਕ ਕਰ ਸਕਣਗੇ ਅਪਲਾਈ
ਮੋਹਾਲੀ, 7 ਅਪ੍ਰੈਲ 2026: ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਇਨ-ਸਰਵਿਸ ਅਧਿਆਪਕਾਂ ਲਈ ਲਈ ਜਾਣ ਵਾਲੀ ਪੀ.ਟੈੱਟ (PSTET-1 ਅਤੇ PSTET-2) ਪ੍ਰੀਖਿਆ ਸਬੰਧੀ ਇੱਕ ਅਹਿਮ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ।

ਵਿਭਾਗ ਨੇ ਉਮੀਦਵਾਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਰਜਿਸਟ੍ਰੇਸ਼ਨ ਦੀ ਮਿਤੀ ਵਿੱਚ ਇੱਕ ਦਿਨ ਦਾ ਹੋਰ ਵਾਧਾ ਕਰ ਦਿੱਤਾ ਹੈ।

ਹੁਣ ਇਨ-ਸਰਵਿਸ ਅਧਿਆਪਕ 07 ਅਪ੍ਰੈਲ 2026 ਨੂੰ ਰਾਤ 11:59 ਵਜੇ ਤੱਕ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਰਜਿਸਟ੍ਰੇਸ਼ਨ ਲਈ 02 ਅਪ੍ਰੈਲ ਤੋਂ 06 ਅਪ੍ਰੈਲ 2026 ਤੱਕ ਦਾ ਸਮਾਂ ਦਿੱਤਾ ਗਿਆ ਸੀ।
ਜਿਨ੍ਹਾਂ ਅਧਿਆਪਕਾਂ ਨੇ ਪਹਿਲਾਂ ਹੀ ਰਜਿਸਟ੍ਰੇਸ਼ਨ ਕਰ ਲਈ ਹੈ, ਉਹ ਇਸ ਵਧਾਏ ਗਏ ਸਮੇਂ ਦੌਰਾਨ ਆਪਣੇ ਰਜਿਸਟ੍ਰੇਸ਼ਨ ਫਾਰਮ ਵਿੱਚ ਜੇਕਰ ਕੋਈ ਗਲਤੀ ਹੈ ਤਾਂ ਉਸ ਦੀ ਸੋਧ ਵੀ ਕਰ ਸਕਦੇ ਹਨ। ਦੱਸਣਯੋਗ ਹੈ ਕਿ ਇਹ ਪ੍ਰੀਖਿਆ 19 ਅਪ੍ਰੈਲ 2026 ਨੂੰ ਲਈ ਜਾਣੀ ਤੈਅ ਹੋਈ ਹੈ।
ਡਾਇਰੈਕਟਰ SCERT ਵੱਲੋਂ ਜਾਰੀ ਹਦਾਇਤਾਂ
ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਇਸ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਧਿਆਪਕਾਂ ਕੋਲ ਹੁਣ ਆਪਣੇ ਆਪ ਨੂੰ ਰਜਿਸਟਰ ਕਰਨ ਦਾ ਇਹ ਆਖਰੀ ਮੌਕਾ ਹੈ।
ਅਧਿਆਪਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਖਰੀ ਸਮੇਂ ਦੀ ਭੀੜ ਤੋਂ ਬਚਣ ਲਈ ਸਮੇਂ ਸਿਰ ਆਪਣੀ ਪ੍ਰਕਿਰਿਆ ਪੂਰੀ ਕਰ ਲੈਣ। ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।
















