Join WhatsApp

Join Now

Punjab News: ਪੀਜੀ ‘ਚ ਰਹਿ ਰਹੀ ਕੁੜੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ; ਪ੍ਰੇਮੀ ਖ਼ਿਲਾਫ਼ FIR ਦਰਜ, ਪੁਲਿਸ ਵੱਲੋਂ ਛਾਪੇਮਾਰੀ ਜਾਰੀ

On: ਅਪ੍ਰੈਲ 1, 2026 8:02 ਬਾਃ ਦੁਃ

 

Punjab News: ਪੀਜੀ ‘ਚ ਰਹਿ ਰਹੀ ਕੁੜੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ; ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ, ਪੁਲਿਸ ਵੱਲੋਂ ਛਾਪੇਮਾਰੀ ਜਾਰੀ

ਅਰਨੀਵਾਲਾ ਦੀ ਮੁਟਿਆਰ ਨੇ ਅਬੋਹਰ ‘ਚ ਕੀਤੀ ਖ਼ੁਦਕੁਸ਼ੀ: ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਸੀ ਮ੍ਰਿਤਕਾ; ਪੁਲਿਸ ਵੱਲੋਂ ਦੋਸ਼ੀ ਰਵੀ ਦੀ ਭਾਲ

ਰਾਤ ਦੇ ਹਨੇਰੇ ‘ਚ ਵਾਪਰਿਆ ਦੁਖਾਂਤ: ਪੀਜੀ ਦੀ ਖਿੜਕੀ ‘ਚੋਂ ਦਿਸੀ ਲਟਕਦੀ ਲਾਸ਼; ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ

ਅਬੋਹਰ, 1 ਅਪ੍ਰੈਲ 2026:

ਅਬੋਹਰ ਦੇ ਬੱਸ ਅੱਡੇ ਦੇ ਪਿੱਛੇ ਬਣੇ ਅਨੇਜਾ ਪੀਜੀ ਵਿਚ ਰਹਿੰਦੀ ਇੱਕ ਲੜਕੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸ ਦਈਏ ਕਿ, ਮ੍ਰਿਤਕਾ ਦੀ ਪਛਾਣ ਗੀਤਾ ਵਜੋਂ ਹੋਈ ਹੈ ਜੋ ਕਿ ਫਾਜ਼ਿਲਕਾ ਦੇ ਅਰਨੀਵਾਲਾ ਦੀ ਰਹਿਣ ਵਾਲੀ ਸੀ ਅਤੇ ਕਰੀਬ ਇਕ ਸਾਲ ਤੋਂ ਇਸੇ ਪੀਜੀ ਵਿਚ ਰਹਿੰਦੀ ਸੀ, ਪਰ ਇਕ ਹਫ਼ਤੇ ਪਹਿਲਾਂ ਹੀ ਉਸਨੇ ਕਮਰਾ ਕਹਿ ਕੇ ਬਦਲ ਲਿਆ ਸੀ।

ਪੀਜੀ ਚਲਾਉਣ ਵਾਲੀ ਮੀਨੂ ਅਨੇਜਾ ਨੇ ਦੱਸਿਆ ਕਿ ਕੁੜੀ ਓਰੇਨ ਵਿਚ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਸੀ ਅਤੇ ਨੌਕਰੀ ਵੀ ਕਰਦੀ ਸੀ। ਰਾਤ ਕਰੀਬ 1 ਵਜੇ ਉਸਦਾ ਜਾਣਕਾਰ ਜਿਸਦੇ ਬਾਰੇ ਕੁੜੀ ਨੇ ਦੱਸਿਆ ਹੋਇਆ ਸੀ ਪੀਜੀ ਦਾ ਦਰਵਾਜਾ ਖੜਕਾਉਣ ਲੱਗਿਆ ਤਾਂ ਅਸੀਂ ਪਹੁੰਚੇ ਅਤੇ ਲੜਕੇ ਨੇ ਕਿਹਾ ਕਿ ਗੀਤਾ ਨੂੰ ਕੁਝ ਹੋ ਗਿਆ ਹੈ। ਅਸੀਂ ਉੱਪਰ ਕਮਰੇ ਵਿਚ ਗਏ ਤਾਂ ਦਰਵਾਜਾ ਬੰਦ ਸੀ। ਨਾਲ ਇਕ ਖਿੜਕੀ ਸੀ ਜਿੱਥੋਂ ਵੇਖਿਆ ਤਾਂ ਕੁੜੀ ਦੀ ਲਾਸ਼ ਲਟਕ ਰਹੀ ਸੀ। ਮੁੰਡਾ ਅੰਦਰ ਗਿਆ ਅਤੇ ਉਸਨੇ ਲੜਕੀ ਦੀ ਲਾਸ਼ ਨੂੰ ਹੇਠਾਂ ਉਤਰਿਆ ਅਤੇ ਸਰਕਾਰੀ ਹਸਪਤਾਲ ਲੈ ਗਿਆ।

ਥਾਣਾ ਸਿਟੀ 1 ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ’ਤੇ ਪੁਲਿਸ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮੁੱਢਲੀ ਜਾਂਚ ਵਿਚ ਪਤਾ ਚਲਿਆ ਹੈ ਕੁੜੀ ਅਤੇ ਉਸਦੇ ਜਾਣਕਾਰ ਰਵੀ ਪੁੱਤਰ ਜਗਦੀਸ਼ ਲਾਲ ਵਾਸੀ ਬਾਲਾ ਜੀ ਕਾਲੋਨੀ ਅਬੋਹਰ ਵਿਚਕਾਰ ਅਫੇਅਰ ਸੀ।

ਪੁਲਿਸ ਜਾਂਚ ਕਰ ਰਹੀ ਹੈ ਅਤੇ ਮੁੰਡੇ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ptc

 

More

ਪੰਜਾਬ ਸਰਕਾਰ ਦੀ ਲਾਪਰਵਾਹੀ! ਮੰਡੀਆਂ ‘ਚ ਝੋਨਾ ਪਹੁੰਚਿਆ ਅਤੇ ਕਣਕ ਦੇ ਲੱਗੇ ਢੇਰ

ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਉਣ ‘ਚ ਫੇਲ੍ਹ ਹੋਈ AAP ਸਰਕਾਰ; ਮੁਫ਼ਤ ਬਿਜਲੀ ਦੇ ਬਾਵਜੂਦ ਆ ਰਹੇ ਲੱਖਾਂ ਰੁਪਏ ਦੇ ਬਿੱਲ

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ‘ਚ ਪੰਜਾਬੀ (ਗੁਰਮੁਖੀ) ਬੋਰਡ ਲਗਾਉਣ ਦੇ ਹੁਕਮ

ਵੱਡੀ ਖ਼ਬਰ: ਪੰਜਾਬ ‘ਚ ਧਰਮ ਪਰਿਵਰਤਨ ਅਤੇ ਡਰੱਗ ਸਮੱਗਲਿੰਗ ਦਾ ਵਿਵਾਦ ਵਧਿਆ! ਗਿਆਨੀ ਹਰਪ੍ਰੀਤ ਨੇ ਲਿਖੀ ਅਮਿਤ ਸ਼ਾਹ ਨੂੰ ਚਿੱਠੀ- NIA-ED ਜਾਂਚ ਦੀ ਕੀਤੀ ਮੰਗ

ਵਿਦਿਆਰਥੀਆਂ ਲਈ ਅਹਿਮ ਖ਼ਬਰ; ਜਵਾਹਰ ਨਵੋਦਿਆ ਵਿਦਿਆਲਾ ’ਚ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਲਈ 30 ਸਤੰਬਰ ਤੱਕ ਕੀਤਾ ਜਾ ਸਕਦੈ ਅਪਲਾਈ

ਸਿੱਖਿਆ ਕ੍ਰਾਂਤੀ ਦੀ ਖੁੱਲ੍ਹੀ ਪੋਲ! ਸਕੂਲਾਂ ‘ਚ ਅਧਿਆਪਕਾਂ ਦਾ ਪ੍ਰਬੰਧ ਕਰਨਾ ਭੁੱਲੀ ਸਰਕਾਰ?

Leave a Comment