Punjab News: ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਬਣੇ ਬਲਜਿੰਦਰ ਧਾਲੀਵਾਲ! ਸੂਬਾਈ ਇਜਲਾਸ ‘ਚ ਹੋਈ ਚੋਣ, “ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਅਤੇ ਗੁਰਮੀਤ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਚੁਣੇ”
ਨਵਾਂਸ਼ਹਿਰ 2 ਨਵੰਬਰ 2026- ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇੱਕ ਵਿਸ਼ਾਲ ਸੂਬਾ ਪੱਧਰੀ ਇਜਲਾਸ ਸੂਬਾ ਸਰਪਰਸਤ ਗੁਰਪ੍ਰੀਤ ਸਿੰਘ ਰਿਆੜ ਮੁੱਖ ਸਲਾਹਕਾਰ ਮਨਜਿੰਦਰ ਸਿੰਘ ਢਿੱਲੋ, ਹਰਮਿੰਦਰ ਸਿੰਘ ਉੱਪਲ ਮਨਜਿੰਦਰ ਸਿੰਘ ਝਡੇਰ ਦੀ ਯੋਗ ਅਗਵਾਈ ਵਿੱਚ ਮੋਗਾ ਵਿਖੇ ਹੋਇਆ। ਇਸ ਵਿਸ਼ਾਲ ਸੂਬਾ ਪੱਧਰੀ ਇਜਲਾਸ ਵਿੱਚ ਸੂਬੇ ਦੇ 14 ਜਿਲਿਆਂ ਨੇ ਸ਼ਮੂਲੀਅਤ ਕੀਤੀ। ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਇਜਲਾਸ ਦਾ ਮੁੱਖ ਮੰਤਵ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਮਜਬੂਤ ਕਰਨ ਦੇ ਨਾਲ ਨਾਲ ਜਥੇਬੰਦੀ ਦਾ ਵਿਸਤਾਰ ਕਰਨਾ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਖਿਓ ਪਰੋਖੇ ਕਰਕੇ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਦੇ ਵਿਰੋਧ ਵਿੱਚ ਸੰਘਰਸ਼ ਕਰਨਾ ਹੈ।
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਇਜਲਾਸ ਵਿੱਚ ਬੋਲਦੇ ਹੋਏ ਗੁਰਿੰਦਰ ਸਿੰਘ ਬਰਾੜ ਪ੍ਰਧਾਨ ਫਿਰੋਜ਼ਪੁਰ, ਸ਼ਮਸ਼ੇਰ ਸਿੰਘ ਜਿਲਾ ਪ੍ਰਧਾਨ ਮੋਗਾ, ਹਰਜਿੰਦਰ ਸਿੰਘ ਜਿਲਾ ਜਨਰਲ ਸਕੱਤਰ ਫਾਜ਼ਿਲਕਾ, ਸੁਰਿੰਦਰ ਕੰਬੋਜ ਫਜਿਲਕਾ, ਇੰਦਰਪਾਲ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ ਸੁਖਦੇਵ ਰਾਜ ਪੱਟੀ ਜਿਲ੍ਹਾ ਜਨਰਲ ਸਕੱਤਰ ਤਰਨ ਤਾਰਨ ,ਧਰਮਿੰਦਰ ਸਿੰਘ ਜਿਲਾ ਪ੍ਰਧਾਨ ਫਰੀਦਕੋਟ ,ਰਜਿੰਦਰ ਫਰੀਦਕੋਟ ਜਤਿੰਦਰ ਹੰਸ ਫਰੀਦਕੋਟ, ਦਿਲ ਰਾਜਜੀਤ ਸਿੰਘ ਪ੍ਰਧਾਨ ਕਪੂਰਥਲਾ, ਵਿਨੇ ਕੁਮਾਰ ਸ਼ਰਮਾ ਨਵਾਂ ਸ਼ਹਿਰ, ਗੁਰਪ੍ਰੀਤ ਸਿੰਘ ਮੋਹਾਲੀ ਓਮ ਪ੍ਰਕਾਸ਼ ਸ੍ਰੀ ਮੁਕਤਸਰ ਸਾਹਿਬ ,ਹਰਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਪਰਵਿੰਦਰ ਸਿੰਘ ਬਰਾੜ ਜਲੰਧਰ , ਬੱਬੂ ਸਿੰਘ ਲੁਧਿਆਣਾ ਆਦੀ ਆਗੂਆਂ ਨੇ ਮੰਗ ਕੀਤੀ ਕਿ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਵਾਸਤੇ ਨਵੀਂ ਸੂਬਾ ਪੱਧਰੀ ਟੀਮ ਦਾ ਗਠਨ ਕੀਤਾ ਜਾਵੇ ਤਾਂ ਜੋ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾ ਸਕੇ। ਗੁਰਪ੍ਰੀਤ ਸਿੰਘ ਰਿਆੜ ਸੂਬਾ ਸਰਪ੍ਰਸਤ, ਮਨਜਿੰਦਰ ਸਿੰਘ ਝਡੇਰ, ਹਰਮਿੰਦਰ ਸਿੰਘ ਉਪਲ ਮੁਖ ਸਲਾਹਕਾਰ ਮਨਜਿੰਦਰ ਸਿੰਘ ਢਿੱਲੋਂ ਮੁਖ ਸਲਾਹਕਾਰ ਵੱਲੋਂ ਹਾਊਸ ਦੀ ਪ੍ਰਵਾਨਗੀ ਲੈ ਕੇ ਸਰਵਸੰਮਤੀ ਨਾਲ ਬਲਜਿੰਦਰ ਸਿੰਘ ਧਾਲੀਵਾਲ ਨੂੰ ਦੂਜੀ ਵਾਰ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਅਤੇ ਗੁਰਮੀਤ ਸਿੰਘ ਭੁੱਲਰ ਨੂੰ ਸੂਬਾ ਜਰਨਲ ਸਕੱਤਰ ਚੁਣਿਆ।
ਜਥੇਬੰਦੀ ਨੂੰ ਹੋਰ ਵਿਸਥਾਰ ਕਰਦੇ ਹੋਏ ਦਲਜੀਤ ਸਿੰਘ ਸਬਰਵਾਲ ਨੂੰ ਸੂਬਾ ਜੁਆਇੰਟ ਸਕੱਤਰ ਅਮਰਬੀਰ ਸਿੰਘ ਰੰਧਾਵਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਹੰਸ , ਦਿਲ ਰਾਜਜੀਤ ਸਿੰਘ ਕਪੂਰਥਲਾਨੂੰ ਸੂਬਾ ਮੀਤ ਪ੍ਰਧਾਨ, ਹਰਸੇਵਕ ਸਿੰਘ ਸਾਧੂਵਾਲ ਅਤੇ ਰਜਿੰਦਰ ਫਰੀਦਕੋਟ ਨੂੰ ਸੂਬਾ ਜਥੇਬੰਦਕ ਸਕੱਤਰ, ਰਾਜਪਾਲ ਸਿੰਘ ਤਰਨ ਤਾਰਨ ਨੂੰ ਸੂਬਾ ਪ੍ਰੈੱਸ ਸਕੱਤਰ, ਚੰਦਰਸ਼ੇਖਰ ਵਰਮਾ ਨੂੰ ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ ਸੂਬਾ ਮੀਡੀਆ ਕੋਆਰਡੀਨੇਟਰ, ਅਸ਼ਵਨੀ ਕੁਮਾਰ ਅਤੇ ਹਰਪ੍ਰੀਤ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਟੇਟ ਕਮੇਟੀ ਮੈਂਬਰ ਚੁਣਿਆ ਗਿਆ।
ਸੂਬਾ ਪੱਧਰੀ ਚੋਣ ਇਜਲਾਸ ਵਿੱਚ ਚੁਣੇ ਗਏ ਆਗੂਆਂ ਵੱਲੋਂ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਅਧਿਆਪਕਾਂ ਦੇ ਮਸਲਿਆਂ ਨੂੰ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਕੇ ਹੱਲ ਕਰਵਾਉਣਗੇ। ਇਸ ਸਮੇਂ ਹੋਰਾਂ ਤੋਂ ਇਲਾਵਾ ਲਵਜੀਤ ਸਿੰਘ ਬਠਿੰਡਾ ਅਮਨਦੀਪ ਸਿੰਘ ਚੱਕ ਬਖਤੂ (ਬਠਿੰਡਾ), ਅਮਨਦੀਪ ਸਿੰਘ ਮੋਗਾ, ਇੰਦਰਪਾਲ ਸਿੰਘ ਮੋਗਾ ,ਨਿਰਮਲ ਸਿੰਘ ਮੋਗਾ, ਗੁਰਪ੍ਰੀਤ ਸਿੰਘ ਮੋਗਾ,ਨਰਿੰਦਰ ਸਿੰਘ ਨਵਾਂ ਸ਼ਹਿਰ, ਅਸ਼ਵਨੀ ਕੁਮਾਰ ਅੰਮ੍ਰਿਤਸਰ, ਮੈਂਬਰ ,ਮਨਜਿੰਦਰ ਸਿੰਘ ਜੋਹਲ, ਰਣਜੀਤ ਸਿੰਘ ਤਰਨ ਤਾਰਨ, ਜੁਗਰਾਜ ਸਿੰਘ ਤਰਨ ਤਰਨਤਾਰਨ, ਜਗਜੀਤ ਸਿੰਘ ਗਿੱਲ ਅੰਮ੍ਰਿਤਸਰ, ਪਵਨ ਕੁਮਾਰ ਫਾਜਿਲਕਾ, ਗੁਰਮੀਤ ਸਿੰਘ ਫਿਰੋਜਪੁਰ, ਬਲਵਿੰਦਰ ਮੱਖੂ ,ਪਰਮਪਾਲ ਸਿੰਘ ਰੂਬੀ, ਦਿਲਰਾਜਜੀਤ ਸਿੰਘ ਪ੍ਰਧਾਨ ਕਪੂਰਥਲਾ ,ਨਰਿੰਦਰ ਸਿੰਘ ਬਾਜਵਾ ,ਹਰਦੀਪ ਸਿੰਘ ,ਅੰਗਰੇਜ ਸਿੰਘ ਮੋਹਾਲੀ ,ਸੁਧੀਰ ਕੁਮਾਰ ਲੁਧਿਆਣਾ,ਦਵਿੰਦਰ ਸਿੰਘ ਕਪੂਰਥਲਾ ਆਦਿ ਹਾਜ਼ਰ ਸਨ।
















