Join WhatsApp

Join Now

Punjab News: ਮੁਲਾਜ਼ਮਾਂ ਅਤੇ ਪੈਨਸਨਰਾਂ ਨੇ ਕੇਂਦਰੀ ਸਕੇਲ ਲਾਗੂ ਕਰਨ ਦਾ ਪੱਤਰ ਫੂਕਿਆ; 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਸੂਬਾਈ ਰੈਲੀ

On: July 17, 2026 8:05 PM

 

Punjab News: ਮੁਲਾਜ਼ਮਾਂ ਅਤੇ ਪੈਨਸਨਰਾਂ ਨੇ ਕੇਂਦਰੀ ਸਕੇਲ ਲਾਗੂ ਕਰਨ ਦਾ ਪੱਤਰ ਫੂਕਿਆ; 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਸੂਬਾਈ ਰੈਲੀ

ਅੰਮ੍ਰਿਤਸਰ 17 ਜੁਲਾਈ 2026 – ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ 17 ਜੁਲਾਈ ਨੂੰ ਜਿਲ੍ਹਾ ਪੱਧਰ ‘ਤੇ ਕੇਂਦਰੀ ਸਕੇਲ ਲਾਗੂ ਕਰਨ ਵਾਲਾ 17-07-2020 ਦਾ ਪੱਤਰ ਫੂਕਣ ਦੇ ਫੈਸਲੇ ਅਨੁਸਾਰ ਅੱਜ ਅੰਮ੍ਰਿਤਸਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਗੁਰਦੀਪ ਸਿੰਘ ਬਾਜਵਾ, ਜਗਦੀਸ਼ ਠਾਕੁਰ , ਅਸ਼ਵਨੀ ਅਵਸਥੀ , ਅਜੈ ਸਨੋਤਰਾ , ਜੋਗਿੰਦਰ ਸਿੰਘ, ਬੋਬਿੰਦਰ ਸਿੰਘ, ਹਰਜਿੰਦਰਪਾਲ ਸਿੰਘ ਪੰਨੂ, ਸੁਖਦੇਵ ਸਿੰਘ ਪੰਨੂ , ਮਨਜੀਤ ਸਿੰਘ ਬਾਸਰਕੇ, ਰਾਮ ਲੁਭਾਇਆ , ਮਨਜਿੰਦਰ ਸਿੰਘ ਸੰਧੂ ਅਤੇ ਮਦਨ ਲਾਲ ਮੰਨਣ , ਗੁਰਪ੍ਰੀਤ ਸਿੰਘ ਰਿਆੜ ਅਤੇ ਲਖਵਿੰਦਰ ਸਿੰਘ ਕੋਹਾਲੀ ਦੀ ਅਗਵਾਈ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਧਰਨੇ ਉਪਰੰਤ ਕੇਂਦਰੀ ਸਕੇਲ ਲਾਗੂ ਕਰਨ ਦਾ ਪੱਤਰ ਫੂਕਿਆ ਗਿਆ।

ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਛੱਜਲਵੱਡੀ , ਸਵਿੰਦਰ ਸਿੰਘ ਮੋਲੋਵਾਲੀ , ਸੁਖਦੇਵ ਰਾਜ ਕਾਲੀਆ , ਅਮਨ ਸ਼ਰਮਾ, ਸੁੱਚਾ ਸਿੰਘ ਟਰਪਈ, ਬਲਕਾਰ ਸਿੰਘ ਵਲਟੋਹਾ, ਤਜਿੰਦਰ ਢਿਲੋਂ, ਨਰਿੰਦਰ ਪ੍ਰਧਾਨ , ਬਲਰਾਜ ਸਿੰਘ ਭੰਗੂ , ਕੁਲਵੰਤ ਸਿੰਘ ਘੁੱਕੇਵਾਲੀ , ਗੁਰਿੰਦਰ ਸਿੰਘ ਘੁੱਕੇਵਾਲੀ , ਕੁਲਵੰਤ ਸਿੰਘ ਡੇਅਰੀਵਾਲ , ਨਿਰਮਲ ਸਿੰਘ, ਜਸਵੰਤ ਰਾਏ, ਬਲਦੇਵ ਸਿੰਘ ਲੁਹਾਰਕਾ , ਚਰਨ ਸਿੰਘ, ਨਿਰਮਲਜੀਤ ਸਿੰਘ ਬਾਜਵਾ, ਨਰਿੰਦਰ ਸ਼ਰਮਾ, ਪਰਮਜੀਤ ਸਿੰਘ, ਬਲਵਿੰਦਰ ਸਿੰਘ ਜੱਸੜ , ਪਲਵਿੰਦਰ ਸਿੰਘ ਧੰਮੀ , ਬਾਬਾ ਮੰਗਲ ਦਾਸ, ਜਤਿੰਦਰ ਲਖਨਪਾਲ , ਅਮਨ ਥਰੀਏਵਾਲ , ਅਮਰੀਕ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਕੇਂਦਰੀ ਸਕੇਲ ਲਾਗੂ ਕਰਨ ਦੀ ਨਿਖੇਧੀ ਕੀਤੀ।

ਜਦੋਂ ਕਿ ਕੇਂਦਰ ਸਰਕਾਰ ਵਲੋਂ ਐਲਾਨ ਕੀਤੀਆਂ ਜਾਂਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਤੋਂ ਪੰਜਾਬ ਸਰਕਾਰ ਮੁਕਰ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਮਹਿੰਗਾਈ ਭੱਤੇ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਹੱਕ ਮੰਨਣ ਤੋਂ ਇਨਕਾਰੀ ਹੈ। ਜਦੋਂ ਕਿ ਸੁਪਰੀਮ ਕੋਰਟ ਵਲੋਂ ਪੱਛਮੀ ਬੰਗਾਲ ਅਤੇ ਕੇਰਲ ਦੇ ਮਾਮਲੇ ਵਿੱਚ ਮਹਿੰਗਾਈ ਭੱਤੇ ਨੂੰ ਮੁਲਾਜ਼ਮਾਂ ਪੈਨਸ਼ਨਰਾਂ ਦਾ ਸੰਵਿਧਾਨਿਕ ਹੱਕ ਮੰਨਿਆ ਹੈ। ਆਗੂਆਂ ਨੇ 29 ਜੁਲਾਈ ਨੂੰ ਜੁਆਇੰਟ ਪੈਨਸ਼ਨਰ ਫਰੰਟ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਅਤੇ 7 ਅਗਸਤ ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਦਾਣਾ ਮੰਡੀ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਗੁਰਿੰਦਰਜੀਤ ਸਿੰਘ, ਕਰਤਾਰ ਸਿੰਘ ਐੱਮ ਏ , ਕਰਮਜੀਤ ਕੇ ਪੀ , ਪਰਮਜੀਤ ਸਿੰਘ ਪ੍ਰਧਾਨ, ਅਮਰਜੀਤ ਸਿੰਘ ਥੋਬਾ , ਗੁਰਬਖਸ ਸ਼ੇਰਗਿੱਲ, ਹਰਦੇਵ ਸਿੰਘ ਭਕਨਾ , ਨਾਨਕ ਚੰਦ , ਕਰਮ ਸਿੰਘ ਰਾਜਾਸਾਂਸੀ , ਸੁਖਜਿੰਦਰ ਸਿੰਘ, ਹਰਪਿੰਦਰ ਸਿੰਘ, ਗੁਰਿੰਦਰਬੀਰ ਸਿੰਘ, ਨਵਦੀਪ ਸਿੰਘ, ਗੁਰਦੇਵ ਸਿੰਘ ਢਿਲੋਂ, ਰਾਜ ਮਸੀਹ, ਹਰਜਿੰਦਰ ਗੈਹਰੀ , ਮੇਲਾ ਰਾਮ, ਹਰਵਿੰਦਰ ਸਿੰਘ ਸੁਲਤਾਨਵਿੰਡ, ਨਿਰਵੈਰ ਸਿੰਘ, ਮਲੂਕ ਸਿੰਘ, ਰਣਜੀਤ ਸਿੰਘ, ਕੁਲਵੰਤ ਸਿੰਘ ਜੰਡਿਆਲਾ, ਜੋਗਿੰਦਰ ਸਿੰਘ ਸੋਹੀ , ਸੁਖਵਿੰਦਰ ਸਿੰਘ ਸਾਬੀ, ਕੰਵਲਜੀਤ ਸਿੰਘ ਢਾਂਡੇ, ਸਵਿੰਦਰ ਭੱਟੀ, ਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਮਾਹਲ, ਗੁਰਹਰਪ੍ਰੀਤ ਸਿੰਘ , ਹਰਪ੍ਰੀਤ ਸੋਹੀਆਂ, ਰਾਗੂ ਰਾਜ, ਅਤੁਲ ਸ਼ਰਮਾ, ਰਿੰਕੂ ਰਾਮ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।

 

More

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

ਚੰਡੀਗੜ੍ਹ ‘ਚ ਮੁੜ ਗੂੰਜੇਗਾ ਕਿਸਾਨੀ ਅੰਦੋਲਨ ਦਾ ਨਾਅਰਾ; 9 ਦਸੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਵੱਡਾ ਐਲਾਨ

Leave a Comment